ਦੂਜੀ ਵਾਰ ਪਿਤਾ ਬਣਨ ਤੋਂ ਬਾਅਦ ਪਹਿਲੀ ਵਾਰ ਦਿਖੇ ਅਰਬਾਜ਼, ਬੇਟੇ ਅਰਹਾਨ ਨਾਲ ਹਸਪਤਾਲ ਦੇ ਬਾਹਰ ਹੋਏ ਸਪਾਟ

Tuesday, Oct 07, 2025 - 05:00 PM (IST)

ਦੂਜੀ ਵਾਰ ਪਿਤਾ ਬਣਨ ਤੋਂ ਬਾਅਦ ਪਹਿਲੀ ਵਾਰ ਦਿਖੇ ਅਰਬਾਜ਼, ਬੇਟੇ ਅਰਹਾਨ ਨਾਲ ਹਸਪਤਾਲ ਦੇ ਬਾਹਰ ਹੋਏ ਸਪਾਟ

ਮੁੰਬਈ- ਬਾਲੀਵੁੱਡ ਅਦਾਕਾਰ ਅਤੇ ਫਿਲਮ ਨਿਰਮਾਤਾ ਅਰਬਾਜ਼ ਖਾਨ ਇਸ ਸਮੇਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਪਤਨੀ ਸ਼ੂਰਾ ਖਾਨ ਨੇ ਹਾਲ ਹੀ ਵਿੱਚ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ, ਜਿਸ ਨਾਲ ਪੂਰੇ ਖਾਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਲਗਾਤਾਰ ਸ਼ੂਰਾ ਅਤੇ ਉਨ੍ਹਾਂ ਦੀ ਛੋਟੀ ਬੱਚੀ ਨੂੰ ਹਸਪਤਾਲ ਵਿੱਚ ਮਿਲਣ ਆ ਰਹੇ ਹਨ। ਇਸ ਦੌਰਾਨ ਅਰਬਾਜ਼ ਖਾਨ ਨੂੰ ਹਾਲ ਹੀ ਵਿੱਚ ਦੂਜੀ ਵਾਰ ਪਿਤਾ ਬਣਨ ਤੋਂ ਬਾਅਦ ਪਹਿਲੀ ਵਾਰ ਸਪਾਟ ਕੀਤੇ ਗਏ ਅਤੇ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਸ਼ੂਰਾ ਖਾਨ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ। ਪੂਰਾ ਖਾਨ ਪਰਿਵਾਰ ਆਪਣੀ ਨਵਜੰਮੀ ਧੀ ਨੂੰ ਮਿਲਣ ਦੀ ਖੁਸ਼ੀ ਸਾਂਝੀ ਕਰਨ ਲਈ ਹਸਪਤਾਲ ਗਿਆ। ਹਾਲ ਹੀ 'ਚ ਜੋ ਅਰਬਾਜ਼ ਖਾਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਆਪਣੇ ਪੁੱਤਰ ਅਰਹਾਨ ਖਾਨ ਨਾਲ ਨਵਜੰਮੇ ਬੱਚੇ ਨੂੰ ਮਿਲ ਕੇ ਹਸਪਤਾਲ ਤੋਂ ਬਾਹਰ ਆ ਰਹੇ ਹਨ। ਇਸ ਦੌਰਾਨ ਅਰਬਾਜ਼ ਬਹੁਤ ਹੀ ਆਮ ਲੁੱਕ ਵਿੱਚ ਦਿਖਾਈ ਦੇ ਰਹੇ ਹਨ, ਜਦੋਂ ਕਿ ਅਰਹਾਨ ਵੀ ਇੱਕ ਕੂਲ ਲੁੱਕ ਵਿੱਚ ਦਿਖਾਈ ਦੇ ਰਹੇ ਹਨ।

PunjabKesari
ਇਸ ਤੋਂ ਪਹਿਲਾਂ ਅਰਬਾਜ਼ ਦੇ ਵੱਡੇ ਭਰਾ ਸਲਮਾਨ ਖਾਨ ਵੀ ਹਸਪਤਾਲ ਗਏ ਸਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਆਪਣੀ ਭਤੀਜੀ ਨੂੰ ਮਿਲਣ ਦੀ ਖੁਸ਼ੀ ਸਾਫ਼ ਝਲਕ ਰਹੀ ਸੀ।
ਅਰਬਾਜ਼ ਅਤੇ ਸ਼ੂਰਾ ਦਾ ਵਿਆਹ
ਸ਼ੂਰਾ ਅਤੇ ਅਰਬਾਜ਼ ਦਾ ਵਿਆਹ 24 ਦਸੰਬਰ 2024 ਨੂੰ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਹੋਇਆ ਸੀ। ਸ਼ੂਰਾ ਅਰਬਾਜ਼ ਦੀ ਦੂਜੀ ਪਤਨੀ ਹੈ ਅਤੇ ਉਨ੍ਹਾਂ ਵਿਚਕਾਰ 23 ਸਾਲ ਦੀ ਉਮਰ ਦਾ ਅੰਤਰ ਹੈ। ਇਸ ਤੋਂ ਪਹਿਲਾਂ ਅਰਬਾਜ਼ ਦਾ ਵਿਆਹ ਮਲਾਇਕਾ ਅਰੋੜਾ ਨਾਲ ਹੋਇਆ ਸੀ ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਅਰਹਾਨ ਖਾਨ ਹੈ। ਹਾਲਾਂਕਿ ਕੁਝ ਸਾਲਾਂ ਬਾਅਦ 2017 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।


author

Aarti dhillon

Content Editor

Related News