ਵੀਡੀਓ ਬਣਾਉਂਦੇ YouTuber ਜੋੜੇ ਦੇ ਸਾਹਮਣੇ ਅਚਾਨਕ ਆ ਗਈ ਮੌਤ ! ਕੈਮਰੇ ''ਚ ਕੈਦ ਹੋ ਗਿਆ ਖ਼ੌਫ਼ਨਾਕ ਮੰਜ਼ਰ

Tuesday, Aug 19, 2025 - 05:15 PM (IST)

ਵੀਡੀਓ ਬਣਾਉਂਦੇ YouTuber ਜੋੜੇ ਦੇ ਸਾਹਮਣੇ ਅਚਾਨਕ ਆ ਗਈ ਮੌਤ ! ਕੈਮਰੇ ''ਚ ਕੈਦ ਹੋ ਗਿਆ ਖ਼ੌਫ਼ਨਾਕ ਮੰਜ਼ਰ

ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ Youtuber ਜੋੜੇ ਦਾ ਮੌਤ ਨਾਲ ਸਾਹਮਣਾ ਹੋਇਆ ਪਰ ਖੁਸ਼ਿਕਸਮਤੀ ਨਾਲ ਇਹ ਜੋੜਾ ਬਾਲ-ਬਾਲ ਬੱਚ ਗਿਆ। ਇਹ ਹਾਦਸਾ ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਵਾਪਰਿਆ। ਵੀਡੀਓ ਵਿਚ ਵੇਖ ਸਕਦੇ ਹੋ ਕਿ ਇੰਨਫਲੂਐਂਸਰ ਨੀਨਾ ਸਾਂਤਿਆਗੋ ਅਤੇ ਪੈਟ੍ਰਿਕ ਬਲੈਕਵੁੱਡ ਟੈਕਸਾਸ ਸਥਿਤ ਕਿਊਵੀ ਕਿਊਲਿਨਰੀ ਕ੍ਰਿਏਸ਼ਨਜ਼ ਰੈਸਟੋਰੈਂਟ ‘ਚ ਆਪਣਾ ਯੂਟਿਊਬ ਫੂਡ ਸੀਰੀਜ਼ ਸ਼ੂਟ ਕਰ ਰਹੇ ਸਨ। 

ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਈ ਮਸ਼ਹੂਰ ਅਦਾਕਾਰਾ, ਆਪਣੇ ਤੋਂ ਵੱਡੇ ਅਦਾਕਾਰ...

 

 
 
 
 
 
 
 
 
 
 
 
 
 
 
 
 

A post shared by @NINAUNRATED (@ninaunrated)

ਵੀਡੀਓ ਵਿੱਚ ਵੇਖਿਆ ਗਿਆ ਕਿ ਮੇਜ਼ ‘ਤੇ ਖਾਣਿਆਂ ਦੀਆਂ ਕਈ ਪਲੇਟਾਂ ਸਜੀਆਂ ਹੋਈਆਂ ਸਨ। ਇਸ ਦੌਰਾਨ ਬਲੈਕਵੁੱਡ ਬਰਗਰ ਦੀ ਬਾਈਟ ਲੈ ਰਹੇ ਸਨ ਕਿ ਅਚਾਨਕ SUV ਨੇ ਖਿੜਕੀ ਨੂੰ ਜ਼ੋਰਦਾਰ ਟੱਕਰ ਮਾਰੀ। ਝਟਕੇ ਨਾਲ ਕੱਚ ਦੇ ਟੁਕੜੇ ਹਰ ਥਾਂ ਫੈਲ ਗਏ ਅਤੇ ਮੇਜ਼ ਵੀ ਲਗਭਗ ਉਲਟ ਗਿਆ। ਹਾਦਸੇ ਦੇ ਸਮੇਂ ਪੈਟ੍ਰਿਕ ਬਲੈਕਵੁੱਡ ਨੇ ਤੁਰੰਤ ਰਿਐਕਟ ਕਰਦਿਆਂ ਨੀਨਾ ਨੂੰ ਪਾਸੇ ਧੱਕਿਆ, ਜਿਸ ਨਾਲ ਵੱਡੀ ਤ੍ਰਾਸਦੀ ਤੋਂ ਬਚਾਅ ਹੋ ਗਿਆ। ਪਿੱਛੇ ਖੜ੍ਹੇ ਰੈਸਟੋਰੈਂਟ ਸਟਾਫ ਵੀ ਇਸ ਘਟਨਾ ਨੂੰ ਦੇਖ ਹੈਰਾਨ ਰਹਿ ਗਏ। ਇਹ ਵੀਡੀਓ ਕੁਝ ਹੀ ਘੰਟਿਆਂ ‘ਚ ਵਾਇਰਲ ਹੋ ਗਈ।

