ਦੋ ਦਿਨਾਂ ’ਚ HDFC ਦੇ ਨਿਵੇਸ਼ਕਾਂ ਦੇ 1.44 ਲੱਖ ਕਰੋੜ ਡੁੱਬੇ, 11 ਫੀਸਦੀ ਤੋਂ ਵੱਧ ਡਿੱਗਿਆ ਸ਼ੇਅਰ

01/19/2024 9:32:18 AM

ਨਵੀਂ ਦਿੱਲੀ – ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਵਿਚ ਗਿਰਾਵਟ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਨੂੰ 8 ਫੀਸਦੀ ਦੀ ਵੱਡੀ ਗਿਰਾਵਟ ਤੋਂ ਬਾਅਦ ਅੱਜ ਵੀ ਸਟਾਕ ਵਿਚ 3 ਫੀਸਦੀ ਤੋਂ ਵੱਧ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਐੱਚ. ਡੀ. ਐੱਫ. ਸੀ. ਬੈਂਕ ਵਿਚ ਸਟਾਕ ’ਚ ਵਿਕਰੀ ਨੇ ਮਾਰਕੀਟ ਦਾ ਮੂਡ ਵੀ ਖਰਾਬ ਕੀਤਾ ਹੈ। ਨਿਫਟੀ ਅਤੇ ਸੈਂਸੈਕਸ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 2 ਦਿਨਾਂ ਵਿਚ ਨਿਵੇਸ਼ਕਾਂ ਦੇ 1.44 ਲੱਖ ਕਰੋੜ ਰੁਪਏ ਡੁੱਬ ਗਏ।

ਇਹ ਵੀ ਪੜ੍ਹੋ :   ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ

ਸੈਂਸੈਕਸ 313.90 ਅੰਕ ਡਿੱਗਿਆ

30 ਸ਼ੇਅਰਾਂ ’ਤੇ ਆਧਾਰਿਤ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 313.90 ਅੰਕ ਯਾਨੀ 0.44 ਫੀਸਦੀ ਦੀ ਗਿਰਾਵਟ ਨਾਲ 71,186.86 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 835.26 ਅੰਕ ਤੱਕ ਡਿੱਗ ਗਿਆ ਸੀ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 109.70 ਅੰਕ ਯਾਨੀ 0.51 ਫੀਸਦੀ ਦੀ ਗਿਰਾਵਟ ਨਾਲ 21,462.25 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 286.4 ਅੰਕ ਤੱਕ ਡਿੱਗ ਗਿਆ ਸੀ।

ਇਹ ਵੀ ਪੜ੍ਹੋ :    PM ਮੋਦੀ ਅਤੇ CM ਯੋਗੀ ਨੂੰ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਪਟੀਸ਼ਨ ਦਾਇਰ, ਜਾਣੋ ਵਜ੍ਹਾ

ਇਕ ਸਾਲ ’ਚ ਜਿੰਨੀ ਹੁੰਦੀ ਹੈ ਕਮਾਈ, ਦੋ ਦਿਨਾਂ ’ਚ ਉਸ ਤੋਂ ਵੱਧ ਦਾ ਹੋ ਗਿਆ ਨੁਕਸਾਨ

ਬਲੂਮਬਰਗ ਮੁਤਾਬਕ ਐੱਚ. ਡੀ. ਐੱਫ. ਸੀ. ਬੈਂਕ ਦਾ ਸਟੈਂਡਅਲੋਨ ਟ੍ਰੇਲਿੰਗ ਟਵੈਲਵ ਮੰਥ (ਟੀ. ਟੀ. ਐੱਮ.) ਮਾਲੀਆ 1.43 ਲੱਖ ਕਰੋੜ ਰੁਪਏ ਹੈ। ਮਾਲੀਏ ਦੀ ਗਣਨਾ ਨੈੱਟ ਇੰਟਰਸਟ ਇਨਕਮ ਨੂੰ ਨਾਨ-ਇੰਟਰਸਟ ਇਨਕਮ ਵਿਚ ਜੋੜ ਕੇ ਕੀਤੀ ਜਾਂਦੀ ਹੈ। ਐੱਚ. ਡੀ. ਐੱਫ. ਸੀ. ਬੈਂਕ ਦੀ ਮਾਰਕੀਟ ਵੈਲਿਊਏਸ਼ਨ ’ਚ ਦੋ ਦਿਨਾਂ ਦਾ ਇਹ ਘਾਟਾ ਉਸ ਦੇ ਪੂਰੇ ਸਾਲ ਦੇ ਮਾਲੀਏ ਤੋਂ ਵੱਧ ਹੈ। ਸਟਾਕ ਦੀ ਕੀਮਤ ਵਿਚ ਗਿਰਾਵਟ ਮਾਰਚ 2020 ਤੋਂ ਬਾਅਦ ਦੋ ਦਿਨਾਂ ਦੀ ਸਭ ਤੋਂ ਤੇਜ਼ ਗਿਰਾਵਟ ਹੈ। ਜੇ ਕੋਵਿਡ ਦੇ ਸਮੇਂ ਦੇ ਉਤਰਾਅ-ਚੜ੍ਹਾਅ ਨੂੰ ਛੱਡ ਦਿੱਤਾ ਜਾਵੇ ਤਾਂ ਬੈਂਕ ਦੇ ਸ਼ੇਅਰਾਂ ਵਿਚ ਮਈ 1995 ਵਿਚ ਲਿਸਟ ਹੋਣ ਤੋਂ ਬਾਅਦ ਹੁਣ ਤੱਕ ਸਿਰਫ ਛੇ ਵਾਰ ਇੰਨੀ ਗਿਰਾਵਟ ਆਈ ਹੈ। ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਲਿਮਟਿਡ ਦੇ ਮਰਜ਼ਰ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਬੈਂਕ ਦਾ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਹੋ ਸਕਦਾ ਹੈ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ।

