ਮੁੰਬਈ ਤੋਂ ਭਾਵਨਗਰ ਲਈ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ ਅਲਾਇੰਸ ਏਅਰ

07/26/2020 1:33:47 PM

ਨਵੀਂ ਦਿੱਲੀ— ਸਰਕਾਰੀ ਏਅਰਲਾਈਨ ਏਅਰ ਇੰਡੀਆ ਦੀ ਪੂਰੀ ਮਾਲਕੀਅਤ ਵਾਲੀ ਇਕਾਈ ਅਲਾਇੰਸ ਏਅਰ ਗੁਜਰਾਤ ਦੇ ਭਾਵਨਗਰ ਅਤੇ ਮੁੰਬਈ ਦਰਮਿਆਨ 30 ਜੁਲਾਈ ਤੋਂ ਦੁਬਾਰਾ ਉਡਾਣਾਂ ਸ਼ੁਰੂ ਕਰੇਗੀ।

ਏਅਰਲਾਈਨ ਨੇ ਐਤਵਾਰ ਨੂੰ ਕਿਹਾ ਕਿ ਫਲਾਈਟ ਹਫਤੇ ਵਿਚ ਤਿੰਨ ਦਿਨ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ ਅਤੇ ਰਸਤੇ ਵਿਚ ਦੀਯੂ ਰਾਹੀਂ ਜਾਏਗੀ। ਇਸ ਮਾਰਗ 'ਤੇ 70 ਸੀਟਾਂ ਵਾਲੇ ਏਟੀਆਰ-72 ਜਹਾਜ਼ ਦਾ ਸੰਚਾਲਨ ਕੀਤਾ ਜਾਵੇਗਾ। ਫਲਾਈਟ ਨੰਬਰ 623 ਸਵੇਰੇ 9.30 ਵਜੇ ਮੁੰਬਈ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10.35 ਵਜੇ ਦੀਯੂ ਪਹੁੰਚੇਗੀ। 11.15 ਵਜੇ ਦੀਯੂ ਤੋਂ ਇਹ ਉਡਾਣ ਦੁਪਹਿਰ 12.05 ਵਜੇ ਭਾਵਨਗਰ ਏਅਰਪੋਰਟ 'ਤੇ ਉਤਰੇਗੀ।
ਵਾਪਸੀ ਵਾਲੀ ਫਲਾਈਟ ਨੰਬਰ 624 ਭਾਵਨਗਰ ਤੋਂ ਦੁਪਹਿਰ 12.45 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ ਬਾਅਦ 1.35 ਵਜੇ ਦੀਯੂ ਪਹੁੰਚੇਗੀ ਅਤੇ ਦੀਯੂ ਤੋਂ 2.10 ਵਜੇ ਰਵਾਨਾ ਹੋਵੇਗੀ ਅਤੇ 3.15 ਵਜੇ ਮੁੰਬਈ ਏਅਰਪੋਰਟ 'ਤੇ ਉਤਰੇਗੀ। ਮੁੰਬਈ ਤੋਂ ਭਾਵਨਗਰ ਦਾ ਕਿਰਾਇਆ 3,054 ਰੁਪਏ ਤੋਂ ਅਤੇ ਦੀਯੂ ਤੋਂ ਭਾਵਨਗਰ ਦਾ 2,321 ਰੁਪਏ ਤੋਂ ਸ਼ੁਰੂ ਹੋਵੇਗਾ। ਟਿਕਟਾਂ ਏਅਰ ਇੰਡੀਆ ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ।


Sanjeev

Content Editor

Related News