ਕੈਫੇ ਕੌਫੀ ਡੇਅ ਨੇ ਅਪ੍ਰੈਲ-ਜੂਨ ਵਿਚ 280 ਰੈਸਟੋਰੈਂਟ ਬੰਦ ਕੀਤੇ

Monday, Jul 20, 2020 - 06:57 PM (IST)

ਕੈਫੇ ਕੌਫੀ ਡੇਅ ਨੇ ਅਪ੍ਰੈਲ-ਜੂਨ ਵਿਚ 280 ਰੈਸਟੋਰੈਂਟ ਬੰਦ ਕੀਤੇ

ਨਵੀਂ ਦਿੱਲੀ- ਕੌਫੀ ਰੈਸਟੋਰੈਂਟ ਚੇਨ ਕੈਫੇ ਕੌਫੀ ਡੇ (ਸੀਸੀਡੀ) ਨੇ ਆਮਦਨੀ ਅਤੇ ਖਰਚਿਆਂ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 280 ਰੈਸਟੋਰੈਂਟ ਬੰਦ ਕਰ ਦਿੱਤੇ। ਇਸ ਨਾਲ ਉਸ ਦੇ ਰੈਸਟੋਰੈਂਟ ਘੱਟ ਕੇ 30 ਜੂਨ 2020 ਨੂੰ 1,480 ਰਹਿ ਗਏ ਸਨ।

 

ਕੈਫੇ ਕੌਫੀ ਡੇਅ ਬ੍ਰਾਂਡ ਦੀ ਮਲਕੀਅਤ ਕੌਫੀ ਡੇ ਗਲੋਬਲ ਕੋਲ ਹੈ, ਜੋ ਕਿ ਕੌਫੀ ਡੇ ਐਂਟਰਪ੍ਰਾਈਜ਼ਜ਼ ਲਿਮਟਿਡ (ਸੀ. ਡੀ. ਈ. ਐੱਲ.) ਦੀ ਸਹਾਇਕ ਹੈ। ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ਦੌਰਾਨ ਉਸ ਦੇ ਕੈਫੇ (ਰੈਸਟੋਰੈਂਟ) ਦੀ ਔਸਤਨ ਰੋਜ਼ਾਨਾ ਵਿਕਰੀ ਵੀ ਘੱਟ ਕੇ 15,445 ਰੁਪਏ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 15,739 ਰੁਪਏ ਸੀ।
ਹਾਲਾਂਕਿ, ਸਮੀਖਿਆ ਅਧੀਨ ਤਿਮਾਹੀ ਵਿਚ ਇਸ ਦੀਆਂ ਕੌਫੀ ਵਿੈਂਡਿੰਗ ਮਸ਼ੀਨਾਂ ਦੀ ਗਿਣਤੀ ਵੱਧ ਕੇ 59,115 ਹੋ ਗਈ, ਜੋ ਪਿਛਲੇ ਸਾਲ ਦੀ ਮਿਆਦ ਵਿਚ 49,397 ਸੀ. ਕੰਪਨੀ ਨੇ ਕਿਹਾ, “ਘੱਟ ਮਾਰਜਨ ਕਾਰਨ ਨਿਰਯਾਤ ਕਾਰੋਬਾਰ ਠੱਪ ਹੋ ਗਿਆ ਹੈ।"


author

Sanjeev

Content Editor

Related News