PNB ਹਾਊਸਿੰਗ ਦੀ 4,000 ਕਰੋੜ ਰੁ: ਜੁਟਾਉਣ ਦੀ ਯੋਜਨਾ ''ਤੇ ਸੇਬੀ ਦੀ ਨਜ਼ਰ

06/14/2021 10:36:08 PM

ਨਵੀਂ ਦਿੱਲੀ- ਪੀ. ਐੱਨ. ਬੀ. ਹਾਊਸਿੰਗ ਵਿਚ ਅਮਰੀਕਾ ਦੀ ਨਿੱਜੀ ਇਕੁਇਟੀ ਕੰਪਨੀ ਕਾਲਾਇਲ ਤੇ ਹੋਰਾਂ ਵੱਲੋਂ 4,000 ਕਰੋੜ ਰੁਪਏ ਦਾ ਨਿਵੇਸ਼ ਕੀਤੇ ਜਾਣ 'ਤੇ ਭਾਰਤੀ ਰਿਜ਼ਰਵ ਬੈਂਕ ਦੇ ਨਾਲ ਹੀ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਨਜ਼ਰ ਹੈ। ਇਸ ਨਿਵੇਸ਼ ਨੂੰ ਲੈ ਕੇ ਦੋਵੇਂ ਰੈਗੂਲੇਟਰ ਨਿਗਰਾਨੀ ਨਾਲ ਦੇਖ ਰਹੇ ਹਨ। 

ਪਿਛਲੇ ਮਹੀਨੇ ਹੀ ਪੀ. ਐੱਨ. ਬੀ. ਹਾਊਸਿੰਗ ਦੇ ਨਿਰਦੇਸ਼ਕ ਮੰਡਲ ਨੇ 4,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਰਿਜ਼ਰਵ ਬੈਂਕ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਪੰਜਾਬ ਨੈਸ਼ਨਲ ਬੈਂਕ ਨੂੰ ਆਪਣੀ ਇਸ ਸਹਾਇਕ ਕੰਪਨੀ ਵਿਚ ਪੂੰਜੀ ਪਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਪੀ. ਐੱਨ. ਬੀ. ਰਾਈਟ ਇਸ਼ੂ ਜ਼ਰੀਏ ਪੀ. ਐੱਨ. ਬੀ. ਹਾਊਸਿੰਗ ਵਿਚ ਨਿਵੇਸ਼ ਕਰਨਾ ਚਾਹੁੰਦਾ ਸੀ ਪਰ ਬੈਂਕ ਦੀ ਵਿੱਤੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਆਰ. ਬੀ. ਆਈ. ਨੇ ਮਨਜ਼ੂਰੀ ਨਹੀਂ ਦਿੱਤੀ।

ਪੀ. ਐੱਨ. ਬੀ. ਹਾਊਸਿੰਗ ਦੀ ਕਾਲਾਇਲ ਅਤੇ ਹੋਰ ਨਾਲ ਪ੍ਰਸਤਾਵਿਤ ਨਿਵੇਸ਼ ਪ੍ਰਸਤਾਵ 'ਤੇ ਪੀ. ਐੱਨ. ਬੀ. ਦੇ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਬੈਂਕ ਨਾ ਤਾਂ ਕੋਈ ਨਿਵੇਸ਼ ਕਰ ਰਿਹਾ ਹੈ ਅਤੇ ਨਾ ਹੀ ਆਪਣੀ ਹਿੱਸੇਦਾਰੀ ਵੇਚ ਰਿਹਾ ਹੈ ਪਰ ਹੋਰ ਸਰੋਤਾਂ ਜ਼ਰੀਏ  ਹੋਣ ਵਾਲੇ ਨਿਵੇਸ਼ ਕਾਰਨ ਉਸ ਦੀ ਹਿੱਸੇਦਾਰੀ ਘੱਟ ਕੇ 21 ਫ਼ੀਸਦੀ ਦੇ ਆਸਪਾਸ ਆ ਸਕਦੀ ਹੈ। ਪੀ. ਐੱਨ. ਬੀ. ਦੀ ਮੌਜੂਦਾ ਸਮੇਂ ਇਕ ਪ੍ਰਮੋਟਰ ਦੇ ਤੌਰ 'ਤੇ ਪੀ. ਐੱਨ. ਬੀ. ਹਾਊਸਿੰਗ ਵਿਚ ਹਿੱਸੇਦਾਰੀ 32.64 ਫ਼ੀਸਦੀ ਹੈ।


Sanjeev

Content Editor

Related News