155 ਭਾਰਤੀ ਕੰਪਨੀਆਂ ਦੇ ਅਮਰੀਕਾ ''ਚ 1.6 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਪੈਦਾ ਹੋਈਆਂ 1.25 ਲੱਖ ਨੌਕਰੀਆਂ

06/17/2020 1:48:05 AM

ਨਵੀਂ ਦਿੱਲੀ (ਇੰਟ) -155 ਭਾਰਤੀ ਕੰਪਨੀਆਂ ਨੇ ਅਮਰੀਕਾ 'ਚ 22 ਬਿਲੀਅਨ ਡਾਲਰ ਕਰੀਬ 1.6 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਰੱਖਿਆ ਹੈ। ਇਸ ਨਾਲ ਅਮਰੀਕਾ 'ਚ 1.25 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਵੱਲੋਂ ਜਾਰੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਇੰਡੀਅਨ ਰੂਟਸ, ਅਮਰੀਕਨ ਸੋਇਲ 2020 ਨਾਂ ਨਾਲ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਵੇ 'ਚ ਸ਼ਾਮਲ 155 ਭਾਰਤੀ ਕੰਪਨੀਆਂ ਵਾਸ਼ਿੰਗਟਨ, ਡੀਸੀ ਅਤੇ ਪਿਊਰਟੋ ਰਿਕੋ ਸਮੇਤ ਅਮਰੀਕਾ ਦੇ ਸਾਰੇ 50 ਸਬਿਆਂ 'ਚ ਕਾਰੋਬਾਰ ਕਰਦੀਆਂ ਹਨ। ਟੈਕਸਾਸ, ਕੈਲੀਫੋਰਨੀਆ, ਨਿਊ ਜਰਸੀ, ਨਿਊਯਾਰਕ ਅਤੇ ਫਲੋਰੀਡਾ ਇਨ੍ਹਾਂ ਭਾਰਤੀ ਕੰਪਨੀਆਂ ਲਈ ਘਰ ਵਰਗੇ ਹਨ ਜਿੱਥੋਂ ਵੱਡੀ ਗਿਣਤੀ 'ਚ ਕਰਮਚਾਰੀ ਇਨ੍ਹਾਂ 'ਚ ਕੰਮ ਕਰਦੇ ਹਨ।

ਭਾਰਤੀ-ਅਮਰੀਕੀਆਂ ਦਾ ਅਮਰੀਕਾ 'ਚ ਵੱਡਾ ਯੋਗਦਾਨ
ਅਮਰੀਕੀ ਸੀਨੇਟਰ ਜਾਨ ਕੋਰਨਿਨ ਦਾ ਕਹਿਣਾ ਹੈ ਕਿ ਭਾਰਤੀ- ਅਮਰੀਕੀਆਂ ਨੇ ਅਮਰੀਕਾ ਦੇ ਕਲਚਰ, ਇਕਾਨਮੀ ਅਤੇ ਵਿਗਿਆਨਕਤਾ 'ਚ ਵੱਡਾ ਯੋਗਦਾਨ ਦਿੱਤਾ ਹੈ। ਅਸੀਂ ਉਨ੍ਹਾਂ ਦੀ ਸਖਤ ਮਿਹਨਤ ਅਤੇ ਇਨੋਵੇਸ਼ਨ ਦਾ ਸਨਮਾਨ ਕਰਦੇ ਹਾਂ, ਇਸ ਲਈ ਤੁਸੀਂ ਇਹ ਵਧੀਆ ਕੰਮ ਕਰਦੇ ਰਹੋ। ਸੀ . ਆਈ. ਆਈ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ ਨੇ ਟੈਕਸਾਸ, ਨਿਊਜਰਸੀ, ਨਿਊਯਾਰਕ, ਫਲੋਰੀਡਾ ਅਤੇ ਮੈਸਾਚੁਏਟਸ 'ਚ ਸਭ ਤੋਂ ਜ਼ਿਆਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਕੀਤਾ ਹੈ।

ਭਾਰਤੀ ਕੰਪਨੀਆਂ ਨੇ ਸੀ. ਐੱਸ. ਆਰ. 'ਤੇ 1300 ਕਰੋੜ ਰੁਪਏ ਕੀਤੇ ਖਰਚ
ਸਰਵੇ 'ਚ ਸ਼ਾਮਲ ਭਾਰਤੀ ਕੰਪਨੀਆਂ ਨੇ ਅਮਰੀਕਾ 'ਚ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀ. ਐੱਸ. ਆਰ.) ਅਤੇ ਰਿਸਰਚ ਐਂਡ ਡਿਵੈੱਲਪਮੈਂਟ 'ਤੇ ਕੀਤੇ ਗਏ ਖਰਚ ਦੀ ਜਾਣਕਾਰੀ ਵੀ ਦਿੱਤੀ ਹੈ। ਇਸ ਮੁਤਾਬਕ ਭਾਰਤੀ ਕੰਪਨੀਆਂ ਨੇ ਅਮਰੀਕਾ 'ਚ ਸੀ. ਐੱਸ. ਆਰ. 'ਤੇ 175 ਮਿਲੀਅਨ ਡਾਲਰ ਕਰੀਬ 1300 ਕਰੋੜ ਰੁਪਏ ਅਤੇ ਰਿਸਰਚ ਐਂਡ ਡਿਵੈੱਲਪਮੈਂਟ 'ਤੇ 900 ਮਿਲੀਅਨ ਡਾਲਰ ਕਰੀਬ 6800 ਕਰੋੜ ਰੁਪਏ ਖਰਚ ਕੀਤੇ ਹਨ। ਅਮਰੀਕਾ 'ਚ ਭਾਰਤੀ ਰਾਜਦੂਤ ਤਰਣਜੀਤ ਸਿੰਘ ਸੰਧੂ ਮੁਤਾਬਕ ਭਾਰਤੀ ਕੰਪਨੀਆਂ ਨੇ ਸੀ. ਐੱਸ. ਆਰ. ਤਹਿਤ ਵਿਦਿਆਰਥੀਆਂ ਦੀ, ਵਿਸ਼ੇਸ਼ ਸਕਿੱਲ ਐਂਡ ਟਰੇਨਿੰਗ ਵਰਗੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਹੈ ।


Karan Kumar

Content Editor

Related News