ਸਿਗਰਟਨੋਸ਼ੀ ਵਾਲਿਆਂ ਤੋਂ 75 ਫ਼ੀਸਦੀ ਜ਼ਿਆਦਾ ਪ੍ਰੀਮੀਅਮ ਵਸੂਲ ਰਹੀਆਂ ਬੀਮਾ ਕੰਪਨੀਆਂ

12/14/2019 8:06:51 AM

ਨਵੀਂ ਦਿੱਲੀ— ਸਿਗਰਟਨੋਸ਼ੀ ਕਰਨਾ ਸਿਰਫ ਸਿਹਤ ਲਈ ਹੀ ਖਤਰਨਾਕ ਨਹੀਂ ਹੈ, ਸਗੋਂ ਤੁਹਾਡੀ ਜੇਬ ’ਤੇ ਵੀ ਦੂਹਰੀ ਮਾਰ ਕਰਦਾ ਹੈ। ਬੀਮਾ ਕੰਪਨੀਆਂ ਆਮ ਆਦਮੀ ਦੇ ਮੁਕਾਬਲੇ ਸਿਗਰਟਨੋਸ਼ੀ ਕਰਨ ਵਾਲਿਆਂ ਤੋਂ ਲਗਭਗ 75 ਫ਼ੀਸਦੀ ਤੱਕ ਜ਼ਿਆਦਾ ਪ੍ਰੀਮੀਅਮ ਵਸੂਲਦੀਆਂ ਹਨ। ਬੀਮਾ ਕੰਪਨੀਆਂ ਖਤਰੇ ਦੇ ਆਧਾਰ ’ਤੇ ਪ੍ਰੀਮੀਅਮ ਤੈਅ ਕਰਦੀਆਂ ਹਨ ਜੋ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਮਾਮਲੇ ’ਚ ਜ਼ਿਆਦਾ ਹੁੰਦਾ ਹੈ। ਉਥੇ ਹੀ ਬੀਮਾ ਕੰਪਨੀਆਂ ਵੱਲੋਂ ਸਿਗਰਟਨੋਸ਼ੀ ਜਾਂ ਕਿਸੇ ਨਸ਼ੇ ਬਾਰੇ ਲੁਕਾਉਣਾ ਵੀ ਤੁਹਾਡੇ ਲਈ ਘਾਟੇ ਦਾ ਸੌਦਾ ਹੈ।

 

ਕਿੰਨਾ ਮਹਿੰਗਾ ਹੈ ਸਿਗਰਟ ਪੀਣਾ

ਜੀਵਨ ਬੀਮਾ ਦਾ ਟਰਮ ਪਲਾਨ ਸਭ ਤੋਂ ਸਸਤਾ ਹੁੰਦਾ ਹੈ। ਮੌਜੂਦਾ ’ਚ 30 ਸਾਲ ਦੇ ਵਿਅਕਤੀ ਲਈ 1 ਕਰੋਡ਼ ਰੁਪਏ ਦਾ ਟਰਮ ਪਲਾਨ 8260 ਰੁਪਏ ਦਾ ਹੈ, ਜਦੋਂ ਕਿ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਲਈ ਇਹ 14,750 ਰੁਪਏ ਦਾ ਹੈ। ਇਸ ਤਰ੍ਹਾਂ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ 6490 ਰੁਪਏ ਜ਼ਿਆਦਾ ਪ੍ਰੀਮੀਅਮ ਚੁਕਾਉਣਾ ਪੈਂਦਾ ਹੈ। ਇਸ ਤਰ੍ਹਾਂ ਆਮ ਵਿਅਕਤੀ ਦੇ ਮੁਕਾਬਲੇ ਸਿਗਰਟਨੋਸ਼ੀ ਕਰਨ ਵਾਲੇ ਨੂੰ ਬੀਮਾ ਪ੍ਰੀਮੀਅਮ 44 ਫੀਸਦੀ ਜ਼ਿਆਦਾ ਚੁਕਾਉਣਾ ਪੈ ਰਿਹਾ ਹੈ। ਕਈ ਕੰਪਨੀਆਂ ਇਸ ਮਾਮਲੇ ’ਚ 75 ਫੀਸਦੀ ਤੱਕ ਉੱਚਾ ਵਸੂਲਦੀਆਂ ਹਨ।