ਇਹ ਵੀ ਪੜ੍ਹੋ: ਰਣਵੀਰ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਪੈ ਗਈਆਂ ਭਾਜੜਾਂ, 100 ਤੋਂ ਵੱਧ ਕਰੂ ਮੈਂਬਰਾਂ ਨੂੰ ਲਿਜਾਣਾ ਪਿਆ ਹਸਪਤਾਲ

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਾਂ ਨੇ ਡਰ ਅਤੇ ਹੈਰਾਨੀ ਜ਼ਾਹਰ ਕੀਤੀ। ਕਿਸੇ ਨੇ ਕਿਹਾ, “ਆਸ ਹੈ ਤੁਸੀਂ ਦੋਵੇਂ ਠੀਕ ਹੋਵੋਗੇ, ਮੈਂ ਤਾਂ ਟ੍ਰਾਮਾਟਾਈਜ਼ ਹੋ ਜਾਂਦਾ।” ਦੂਜੇ ਨੇ ਲਿਖਿਆ, “ਕਮਾਲ ਹੈ ਕਿ ਕੈਮਰਾ ਵੀ ਨਹੀਂ ਡਿਗਿਆ, ਖੁਸ਼ੀ ਹੈ ਤੁਸੀਂ ਸੁਰੱਖਿਅਤ ਹੋ।” ਇੱਕ ਹੋਰ ਨੇ ਕਿਹਾ, “ਰੱਬ ਦਾ ਸ਼ੁਕਰ ਹੈ ਤੁਸੀਂ ਬਚ ਗਏ, ਸੋਚ ਕੇ ਵੀ ਡਰ ਲੱਗਦਾ ਹੈ।”

ਇਹ ਵੀ ਪੜ੍ਹੋ: ਰਾਜਸਥਾਨ ਦੀ ਮਨਿਕਾ ਸਿਰ ਸਜਿਆ 'ਮਿਸ ਯੂਨੀਵਰਸ ਇੰਡੀਆ 2025' ਦਾ ਤਾਜ

ਘਟਨਾ ਬਾਰੇ ਅਪਡੇਟ ਦਿੰਦਿਆਂ ਨੀਨਾ ਸਾਂਤਿਆਗੋ ਨੇ ਕਿਹਾ ਕਿ ਉਹ ਇਸ ਹਾਦਸੇ ਤੋਂ ਬਚ ਕੇ ਬਹੁਤ ਧੰਨਵਾਦੀ ਮਹਿਸੂਸ ਕਰ ਰਹੀ ਹੈ। ਉਸਨੇ ਲਿਖਿਆ ਕਿ ਜੀਵਨ ਬਹੁਤ ਛੋਟਾ ਹੈ, ਇਸ ਲਈ ਗਿਲੇ-ਸ਼ਿਕਵੇ ਛੱਡ ਕੇ ਮਾਫ਼ ਕਰਨਾ ਤੇ ਵਰਤਮਾਨ ਵਿੱਚ ਜੀਉਣਾ ਚਾਹੀਦਾ ਹੈ। ਇਹ ਸਾਡਾ ਆਖ਼ਰੀ ਖਾਣਾ ਵੀ ਹੋ ਸਕਦਾ ਸੀ, ਪਰ ਅਸੀਂ ਬਚ ਗਏ। 

ਇਹ ਵੀ ਪੜ੍ਹੋ: ਹਨੀ ਸਿੰਘ ਨੇ 1 ਮਹੀਨੇ 'ਚ ਘਟਾਇਆ 17 ਕਿਲੋ ਭਾਰ, ਜਾਣੋ ਕੀ ਹੈ 'ਗ੍ਰੀਨ ਜੂਸ' ਫਾਰਮੂਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News