MDR ਚਾਰਜ ਬਣਿਆ ਰੁਪੇ ਕਾਰਡ ਲਈ ਮੁਸੀਬਤ,ਵੀਜ਼ਾ ਕਾਰਡ ਦੇ ਮੁਕਾਬਲੇ ਘੱਟ ਜਾਰੀ ਕਰ ਰਹੇ ਬੈਂਕ

09/24/2020 5:58:51 PM

ਨਵੀਂ ਦਿੱਲੀ– ਦੇਸ਼ ਭਰ ’ਚ ਪਿਛਲੇ ਇਕ ਸਾਲ ਦੌਰਾਨ ਬੈਂਕਾਂ ਵਲੋਂ ਰੁਪੇ ਡੈਬਿਟ ਕਾਰਡ ਜਾਰੀ ਕੀਤੇ ਜਾਣ ਦੀ ਗਿਣਤੀ ’ਚ ਵੱਡੀ ਕਮੀ ਦੇਖੀ ਗਈ ਹੈ। ਆਈ. ਆਈ. ਟੀ. ਬੰਬੇ ਦੀ ਰਿਪੋਰਟ ਮੁਤਾਬਕ ਮਾਸਟਰਕਾਰਡ ਅਤੇ ਵੀਜ਼ਾ ਡੈਬਿਟ ਕਾਰਡਾਂ ਨਾਲ ਮਰਚੈਂਟ ਡਿਸਕਾਊਂਟ ਰੇਟ ਯਾਨੀ ਐੱਮ. ਡੀ. ਆਰ. ਚਾਰਜ ਲਈ ਬੈਂਕਾਂ ਦੀ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੁੰਦੀ ਹੈ, ਜਿਸ ਕਾਰਣ ਭਾਰਤ ਦੇ ਰੁਪੇ ਡੈਬਿਟ ਕਾਰਡ ਬੈਂਕਾਂ ਨੇ ਜਾਰੀ ਕਰਨੇ ਘੱਟ ਕਰ ਦਿੱਤੇ ਹਨ।


ਸਤੰਬਰ 2018 ਤੋਂ ਅਗਸਤ 2019 ਦੌਰਾਨ ਦੇਸ਼ ’ਚ 4.28 ਕਰੋੜ ਨਵੇਂ ਪ੍ਰਧਾਨ ਮੰਤਰੀ ਜਨ ਧਨ ਖਾਤੇ ਖੋਲ੍ਹੇ ਗਏ ਅਤੇ ਇਸ ਦੌਰਾਨ ਦੇਸ਼ ’ਚ ਕਰੀਬ 4.65 ਕਰੋੜ ਰੁਪੇ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ। ਉਥੇ ਹੀ ਜੇ ਇਸ ਦੇ ਅਗਲੇ ਸਾਲ ਦੀ ਗੱਲ ਕੀਤੀ ਜਾਏ ਤਾਂ ਤਸਵੀਰ ਬਿਲਕੁਲ ਉਲਟ ਜਾਂਦੀ ਹੈ. 2019 ਦੇ ਸਤੰਬਰ ਤੋਂ ਲੈ ਕੇ ਅਗਸਤ 2020 ਦੌਰਾਨ 3.63 ਕਰੋੜ ਨਵੇਂ ਪ੍ਰਧਾਨ ਮੰਤਰੀ ਜਨ ਧਨ ਖਾਤੇ ਖੋਲ੍ਹੇ ਗਏ ਪਰ ਜਾਰੀ ਕੀਤੇ ਗਏ ਰੁਪੇ ਡੈਬਿਟ ਕਾਰਡ ਦੀ ਗਿਣਤੀ ਸਿਰਫ 65 ਲੱਖ ਹੀ ਰਹੀ ਹੈ। ਰਿਪੋਰਟ ’ਚ ਇਸ ਬਾਰੇ ਦਿੱਤੇ ਗਏ ਅੰਕੜਿਆਂ ਮੁਤਾਬਕ ਸਾਲ 2018-19 ਲਈ ਸਰਕਾਰ ਵਲੋਂ 2000 ਰੁਪਏ ਤੱਕ ਦੇ ਲੈਣ-ਦੇਣ ’ਤੇ ਐੱਮ. ਡੀ. ਆਰ. ਜ਼ੀਰੋ ਕਰ ਦਿੱਤਾ ਗਿਆ ਸੀ। ਬਾਅਦ ’ਚ 1 ਜਨਵਰੀ 2020 ਤੋਂ ਇਸ ਵਿਵਸਥਾ ਨੂੰ ਬਦਲਦੇ ਹੋਏ ਐੱਮ. ਡੀ. ਆਰ. ਤੋਂ ਰਾਹਤ ਸਿਰਫ ਰੁਪੇ ਡੈਬਿਟ ਕਾਰਡ ਤੱਕ ਹੀ ਸੀਮਤ ਰੱਖੀ ਗਈ ਜਦੋਂ ਕਿ ਵੀਜ਼ਾ ਅਤੇ ਮਾਸਟਰਕਾਰਡ ਰਾਹੀਂ ਲੈਣ-ਦੇਣ ਲਈ ਜ਼ੀਰੋ ਐੱਮ. ਡੀ. ਆਰ. ਚਾਰਜ ਵਰਗੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ।
 

