IRCTC  ਵਿਚ ਹੋਰ ਹਿੱਸੇਦਾਰੀ ਵੇਚੇਗੀ ਸਰਕਾਰ, ਮਰਚੈਂਟ ਬੈਂਕਰਾਂ ਨੂੰ ਬੋਲੀਆਂ ਦਾ ਸੱਦਾ

08/20/2020 7:41:33 PM

ਨਵੀਂ ਦਿੱਲੀ- ਸਰਕਾਰ ਚਾਲੂ ਵਿੱਤੀ ਸਾਲ ਵਿਚ ਭਾਰਤੀ ਰੇਲਵੇ ਖਾਣ-ਪੀਣ ਤੇ ਸੈਲਾਨੀ ਨਿਗਮ( ਆਈ. ਆਰ. ਸੀ. ਟੀ. ਸੀ.) ਵਿਚ ਆਪਣੀ ਕੁਝ ਹੋਰ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਹੀ ਹੈ।

ਉਸ ਨੇ ਵਿਕਰੀ ਪ੍ਰਕਿਰਿਆ ਦੇ ਪ੍ਰਬੰਧ ਲਈ ਮਰਚੈਂਟ ਬੈਂਕਰਾਂ ਤੋਂ ਬੋਲੀਆਂ ਦੀ ਮੰਗ ਕੀਤੀ ਹੈ। ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਅਪੀਲ ਪ੍ਰਸਤਾਵ ਮੰਗਦਿਆਂ ਕਿਹਾ ਕਿ ਭਾਰਤ ਸਰਕਾਰ ਭਾਰਤੀ ਸੇਬੀ ਦੇ ਨਿਯਮਾਂ ਤਹਿਤ ਸ਼ੇਅਰ ਬਾਜ਼ਾਰਾਂ ਰਾਹੀਂ ਆਈ. ਆਰ. ਸੀ. ਟੀ. ਸੀ. ਵਿਚ ਸ਼ੇਅਰ ਪੂੰਜੀ ਦਾ ਕੁਝ ਹਿੱਸਾ ਵਿਕਰੀ ਪੇਸ਼ਕਸ਼ ਰਾਹੀਂ ਵਿਨਿਵੇਸ਼ ਕਰਨਾ ਚਾਹੁੰਦੀ ਹੈ। ਮਰਚੈਂਟ ਬੈਂਕਰਾਂ ਨੂੰ 10 ਸਤੰਬਰ ਤੱਕ ਬੋਲੀ ਜਮ੍ਹਾਂ ਕਰਨ ਲਈ ਕਿਹਾ ਗਿਆ ਹੈ। 

ਸਰਕਾਰ ਦੀ ਫਿਲਹਾਲ ਆਈ. ਆਰ. ਸੀ. ਟੀ. ਸੀ. ਵਿਚ 87.40 ਫੀਸਦੀ ਹਿੱਸੇਦਾਰੀ ਹੈ। ਸੇਬੀ ਦੀ ਜਨਤਕ ਹਿੱਸੇਦਾਰੀ ਨਿਯਮ ਨੂੰ ਪੂਰਾ ਕਰਨ ਲਈ ਸਰਕਾਰ ਨੇ ਕੰਪਨੀ ਵਿਚ ਹਿੱਸੇਦਾਰੀ ਘੱਟ ਕਰਕੇ 75 ਫੀਸਦੀ 'ਤੇ ਲਿਆਉਣਾ ਹੈ। ਆਈ. ਆਰ. ਸੀ. ਟੀ. ਸੀ. ਦਾ ਸ਼ੇਅਰ ਬੀ. ਐੱਸ. ਈ. ਵਿਚ ਕੱਲ ਦੇ ਬੰਦ ਭਾਅ ਦੇ ਮੁਕਾਬਲੇ 1.20 ਫੀਸਦੀ ਟੁੱਟ ਕੇ 1,346.65 ਰੁਪਏ ਪ੍ਰਤੀ ਇਕੁਇਟੀ 'ਤੇ ਬੰਦ ਹੋਇਆ। 


Sanjeev

Content Editor

Related News