ਕਰਨ ਟੈਕਰ ‘ਤਨਵੀ ਦਿ ਗ੍ਰੇਟ’ ’ਚ ਕੈਪਟਨ ਸਮਰ ਰੈਨਾ ਦੀ ਭੂਮਿਕਾ ਨਿਭਾਉਣ ਲਈ ਤਿਆਰ, ਪੋਸਟਰ ਜਾਰੀ!
Wednesday, May 14, 2025 - 01:34 PM (IST)

ਮੁੰਬਈ- ਓ.ਟੀ.ਟੀ. ਦੀ ਦੁਨੀਆ ਵਿਚ ਨਵੇਂ ਚਿਹਰਿਆਂ ਨੂੰ ਲੈ ਕੇ ਵੱਡੇ ਪਰਦੇ ’ਤੇ ਡੈਬਿਊ ਕਰਨ ਵਾਲੇ ਕਰਨ ਟੈਕਰ, ਅਨੁਪਮ ਖੇਰ ਦੀ ਨਿਰਦੇਸ਼ਨ ਵਾਲੀ ਮਚ-ਅਵੇਟਿਡ ਫਿਲਮ ਨਾਲ ਕਾਨਸ 2025 ਵਿਚ ਭਾਰਤ ਦੀ ਤਰਜਮਾਨੀ ਕਰਨ ਲਈ ਤਿਆਰ ਹਨ। ਆਖ਼ਰਕਾਰ ਉਡੀਕ ਖਤਮ ਹੋਈ! ਓ.ਟੀ.ਟੀ. ’ਤੇ ਆਪਣੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਤੇ ਸੁਰਖੀਆਂ ਬਟੋਰਨ ਵਾਲੇ ਬਹੁਮੁਖੀ ਪ੍ਰਤਿਭਾ ਦੇ ਧਨੀ ਕਰਨ ਟੈਕਰ ਹੁਣ ‘ਤਨਵੀ ਦਿ ਗ੍ਰੇਟ’ ਨਾਲ ਵੱਡੇ ਪਰਦੇ ’ਤੇ ਛਾਉਣ ਲਈ ਤਿਆਰ ਹਨ। ਉਨ੍ਹਾਂ ਦੀ ਪਹਿਲੀ ਫੀਚਰ ਫਿਲਮ ਦਾ ਨਿਰਦੇਸ਼ਨ ਕੋਈ ਹੋਰ ਨਹੀਂ ਸਗੋਂ ਦਿੱਗਜ ਐਕਟਰ ਅਨੁਪਮ ਖੇਰ ਨੇ ਕੀਤਾ ਹੈ।
ਹੁਣੇ ਜਿਹੇ ਜਾਰੀ ਕੀਤੇ ਗਏ ਪੋਸਟਰ ਵਿਚ ਟੈਕਰ ਨੂੰ ਕੈਪਟਨ ਸਮਰ ਰੈਨਾ ਵਜੋਂ ਇਕ ਗੁਸੈਲ, ਵਰਦੀਧਾਰੀ ਅਵਤਾਰ ਵਿਚ ਦਿਖਾਇਆ ਗਿਆ ਹੈ, ਇਕ ਅਜਿਹਾ ਕਿਰਦਾਰ ਜੋ ਤੇਜ਼ੀ, ਸਨਮਾਨ ਤੇ ਅਣਕਹੀ ਬਹਾਦਰੀ ਨਾਲ ਭਰਿਆ ਹੋਇਆ ਹੈ। ਪੋਸਟਰ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ, 'ਤਨਵੀ ਦਿ ਗ੍ਰੇਟ ਦੇ ਅਦਾਕਾਰ : ਹੈਪੀ ਬਰਥ-ਡੇ ਕਰਨ! ਜਦੋਂ ਮੈਂ # ਨੀਰਜ ਪਾਂਡੇ ਦੀ ‘ਸਪੈਸ਼ਲ ਆਪਸ’ ਦੇਖੀ ਤਾਂ ਮੈਂ # ਕਰਨ ਟੈਕਰ ਦੀ ਹਾਜ਼ਰੀ ਤੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। # ਖਾਕੀ ਦਿ ਬਿਹਾਰ’ ਚੈਪਟਰ ਵੀ ਓਨਾ ਹੀ ਪ੍ਰਭਾਵਸ਼ਾਲੀ ਸੀ! ਕਰਨ ਕੋਲ ਆਪਣੇ ਪ੍ਰਦਰਸ਼ਨ ਨੂੰ ਸਹਿਜ ਬਣਾਉਣ ਦੀ ਇਹ ਅਨੋਖੀ ਸਮਰੱਥਾ ਹੈ।'