ਮਿਊਚੁਅਲ ਫੰਡਸ ਦੇ ਨਿਵੇਸ਼ਕਾਂ ਨੂੰ ਵੀ ਭਾਰੀ ਨੁਕਸਾਨ

ਐੱਚ. ਡੀ. ਐੱਫ. ਸੀ. ਬੈਂਕ ਵਿਚ ਗਿਰਾਵਟ ਨਾਲ ਬੈਂਕ ਦੇ ਸ਼ੇਅਰਾਂ ਵਿਚ ਸਿੱਧੇ ਤੌਰ ’ਤੇ ਨਿਵੇਸ਼ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਜਿਨ੍ਹਾਂ ਦੇ ਪੈਸੇ ਮਿਊਚੁਅਲ ਫੰਡਸ ਵਿਚ ਲੱਗੇ ਹੋਏ ਸਨ। ਬੈਂਕ ਦੇ ਸ਼ੇਅਰਾਂ ਵਿਚ ਆਈ ਗਿਰਾਵਟ ਨਾਲ ਮਿਊਚੁਅਲ ਫੰਡਸ ਦੇ ਨਿਵੇਸ਼ਕ ਵੀ ਭਾਰੀ ਨੁਕਸਾਨ ਵਿਚ ਰਹੇ। ਦਸੰਬਰ 2023 ਤੱਕ ਦੇ ਅੰਕੜਿਆਂ ਮੁਤਾਬਕ ਕੁੱਲ 532 ਇਕਵਿਟੀ ਓਰੀਐਂਟੇਡ ਮਿਊਚੁਅਲ ਫੰਡ ਸਕੀਮਾਂ ਦਾ ਪੈਸਾ ਇਸ ਬੈਂਕ ਵਿਚ ਲੱਗਾ ਹੈ, ਜਿਸ ’ਚੋਂ 422 ਤਾਂ ਐਕਟਿਵ ਨਾਲ ਮੈਨੇਜ ਹੁੰਦੇ ਹਨ।

ਦਸੰਬਰ 2023 ਤੱਕ ਦੇ ਅੰਕੜਿਆਂ ਦੇ ਹਿਸਾਬ ਨਾਲ ਓਵਰਆਲ ਇਕਵਿਟੀ ਏ. ਯੂ. ਐੱਮ. (ਅਸੈਟ ਅੰਡਰ ਮੈਨੇਜਮੈਂਟ) 31.5 ਲੱਖ ਕਰੋੜ ਰੁਪਏ ਦਾ ਹੈ, ਜਿਸ ’ਚੋਂ ਕਰੀਬ 7 ਫੀਸਦੀ ਯਾਨੀ 2.18 ਲੱਖ ਕਰੋੜ ਰੁਪਏ ਸਿਰਫ ਐੱਚ. ਡੀ. ਐੱਫ. ਸੀ. ਬੈਂਕ ’ਚ ਹੀ ਲੱਗੇ ਹਨ। ਇਸ ’ਚੋਂ ਇਕਵਿਟ ਤਰੀਕੇ ਨਾਲ ਮੈਨੇਜ ਹੋਣ ਵਾਲੇ ਫੰਡਸ ਦੀ ਹਿੱਸੇਦਾਰੀ 64 ਫੀਸਦੀ ਹੈ। ਐੱਚ. ਡੀ. ਐੱਫ. ਸੀ. ਬੈਂਕ ਵਿਚ ਸਿਰਫ ਲਾਰਜ ਕੈਪ ਫੰਡਸ ਦਾ ਹੀ ਪੈਸਾ ਲੱਗਾ ਹੈ ਸਗੋਂ ਸਮਾਲ ਅਤੇ ਮਿਡਕੈਪ ਫੰਡਸ ਨੇ ਵੀ ਇਸ ਵਿਚ ਪੈਸੇ ਲਗਾਏ ਹਨ। ਮਿਡਕੈਪ ਅਤੇ ਸਮਾਲ ਕੈਪ ਫੰਡ ਕੋਲ 45 ਫੀਸਦੀ ਫੰਡ ਲਾਰਜ ਕੈਪ ਸਟਾਕਸ ਵਿਚ ਲਗਾਉਣ ਦੀ ਥਾਂ ਰਹਿੰਦੀ ਹੈ। 8 ਮਿਡਕੈਪ ਅਤੇ 4 ਸਮਾਲ ਕੈਪ ਫੰਡਸ ਨੇ ਐੱਚ. ਡੀ. ਐੱਫ. ਸੀ. ਬੈਂਕ ਵਿਚ ਪੈਸੇ ਲਗਾਏ ਹਨ। ਬੈਂਕ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ 17 ਜਨਵਰੀ ਨੂੰ ਯਾਨੀ ਇਕ ਹੀ ਦਿਨ ਵਿਚ ਜਦੋਂ ਇਹ 8 ਫੀਸਦੀ ਤੋਂ ਵੱਧ ਟੁੱਟਾ ਸੀ ਤਾਂ ਇਨ੍ਹਾਂ ਦੇ ਨੈਵ (ਨੈੱਟ ਅਸੈਟ ਵੈਲਿਊ) 0.6 ਤੋਂ 1.4 ਫੀਸਦੀ ਤੱਕ ਡਿੱਗ ਗਿਆ।

ਇਹ ਵੀ ਪੜ੍ਹੋ :     ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News