ਕਵੀ ਪ੍ਰਦੀਪ ਦੀ ਬੇਟੀ ਬੋਲੀ, ਦਹਾਕਿਆਂ ਬਾਅਦ ਵੀ ‘ਐ ਮੇਰੇ ਵਤਨ ਕੇ ਲੋਗੋ’ ਗਾਣੇ ਦੇ ਸ਼ਬਦਾਂ ’ਚ ਉਹੀ ਭਾਵਨਾ ਹੈ

Wednesday, Oct 01, 2025 - 10:34 AM (IST)

ਕਵੀ ਪ੍ਰਦੀਪ ਦੀ ਬੇਟੀ ਬੋਲੀ, ਦਹਾਕਿਆਂ ਬਾਅਦ ਵੀ ‘ਐ ਮੇਰੇ ਵਤਨ ਕੇ ਲੋਗੋ’ ਗਾਣੇ ਦੇ ਸ਼ਬਦਾਂ ’ਚ ਉਹੀ ਭਾਵਨਾ ਹੈ

ਐਂਟਰਟੇਨਮੈਂਟ ਡੈਸਕ-ਐਕਸਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓਜ਼ ਦੀ ਵਾਰ ਡਰਾਮਾ ‘120 ਬਹਾਦੁਰ’ ਦੇ ਟੀਜ਼ਰ-2 ਨੇ ਕਵੀ ਪ੍ਰਦੀਪ ਦੇ ਅਮਰ ਗੀਤ ਅਤੇ ਲਤਾ ਮੰਗੇਸ਼ਕਰ ਦੀ ਦਿਲ ਛੂਹ ਲੈਣ ਵਾਲੀ ਆਵਾਜ਼ ਨੂੰ ‘ਐ ਮੇਰੇ ਵਤਨ ਕੋ ਲੋਗੋ’ ਜ਼ਰੀਏ ਸਨਮਾਨਿਤ ਕੀਤਾ ਹੈ।
ਕਵੀ ਪ੍ਰਦੀਪ ਦੀ ਧੀ ਅਤੇ ਕਵੀ ਪ੍ਰਦੀਪ ਫਾਊਂਡੇਸ਼ਨ ਦੀ ਸੈਕ੍ਰੇਟਰੀ ਮਿਤੁਲ ਪ੍ਰਦੀਪ ਨੇ ਫਿਲਮ ‘120 ਬਹਾਦੁਰ’ ਦੇ ਟੀਜ਼ਰ-2 ਵਿਚ ‘ਐ ਮੇਰੇ ਵਤਨ ਕੇ ਲੋਗੋ’ ਗਾਣੇ ਦੇ ਸ਼ਾਮਿਲ ਹੋਣ ’ਤੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ ਕਿ ਮੇਰੇ ਪਿਤਾ ਕਵੀ ਪ੍ਰਦੀਪ ਨੇ ਮੇਜਰ ਸ਼ੈਤਾਨ ਸਿੰਘ ਭਾਟੀ, ਪੀ.ਵੀ.ਸੀ. ਅਤੇ ਉਨ੍ਹਾਂ ਦੀ 13 ਕੁਮਾਊਂ ਰੈਜੀਮੈਂਟ ਦੀ ਚਾਰਲੀ ਕੰਪਨੀ ਦੇ ਬਹਾਦੁਰ ਫੌਜੀਆਂ ਦੀ ਕੁਰਬਾਨੀ ਨੂੰ ਸ਼ਰੱਧਾਂਜਲਿ ਦੇਣ ਲਈ ਇਹ ਗੀਤ ਲਿਖਿਆ ਸੀ, ਜਿਨ੍ਹਾਂ ਨੇ 1962 ਦੇ ਭਾਰਤ-ਚੀਨ ਵਾਰ ਦੌਰਾਨ ਰੇਜਾਂਗ ਲਾਅ ਦੀ ਲੜਾਈ ਵਿਚ ਆਪਣੀ ਜਾਨ ਵਾਰ ਦਿੱਤੀ ਸੀ। ਦਹਾਕਿਆਂ ਬਾਅਦ ਵੀ ਉਨ੍ਹਾਂ ਦੇ ਸ਼ਬਦਾਂ ਵਿਚ ਉਹੀ ਭਾਵਨਾ ਹੈ ਅਤੇ ਉਹ ਸਾਨੂੰ ਸਾਡੇ ਹਥਿਆਰਬੰਦ ਬਲਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦੇ ਹਨ।


author

Aarti dhillon

Content Editor

Related News