ਮਾਤਾ-ਪਿਤਾ ਆਪਣੇ ਬੱਚਿਆਂ ਲਈ ਕੀ ਕਰ ਸਕਦੇ ਹਨ!

Sunday, Dec 08, 2024 - 02:03 PM (IST)

ਮਾਤਾ-ਪਿਤਾ ਆਪਣੇ ਬੱਚਿਆਂ ਲਈ ਕੀ ਕਰ ਸਕਦੇ ਹਨ!

ਭਾਰਤ ਇਕ ਨੌਜਵਾਨ ਦੇਸ਼ ਹੈ, ਜਿਸ ’ਚ 25 ਸਾਲ ਤੋਂ ਘੱਟ ਉਮਰ ਦੇ 600 ਮਿਲੀਅਨ ਤੋਂ ਵੱਧ ਲੋਕ ਹਨ। ਆਬਾਦੀ ’ਚ ਨੌਜਵਾਨਾਂ ਦੀ ਵੱਧ ਗਿਣਤੀ ਉਨ੍ਹਾਂ ਨੂੰ ਪ੍ਰਮੁੱਖ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਬਣਾਉਂਦੀ, ਕੁਝ ਆਭਾਸੀ ਅਤੇ ਕੁਝ ਮੂਰਤ। ਪਹਿਲਾਂ ਸੋਸ਼ਲ ਮੀਡੀਆ, ਇਕ ਪ੍ਰਸ਼ੰਸਾ ਵਾਲਾ ਲੋਕਰਾਜੀ ਉਪਕਰਣ ਅਤੇ ਮਾਤਾ-ਪਿਤਾ ਦਾ ਸਰਾਪ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜਾਮ ਨੇ ਕਿਹਾ, ‘‘ਹਰ ਮਾਤਾ-ਪਿਤਾ ਇਹ ਜਾਣਦੇ ਹਨ ਕਿ ਸੋਸ਼ਲ ਮੀਡੀਆ ਦੀ ਆਦਤ ਉਨ੍ਹਾਂ ਦੇ ਬੱਚਿਆ ਨੂੰ ਮਨੁੱਖੀ ਸੰਪਰਕ ਤੋਂ ਅਲੱਗ-ਥਲੱਗ ਕਰ ਸਕਦੀ ਹੈ। ਬੱਚਿਆਂ ਨੂੰ ਤਣਾਅ, ਚਿੰਤਾ ਅਤੇ ਰਾਤ ਦੇਰ ਤੱਕ ਬਰਬਾਦ ਹੋਣ ਵਾਲੇ ਅਣਗਿਣਤ ਘੰਟੇ ਮਿਲਦੇ ਹਨ।’’

ਰਾਜ ਸੈਨੇਟਰ ਨੈਨਸੀ ਸਿਕਨਰ, ਜਿਨ੍ਹਾਂ ਨੇ ਕਾਨੂੰਨ ਲਿਖਿਆ, ਨੇ ਕਿਹਾ, ‘‘ਸੋਸ਼ਲ ਮੀਡੀਆ ਕੰਪਨੀਆਂ ਨੇ ਆਪਣੇ ਪਲੇਟਫਾਰਮ ਨੂੰ ਵਰਤੋਂ ਕਰਨ ਵਾਲਿਆਂ, ਖਾਸ ਕਰ ਕੇ ਸਾਡੇ ਬੱਚਿਆਂ ਨੂੰ, ਇਸ ਦਾ ਆਦੀ ਬਣਾਉਣ ਲਈ ਡਿਜ਼ਾਈਨ ਕੀਤਾ ਹੈ।’’ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ 16 ਨਵੰਬਰ ਨੂੰ ਆਪਣੇ ਰਾਸ਼ਟਰੀ ਪ੍ਰੈੱਸ ਦਿਵਸ ਦੇ ਸੰਬੋਧਨ ਦੌਰਾਨ ਟਿੱਪਣੀ ਕੀਤੀ ਕਿ ਡਿਜੀਟਲ ਪਲੇਟਫਾਰਮ ਨੂੰ ਚਲਾਉਣ ਵਾਲੇ ਐਲਗੋਰਿਦਮ ਅਕਸਰ ਅਜਿਹੀ ਸਮੱਗਰੀ ਨੂੰ ਪਹਿਲ ਦਿੰਦੇ ਹਨ ਜੋ ਸਨਸਨੀਖੇਜ਼ ਜਾਂ ਵੰਡ-ਪਾਊ ਕਥਾਵਾਂ ਨੂੰ ਵਧਾਉਂਦੀ ਹੈ।

