ਅੰਬਾਨੀ ਦੀ ਧੀ ਦੇ ਵਿਆਹ 'ਤੇ 108 ਲੋਕ ਕਲਾਵਾਂ ਦੀ ਲੱਗੀ ਪ੍ਰਦਰਸ਼ਨੀ

Saturday, Dec 08, 2018 - 12:53 PM (IST)

ਨਵੀਂ ਦਿੱਲੀ — ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਧੀ ਦੇ ਵਿਆਹ ਸਮਾਗਮ 'ਚ ਜਿਥੇ ਹੋਰ ਬਹੁਤ ਸਾਰੀਆਂ ਭਾਰਤੀ ਪਰੰਪਰਾਵਾਂ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਏ ਜਾ ਰਹੇ ਹਨ ਉਥੇ ਹੀ ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ ਪ੍ਰੋਗਰਾਮ 'ਚ ਸਵਦੇਸ਼ ਬਜ਼ਾਰ ਪ੍ਰਦਰਸ਼ਨੀ ਵੀ ਰੱਖੀ ਗਈ ਹੈ।  ਦੇਸ਼-ਵਿਦੇਸ਼ ਦੇ ਮਹਿਮਾਨ ਭਾਰਤ ਦੇ ਅਮੀਰ ਵਿਰਸੇ ਨਾਲ ਜੁੜਦੇ ਹੋਏ ਉਦੇਪੁਰ 'ਚ ਹੀ ਸੰਪੂਰਨ ਭਾਰਤ ਦੇ ਦਰਸ਼ਨ ਵੀ ਕਰ ਸਕਣਗੇ। ਇਸ ਪ੍ਰਦਰਸ਼ਨੀ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 108 ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

PunjabKesari

ਦਰਸ਼ਨੀ ਵਿਚ ਭਾਰਤੀ ਅਤੇ ਵਿਦੇਸ਼ੀ ਮਹਿਮਾਨ ਸ਼ਾਮਲ ਹੋਣਗੇ। ਇਸ ਪ੍ਰਦਰਸ਼ਨੀ ਦਾ ਮਕਸਦ ਲੋਕ ਕਲਾਵਾਂ ਨੂੰ ਅੱਗੇ ਵਧਾਉਣਾ ਹੈ। ਇਨ੍ਹਾਂ ਕਲਾਵਾਂ ਨੂੰ ਕਈ ਸਾਲਾਂ ਤੋਂ ਰਿਲਾਇੰਸ ਫਾਊਡੇਸ਼ਨ ਸਹਿਯੋਗ ਦੇ ਰਿਹਾ ਹੈ। ਪ੍ਰਦਰਸ਼ਨੀ 'ਚ ਸ਼ੁੱਕਰਵਾਰ ਨੂੰ ਮੁਕੇਸ਼, ਨੀਤਾ, ਈਸ਼ਾ ਅਤੇ ਉਨ੍ਹਾਂ ਦੇ ਮੰਗੇਤਰ ਆਨੰਦ ਅਤੇ ਅਨੰਤ ਅੰਬਾਨੀ ਵੀ ਪਹੁੰਚੇ।PunjabKesariਮੁਕੇਸ਼ ਅੰਬਾਨੀ ਦੀ ਇਸ ਸ਼ਲਾਘਾ ਯੋਗ ਕੋਸ਼ਿਸ਼ ਦੇ ਨਾਲ-ਨਾਲ ਜਿਥੇ ਮਹਿਮਾਨਾਂ ਦਾ ਮਨੋਰੰਜਨ ਹੋਵੇਗਾ ਉਥੇ ਇਨ੍ਹਾਂ ਲੋਕਾਂ ਲਈ ਆਮਦਨੀ ਦਾ ਜ਼ਰੀਆ ਵੀ ਵਧੇਗਾ। ਦੇਸ਼-ਵਿਦੇਸ਼ ਦੇ ਮਹਿਮਾਨ ਭਾਰਤ ਦੇ ਅਮੀਰ ਵਿਰਸੇ ਨਾਲ ਜੁੜਦੇ ਹੋਏ ਉਦੇਪੁਰ 'ਚ ਹੀ ਸੰਪੂਰਨ ਭਾਰਤ ਦੇ ਦਰਸ਼ਨ ਵੀ ਕਰ ਸਕਣਗੇ।

PunjabKesari


Related News