ਬੇਰੋਜ਼ਗਾਰੀ ਦਰ ਮਈ ’ਚ ਮਾਮੂਲੀ ਤੌਰ ’ਤੇ ਘਟ ਕੇ 5.5 ਫੀਸਦੀ ਰਹੀ, ਕਿਰਤ ਹਿੱਸੇਦਾਰੀ ’ਚ ਗਿਰਾਵਟ
Tuesday, Jun 16, 2026 - 12:27 AM (IST)
ਨਵੀਂ ਦਿੱਲੀ- ਦੇਸ਼ ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਵਿਚਾਲੇ ਬੇਰੋਜ਼ਗਾਰੀ ਦੀ ਦਰ ਮਈ, 2026 ’ਚ ਮਾਮੂਲੀ ਤੌਰ ’ਤੇ ਘਟ ਕੇ 5.5 ਫੀਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ 5.6 ਫੀਸਦੀ ਸੀ। ਸੋਮਵਾਰ ਨੂੰ ਜਾਰੀ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ. ਐੱਸ.) ਤੋਂ ਇਹ ਜਾਣਕਾਰੀ ਮਿਲੀ।
ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਜਾਰੀ ਸਰਵੇਖਣ ਅੰਕੜਿਆਂ ਮੁਤਾਬਕ ਬੇਰੋਜ਼ਗਾਰੀ ਦਰ ਸਾਲਾਨਾ ਆਧਾਰ ’ਤੇ ਭਾਵੇਂ ਹੀ ਘੱਟ ਹੋਈ ਹੈ ਪਰ ਅਪ੍ਰੈਲ, 2026 ਦੇ 5.2 ਫੀਸਦੀ ਦੇ ਮੁਕਾਬਲੇ ਇਸ ’ਚ ਕੁਝ ਵਾਧਾ ਹੋਇਆ ਹੈ। ਸਰਵੇਖਣ ਦੇ ਮੁਤਾਬਕ ਦਿਹਾਤੀ ਖੇਤਰਾਂ ’ਚ ਬੇਰੋਜ਼ਗਾਰੀ ਦਰ ਮਈ ’ਚ ਵਧ ਕੇ 5.1 ਫੀਸਦੀ ਹੋ ਗਈ। ਉੱਥੇ ਹੀ, ਸ਼ਹਿਰੀ ਬੇਰੋਜ਼ਗਾਰੀ ਦਰ ਘਟ ਕੇ 6.4 ਫੀਸਦੀ ਰਹਿ ਗਈ। ਸਾਲਾਨਾ ਆਧਾਰ ’ਤੇ ਸ਼ਹਿਰੀ ਬੇਰੋਜ਼ਗਾਰੀ ਦਰ ’ਚ 0.5 ਫੀਸਦੀ ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਵੇਖਣ ਅਨੁਸਾਰ, ਮਈ, 2026 ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਕਿਰਤ ਬਲ ਹਿੱਸੇਦਾਰੀ ਦਰ (ਐੱਲ. ਐੱਫ. ਪੀ. ਆਰ.) ਘਟ ਕੇ 54.4 ਫੀਸਦੀ ਰਹਿ ਗਈ। ਦਿਹਾਤੀ ਖੇਤਰਾਂ ’ਚ ਇਹ 56.6 ਫੀਸਦੀ ਅਤੇ ਸ਼ਹਿਰੀ ਖੇਤਰਾਂ ’ਚ 49.8 ਫੀਸਦੀ ਰਹੀ।
Related News
ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ
