ਅਮਰੀਕਾ ’ਚ 2021 ਲਈ ਐੱਚ-1ਬੀ ਵੀਜ਼ਾ ਦੀ ਤੈਅ ਮਿਆਦ ਦੇ ਬਰਾਬਰ ਅਰਜ਼ੀਆਂ ਆਈਆਂ
Friday, Feb 19, 2021 - 03:52 PM (IST)
ਵਾਸ਼ਿੰਗਟਨ (ਭਾਸ਼ਾ) – ਅਮਰੀਕਾ ’ਚ ਸੰਸਦ ਵਲੋਂ ਸਾਲ 2021 ਦੇ ਐੱਚ-1ਬੀ ਵੀਜ਼ਾ ਦੀ ਤੈਅ ਮਿਆਦ ਦੇ ਬਰਾਬਰ ਅਰਜ਼ੀਆਂ ਆ ਚੁੱਕੀਆਂ ਹਨ ਅਤੇ ਸਫਲ ਬਿਨੈਕਾਰਾਂ ਨੂੰ ਕੰਪਿਊਟਰ ਤੋਂ ਡਰਾਅ ਰਾਹੀਂ ਵੀਜ਼ਾ ਦੇਣ ਬਾਰੇ ਫੈਸਲਾ ਕੀਤਾ ਜਾਏਗਾ। ਭਾਰਤ ਸਮੇਤ ਵਿਦੇਸ਼ੀ ਪੇਸ਼ੇਵਰਾਂ ਦਰਮਿਆਨ ਐੱਚ-1ਬੀ ਵੀਜ਼ਾ ਦੀ ਕਾਫੀ ਮੰਗ ਰਹਿੰਦੀ ਹੈ। ਐੱਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਕੁਝ ਕਾਰੋਬਾਰਾਂ ਲਈ ਵਿਦੇਸ਼ੀ ਮਜ਼ਦੂਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੌਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰੇਕ ਸਾਲ 10 ਹਜ਼ਾਰ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ’ਤੇ ਨਿਰਭਰ ਹਨ। ਅਮਰੀਕੀ ਨਾਗਰਿਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ. ਐੱਸ. ਸੀ. ਆਈ. ਐੱਸ.) ਨੇ ਕਿਹਾ ਕਿ ਉਸ ਨੂੰ ਕਾਂਗਰਸ ਵਲੋਂ ਤੈਅ ਐੱਚ-1ਬੀ ਵੀਜ਼ਾ ਦੀ ਆਮ ਲਿਮਿਟ 65,000 ਅਤੇ ਮਾਸਟਰ ਕੈਪ 20,000 ਦੇ ਬਰਾਬਰ ਅਰਜ਼ੀਆਂ ਮਿਲ ਚੁੱਕੀਆਂ ਹਨ। ਸਾਲ 2021 ਦੇ ਸਫਲ ਬਿਨੈਕਾਰਾਂ ਦਾ ਫੈਸਲਾ ਕੰਪਿਊਟਰ ਤੋਂ ਇਕ ਡਰਾਅ ਰਾਹੀਂ ਹੋਵੇਗਾ।