ਕਪਾਹ ਉਤਪਾਦਨ ਵੱਧ ਕੇ 309.70 ਲੱਖ ਗੰਢ ਰਹਿਣ ਦਾ ਅੰਦਾਜ਼ਾ

03/21/2024 1:29:11 PM

ਜੈਤੋ (ਪਰਾਸ਼ਰ) - ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੀ ਰਾਸ਼ਟਰੀ ਫਸਲ ਉਤਪਾਦਨ ਕਮੇਟੀ ਦੀ ਬੈਠਕ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਣਤਰਾ ਦੀ ਪ੍ਰਧਾਨਗੀ ’ਚ ਮੁੰਬਈ ’ਚ ਹੋਈ। ਸੂਤਰਾਂ ਅਨੁਸਾਰ ਬੈਠਕ ’ਚ ਪੂਰੇ ਕੱਪੜਾ ਉਦਯੋਗ ਦੇ ਸਾਰੇ 58 ਮੈਂਬਰ ਸ਼ਾਮਲ ਹੋਏ। ਬੈਠਕ ’ਚ ਦੇਸ਼ ਦੇ ਕਪਾਹ ਉਤਪਾਦਨ, ਆਮਦ, ਖਪਤ, ਅਨਸੋਲਡ ਸਟਾਕ, ਦਰਾਮਦ ਅਤੇ ਬਰਾਮਦ ਆਦਿ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋ :    Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਬੈਠਕ ’ਚ ਚਾਲੂ ਕਪਾਹ ਸੀਜ਼ਨ ਦੌਰਾਨ ਭਾਰਤੀ ਕਪਾਹ ਉਤਪਾਦਨ 294.10 ਲੱਖ ਗੰਢ ਤੋਂ ਵੱਧ ਕੇ 309.70 ਲੱਖ ਗੰਢ ਹੋਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ ਭਾਵ 15.60 ਲੱਖ ਵਧਾ ਕੇ 170 ਕਿਲੋ ਪ੍ਰਤੀ ਗੰਢ ਕੀਤਾ ਗਿਆ ਹੈ। 1 ਅਕਤੂਬਰ ਤੋਂ 29 ਫਰਵਰੀ ਤੱਕ 226.82 ਲੱਖ 170 ਕਿਲੋ ਕਪਾਹ ਪ੍ਰਾਸੈਸਿੰਗ ਦੀ ਆਮਦ ਹੋਈ ਹੈ। ਫਰਵਰੀ ਮਹੀਨੇ ’ਚ ਦਬਾਅ 49.67 ਲੱਖ ਗੰਢ ਸੀ, ਰੋਜ਼ਾਨਾ ਔਸਤ ਆਮਦ 1.72 ਲੱਖ ਗੰਢ ਸੀ। 29 ਫਰਵਰੀ ਤੱਕ ਕਪਾਹ ਦਰਾਮਦ ਦਾ ਅੰਦਾਜ਼ਾ 1.60 ਲੱਖ ਗੰਢ ਘਟਾ ਕੇ 22 ਲੱਖ ਗੱਢ ਤੋਂ 20.40 ਲੱਖ ਗੰਢ ਕੀਤਾ ਗਿਆ, 4 ਲੱਖ ਗੰਢ ਦਰਾਮਦ ਸ਼ਿਪਮੈਂਟ ਆ ਚੁੱਕਾ ਹੈ, ਜਦੋਂਕਿ ਕਪਾਹ ਬਰਾਮਦ 14 ਲੱਖ ਗੰਢ ਤੋਂ 8 ਲੱਖ ਗੰਢ ਵੱਧ ਕੇ 22 ਲੱਖ ਗੰਢ ਹੋ ਗਿਆ ਹੈ। ਬੈਠਕ ’ਚ ਕਮੇਟੀ ਨੂੰ ਆਸ ਹੈ ਕਿ 29 ਫਰਵਰੀ ਤੱਕ ਕਪਾਹ ਦੀ ਬਰਾਮਦ ਸ਼ਿਪਮੈਂਟ ਲਗਭਗ 15 ਲੱਖ ਗੰਢ ਪੂਰੀ ਹੋ ਗਈ ਹੈ। ਕਪਾਹ ਦੀ ਖਪਤ 6 ਲੱਖ ਗੰਢ ਵਧ ਕੇ 311 ਤੋਂ 317 ਲੱਖ ਗੰਢ ਹੋ ਗਈ।

ਇਹ ਵੀ ਪੜ੍ਹੋ :     Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਕਪਾਹ ਦੀ ਵੱਧ ਖਪਤ ਅਤੇ ਬਰਾਮਦ ਕਾਰਨ ਸੀ. ਏ. ਆਈ. ਦੀ ਅਕਤੂਬਰ ਮਹੀਨੇ ਦੀ ਰਿਪੋਰਟ ’ਚ ਪਹਿਲਾ ਅੰਦਾਜ਼ਾ ਭਾਰਤੀ ਬੈਲੇਂਸ ਸ਼ੀਟ ਆਸ ਤੋਂ ਵੱਧ ਸਖਤ ਹੋਵੇਗੀ। ਕਪਾਹ ਦੀ ਤੰਗ ਬੈਲੇਂਸ ਸ਼ੀਟ ਕਾਰਨ ਭਾਰਤ ਨੂੰ ਮਿੱਲਾਂ ਚਲਾਉਣ ਲਈ ਵੱਡੀ ਮਾਤਰਾ ’ਚ ਕਪਾਹ ਦੀ ਦਰਾਮਦ ਕਰਨੀ ਪੈਂਦੀ ਹੈ। ਫਰਵਰੀ ਮਹੀਨੇ ’ਚ ਭਾਰਤੀ ਸਪਿਨਿੰਗ ਮਿੱਲਾਂ ’ਚ ਕਪਾਹ ਦੀ ਖਪਤ 1 ਅਕਤੂਬਰ 23 ਤੋਂ 29 ਫਰਵਰੀ 24 ਤੱਕ 27.5 ਲੱਖ ਗੰਢ ਰਹੀ। ਇਨ੍ਹਾਂ 5 ਮਹੀਨਿਆਂ ’ਚ ਕਪਾਹ ਦੀ ਖਪਤ 137.50 ਲੱਖ 170 ਕਿਲੋ ਗੰਢ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਬੈਠਕ ’ਚ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ 29 ਫਰਵਰੀ ਤੱਕ ਲਗਭਗ 33 ਲੱਖ ਗੰਢ ਦੀ ਖਰੀਦ ਕੀਤੀ ਹੈ।

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News