ਬੈਂਕਾਂ ਦੀ ਹੁੰਦੀ ਹੈ ਮੋਟੀ ਕਮਾਈ
ਆਈ. ਆਈ. ਟੀ. ਬੰਬੇ ਦੇ ਪ੍ਰੋਫੈਸਰ ਆਸ਼ੀਸ਼ ਦਾਸ ਮੁਤਾਬਕ ਐੱਮ. ਡੀ. ਆਰ. ਰਾਹੀਂ ਬੈਂਕਾਂ ਨੂੰ ਹਰ ਸਾਲ ਮੋਟੀ ਕਮਾਈ ਰੁਪੇ ਰਾਹੀਂ ਹੁੰਦੀ ਹੈ। ਅਜਿਹੇ ’ਚ ਜੇ ਸਰਕਾਰ ਰੁਪੇ ਡੈਬਿਟ ਕਾਰਡ ਅਤੇ ਮਾਸਟਰਕਾਰਡ, ਵੀਜ਼ਾ ਦਰਮਿਆਨ ਐੱਮ. ਡੀ. ਆਰ. ਦਾ ਫਰਕ ਬਰਕਰਾਰ ਰੱਖੇਗੀ ਤਾਂ ਬੈਂਕਾਂ ਲਈ ਰੁਪੇ ਕਾਰਡ ਜਾਰੀ ਕਰਨਾ ਘਾਟੇ ਦਾ ਸੌਦਾ ਹੋਵੇਗਾ। ਅਜਿਹੇ ’ਚ ਉਸ ਨਾਲ ਨੁਕਸਾਨ ਰੁਪੇ ਡੈਬਿਟ ਦਾ ਹੀ ਹੋਵੇਗਾ। ਉਨ੍ਹਾਂ ਨੇ ਅੰਕੜਿਆਂ ਰਾਹੀਂ ਦੱਸਿਆ ਕਿ ਸਾਲ 2020 ’ਚ ਬੈਂਕਾਂ ਦੀ 0.4 ਤੋਂ ਲੈ ਕੇ 0.9 ਫੀਸਦੀ ਦਰਮਿਆਨ ਲੱਗਣ ਵਾਲੇ ਐੱਮ. ਡੀ. ਆਰ. ਚਾਰਜ ਰਾਹੀਂ 1 ਤੋਂ ਲੈ ਕੇ 3 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹਾ। ਦੇਸ਼ ਭਰ ’ਚ ਜਨਵਰੀ ਤੋਂ ਜੁਲਾਈ 2020 ਦੇ ਦੌਰਾਨ 3.3 ਲੱਖ ਕਰੋੜ ਦੇ ਡੈਬਿਟ ਕਾਰਡ ਮਰਚੈਂਟ ਲੈਣ-ਦੇਣ ਕੀਤੇ ਗਏ ਹਨ।


Sanjeev

Content Editor

Related News