ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਊਂਦੇ ਦੀ ਹਕੀਕਤ ਕੁਝ ਵੀ ਨਹੀਂ

11/22/2019 1:30:47 AM

ਮਾ. ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ

ਗੈਰਤਮੰਦ ਲੋਕੋ, ਸੁਣਿਐ ਆਪਣੇ ਦੇਸ਼ ਦੇ ਇਕ ਮਹਾਨ ਵਿਗਿਆਨੀ ਦੀ ਲਾਸ਼ ਕਈ ਘੰਟਿਆਂ ਤਕ ਪਟਨਾ ਹਸਪਤਾਲ ਦੇ ਬਾਹਰ ਪਈ ਰਹੀ ਕਿ ਉਸ ਦੇ ਕੋਲ ਐਂਬੂਲੈਂਸ ਦਾ ਕਿਰਾਇਆ ਨਹੀਂ ਸੀ? ਸੁਣਿਐ ਨਿਤੀਸ਼ ਕੁਮਾਰ ਜੀ, ਤੁਹਾਡੇ ਬਿਹਾਰ ਦੀ ਰਾਜਧਾਨੀ ਪਟਨਾ ’ਚ ਇਕ ਵਿਗਿਆਨੀ ਦੀ ਲਾਸ਼ ਕਈ ਘੰਟਿਆਂ ਤਕ ਸਟੈਚਰ ’ਤੇ ਪਈ ਰਹੀ ਕਿਉਂਕਿ ਹਸਪਤਾਲ ਵਾਲੇ 5 ਹਜ਼ਾਰ ਰੁਪਏ ਮੰਗ ਰਹੇ ਸਨ? ਮੋਦੀ ਜੀ, ਸ਼ਰਧਾਂਜਲੀ ਦੇ ਕੇ ਹੀ ਡਾ. ਵਸ਼ਿਸ਼ਟ ਦੀ ਇਕਾਂਤ ਹੋਈ ਮੌਤ ਤੋਂ ਪਿੱਛੇ ਨਹੀਂ ਹਟੋਗੇ। ਦੇਸ਼ ਦੇ ਰਾਜਨੇਤਾ ਦੇਸ਼ ਦੀਆਂ ਸਿਆਸੀ ਪਾਰਟੀਆਂ ਸ਼ਾਇਦ ਡਾ. ਵਸ਼ਿਸ਼ਟ ਨਾਰਾਇਣ ਸਿੰਘ ਨੂੰ ਨਹੀਂ ਜਾਣਦੀਆਂ। ਉਨ੍ਹਾਂ ਦੇ ਕੋਲ ਦੇਸ਼ ਦੇ ਬੁੱਧੀਜੀਵੀਆਂ ਨੂੰ ਜਾਣਨ, ਪਛਾਣਨ ਜਾਂ ਸਮਝਣ ਦਾ ਸਮਾਂ ਹੀ ਕਿੱਥੇ ਹੈ। ਉਹ ਤਾਂ ਗਰੀਬੀ ਹਟਾਓ ਵਰਗੇ ਨਾਅਰਿਆਂ ’ਚੋਂ ਹੀ ਫੁਰਸਤ ਨਹੀਂ ਪਾ ਰਹੇ। ਸ਼ਾਇਦ ਉਹ ਸਮਝਦੇ ਹੋਣਗੇ ਕਿ ਬੁੱਧੀਜੀਵੀ ਤਾਂ ਸਮਾਜ ’ਤੇ ਬੋਝ ਹਨ। ਮੈਂ ਤਾਂ ਸ਼ਰਮ ਨਾਲ ਹੀ ਮਰ ਗਿਆ ਕਿ ‘ਜੀਨੀਅਸੋਂ ਕੇ ਜੀਨੀਅਸ’ ਇਕ ਮਹਾਨ ਵਿਗਿਆਨੀ, ਇਕ ਮਹਾਨ ਗਣਿਤ ਮਾਹਿਰ 5 ਹਜ਼ਾਰ ਰੁਪਏ ਲਈ ਆਪਣੀ ਲਾਸ਼ ਦਾ ਨਿਰਾਦਰ ਕਰਵਾ ਕੇ ਚਲਦਾ ਬਣਿਆ। ਮੈਂ ਤਾਂ ਘੰਟਿਆਂ ਤਕ ਮੇਜ਼ ’ਤੇ ਮੂੱਧੇ ਮੂੰਹ ਮੱਥਾ ਟਿਕਾ ਕੇ ਸੋਚਦਾ ਰਿਹਾ ਕਿ ਇਸ ਦੇਸ਼ ਦੇ ਬੁੱਧੀਜੀਵੀਆਂ ਦਾ ਇਹ ਸਨਮਾਨ ਹੈ ਕਿ ਉਨ੍ਹਾਂ ਦੀ ਲਾਸ਼ ਪੈਸੇ ਦੀ ਘਾਟ ਕਾਰਣ ਸਟ੍ਰੈਚਰ ’ਤੇ ਪਈ ਰਹੇ। ਚਲੋ ਸਮਾਜ ਦੀ ਗੱਲ ਮੈਂ ਬਾਅਦ ’ਚ ਕਰਦਾ ਹਾਂ। ਪਹਿਲਾਂ ਥੋੜ੍ਹੇ ਸ਼ਬਦਾਂ ’ਚ ਦੇਸ਼ ਦੇ ਇਸ ਮਹਾਨ ਖੋਜੀ ਬਾਰੇ ਕੁਝ ਕੁ ਗੱਲਾਂ ਪਾਠਕਾਂ ਦੇ ਸਾਹਮਣੇ ਰੱਖ ਲਵਾਂ :- ਡਾ. ਵਸ਼ਿਸ਼ਟ ਨਾਰਾਇਣ ਸਿੰਘ ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਦੀ ਬਰਕਲੇ ਯੂਨੀਵਰਸਿਟੀ ’ਚ ਗਣਿਤ ਦੇ ਫੌਜੀ ਪ੍ਰੋਫੈਸਰ ਸਨ। ਉਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ‘ਜੀਨੀਅਸੋਂ ਕੇ ਜੀਨੀਅਸ’ ਦੀ ਉਪਾਧੀ ਨਾਲ ਨਿਵਾਜਿਆ। ਨਾਸਾ ’ਚ ਜਦੋਂ ਅਪੋਲੋ ਲਾਂਚ ਕੀਤਾ ਤਾਂ ਉਥੋਂ ਦੇ ਕੰਪਿਊਟਰ ਬੰਦ ਹੋ ਗਏ। ਤਦ ਅਮਰੀਕਾ ਦੇ ਵਿਗਿਆਨੀਆਂ ਨੇ ਡਾ. ਵਸ਼ਿਸ਼ਟ ਨਾਰਾਇਣ ਸਿੰਘ ਦੇ ਦਿਮਾਗ ਤੋਂ ਹੀ ਕੰਪਿਊਟਰ ਦਾ ਕੰਮ ਲਿਆ। ਅਮਰੀਕੀ ਵਿਗਿਆਨੀ ਡਾ. ਵਸ਼ਿਸ਼ਟ ਦੇ ‘ਐਕੂਰੇਟ’ ਦਿਮਾਗ ਦੇ ਮੁਰੀਦ ਹੋ ਗਏ। ਗਣਿਤ ’ਚ ਉਨ੍ਹਾਂ ਨੇ ਪੀ.ਐੱਚ.ਡੀ. ਕੀਤੀ। ਦੁਨੀਆ ’ਚ ਤਹਿਲਕਾ ਤਾਂ ਉਦੋਂ ਮਚਿਆ ਜਦੋਂ ਡਾ. ਵਸ਼ਿਸ਼ਟ ਨੇ ਆਪਣੀ ਤਰਕਪੂਰਨ ਖੋਜ ਰਾਹੀਂ ਵਿਸ਼ਵ ਪ੍ਰਸਿੱਧ ਵਿਗਿਆਨੀ ਅਲਬਰਟ ਆਈਸਟੀਨ ਦੇ ‘ਸੰਖੇਪਤਾ ਸਿਧਾਂਤ’ ਨੂੰ ਚੁਣੌਤੀ ਦਿੱਤੀ। ਉਨ੍ਹਾਂ ਦੇ ਇਨ੍ਹਾਂ ਖੋਜਪੂਰਨ ਕਾਰਜਾਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ ਕੋਲੰਬੀਆਂ ਇੰਸਟੀਚਿਊਟ ਆਫ ਮੈਥੇਮੈਟਿਕਸ ਦਾ ਨਿਰਦੇਸ਼ਕ ਨਿਯੁਕਤ ਕੀਤਾ। ਬੁੱਧੀਜੀਵੀ ਵਿਅਕਤੀਆਂ ਦੀ ਤ੍ਰਾਸਦੀ ਇਹ ਹੁੰਦੀ ਹੈ ਕਿ ਉਹ ਸਮਝੌਤਾਵਾਦੀ ਨਹੀਂ ਹੁੰਦੇ। ਡਾ. ਸਾਹਿਬ ਦੀ ਧਰਮਪਤਨੀ ਕੁਝ ਆਪਣੇ ਸੁਭਾਅ ਦੀ ਮਾਲਕ ਸੀ। ਗੁੱਸੇ ’ਚ ਉਸ ਨੇ ਡਾ. ਵਸ਼ਿਸ਼ਟ ਦੇ ਸਾਰੇ ਖੋਜ ਪੱਤਰਾਂ ਨੂੰ ਸਾੜ ਦਿੱਤਾ। ਖੁਦ ਵੀ ਡਾ. ਸਾਹਿਬ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਕੋਲ ਚਲੀ ਗਈ। ਡਾ. ਵਸ਼ਿਸ਼ਟ ਨੂੰ ਇਸ ਨਾਲ ਡੂੰਘਾ ਧੱਕਾ ਲੱਗਾ। ਉਨ੍ਹਾਂ ਦਾ ਮਾਨਸਿਕ ਸੰਤੁਲਨ ਇਸ ਇਕੱਲੇਪਨ ’ਚ ਵਿਗੜ ਗਿਆ.

