ਟਰਾਈ ਦੀਆਂ ਨਵੀਆਂ ਸ਼ਿਫਾਰਿਸ਼ਾਂ, 11 ਅੰਕਾਂ ਦੇ ਹੋਣ ਮੋਬਾਇਲ ਨੰਬਰ

06/01/2020 4:32:21 PM

ਗੈਜੇਟ ਡੈਸਕ-ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਨਵੀਆਂ ਸਿਫਾਰਿਸ਼ਾਂ ਕੀਤੀਆਂ ਹਨ ਜਿਸ ਮੁਤਾਬਕ ਲੈਂਡਲਾਈਨ ਅਤੇ ਮੋਬਾਇਲ ਸੇਵਾਵਾਂ ਲਈ 'ਯੂਨੀਫਾਈਡ ਨੰਬਰਿੰਗ ਪਲਾਨ' ਵੀ ਸ਼ਾਮਲ ਹੈ। ਇਸ ਸਿਫਾਰਿਸ਼ ਮੁਤਾਬਕ ਲੈਂਡਲਾਈਨ ਤੋਂ ਮੋਬਾਇਲ ਨੰਬਰ ਤਕ ਫੋਨ ਕਰਨ ਤੋਂ ਪਹਿਲਾਂ ''0'' ਲਗਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਮੌਜੂਦਾ ਮੋਬਾਇਲ 'ਚ ਅੰਕਾਂ ਦੀ ਗਿਣਤੀ ਨੂੰ 10 ਤੋਂ 11 ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ। ਦੱਸ ਦੇਈਏ ਕਿ ਫਿਲਹਾਲ ਲੈਂਡਲਾਈਨ ਤੋਂ ਮੋਬਾਇਲ 'ਤੇ ਫੋਨ ਕਰਨ ਲਈ ਜ਼ੀਰੋ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ।

ਜੇਕਰ ਟਰਾਈ ਦੀਆਂ ਇਹ ਸਿਫਾਰਿਸ਼ਾਂ ਲਾਗੂ ਹੋ ਜਾਂਦੀਆਂ ਹਨ ਤਾਂ ਕਰੀਬ 10 ਅਰਬ ਮੋਬਾਇਲ ਨੰਬਰ ਇਸ ਨਾਲ ਪ੍ਰਭਾਵਿਤ ਹੋਣਗੇ। ਇਸ ਦੇ ਤਹਿਤ ਮੋਬਾਇਲ ਨੰਬਰਾਂ 'ਚ ਅੰਕਾਂ ਦੀ ਗਿਣਤੀ 11 ਹੋ ਜਾਵੇਗੀ ਅਤੇ ਨੰਬਰ ਦੀ ਸ਼ੁਰੂਆਤ 9 ਅੰਕ ਤੋਂ ਹੋਵੇਗੀ। ਉੱਥੇ ਡੌਂਗਲ ਲਈ ਵੱਖ ਮੋਬਾਇਲ ਨੰਬਰ ਦੀ ਗਿਣਤੀ ਨੂੰ 13 ਅੰਕਾਂ 'ਚ ਬਦਲਣ ਦਾ ਵੀ ਸੁਝਾਅ ਦਿੱਤਾ ਗਿਆ ਹੈ।
ਲੈਂਡਲਾਈਨ ਲਈ ਵੀ ਸਿਫਾਰਿਸ਼ਾਂ ਆਈਆਂ ਹਨ ਕਿ ਫਿਕਸਡ ਲਾਈਨ ਨੰਬਰਾਂ ਨੂੰ 2 ਜਾਂ 4 ਦੇ ਸਬ-ਲੈਵਲ 'ਤੇ ਲੈ ਕੇ ਜਾਏ ਜਾਣ। ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਕੁਝ ਆਪਰੇਟਰਸ ਨੇ 3, 5 ਅਤੇ 6 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਲੈਂਡਲਾਈਨ ਕੁਨੈਕਸ਼ਨ ਜਾਰੀ ਕੀਤੇ ਸਨ ਪਰ ਇਹ ਨੰਬਰਸ ਹੁਣ ਸੇਵਾ 'ਚ ਨਹੀਂ ਹਨ।

ਉੱਥੇ ਟਰਾਈ ਨੇ ਦੇਸ਼ 'ਚ ਘੱਟ ਬ੍ਰਾਡਬੈਂਡ ਕੁਨੈਕਸ਼ਨ ਲਈ ਦੂਰ ਸੰਚਾਰ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ ਮੁਤਾਬਕ ਟਰਾਈ ਨੇ ਦੂਰਸੰਚਾਰ ਵਿਭਾਗ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਕਾਰਜਕਾਲ 'ਚ ਵੀ ਕੀਤੀ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਦੂਰਸੰਚਾਰ ਵਿਭਾਗ ਬ੍ਰਾਡਬੈਂਡ ਦੀ ਗਿਣਤੀ ਵਧਾਉਣ ਦੀ ਸਿਫਾਰਿਸ਼ ਦੀ ਅਣਦੇਖੀ ਕਰ ਰਿਹਾ ਹੈ। ਦੱਸ ਦੇਈਏ ਕਿ ਭਾਰਤ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ 50 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਜਦਿ ਸਿਰਫ ਦੋ ਕਰੋੜ ਲੋਕਾਂ ਕੋਲ ਲੈਂਡਲਾਈਨ ਬ੍ਰਾਡਬੈਂਡ ਹਨ।


Karan Kumar

Content Editor

Related News