ਉਦਾਹਰਣ ਲਈ, ਕੈਲੀਫੋਰਨੀਆ ਦੇ ਕਾਨੂੰਨ ਮੁਤਾਬਤ ਯੂ-ਟਿਊਬ ’ਤੇ ਪੋਸਟ ਕੀਤੀ ਗਈ ਕੋਈ ਵੀ ਟਿੱਪਣੀ ਕਾਲਾਨੁਕ੍ਰਮਿਕ ਲੜੀ ਮੁਤਾਬਕ ਵਿਖਾਈ ਦੇਣੀ ਚਾਹੀਦੀ ਹੈ, ਨਾ ਕਿ ਟਿੱਪਣੀਆਂ ਦੀ ਹਮਲਾਵਰਤਾ ਦੇ ਆਧਾਰ ’ਤੇ ਐਲਗੋਰਿਦਮ ਵਲੋਂ ਤੈਅ ਕੀਤੀ ਗਈ ਹੋਵੇ। 28 ਨਵੰਬਰ ਨੂੰ, ਆਸਟ੍ਰੇਲੀਆ ਦੀ ਸੰਸਦ ਨੇ ਆਨਲਾਈਨ ਸੁਰੱਖਿਆ ਸੋਧ (ਸੋਸ਼ਲ ਮੀਡੀਆ ਘੱਟੋ-ਘੱਟ ਉਮਰ) ਬਿੱਲ 2024 ਨੂੰ ਪਾਸ ਕੀਤਾ, ਜਿਸ ’ਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਪਲੇਟਫਾਰਮ ਤੱਕ ਪਹੁੰਚਣ ਤੋਂ ਰੋਕਣ ਦੇ ਉਪਾਵਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਕੀਤਾ ਗਿਆ।

ਦੁਨੀਆ ਦੇ ਸਭ ਤੋਂ ਸਖਤ ਕਾਨੂੰਨ ਅਧੀਨ, ਜਿਸ ਨੂੰ ਇਕ ਸਾਲ ਅੰਦਰ ਲਾਗੂ ਕੀਤਾ ਜਾਣਾ ਹੈ, ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੱਚਿਆਂ ਨੂੰ ਪਹੁੰਚ ਦੀ ਆਗਿਆ ਦੇਣ ਲਈ 32 ਮਿਲੀਅਨ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਬਚਪਨ ਹੋਵੇ ਅਤੇ ਮਾਤਾ-ਪਿਤਾ ਨੂੰ ਪਤਾ ਹੋਵੇ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ।