6 ਸਾਲਾਂ ਤਕ ਪਾਗਲਾਂ ਵਰਗੀ ਹਾਲਤ ’ਚ ਘੁੰਮਦੇ ਰਹੇ। ਹੋਟਲਾਂ ਦੇ ਬਾਹਰ ਪਈ ਜੂਠ ਖਾਂਦੇ ਰਹੇ। ਚਲੋ ਇਹ ਤਾਂ ਚੰਗਾ ਹੋਇਆ ਕਿ ਉਨ੍ਹਾਂ ਦੇ ਭਰਾ ਅਯੋਧਿਆ ਪ੍ਰਸਾਦ ਸਿੰਘ ਨੇ ਉਨ੍ਹਾਂ ਨੂੰ ਲੱਭ ਕੇ ਹਸਪਤਾਲ ’ਚ ਦਾਖਲ ਕਰਵਾ ਦਿੱਤਾ।

ਡਾ. ਵਸ਼ਿਸ਼ਟ ਇਸ ਪਾਗਲਾਂ ਵਰਗੀ ਵਿਵਸਥਾ ’ਚ ਇਕ ਕਾਪੀ ਅਤੇ ਇਕ ਪੈਨਸਿਲ ਫੜੀ ਰੱਖਦੇ, ਕਦੇ ਮੂਡ ਹੋਇਆ ਤਾਂ ਬੰਸਰੀ ਵਜਾਉਣ ਲੱਗੇ। ਮੈਨੂੰ ਉਪਰੋਕਤ ਸਾਰੀਆਂ ਚੀਜ਼ਾਂ ਨਾਲ ਸਰੋਕਾਰ ਨਹੀਂ। ਮੈਨੂੰ ਤਾਂ ਦੁੱਖ ਹੈ ਕਿ ਇਕ ਮਹਾਨ ਵਿਗਿਆਨੀ, ਇਕ ਮਹਾਨ ਗਣਿਤ ਮਾਹਿਰ, ਇਕ ਮਹਾਨ ਵਿਦਵਾਨ ਨੂੰ ਸਮਾਜ ਜਾਂ ਸਰਕਾਰ ਨੇ ਕੀ ਦਿੱਤਾ? ਉਹ ਮਰਿਆ ਤਾਂ ਅੰਧਕਾਰ ’ਚ, ਲਾਸ਼ ਉਸ ਦੀ ਇਸ ਲਈ ਘੰਟਿਆਂ ਤਕ ਸਟ੍ਰੈਚਰ ’ਤੇ ਪਈ ਰਹੀ ਕਿ ਉਸ ਦੇ ਪਰਿਵਾਰ ਕੋਲ ਐਂਬੂਲੈਂਸ ਦਾ ਕਿਰਾਇਆ ਅਦਾ ਕਰਨ ਲਈ 5 ਹਜ਼ਾਰ ਰੁਪਏ ਨਹੀਂ ਸਨ। ਹੁਣ ਉਸ ਦੀ ਲਾਸ਼ ’ਤੇ ਤਿਰੰਗਾ ਝੰਡਾ ਪਾਉਣ ਦਾ ਕੀ ਲਾਭ।

