ਸਰਕਾਰ ਨੇ ‘ਵਿਵਾਦ ਤੋਂ ਵਿਸ਼ਵਾਸ 2.0’ ਯੋਜਨਾ ਸ਼ੁਰੂ ਕਰਨ ਦੀ ਤਰੀਕ 1 ਅਕਤੂਬਰ ਨੋਟੀਫਾਈ ਕੀਤੀ
Saturday, Sep 21, 2024 - 05:41 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਪ੍ਰਤੱਖ ਕਰ ਵਿਵਾਦ ਹੱਲ ਯੋਜਨਾ ‘ਵਿਵਾਦ ਤੋਂ ਵਿਸ਼ਵਾਸ 2.0’ ਦੀ ਸ਼ੁਰੂਆਤ 1 ਅਕਤੂਬਰ ਤੋਂ ਕਰੇਗੀ। ‘ਵਿਵਾਦ ਤੋਂ ਵਿਸ਼ਵਾਸ’ ਯੋਜਨਾ 2.0 ਦਾ ਐਲਾਨ ਮੂਲ ਰੂਪ ਨਾਲ ਜੁਲਾਈ ’ਚ ਪੇਸ਼ ਬਜਟ 2024-25 ’ਚ ਪੈਂਡਿੰਗ ਕੁੱਝ ਆਮਦਨ ਕਰ ਵਿਵਾਦਾਂ ਦੇ ਹੱਲ ਲਈ ਕੀਤੀ ਗਈ ਸੀ।
ਇਹ ਵੀ ਪੜ੍ਹੋ : iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ
ਇਹ ਵੀ ਪੜ੍ਹੋ : PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ
ਕਰੀਬ 35 ਲੱਖ ਕਰੋਡ਼ ਰੁਪਏ ਦੀਆਂ 2.7 ਕਰੋਡ਼ ਪ੍ਰਤੱਖ ਕਰ ਮੰਗਾਂ ’ਤੇ ਵੱਖ-ਵੱਖ ਕਾਨੂੰਨੀ ਮੰਚਾਂ ’ਤੇ ਵਿਵਾਦ ਜਾਰੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਬਜਟ ਭਾਸ਼ਣ ’ਚ ਕਿਹਾ ਸੀ ਕਿ ਸਰਕਾਰ ਟੈਕਸਾਂ ਨੂੰ ਸਰਲ ਬਣਾਉਣ, ਕਰਦਾਤਾ ਸੇਵਾਵਾਂ ’ਚ ਸੁਧਾਰ ਕਰਨ, ਕਰ ਨਿਸ਼ਚਿਤਤਾ ਪ੍ਰਦਾਨ ਕਰਨ ਅਤੇ ਮਾਲੀਆ ਵਧਾਉਣ ਦੇ ਨਾਲ-ਨਾਲ ਮੁਕੱਦਮੇਬਾਜ਼ੀ ਨੂੰ ਘੱਟ ਕਰਨ ਦੀ ਆਪਣੀ ਕੋਸ਼ਿਸ਼ ਜਾਰੀ ਰੱਖੇਗੀ। ਸਰਕਾਰ ਪ੍ਰਤੱਖ ਟੈਕਸਾਂ ਤਹਿਤ ਮਾਮਲਿਆਂ ਲਈ ‘ਵਿਵਾਦ ਤੋਂ ਵਿਸ਼ਵਾਸ’ ਯੋਜਨਾ ਦਾ ਪਹਿਲਾ ਪੜਾਅ 2020 ’ਚ ਲਿਆਈ ਸੀ। ਕਰੀਬ ਇਕ ਲੱਖ ਕਰਦਾਤਿਆਂ ਨੇ ਇਸ ਯੋਜਨਾ ਦਾ ਲਾਭ ਚੁੱਕਿਆ ਅਤੇ ਸਰਕਾਰ ਨੂੰ ਕਰੀਬ 75,000 ਕਰੋੜ ਰੁਪਏ ਦਾ ਟੈਕਸ ਹਾਸਲ ਹੋਇਆ ਸੀ।
ਇਹ ਵੀ ਪੜ੍ਹੋ : iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ
ਇਹ ਵੀ ਪੜ੍ਹੋ : ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8