ਫਰਾਂਸ ’ਚ ਇਕ ਕਾਨੂੰਨ ਹੈ ਜਿਸ ਅਧੀਨ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਮਾਤਾ-ਪਿਤਾ ਦੀ ਸਹਿਮਤੀ ਦੀ ਲੋੜ ਹੁੰਦੀ ਹੈ, ਜਦੋਂ ਕਿ ਬਰਤਾਨੀਆ ਆਸਟ੍ਰੇਲੀਆਂ ਦੀ ਪਹਿਲ ਦਾ ਅਧਿਐਨ ਕਰ ਰਿਹਾ ਹੈ। ਵਿਗਿਆਪਨ ਫਰਾਂਸ ਯੂਰਪੀਅਨ ਯੂਨੀਅਨ ’ਚ ਪਾਬੰਦੀ ਲਾਉਣ ਦੀ ਵਕਾਲਤ ਕਰ ਰਿਹਾ ਹੈ, ਹਾਲਾਂਕਿ ਉਮਰ ਦੀ ਪੁਸ਼ਟੀ ਇਕ ਵੱਡੀ ਚੁਣੌਤੀ ਹੋਵੇਗੀ। ਯੂ. ਕੇ. ਮੀਡੀਆ ਰੈਗੂਲੇਟਰ, ਆਫ ਕਾਮ ਵਲੋਂ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 8 ਤੋਂ 17 ਸਾਲ ਦੀ ਉਮਰ ਦੇ 22 ਫੀਸਦੀ ਬੱਚੇ ਸੋਸ਼ਲ ਮੀਡੀਆ ਐਪ ’ਤੇ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋਣ ਬਾਰੇ ਝੂਠ ਬੋਲਦੇ ਹਨ। ਆਸਟ੍ਰੇਲੀਆ ਅਜੇ ਵੀ ਉਮਰ ਦੀ ਪੁਸ਼ਟੀ ਲਈ ਵਰਤੀ ਜਾਣ ਵਾਲੀ ਪ੍ਰਣਾਲੀ ਦਾ ਪਤਾ ਲਾ ਰਿਹਾ ਹੈ। ਦੂਜੇ ਪਾਸੇ ਆਨਲਾਈਨ ਗੇਮਿੰਗ ਇਕ ਵਧਦੀ ਹੋਈ ਚਿੰਤਾ ਬਣ ਗਈ ਹੈ।

ਸਿੱਖਿਆ ਮੰਤਰਾਲਾ ਵਲੋਂ ‘ਗੇਮਿੰਗ ਡਿਸਆਰਡਰ’ ਵਜੋਂ ਮਾਨਤਾ ਪ੍ਰਾਪਤ, ਗੇਮਿੰਗ ਦੀ ਆਦਤ ਵਿੱਦਿਅਕ ਪ੍ਰਦਰਸ਼ਨ ਅਤੇ ਸਮਾਜਿਕ ਸੰਪਰਕਾਂ ’ਚ ਵਿਘਨ ਪਾਉਂਦੀ ਹੈ। ਇਸ ਨਾਲ ਬੱਚਿਆਂ ਦੀ ਭਲਾਈ ਨੂੰ ਹੋਰ ਵੀ ਵਧੇਰੇ ਖਤਰਾ ਹੁੰਦਾ ਹੈ। ਸੂਚਨਾ ਟੈਕਨਾਲੋਜੀ (ਵਿਚੋਲਗੀ ਵਾਲੇ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਜ਼ਾਬਤਾ) ਨਿਯਮ, 2021 ਸੋਸ਼ਲ ਮੀਡੀਆ ਵਿਚੋਲਿਆਂ ’ਤੇ ਢੁੱਕਵੀਂ ਮਿਹਨਤ ਦੀ ਪਾਬੰਦੀ ਪਾਉਂਦਾ ਹੈ। ਇਨ੍ਹਾਂ ਪਲੇਟਫਾਰਮਾਂ ਨੂੰ ਬੱਚਿਆਂ ਲਈ ਨੁਕਸਾਨਦੇਹ ਗੈਰ-ਕਾਨੂੰਨੀ ਜਾਣਕਾਰੀ ਨੂੰ ਹਟਾਉਣ ਸੰਬੰਧੀ ਤੇਜ਼ੀ ਨਾਲ ਕਾਰਵਾਈ ਕਰਨ ਦੀ ਲੋੜ ਹੈ। ਜਿਵੇਂ ਕਿ ਸੰਸਦ ’ਚ ਸੁਝਾਅ ਦਿੱਤਾ ਗਿਆ ਹੈ, ਸੰਚਾਰ ਅਤੇ ਆਈ. ਟੀ. ’ਤੇ ਸਥਾਈ ਕਮੇਟੀ ਨੂੰ ਇਨ੍ਹਾਂ ਮੁੱਦਿਆਂ ਨੂੰ ਸੰਬੋਧਨ ਕਰਨ ਤੇ ਭਾਰਤੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਡਿਜੀਟਲ ਸਰਾਪ ਤੋਂ ਬਚਾਉਣ ਦੀ ਲੋੜ ਹੈ।

