ਆਸਾਨ ਤਰੀਕਿਆਂ ਨਾਲ ਪਤਾ ਕਰੋ ਸੋਨੇ- ਚਾਂਦੀ ਦੀ ਸ਼ੁੱਧਤਾ

Thursday, Jun 18, 2026 - 01:26 PM (IST)

ਆਸਾਨ ਤਰੀਕਿਆਂ ਨਾਲ ਪਤਾ ਕਰੋ ਸੋਨੇ- ਚਾਂਦੀ ਦੀ ਸ਼ੁੱਧਤਾ

ਬਿਜ਼ਨੈੱਸ ਡੈਸਕ - ਅਕਸਰ ਲੋਕ ਸੈਸ਼ਲ ਮੀਡੀਆ 'ਤੇ ਜਾਂ ਬਜ਼ੁਰਗਾਂ ਤੋਂ ਸੁਣ ਕੇ ਕਈ ਤਰ੍ਹਾਂ ਦੇ ਉਪਾਅ ਅਜ਼ਮਾਉਂਦੇ ਹਨ। ਕੋਈ ਕਹਿੰਦਾ ਹੈ ਕਿ ਬਰਫ਼ ਨਾਲ ਚਾਂਦੀ ਦੀ ਪਛਾਣ ਹੁੰਦੀ ਹੈ ਤਾਂ ਕੋਈ ਚੁੰਬਕ ਨਾਲ ਸੋਨੇ ਨੂੰ ਪਰਖਦਾ ਹੈ। ਪਰ ਕੀ ਇਨ੍ਹਾਂ ਨੁਸਖਿਆਂ ਦੇ ਪਿੱਛੇ ਕੋਈ ਠੋਸ ਵਿਗਿਆਨਿਕ ਅਧਾਰ ਹੈ ਜਾਂ ਇਹ ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਹਨ ? ਸਾਇੰਸ ਅਤੇ ਐਕਸਪਰਟਸ ਦੇ ਮੁਤਾਬਕ, ਇਨ੍ਹਾਂ ਵਿਚੋਂ ਕੁਝ ਟੈਸਟ ਪੂਰੀ ਤਰ੍ਹਾਂ ਸਹੀ ਹਨ, ਜਦੋਂ ਕਿ ਕੁਝ ਦੇ ਪਿੱਛੇ ਦਾ ਲੋਜਿਕ (ਤਰਕ) ਥੋੜ੍ਹਾ ਵੱਖਰਾ ਹੈ।

ਸੋਨੇ 'ਤੇ ਚੁੰਬਕ ਦਾ ਟੈਸਟ ਕਿੰਨਾ ਸਹੀ ?
ਅਕਸਰ ਲੋਕ ਸੋਨੇ ਦੇ ਗਹਿਣਿਆਂ 'ਤੇ ਚੁੰਬਕ ਘੁਮਾ ਕੇ ਦੇਖਦੇ ਹਨ ਅਤੇ ਮੰਨਦੇ ਹਨ ਕਿ ਜੇਕਰ ਸੋਨਾ ਜਾਂ ਉਸ ਤੋਂ ਬਣੇ ਗਹਿਣੇ ਨਹੀਂ ਚਿਪਕੇ ਤਾਂ ਸੋਨਾ 100 ਫੀਸਦੀ ਅਸਲੀ ਹੈ। ਇਹ ਗੱਲ ਵਿਗਿਆਨਕ ਤੌਰ 'ਤੇ ਕਾਫ਼ੀ ਹੱਦ ਤੱਕ ਸਹੀ ਹੈ। ਬੁੱਧ ਸੋਨਾ ਇਕ ਨਾਨ-ਮੈਗਨੈਟਿਕ (ਗੈਰ-ਚੁੰਬਕੀ) ਮੈਟਲ ਹੈ, ਭਾਵ ਉਸ ਵਿਚ ਚੁੰਬਕੀ ਗੁਣ ਬਿਲਕੁਲ ਨਹੀਂ ਹੁੰਦੇ। ਜੇਕਰ ਤੁਹਾਡੀ ਸੋਨੇ ਦੀ ਚੇਨ ਜਾਂ ਅੰਗੂਠੀ ਚੁੰਬਕ ਵਲ ਤੇਜ਼ੀ ਨਾਲ ਖਿੱਚੀ ਜਾ ਰਹੀ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਉਸ ਵਿਚ ਲੋਹਾ, ਨਿਕੇਲ ਜਾਂ ਕੋਬਾਲਟ ਵਰਗੀਆਂ ਸਸਤੀਆਂ ਅਤੇ ਭਾਰੀਆਂ ਧਾਤਾਂ ਦੀ ਮਿਲਾਵਟ ਕੀਤੀ ਗਈ ਹੈ।

