ਇਲੈਕਟ੍ਰਿਕ ਵਾਹਨਾਂ ਨੂੰ ਚਾਰਜਿੰਗ ਕਰਨ ਲਈ ਸਟੇਸ਼ਨਾਂ ਦੀ ਪੇਸ਼ਕਸ਼ ਕਰ ਰਿਹਾ ਪੈਟਰੋਲ ਪੰਪਾਂ ਦਾ 10ਵਾਂ ਹਿੱਸਾ

06/30/2023 2:54:09 PM

ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਦੇਸ਼ ਭਰ ਵਿੱਚ ਬਹੁਤ ਸਾਰੇ ਵਾਹਨ ਅਤੇ ਦੋ ਪਹੀਆ ਵਾਹਨ ਅਜਿਹੇ ਹਨ, ਜਿਹੜੇ ਪੈਟਰੋਲ-ਡੀਜ਼ਨ ਦੇ ਨਾਲ ਨਹੀਂ ਸਗੋਂ ਚਾਰਜਿੰਗ ਕਰਕੇ ਚੱਲਦੇ ਹਨ। ਇਸੇ ਲਈ ਦੇਸ਼ ਭਰ ਦੇ ਕਰੀਬ 9,000 ਜਾਂ ਪੈਟਰੋਲ ਪੰਪਾਂ ਦਾ ਦਸਵਾਂ ਹਿੱਸਾ ਹੁਣ ਇਲੈਕਟ੍ਰਿਕ ਵਾਹਨਾਂ (EV) ਨੂੰ ਚਾਰਜਿੰਗ ਕਰਨ ਲਈ ਸਟੇਸ਼ਨਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਦੇਸ਼ ਵਿੱਚ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵਧ ਰਹੀ ਹੈ, ਕਿਉਂਕਿ ਈਂਧਨ-ਪੰਪ ਦੇ ਮਾਲਕਾਂ ਨੇ ਵਿਕਲਪਕ ਊਰਜਾ ਸਹੂਲਤਾਂ ਦੀ ਮੰਗ ਵਿੱਚ ਹੋ ਰਹੇ ਵਾਧੇ ਨੂੰ ਨੋਟ ਕੀਤਾ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਜੂਨ 2023 ਦੀ ਸ਼ੁਰੂਆਤ ਵਿੱਚ ਵਾਹਨਾਂ ਨੂੰ ਚਾਰਜ ਕਰਨ ਦੀ ਸੁਵਿਧਾਵਾਂ 8,853 ਈਂਧਨ ਪੰਪਾਂ 'ਤੇ ਉਪਲਬਧ ਸੀ। ਇਸ ਦੌਰਾਨ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਾਲ ਪਹਿਲਾਂ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ 3,423 ਸੀ, ਜੋ ਹੁਣ 2.5 ਗੁਣਾ ਵੱਧ ਗਈ ਹੈ। ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵਿੱਚ ਹੋਇਆ ਇਹ ਪ੍ਰਭਾਵਸ਼ਾਲੀ ਵਾਧਾ ਸਰਕਾਰੀ ਦਬਾਅ ਦਾ ਨਤੀਜਾ ਹੈ, ਜੋ ਇਲੈਕਟ੍ਰਿਕ ਵਾਹਨਾਂ ਵੱਲ ਵੱਧਦਾ ਝੁਕਾਅ ਹੈ।

ਸੂਤਰਾਂ ਅਨੁਸਾਰ ਇੰਡੀਅਨ ਆਇਲ ਕਾਰਪੋਰੇਸ਼ਨ, ਪੈਟਰੋਲ ਪੰਪਾਂ ਦੇ ਸਭ ਤੋਂ ਵੱਡੇ ਆਪਰੇਟਰ ਕੋਲ ਸਭ ਤੋਂ ਜ਼ਿਆਦਾ ਪੰਪ ਹਨ, ਜਿਨ੍ਹਾਂ ਵਿੱਚ ਈਵੀ ਚਾਰਜਿੰਗ ਦੀ ਸੁਵਿਧਾਵਾਂ ਹੈ। PSU, HPCL ਪੈਟਰੋਲ ਪੰਪ ਆਪਰੇਟਰ ਕੋਲ ਚਾਰਜਿੰਗ ਸਹੂਲਤਾਂ ਵਾਲੇ 2,100 ਬਾਲਣ ਪੰਪ ਹਨ। ਇਸ ਤੋਂ ਇਲਾਵਾ ਬੀਪੀਸੀਐੱਲ ਦੇ ਕੁੱਲ 21,100 ਬਾਲਣ ਪੰਪਾਂ ਵਿੱਚੋਂ 738 ਈਵੀ ਚਾਰਜਿੰਗ ਸਹੂਲਤਾਂ ਦੀ ਪੇਸ਼ਕਸ਼ ਕਰਦੇ ਹਨ।
ਦੱਸ ਦੇਈਏ ਕਿ ਸ਼ਹਿਰਾਂ ਦੇ ਨਾਲ-ਨਾਲ ਹਾਈਵੇਅ 'ਤੇ ਵਾਹਨਾਂ ਦੀ ਚਾਰਜਿੰਗ ਹੋਣ ਦੀ ਸੁਵਿਧਾਵਾਂ ਵਧਾਉਣ ਨਾਲ ਸੰਭਾਵੀ EV ਮਾਲਕਾਂ ਵਿੱਚ ਰੇਂਜ ਦੀ ਚਿੰਤਾ ਘੱਟ ਹੋ ਜਾਵੇਗੀ, ਜਦਕਿ ਗਤੀਸ਼ੀਲਤਾ ਦੇ ਬਿਜਲੀਕਰਨ ਵੱਲ ਬਦਲਾਅ ਨੂੰ ਤੇਜ਼ ਕੀਤਾ ਜਾਵੇਗਾ।


rajwinder kaur

Content Editor

Related News