ਲੱਖਾਂ ਰੁਪਏ ਦਾ ਨੁਕਸਾਨ

ਤੁਸੀਂ ਸਿਗਰਟਨੋਸ਼ੀ ਨਹੀਂ ਕਰਦੇ ਹੋ ਤਾਂ ਸਭ ਤੋਂ ਹੇਠਲੇ ਪ੍ਰੀਮੀਅਮ ਪੱਧਰ ’ਤੇ ਸਾਲਾਨਾ 6490 ਰੁਪਏ ਬਚਣ ਦਾ ਮਤਲਬ ਹਰ ਮਹੀਨੇ ਲਗਭਗ 542 ਰੁਪਏ ਦੀ ਬੱਚਤ ਹੈ। ਇਸ ਨਾਲ 30 ਸਾਲ ’ਚ ਲਗਭਗ 195 ਲੱਖ ਰੁਪਏ ਬਚਣਗੇ। ਜੇਕਰ 542 ਰੁਪਏ ਹਰ ਮਹੀਨੇ ਐੱਸ. ਆਈ. ਪੀ. ’ਚ 12 ਫੀਸਦੀ ਦੇ ਅੰਦਾਜ਼ਨ ਰਿਟਰਨ ’ਤੇ ਨਿਵੇਸ਼ ਕਰੋਗੇ ਤਾਂ 30 ਸਾਲਾਂ ’ਚ ਤੁਹਾਡੀ ਪੂੰਜੀ ਵਧ ਕੇ ਲਗਭਗ 1654 ਲੱਖ ਰੁਪਏ ਹੋ ਜਾਵੇਗੀ। ਇਸ ਤਰ੍ਹਾਂ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਉੱਚੇ ਪ੍ਰੀਮੀਅਮ ਦੀ ਵਜ੍ਹਾ ਨਾਲ ਲਗਭਗ 16 ਲੱਖ ਰੁਪਏ ਦਾ ਨੁਕਸਾਨ ਹੋਇਆ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਤੁਸੀਂ ਜੇਕਰ ਸਿਗਰਟਨੋਸ਼ੀ ਕਰਦੇ ਹੋ ਤਾਂ ਤੁਹਾਡੇ ਜੀਵਨ ਬੀਮਾ ਕਵਰ ਦਾ ਪ੍ਰੀਮੀਅਮ ਤੈਅ ਕਰਨ ਲਈ ਬੀਮਾ ਕੰਪਨੀਆਂ ਪੁੱਛਦੀਆਂ ਹਨ ਕਿ ਤੁਸੀਂ ਪਿਛਲੇ ਇਕ ਸਾਲ ’ਚ ਸਿਗਰਟਨੋਸ਼ੀ ਜਾਂ ਤੰਬਾਕੂ ਨਾਲ ਜੁਡ਼ੇ ਉਤਪਾਦਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ’ਚ ਸਿਗਰਟ, ਤੰਬਾਕੂ ਅਤੇ ਪਾਨ ਮਸਾਲਾ ਵੀ ਸ਼ਾਮਲ ਹਨ। ਵਿਅਕਤੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਹੀ ਬੀਮਾ ਕੰਪਨੀ ਇਹ ਤੈਅ ਕਰਦੀ ਹੈ ਕਿ ਉਹ ਵਿਅਕਤੀ ਕਦੇ-ਕਦੇ ਸਿਗਰਟਨੋਸ਼ੀ ਕਰਦਾ ਹੈ ਜਾਂ ਉਸ ਦਾ ਆਦੀ ਹੈ। ਇਸ ਦੇ ਆਧਾਰ ’ਤੇ ਹੀ ਪਾਲਿਸੀ ਦਾ ਪ੍ਰੀਮੀਅਮ ਤੈਅ ਹੁੰਦਾ ਹੈ।