ਹਾਲਾਂਕਿ, ਇਹ ਟੈਸਟ ਪੂਰੀ ਤਰ੍ਹਾਂ ਫੁੱਲਪਰੂਫ ਨਹੀਂ ਹੈ। ਜੇਕਰ ਸੋਨੇ ਵਿਚ ਤਾਂਬਾ ਜਾਂ ਪਿੱਤਲ ਵਰਗੀਆਂ ਚੀਜ਼ਾਂ ਮਿਲਾਈਆਂ ਗਈਆਂ ਹੋਣ, ਫਿਰ ਵੀ ਚੁੰਬਕ ਨਹੀਂ ਚਿਪਕੇਗਾ। ਇਸ ਲਈ ਚੁੰਬਕ ਟੈਸਟ ਬੇਸ ਮੈਟਲਸ (ਮੂਲ ਧਾਤਾਂ) ਨੂੰ ਫੜਨ ਲਈ ਤਾਂ ਚੰਗਾ ਹੈ ਪਰ ਪੂਰੀ ਸ਼ੁੱਧਤਾ ਲਈ ਹਾਲਮਾਰਕ ਦੇਖਣਾ ਹੀ ਸਭ ਤੋਂ ਬੈਸਟ ਹੈ।

ਚਾਂਦੀ ਅਤੇ ਬਰਫ਼ ਦਾ ਕੀ ਹੈ ਸਬੰਧ?
ਚਾਂਦੀ ਨੂੰ ਲੈ ਕੇ ਮਿੱਥ ਹੈ ਕਿ ਅਸਲੀ ਚਾਂਦੀ ਬਰਫ਼ ਨਾਲ ਚਿਪਕ ਜਾਂਦੀ ਹੈ, ਪਰ ਐਕਸਪਰਟਸ ਅਤੇ ਸਾਇੰਟਿਫਿਕ ਰਿਸਰਚ ਦੇ ਮੁਤਾਬਕ, ਇਸ ਦਾ ਅਸਲੀ ਲੌਜਿਕ ਚਿਪਕਣਾ ਨਹੀਂ, ਸਗੋਂ ਬਰਫ਼ ਦਾ ਤੇਜ਼ੀ ਨਾਲ ਪਿਘਲਣਾ ਹੈ। ਚਾਂਦੀ ਦੁਨੀਆ ਵਿਚ ਥਰਮਲ ਕੰਡਕਟੀਵਿਟੀ (ਤਾਪ ਚਾਲਕਤਾ) ਭਾਵ ਗਰਮੀ ਅਤੇ ਠੰਢਕ ਨੂੰ ਸਭ ਤੋਂ ਤੇਜ਼ੀ ਨਾਲ ਟ੍ਰਾਂਸਫਰ ਕਰਨ ਵਾਲੀ ਧਾਤੂ ਮੰਨੀ ਜਾਂਦੀ ਹੈ।

ਜੇਕਰ ਤੁਸੀਂ ਅਸਲੀ ਚਾਂਦੀ ਦੇ ਸਿੱਕੇ ਜਾਂ ਗਹਿਣੇ 'ਤੇ ਬਰਫ਼ ਦਾ ਇਕ ਟੁਕੜਾ ਰੱਖੋਗੇ ਤਾਂ ਉਹ ਇੰਨੀ ਤੇਜ਼ੀ ਨਾਲ ਪਿਘਲਣਾ ਸ਼ੁਰੂ ਹੋ ਜਾਵੇਗਾ, ਜਿਵੇਂ ਤੁਸੀਂ ਉਸ ਨੂੰ ਕਿਸੇ ਗਰਮ ਤਵੇ ਜਾਂ ਸਿੱਧੀ ਅੱਗ 'ਤੇ ਰੱਖ ਦਿੱਤਾ ਹੋਵੇ। ਜੇਕਰ ਬਰਫ਼ ਆਮ ਗਤੀ ਨਾਲ ਪਿਘਲ ਰਹੀ ਹੈ ਤਾਂ ਸਮਝ ਜਾਓ, ਕਿ ਚਾਂਦੀ ਵਿਚ ਕਿਸੇ ਹੋਰ ਸਸਤੀ ਧਾਤੂ ਦੀ ਭਾਰੀ ਮਿਲਾਵਟ ਕੀਤੀ ਗਈ ਹੈ। ਚਾਂਦੀ ਦੀ ਸ਼ੁੱਧਤਾ ਜਾਂਚਣ ਹੈ ਦਾ ਇਹ ਘਰੇਲੂ ਤਰੀਕਾ ਹੈ। 


author

Sunaina

Content Editor

Related News