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਕੌਮੀ ਔਸ਼ਧੀ ਇਲਾਜ ਕੇਂਦਰ ਵਲੋਂ 2018 ’ਚ ਕੀਤੇ ਗਏ ਰਾਸ਼ਟਰੀ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ 1.18 ਕਰੋੜ ਨੌਜਵਾਨ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਤੋਂ ਪ੍ਰਭਾਵਿਤ ਹਨ। ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਵਰਤੋਂ ਵਰਗੇ ਨੁਕਸਾਨ ਦੇ ਵਤੀਰਿਆਂ ਪਿੱਛੇ ਅਕਸਰ ਸਾਥੀਆਂ ਦਾ ਦਬਾਅ ਇਕ ਪ੍ਰੇਰਕ ਸ਼ਕਤੀ ਹੁੰਦਾ ਹੈ। ਯੁਵਾ ਲੋਕ ਆਪਣੇ ਦੋਸਤਾਂ ਅਤੇ ਸਾਥੀਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਪ੍ਰਭਾਵ ਉਸਾਰੂ ਅਤੇ ਨਾਂਹਪੱਖੀ ਦੋਹਾਂ ਤਰ੍ਹਾਂ ਦਾ ਹੋ ਸਕਦਾ ਹੈ।

ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਦੋਸਤੀ ਕਰਨ। ਭਾਰਤ ਮੇਰਾ ਦੇਸ਼ ਹੈ। ਮੈਂ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਵੱਡਿਆਂ ਦਾ ਸਤਿਕਾਰ ਕਰਾਂਗਾ। ਬੱਚੇ ਸਕੂਲਾਂ ’ਚ ਸ਼੍ਰੀ ਪਿਡਿਮਰੀ ਵੈਂਕਟ ਸੁੱਬਾਰਾਓ ਵਲੋਂ ਲਿਖੀ ਸਹੁੰ ਚੁੱਕਦੇ ਹਨ, ਜਦੋਂ ਕਿ ਬੱਚੇ ਆਪਣੇ ਮਾਤਾ-ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਸਹੁੰ ਚੁੱਕਦੇ ਹਨ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਬਿਤਾਏ ਗਏ ਸਮੇਂ ਦੀ ਗੁਣਵੱਤਾ ’ਤੇ ਵਿਚਾਰ ਕਰਨਾ ਚਾਹੀਦਾ ਹੈ। ਕੀ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹਨ? ਕੀ ਉਹ ਉਨ੍ਹਾਂ ਦੀਆਂ ਸਫਲਤਾਵਾਂ ਦਾ ਜਸ਼ਨ ਮਨਾਉਂਦੇ ਹਨ? ਕੀ ਉਹ ਆਪਣੇ ਚੰਗੇ ਕਰਮਾਂ ਦੀ ਪ੍ਰਸ਼ੰਸਾ ਕਰਦੇ ਹਨ? ਪ੍ਰਸ਼ੰਸਾ ਇਕ ਮਜ਼ਬੂਤ ਿਰਸ਼ਤੇ ਦੀ ਨੀਂਹ ਹੈ। ਜੋ ਲੋਕ ਸ਼ਲਾਘਾ ਕਰਦੇ ਹਨ, ਉਨ੍ਹਾਂ ਨੂੰ ਲੋੜ ਪੈਣ ’ਤੇ ਉਸਾਰੂ ਆਲੋਚਨਾ ਕਰਨ ਦਾ ਵੀ ਅਧਿਕਾਰ ਹੈ।

