ਅਗਲੇ ਸਾਲ ਵੱਡੇ ਪਰਦੇ ''ਤੇ ਵਾਪਸੀ ਕਰ ਸਕਦੀ ਹੈ ਕਰਿਸ਼ਮਾ
Sunday, Mar 20, 2016 - 07:12 AM (IST)

ਦੁਬਈ : ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਆਖਰੀ ਵਾਰ ਸਾਲ 2012 ਵਿਚ ''ਡੇਂਜਰਸ ਇਸ਼ਕ'' ਵਿਚ ਨਜ਼ਰ ਆਈ ਸੀ। ਅਦਾਕਾਰਾ ਕਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਸ਼ਾਇਦ ਅਗਲੇ ਸਾਲ ਉਹ ਵੱਡੇ ਪਰਦੇ ''ਤੇ ਵਾਪਸੀ ਕਰ ਸਕਦੀ ਹੈ। ਇਥੇ ਟਾਈਮਸ ਆਫ ਇੰਡੀਆ ਫਿਲਮ ਐਵਾਰਡਸ'' (ਟੋਈਫਾ) ''ਚ ਕਰਿਸ਼ਮਾ ਨੇ ਕਿਹਾ, ''''ਮੈਂ ਵਿਗਿਆਪਨ ਕਰਦੀ ਹਾਂ ਪਰ ਇਕ ਫਿਲਮ ਜ਼ਿਆਦਾ ਵੱਡੀ ਵਚਨਬੱਧਤਾ ਹੁੰਦੀ ਹੈ। ਮੈਂ ਵਾਪਸੀ ਕਰ ਸਕਦੀ ਹਾਂ ਅਤੇ ਸ਼ਾਇਦ ਇਹ ਅਗਲੇ ਸਾਲ ਸੰਭਵ ਹੋ ਜਾਵੇ।''''
ਜ਼ਿਕਰਯੋਗ ਹੈ ਕਿ ਅਦਾਕਾਰਾ ਕਰਿਸ਼ਮਾ ਕਪੂਰ ਦੇ ਪਤੀ ਨਾਲ ਸੰਬੰਧਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਹੁਣ ਵੀ ਉਨ੍ਹਾਂ ਦਾ ਕੇਸ ਚੱਲ ਰਿਹਾ। ਜਾਣਕਾਰੀ ਅਨੁਸਾਰ ਇਹ ਕੇਸ ਉਨ੍ਹਾਂ ਦੇ ਬੱਚਿਆਂ ਦੀ ਕਸਟੱਡੀ ਦਾ ਹੈ।