‘ਹੈ ਜਨੂੰਨ’ ਦੀ ਮਿਊਜ਼ਿਕਲ ਨਾਈਟ ’ਚ ਜੈਕਲੀਨ, ਬੋਮਨ ਤੇ ਨੀਲ ਹੋਏ ਸਪਾਟ
Thursday, May 15, 2025 - 05:41 PM (IST)

ਮੁੰਬਈ- ‘ਹੈ ਜਨੂੰਨ’ ਵੈੱਬ ਸੀਰੀਜ਼ ਦਾ ਪ੍ਰੀਮੀਅਰ ਰੱਖਿਆ ਗਿਆ, ਜਿਸ ਨੂੰ ਮਿਊਜ਼ਿਕਲ ਨਾਈਟ ਨਾਂ ਦਿੱਤਾ ਗਿਆ ਸੀ। ਇਸ ਦੌਰਾਨ ਜੈਕਲੀਨ ਫਰਨਾਂਡੀਜ਼, ਅਨੁਸ਼ਕਾ ਸੇਨ, ਅਨੁਸ਼ਾ ਮਣੀ, ਬੋਮਨ ਇਰਾਨੀ, ਨੀਲ ਨਿਤਿਨ ਮੁਕੇਸ਼ ਤੇ ਸੋਨੂੰ ਨਿਗਮ ਸਪਾਟ ਹੋਏ।
ਇਹ ਵੈੱਬ ਸੀਰੀਜ਼ 16 ਮਈ ਨੂੰ ਜੀਓ ਹੌਟਸਟਾਰ ’ਤੇ ਸਟਰੀਮ ਹੋਵੇਗੀ। ਅਦਾਕਾਰ ਨੀਲ ਨਿਤਿਨ ਮੁਕੇਸ਼ ਕਾਫ਼ੀ ਲੰਬੇ ਸਮੇਂ ਤੋਂ ਫਿਲਮੀ ਪਰਦੇ ਤੋਂ ਗਾਇਬ ਹਨ। ਨੀਲ ਨੂੰ ਆਖਰੀ ਵਾਰ ਫਿਲਮ ‘ਹਿਸਾਬ ਬਰਾਬਰ’ ਵਿਚ ਦੇਖਿਆ ਗਿਆ ਸੀ, ਜਿਸ ਵਿਚ ਉਹ ਰਾਧੇ ਮੋਹਨ ਦੀ ਭੂਮਿਕਾ ਵਿਚ ਨਜ਼ਰ ਆਏ ਸਨ। ਹੁਣ ਅਦਾਕਾਰ ‘ਹੈ ਜਨੂੰਨ’ ਵੈੱਬ ਸੀਰੀਜ਼ ਨਾਲ ਫਿਲਮੀ ਪਰਦੇ ’ਤੇ ਪਰਤ ਰਹੇ ਹਨ।