ਬਿਹਾਰ ਦੇ ਮਾਣਯੋਗ ਮੁੱਖ ਮੰਤਰੀ ਨਿਤਿਸ਼ ਕੁਮਾਰ ਵਲੋਂ ਸ਼ਰਧਾਂਜਲੀ ਭੇਟ ਕਰਨ ਦੇ ਕੀ ਅਰਥ? ਹੋਰ ਤਾਂ ਹੋਰ ਮੋਦੀ ਵਰਗੇ ਮਜ਼ਬੂਤ ਪ੍ਰਧਾਨ ਮੰਤਰੀ ਦਾ ਸੋਗ ਸੰਦੇਸ਼ ਕਿਸ ਅਰਥ ਦਾ। ਹੁਣ ਭਾਵੇਂ ਸ਼ਰਧਾਂਜਲੀਆਂ ਦਿਓ ਜਾਂ ਬੁੱਤ ਬਣਾਓ, ਕਵਿਤਾਵਾਂ ਪੜ੍ਹੋ ਜਾਂ ਮਹਾਕਾਵਿ ਲਿਖੋ। ਅਸਲੀਅਤ ਤਾਂ ਸਮਾਜ ਅਤੇ ਸਰਕਾਰ ਦੇ ਸਾਹਮਣੇ ਆ ਹੀ ਗਈ ਹੈ। ਉਹ ਵੀ ਪਟਨਾ ਵਰਗੇ ਸ਼ਹਿਰ ’ਚ। ਬਿਹਾਰ ਸੂਬੇ ਦੀ ਸੱਭਿਆਚਾਰਕ, ਸਿਆਸੀ ਰਾਜਧਾਨੀ ਪਟਨਾ ’ਚ ਇਕ ਪਰਿਪੱਕ ਗਣਿਤ ਮਾਹਿਰ ਵਲੋਂ ਮੁਖਲਿਸੀ ’ਚ ਮੌਤ? ਸਮਾਜ ਅਤੇ ਸਰਕਾਰ ਦੋਵੇਂ ਸੋਚਣ। ਮੈਂ ਖੁਦ ਇਸ ਘਟਨਾ ਤੋਂ ਪ੍ਰੇਸ਼ਾਨ ਹਾਂ। ਇਸ ਪ੍ਰੇਸ਼ਾਨੀ ਨੂੰ ਹੀ ਵਿਚਾਰਾਂ ’ਚ ਪ੍ਰਗਟਾ ਰਿਹਾ ਹਾਂ। ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਦਾ ਰਿਣੀ ਹਾਂ ਕਿ ਘੱਟ ਤੋਂ ਘੱਟ ਇਕ ਵਿਅਕਤੀ ਸ਼੍ਰੀ ਵਿਜੇ ਚੋਪੜਾ ਨੇ ਇਸ ਤਣਾਅ ਨੂੰ ਕਲਮਬੱਧ ਕਰਨ ਦਾ ਮੌਕਾ ਤਾਂ ਦਿੱਤਾ। ਤਣਾਅ ਕਿਉਂ। ਹਿੰਦੀ ਦੀ ਮਹਾਨ ਕਵਿੱਤਰੀ ਮਹਾਦੇਵੀ ਵਰਮਾ ਦੀਆਂ ਚੰਦ ਕੁ ਲਾਈਨਾਂ ਦੁਹਰਾਉਂਦਾ ਹਾਂ।

