INFOSYS ਅਤੇ LIBERTY GLOBAL ਵਿਚਾਲੇ 1.6 ਅਰਬ ਡਾਲਰ ਦਾ ਸਮਝੌਤਾ

08/16/2023 2:01:10 PM

ਨਵੀਂ ਦਿੱਲੀ : ਵੀਡੀਓ, ਬ੍ਰਾਡਬੈਂਡ ਅਤੇ ਸੰਚਾਰ ਖੇਤਰ ਦੀ ਕੰਪਨੀ LIBERTY GLOBAL ਅਤੇ ਸੂਚਨਾ ਤਕਨਾਲੋਜੀ ਕੰਪਨੀ INFOSYS ਨੇ ਮੰਗਲਵਾਰ ਨੂੰ 1.5 ਅਰਬ ਯੂਰੋ (ਲਗਭਗ 1.63 ਅਰਬ ਡਾਲਰ) ਦੇ ਬਹੁ-ਸਾਲੀ ਸਮਝੌਤੇ ਦੀ ਘੋਸ਼ਣਾ ਕੀਤੀ, ਜਿਸ ਵਿੱਚ LIBERTY GLOBAL ਦੇ ਡਿਜੀਟਲ ਮਨੋਰੰਜਨ ਅਤੇ ਕਨੈਕਟੀਵਿਟੀ ਦਾ ਵਿਸਤਾਰ ਕੀਤਾ ਜਾਵੇਗਾ। ਇੱਕ ਬਿਆਨ ਅਨੁਸਾਰ INFOSYS ਸ਼ੁਰੂਆਤੀ 5 ਸਾਲ ਦੇ ਵਕਫ਼ੇ ਵਿੱਚ LIBERTY GLOBAL ਨੂੰ ਅਨੁਮਾਨਿਤ ਰੂਪ 'ਚ 1.5 ਅਰਬ ਯੂਰੋ ਦੀਆਂ ਸੇਵਾਵਾਂ ਪ੍ਰਦਾਨ ਕਰੇਗੀ ਅਤੇ 8 ਸਾਲ ਪੂਰੇ ਹੋਣ ਤੱਕ ਇਹ ਸੌਦਾ ਕੁੱਲ 2.3 ਅਰਬ ਯੂਰੋ ਦਾ ਹੋ ਜਾਵੇਗਾ। 

ਇਹ ਵੀ ਪੜ੍ਹੋ : ਮਸਕ ਭੱਜ ਗਿਆ! 'ਕੇਜ-ਫਾਈਟਿੰਗ' ਨੂੰ ਲੈ ਕੇ ਜ਼ੁਕਰਬਰਗ ਨੇ 'ਥ੍ਰੈੱਡ' 'ਤੇ ਸਾਂਝੀ ਕੀਤੀ ਪੋਸਟ

ਦੋਵਾਂ ਧਿਰਾਂ ਨੇ ਸ਼ੁਰੂਆਤ ਵਿੱਚ 5 ਸਾਲ ਦਾ ਸਮਝੌਤਾ ਕੀਤਾ ਹੈ, ਜਿਸਨੂੰ 8 ਸਾਲ ਅਤੇ ਉਸ ਤੋਂ ਬਾਅਦ ਵੀ ਵਧਾਉਣ ਦਾ ਵਿਕਲਪ ਰੱਖਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ 'ਸਮਝੌਤੇ ਲਈ ਰੈਗੂਲੇਟਰੀ ਦੀ ਪ੍ਰਵਾਨਗੀ ਲਈ ਜਾਵੇਗੀ ਅਤੇ ਸਬੰਧਤ ਵਪਾਰਕ ਕੌਂਸਲਾਂ ਨਾਲ ਸਲਾਹ-ਮਸ਼ਵਰਾਂ ਕੀਤਾ ਜਾਵੇਗਾ।' LIBERTY GLOBAL ਦੇ CEO ਮਾਈਕ ਫ੍ਰਾਈਸ ਨੇ ਕਿਹਾ ਕਿ INFOSYS ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਸਥਾਰ ਕਰਨ ਨਾਲ ਹੱਲ ਨੂੰ ਕਈ ਬਾਜ਼ਾਰਾਂ ਤੱਕ ਪਹੁੰਚਾਉਣ ਅਤੇ ਜ਼ਿਆਦਾ ਗ੍ਰਾਹਕਾਂ ਨੂੰ ਚੰਗਾ ਤਜਰਬਾ ਦੇਣ ਦਾ ਮੌਕਾ ਮਿਲੇਗਾ। 

ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ

INFOSYS ਦੇ CEO ਸਲਿਲ ਪਾਰੇਖ ਨੇ ਬਿਆਨ 'ਚ ਕਿਹਾ,' ਕੰਪਨੀ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਇਹ ਸਾਡੇ ਨਵੀਨਤਾ ਦੇ ਸਾਂਝੇ ਸਫ਼ਰ ਵਿੱਚ ਇੱਕ ਨਵਾਂ ਅਧਿਆਏ ਰਚੇਗਾ। ਸਾਡੇ ਗਲੋਬਲ ਓਪਰੇਸ਼ਨਾਂ ਦੀ ਤਾਕਤ ਨਾਲ ਸਾਰੇ ਬਾਜ਼ਾਰਾਂ 'ਚ ਵਪਾਰ ਨੂੰ ਵਧਾਉਣ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News