ਬੀਮਾ ਦਾਅਵਾ ਰੱਦ ਹੋਣ ਦਾ ਖ਼ਤਰਾ

ਬੀਮਾ ਕੰਪਨੀਆਂ ਪਾਲਿਸੀ ਜਾਰੀ ਕਰਨ ਵੇਲੇ ਇਹ ਸਿਗਰਟਨੋਸ਼ੀ ਨਾਲ ਜੁਡ਼ੀਆਂ ਜਾਣਕਾਰੀ ਵੀ ਮੰਗਦੀਆਂ ਹਨ। ਕਈ ਵਾਰ ਲੋਕ ਮਹਿੰਗੇ ਪ੍ਰੀਮੀਅਮ ਤੋਂ ਬਚਣ ਲਈ ਪਾਲਿਸੀ ਜਾਰੀ ਕਰਨ ਵੇਲੇ ਬੀਮਾ ਕੰਪਨੀ ਵੱਲੋਂ ਆਪਣੀ ਸਿਗਰਟਨੋਸ਼ੀ ਦੀ ਆਦਤ ਦਾ ਖੁਲਾਸਾ ਨਹੀਂ ਕਰਦੇ ਹਨ। ਅਜਿਹਾ ਹੋਣ ’ਤੇ ਬੀਮਾ ਦਾਅਵਾ ਕਰਨ ਵੇਲੇ ਕੰਪਨੀ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਹਾਡੇ ਦਾਅਵੇ ਨੂੰ ਰੱਦ ਵੀ ਕਰ ਸਕਦੀ ਹੈ। ਕਈ ਵਾਰ ਕੰਪਨੀਆਂ ਮੈਡੀਕਲ ਟੈਸਟ ਵੀ ਕਰਵਾਉਣ ਦਾ ਬਦਲ ਦਿੰਦੀਆਂ ਹਨ।

ਕੰਪਨੀਆਂ ਦੇ ਡਰ ਦੀ ਵਜ੍ਹਾ

ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਬੀਮਾਰੀਆਂ ਦੇ ਮਾਮਲੇ ’ਚ ਉੱਚੇ ਖਤਰੇ ਵਾਲੀ ਸ਼੍ਰੇਣੀ ’ਚ ਆਉਂਦੇ ਹਨ। ਇਸ ਨਾਲ ਫੇਫੜਿਆਂ ਦੇ ਕੈਂਸਰ ਅਤੇ ਲਿਵਰ ਦੀ ਬੀਮਾਰੀ ਦਾ ਖ਼ਤਰਾ ਰਹਿੰਦਾ ਹੈ। ਖਤਰਾ ਜ਼ਿਆਦਾ ਹੋਣ ਨਾਲ ਕੰਪਨੀਆਂ ਨੂੰ ਦਾਅਵਾ ਜ਼ਿਆਦਾ ਆਉਣ ਦਾ ਡਰ ਹੁੰਦਾ ਹੈ। ਪੂਰੀ ਦੁਨੀਆ ’ਚ ਹਰ ਸਾਲ ਲਗਭਗ 1 ਕਰੋਡ਼ ਮੌਤਾਂ ਸਿਗਰਟਨੋਸ਼ੀ ਕਾਰਣ ਹੁੰਦੀਆਂ ਹਨ, ਜਿਨ੍ਹਾਂ ’ਚੋਂ ਲਗਭਗ 17 ਲੱਖ ਭਾਰਤ ’ਚ ਹੁੰਦੀਆਂ ਹਨ। ਅੰਕੜਿਆਂ ਮੁਤਾਬਕ ਭਾਰਤ ’ਚ ਲਗਭਗ 12 ਕਰੋਡ਼ ਲੋਕ ਸਿਗਰਟਨੋਸ਼ੀ ਕਰਦੇ ਹਨ ਜੋ ਦੁਨੀਆ ਦੇ ਲਗਭਗ 12 ਫੀਸਦੀ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਬਰਾਬਰ ਹੈ। ਉਦਯੋਗ ਦੇ ਜਾਣਕਾਰਾਂ ਅਨੁਸਾਰ ਸਾਲ 2030 ਤੱਕ ਦੁਨੀਆ ਭਰ ’ਚ ਸਿਗਰਟਨੋਸ਼ੀ ਕਾਰਣ ਹੋਣ ਵਾਲੀਆਂ ਮੌਤਾਂ ਦੀ ਕੁਲ ਗਿਣਤੀ 140 ਕਰੋਡ਼ ਤੋਂ ਟੱਪ ਜਾਵੇਗੀ।


Related News