26 ਫਰਵਰੀ ਤੱਕ ਵਿਦੇਸ਼ੀ ਮੁਦਰਾ ਭੰਡਾਰ 584.55 ਅਰਬ ਡਾਲਰ ''ਤੇ ਪੁੱਜਾ

03/07/2021 4:25:47 PM

ਮੁੰਬਈ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 26 ਫਰਵਰੀ ਨੂੰ ਸਮਾਪਤ ਹਫ਼ਤੇ ਵਿਚ 68.9 ਕਰੋੜ ਡਾਲਰ ਵੱਧ ਕੇ 584.55 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲੇ ਹਫ਼ਤੇ ਵਿਚ ਇਹ 1.69 ਕਰੋੜ ਡਾਲਰ ਵੱਧ ਕੇ 583.86 ਕਰੋੜ ਡਾਲਰ 'ਤੇ ਰਿਹਾ ਸੀ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਮੁਤਾਬਕ, ਲਗਾਤਾਰ ਦੂਜੇ ਹਫ਼ਤੇ ਇਸ ਵਿਚ ਮਾਮੂਲੀ ਵਾਧਾ ਹੋਇਆ ਹੈ।

26 ਫਰਵਰੀ ਨੂੰ ਸਮਾਪਤ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਸੰਪਤੀ 50.9 ਕਰੋੜ ਡਾਲਰ ਵੱਧ ਕੇ 542.61 ਅਰਬ ਡਾਲਰ 'ਤੇ ਰਹੀ। ਇਸ ਮਿਆਦ ਵਿਚ ਸਵਰਣ ਭੰਡਰ 17.7 ਕਰੋੜ ਡਾਲਰ ਵੱਧ ਕੇ 35.42 ਅਰਬ ਡਾਲਰ 'ਤੇ ਰਿਹਾ। ਸਮੀਖਿਆ ਅਧੀਨ ਹਫ਼ਤੇ ਵਿਚ ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵਡ ਫੰਡ 5.0 ਅਰਬ ਡਾਲਰ 'ਤੇ ਸਥਿਰ ਰਿਹਾ ਅਤੇ ਵਿਸ਼ੇਸ਼ ਆਹਰਣ ਅਧਿਕਾਰ 90 ਲੱਖ ਡਾਲਰ ਵੱਧ ਕੇ 1.51 ਅਰਬ ਡਾਲਰ 'ਤੇ ਰਿਹਾ।


Sanjeev

Content Editor

Related News