ਮੁਥੂਟ ਹੋਮਫਿਨ ਡਿਬੈਂਚਰ ਦੇ ਰਾਹੀਂ ਜੁਟਾਏਗੀ 300 ਕਰੋੜ ਰੁਪਏ
Friday, Apr 05, 2019 - 04:02 PM (IST)

ਨਵੀਂ ਦਿੱਲੀ—ਰਿਹਾਇਸ਼ ਲਈ ਕਰਜ਼ ਦੇਣ ਵਾਲੀ ਕੰਪਨੀ ਮੁਥੂਟ ਹੋਮਫਿਨ ਡਿਬੈਂਚਰ ਜਾਰੀ ਕਰਕੇ 300 ਕਰੋੜ ਰੁਪਏ ਜੁਟਾਏਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਰਗਮ ਦਾ ਅਸਲ ਆਕਾਰ 150 ਕਰੋੜ ਰੁਪਏ ਹੈ। ਇੰਨੀ ਹੀ ਰਾਸ਼ੀ ਅਭਿਦਾਨ ਦੇ ਵਿਕਲਪ ਦੇ ਰੂਪ 'ਚ ਰੱਖੀ ਗਈ ਹੈ। ਇਸ ਤਰ੍ਹਾਂ ਪੂਰਾ ਨਿਰਗਮ 300 ਕਰੋੜ ਰੁਪਏ ਦਾ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਮੁਥੂਟ ਫਾਈਨੈਂਸ ਦੀ ਪੂਰਨ ਅਗਵਾਈ ਵਾਲੀ ਸਬਸਿਡੀ ਕੰਪਨੀ ਮੁਥੂਟ ਹੋਮਫਿਨ ਫਾਈਨੈਂਸ ਦਾ ਸੁਰੱਖਿਅਤ ਪਹੁੰਚਯੋਗ-ਗੈਰ ਪਰਿਵਰਤਿਤ ਡਿਬੈਂਚਰ (ਐੱਮ.ਸੀ.ਡੀ.) ਦਾ ਜਨਤਕ ਨਿਰਗਮ ਪੇਸ਼ ਕਰਕੇ ਬਾਜ਼ਾਰ ਤੋਂ 300 ਕਰੋੜ ਰੁਪਏ ਤੱਕ ਜੁਟਾਉਣ ਦਾ ਪ੍ਰਸਤਾਵ ਹੈ। ਡਿਬੈਂਚਰ ਦਾ ਅੰਕਿਤ ਮੁੱਲ 1,000 ਰੁਪਏ ਹੋਵੇਗਾ। ਇਹ ਪੇਸ਼ਕਸ਼ 8 ਅਪ੍ਰੈਲ ਨੂੰ ਖੁੱਲ੍ਹੇਗੀ ਅਤੇ 7 ਮਈ 2019 ਨੂੰ ਬੰਦ ਹੋਵੇਗੀ। ਇਸ ਨੂੰ ਨਿਰਧਾਰਿਤ ਤਾਰੀਕ ਤੋਂ ਛੇਤੀ ਬੰਦ ਕਰਨ ਅਤੇ ਤੈਅ ਸਮੇਂ ਤੋਂ ਬਾਅਦ 'ਚ ਵੀ ਖੁੱਲ੍ਹਾ ਰੱਖਣ ਦਾ ਬਦਲ ਵੀ ਉਪਲੱਬਧ ਹੈ।