OLA ਇਲੈਕਟ੍ਰਿਕ ਖ਼ਿਲਾਫ 10,000 ਤੋਂ ਵੱਧ ਸ਼ਿਕਾਇਤਾਂ, ਡਿੱਗੇ ਸ਼ੇਅਰ, CCPA ਨੇ ਭੇਜਿਆ ਨੋਟਿਸ

Tuesday, Oct 08, 2024 - 11:58 AM (IST)

ਮੁੰਬਈ - ਓਲਾ ਇਲੈਕਟ੍ਰਿਕ ਦੇ ਈ-ਸਕੂਟਰ ਖਿਲਾਫ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕੰਪਨੀ ਨੂੰ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਗਾਹਕਾਂ ਦੀਆਂ ਸ਼ਿਕਾਇਤਾਂ ਅਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਕਾਰਨ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਖਪਤਕਾਰਾਂ ਨੇ ਸੇਵਾ ਦੀ ਘਾਟ, ਉਤਪਾਦ ਮੁੱਦਿਆਂ ਅਤੇ ਮਾੜੀ ਗਾਹਕ ਸੇਵਾ ਬਾਰੇ 10,000 ਤੋਂ ਵੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਮੁੱਦਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੰਪਨੀ ਨੂੰ ਸੀ.ਸੀ.ਪੀ.ਏ. ਨੇ ਕੰਪਨੀ ਕੋਲੋਂ 15 ਦਿਨਾਂ ਵਿਚ ਜਵਾਬ ਮੰਗਿਆ ਹੈ।

ਇਹ ਵੀ ਪੜ੍ਹੋ :     SBI ਕਰੇਗਾ 10,000 ਕਰਮਚਾਰੀਆਂ ਦੀ ਨਿਯੁਕਤੀ, ਇਨ੍ਹਾਂ ਅਹੁਦਿਆਂ ਲਈ ਕਰੇਗਾ ਭਰਤੀ

ਇਹ ਵਿਵਾਦ ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ ਦੁਆਰਾ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਸ਼ੁਰੂ ਹੋਇਆ, ਜਿਸ ਵਿੱਚ ਓਲਾ ਡੀਲਰਸ਼ਿਪ ਦੇ ਬਾਹਰ ਕਈ ਈ-ਸਕੂਟਰਾਂ ਨੂੰ ਧੂੜ ਇਕੱਠੀ ਕਰਦੇ ਦਿਖਾਇਆ ਗਿਆ ਸੀ। ਇਸ ਤੋਂ ਬਾਅਦ, ਐਕਸ (ਪਹਿਲਾਂ ਟਵਿੱਟਰ) 'ਤੇ ਕਾਮਰਾ ਅਤੇ ਓਲਾ ਇਲੈਕਟ੍ਰਿਕ ਦੇ ਸੀਈਓ ਭਾਵਿਸ਼ ਅਗਰਵਾਲ ਵਿਚਕਾਰ ਗਰਮਾ-ਗਰਮ ਹੋਈ, ਜਿਸ ਵਿਚ ਅਗਰਵਾਲ ਨੇ ਕਾਮਰਾ 'ਤੇ ਪੇਡ ਟਵੀਟ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ :     ਡੁੱਬਣ ਦੀ ਕਗਾਰ ’ਤੇ ਸਰਕਾਰੀ ਕੰਪਨੀ MTNL, ਸਖ਼ਤ ਕਾਰਵਾਈ ਦੀ ਤਿਆਰੀ 'ਚ ਕਈ ਬੈਂਕ

ਸੋਮਵਾਰ ਨੂੰ ਡਿੱਗੇ ਸਨ ਸ਼ੇਅਰ 

ਇਸ ਵਿਵਾਦ ਵਿਚਕਾਰ ਓਲਾ ਇਲੈਕਟ੍ਰਿਕ ਦੇ ਸ਼ੇਅਰ ਵੀ ਗਿਰਾਵਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਸ਼ੇਅਰ ਸੋਮਵਾਰ ਨੂੰ 8.31% ਦੀ ਗਿਰਾਵਟ ਨਾਲ 90.82 ਰੁਪਏ 'ਤੇ ਬੰਦ ਹੋਏ ਸਨ ਅਤੇ ਹੁਣ ਤੱਕ ਆਪਣੇ ਸਭ ਤੋਂ ਉੱਚੇ ਪੱਧਰ ਤੋਂ 43% ਡਿੱਗ ਚੁੱਕੇ ਹਨ। ਅੱਜ ਮੰਗਲਵਾਰ ਨੂੰ ਵੀ ਇਸ ਦੇ ਸਟਾਕ 'ਚ ਗਿਰਾਵਟ ਜਾਰੀ ਹੈ। ਅੱਜ ਇਹ 1.74 ਫੀਸਦੀ ਡਿੱਗ ਕੇ 89.24 ਰੁਪਏ 'ਤੇ ਆ ਗਿਆ ਹੈ। 

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਸੋਮਵਾਰ ਨੂੰ BSE 'ਤੇ ਇਹ 99.06 ਰੁਪਏ 'ਤੇ ਖੁੱਲ੍ਹਿਆ। ਉੱਚ ਪੱਧਰ 'ਤੇ ਇਹ 99.99 ਰੁਪਏ ਅਤੇ ਹੇਠਲੇ ਪੱਧਰ 'ਤੇ 89.71 ਰੁਪਏ ਤੱਕ ਚਲਾ ਗਿਆ। ਬਾਜ਼ਾਰ ਬੰਦ ਹੋਣ ਦੇ ਸਮੇਂ ਇਸ ਦੇ ਸ਼ੇਅਰ 90.82 ਰੁਪਏ 'ਤੇ ਬੰਦ ਹੋਏ। ਇਹ ਪਿਛਲੇ ਦਿਨ ਦੇ ਮੁਕਾਬਲੇ 8.31 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ :      ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News