ਆਈਸਲੈਂਡ ਵਰਗੇ ਦੇਸ਼ਾਂ ਨੇ ਜ਼ਰੂਰੀ ਮਾਤਾ-ਪਿਤਾ ਦੀ ਪ੍ਰਤਿੱਗਿਆ ਲਾਗੂ ਕੀਤੀ ਹੈ, ਉੱਥੇ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਗੁਣਵੱਤਾ ਭਰਿਆ ਸਮਾਂ ਬਿਤਾਉਣ, ਉਨ੍ਹਾਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨ, ਲੋੜ ਪੈਣ ’ਤੇ ‘ਨਾਂਹ’ ਪ੍ਰਵਾਨ ਕਰਨ ਅਤੇ ਇਹ ਯਕੀਨੀ ਕਰਨ ਲਈ ਪ੍ਰਤੀਬੱਧ ਹਨ ਕਿ ਉਨ੍ਹਾਂ ਨੂੰ ਢੁੱਕਵਾਂ ਪਾਲਣ-ਪੋਸ਼ਣ, ਨੀਂਦ ਅਤੇ ਕਸਰਤ ਮਿਲੇ। ਇਹ ਦੁਖਦਾਈ ਹੈ ਕਿ ਆਤਮਹੱਤਿਆ ਦੇ ਮਾਮਲੇ ’ਚ ਭਾਰਤ ਵਿਸ਼ਵ ਪੱਧਰ ’ਤੇ ਦੂਜੇ ਨੰਬਰ ’ਤੇ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ 2022 ਦੀ ਰਿਪੋਰਟ ਮੁਤਾਬਕ, 1.71 ਲੱਖ ਖੁਦਕੁਸ਼ੀ ਦਰਜ ਕੀਤੀਆਂ ਗਈਆਂ, ਇਨ੍ਹਾਂ ’ਚੋਂ 70,000 ਨੌਜਵਾਨ 30 ਸਾਲ ਤੋਂ ਘੱਟ ਉਮਰ ਦੇ ਸਨ।

ਭਾਰਤ ’ਚ ਆਤਮਹੱਤਿਆ ਦੀ ਦਰ 12.4 ਪ੍ਰਤੀ ਲੱਖ ਹੈ, ਇਹ ਇਕ ਚਿੰਤਾਜਨਕ ਅੰਕੜਾ ਹੈ। ਦੇਸ਼ ’ਚ ਹੁਣ ਤੱਕ ਦਾ ਸਭ ਤੋਂ ਵੱਧ ਦਰਜ ਕੀਤਾ ਗਿਆ ਇਹ ਅੰਕੜਾ ਹੈ। ਡਿਪਰੈਸ਼ਨ ਸਭ ਤੋਂ ਆਮ ਕਾਰਨ ਹੋਣ ਕਾਰਨ, ਮਾਤਾ-ਪਿਤਾ ਦੀ ਪ੍ਰਤਿੱਗਿਆ ਇਨ੍ਹਾਂ ਮੁੱਦਿਆਂ ਨੂੰ ਸੰਬੋਧਿਤ ਕਰਨ ’ਚ ਇਕ ਤਬਦੀਲੀਯੋਗ ਭੂਮਿਕਾ ਨਿਭਾਅ ਸਕਦੀ ਹੈ। ਮਾਤਾ-ਪਿਤਾ ਅਤੇ ਬੱਚਿਆਂ ਦਰਮਿਆਨ ਮਜ਼ਬੂਤ ਰਿਸ਼ਤੇ ਨੂੰ ਹੱਲਾਸ਼ੇਰੀ ਦੇ ਕੇ, ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਗੁਣਵੱਤਾ ਭਰਪੂਰ ਸਮਾਂ ਬਿਤਾ ਕੇ, ਉਸਾਰੂ ਕੰਮਾਂ ਦੀ ਸ਼ਲਾਘਾ ਕਰ ਕੇ ਲਚਕੀਲਾਪਣ ਵਧਾਉਣ ਦਾ ਸੰਕਲਪ ਲੈ ਸਕਦੇ ਹਨ।

–ਸ਼੍ਰੀਨਿਵਾਸ ਮਾਧਵ
 


author

Tanu

Content Editor

Related News