ਸਰਕਾਰ ਨੂੰ ਮੀਂਹ ਨਾਲ ਨੁਕਸਾਨ ਦੇ ਬਾਵਜੂਦ ਚੌਲਾਂ ਦੇ ਉਤਪਾਦਨ ’ਚ ਵਾਧੇ ਦੀ ਉਮੀਦ : ਚੌਹਾਨ

Friday, Sep 20, 2024 - 06:03 PM (IST)

ਸਰਕਾਰ ਨੂੰ ਮੀਂਹ ਨਾਲ ਨੁਕਸਾਨ ਦੇ ਬਾਵਜੂਦ ਚੌਲਾਂ ਦੇ ਉਤਪਾਦਨ ’ਚ ਵਾਧੇ ਦੀ ਉਮੀਦ : ਚੌਹਾਨ

ਨਵੀਂ ਦਿੱਲੀ (ਭਾਸ਼ਾ) - ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰੀ ਮੀਂਹ ਨਾਲ ਕੁੱਝ ਫਸਲਾਂ ਨੂੰ ਹੋਏ ਨੁਕਸਾਨ ਦੇ ਬਾਵਜੂਦ ਦੇਸ਼ ’ਚ ਚੌਲਾਂ ਦਾ ਉਤਪਾਦਨ ਪਿਛਲੇ ਸਾਲ ਤੋਂ ਬਿਹਤਰ ਰਹਿਣ ਦੀ ਉਮੀਦ ਹੈ। ਚੌਹਾਨ ਨੇ ਕਿਹਾ,‘‘ਚੰਗੇ ਮੀਂਹ ਨਾਲ ਚੌਲਾਂ ਦੀ ਬੀਜਾਈ ਬਹੁਤ ਚੰਗੀ ਹੋਈ ਹੈ। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਵਰਗੇ ਕੁੱਝ ਇਲਾਕਿਆਂ ’ਚ ਭਾਰੀ ਮੀਂਹ ਨਾਲ ਨੁਕਸਾਨ ਹੋਇਆ ਹੈ ਪਰ ਇਸ ਨਾਲ ਉਤਪਾਦਨ ’ਚ ਕਮੀ ਨਹੀਂ ਆਵੇਗੀ। ਕੁਲ ਮਿਲਾ ਕੇ ਚੌਲਾਂ ਦਾ ਉਤਪਾਦਨ ਪਿਛਲੇ ਸਾਲ ਤੋਂ ਬਿਹਤਰ ਰਹੇਗਾ।

ਇਹ ਵੀ ਪੜ੍ਹੋ :     ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ

ਨਵੰਬਰ ਦੇ ਆਸ-ਪਾਸ ਵੱਢੀ ਜਾਣ ਵਾਲੀ (ਗਰਮ ਰੁੱਤ) ਚੌਲਾਂ ਦੀ ਫਸਲ ਭਾਰਤ ਦੇ ਕੁਲ ਚੌਲ ਉਤਪਾਦਨ ਦਾ ਕਰੀਬ 70 ਫੀਸਦੀ ਹੈ। ਸਰਕਾਰ ਦੇ ਤੀਜੇ ਅੰਦਾਜ਼ੇ ਅਨੁਸਾਰ, 2023-24 ਫਸਲ ਸਾਲ (ਜੁਲਾਈ-ਜੂਨ) ’ਚ ਚੌਲਾਂ ਦਾ ਉਤਪਾਦਨ 11.43 ਕਰੋੜ ਟਨ ਰਿਹਾ।

ਇਹ ਵੀ ਪੜ੍ਹੋ :     ਇਨ੍ਹਾਂ ਸ਼ੁੱਭ ਮਹੂਰਤ 'ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ

ਮੰਤਰੀ ਨੇ ਦੱਸਿਆ ਕਿ ਪਿਛਲੇ ਹਫਤੇ ਤੱਕ ਕੁਲ ਚੌਲਾਂ ਦਾ ਰਕਬਾ 16.4 ਲੱਖ ਹੈਕਟੇਅਰ ਵਧ ਕੇ 4.1 ਕਰੋਡ਼ ਹੈਕਟੇਅਰ ਹੋ ਗਿਆ ਹੈ। ਚੌਹਾਨ ਨੇ ਸੋਇਆਬੀਨ ਵਰਗੀਆਂ ਤਿਲਹਨ ਫਸਲਾਂ ਨੂੰ ਕੁੱਝ ਨੁਕਸਾਨ ਹੋਣ ਦੇ ਬਾਵਜੂਦ ਪੂਰੀ ਸਾਉਣੀ ਫਸਲ ਉਤਪਾਦਨ ਬਾਰੇ ਆਸ਼ਾਵਾਦੀ ਦ੍ਰਿਸ਼ ਪ੍ਰਗਟ ਕੀਤਾ।

ਇਹ ਵੀ ਪੜ੍ਹੋ :     ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ 

ਦਾਲਾਂ, ਮੋਟੇ ਅਨਾਜ ਅਤੇ ਤਿਲਹਨ ਲਈ ਬੀਜਾਈ ਖੇਤਰ ’ਚ ਹੋਇਆ ਸੁਧਾਰ

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤੁਲਣਾ ’ਚ ਦਾਲਾਂ, ਮੋਟੇ ਅਨਾਜ ਅਤੇ ਤਿਲਹਨ ਲਈ ਬੀਜਾਈ ਖੇਤਰ ’ਚ ਸੁਧਾਰ ਹੋਇਆ ਹੈ। ਬਿਹਤਰ ਫਸਲ ਕਿਸਮਾਂ ਦੇ ਇਸਤੇਮਾਲ ਨਾਲ ਉਤਪਾਦਕਤਾ ’ਚ ਵਾਧੇ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨ ਦੀਆਂ ਉਪਲੱਬਧੀਆਂ ’ਤੇ ਚਰਚਾ ਕਰਦੇ ਹੁਏ ਚੌਹਾਨ ਨੇ ਹੇਠਲੇ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਯਕੀਨੀ ਖਰੀਦ ਸੁਨਿਸ਼ਚਿਤ ਕਰ ਕੇ ਖੇਤੀਬਾੜੀ ਉਤਪਾਦਨ ਅਤੇ ਕਿਸਾਨਾਂ ਦੀ ਕਮਾਈ ਦੋਵਾਂ ਨੂੰ ਵਧਾਉਣ ਦੀ ਸਰਕਾਰ ਦੀ ਰਣਨੀਤੀ ਨੂੰ ਰੇਖਾਂਕਿਤ ਕੀਤਾ।

ਇਹ ਵੀ ਪੜ੍ਹੋ :    ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News