‘ਮਤ ਵਿਅਥਿਤ ਹੋ ਪੁਸ਼ਪ

ਕਿਸ ਕੋ ਸੁਖ ਦਿਆ ਸੰਸਾਰ ਨੇ?

ਸਵਾਰਥਮਯ ਬਣਾਇਆ ਹੈ

ਯਹਾਂ ਪਰ ਸਬ ਕੋ ਕਰਤਾਰ ਨੇ

ਮੈਨੂੰ ਇਸ ਲੇਖ ਦਾ ਸਿਰਲੇਖ ਵੀ ਇਕ ਪੰਜਾਬੀ ਗੀਤ ਨਾਲ ਰੱਖਣਾ ਪਿਆ

ਮੋਇਆਂ ਨੂੰ ਪੂਜੇ ਇਹ ਦੁਨੀਆ,

ਜਿਊਂਦੇ ਦੀ ਹਕੀਕਤ

ਕੁਝ ਵੀ ਨਹੀਂ

ਜੀਅ ਕਰਦਾ ਏ ਇਸ ਦੁਨੀਆ ਨੂੰ

ਮੈਂ ਹੱਸ ਕੇ ਠੋਕਰ ਮਾਰ ਦਿਆਂ।।

1965 ’ਚ ਮੈਂ ਦੇਵ ਆਨੰਦ ਦੀ ਇਕ ਬੜੀ ਪਿਆਰੀ ਫਿਲਮ ‘ਗਾਈਡ’ ਦੇਖੀ ਸੀ। ਉਸ ਦਾ ਇਕ ਸੀਨ ਮੇਰੇ ਜ਼ਿਹਨ ’ਚ ਹਮੇਸ਼ਾ ਹਿਚਕੋਲੇ ਮਾਰਦਾ ਰਹਿੰਦਾ ਹੈ। ਆਪਣੀ ਪ੍ਰੇਮਿਕਾ ਦੀ ਬੇਵਫਾਈ ਤੋਂ ਦੇਵ ਆਨੰਦ ਉਦਾਸ ਰਹਿਣ ਲੱਗਦੇ ਹਨ ਅਤੇ ਇਕੱਲੇ ਸ਼ਰਾਬ ਪੀ ਰਹੇ ਹੁੰਦੇ ਹਨ ਤਾਂ ਉਨ੍ਹਾਂ ਦਾ ਨੌਕਰ ਐਵੇਂ ਹੀ ਪੁੱਛ ਲੈਂਦਾ ਹੈ, ‘‘ਕੀ ਗੱਲ ਹੈ ਸਾਹਿਬ ਅੱਜ ਤੁਸੀਂ ਇਕੱਲੇ ਪੀ ਰਹੇ ਹੋ?’’ ਦੇਵ ਅਾਨੰਦ ਬੜਾ ਸਟੀਕ ਉੱਤਰ ਦਿੰਦੇ ਹਨ, ‘‘ਜ਼ਿੰਦਗੀ ਵੀ ਇਕ ਨਸ਼ਾ ਹੈ ਦੋਸਤ, ਜਦੋਂ ਉਤਰਦਾ ਹੈ ਤਾਂ ਪੁੱਛੋ ਨਾ ਕੀ ਆਲਮ ਹੁੰਦਾ ਹੈ।’’ ਥੋੜ੍ਹਾ ਹੋਰ ਦਿਲ ਨੂੰ ਹਲਕਾ ਕਰਦੇ ਹੋਏ ਮੈਨੂੰ ਗੁਰੂਦੱਤ ਦੀ ਫਿਲਮ ‘ਪਿਆਸਾ’ ਵਿਚ ਸਾਹਿਰ ਦਾ ਗੀਤ ਯਾਦ ਆ ਗਿਆ, ‘‘ਯੇ ਮਹਲੋਂ ਯੇ ਤਖਤੋਂ, ਯੇ ਤਾਜੋਂ ਕੀ ਦੁਨੀਆ, ਯੇ ਇਨਸਾਂ ਕੇ ਦੁਸ਼ਮਨ ਸਮਾਜੋਂ ਕੀ ਦੁਨੀਆ। ਯੇ ਦੌਲਤ ਕੇ ਭੂਖੇ, ਰਿਵਾਜ਼ੋਂ ਕੀ ਦੁਨੀਆ,ਯੇ ਦੁਨੀਆ ਅਗਰ ਮਿਲ ਵੀ ਜਾਏ ਤੋ ਕਿਆ ਹੈ?’’ ਕੀ ਇਨਸਾਨੀ ਕਾਬਲੀਅਤ ਦੀ ਸਮਾਜ ਇਸੇ ਤਰ੍ਹਾਂ ਤੌਹੀਨ ਕਰਦਾ ਰਹੇਗਾ? ਪੈਸਾ ਅਤੇ ਸੱਤਾ ਹੀ ਸਭ ਕੁਝ ਹੈ? ਇਖਲਾਕ, ਇੰਟਲੈਕਟ, ਨੈਤਿਕਤਾ, ਈਮਾਨਦਾਰੀ ਦੀ ਕੀਮਤ ਕੁਝ ਵੀ ਨਹੀਂ? ਸੱਤਾ ਹੈ ਤਾਂ ਸਭ ਨਾਲ, ਸੱਤਾ ਨਹੀਂ ਤਾਂ ਕੁਝ ਵੀ ਨਹੀਂ? ਪੈਸਾ ਕੋਲ ਹੈ ਤਾਂ ਯਾਰ ਹੀ ਯਾਰ, ਪੈਸਾ ਨਹੀਂ ਤਾਂ ਡਾ. ਵਸ਼ਿਸ਼ਟ ਨਾਰਾਇਣ ਸਿੰਘ ਦੀ ਲਾਸ਼ ਦਾ ਹੀ ਨਿਰਾਦਰ ਹੁੰਦਾ ਰਹੇ। ਮੇਰਾ ਖੁਦ ਦਾ ਤਜਰਬਾ ਵੀ ਇਸ ਸਬੰਧ ’ਚ ਤਲਖ ਹੈ। ਮੈਂ ਮੰਤਰੀ ਸੀ ਤਾਂ ਢਾਬੇ ਵਾਲਿਆਂ ਨੇ ਬੜੇ ਸ਼ੌਕ ਨਾਲ ਮੇਰੇ ਨਾਲ ਫੋਟੋਆਂ ਖਿਚਵਾ ਕੇ ਢਾਬੇ ’ਤੇ ਲਗਵਾ ਲਈਆਂ। ਮਨਿਸਟਰੀ ਤੋਂ ਹਟਦਿਆਂ ਹੀ ਉਨ੍ਹਾਂ ਫੋਟੋਆਂ ਨੂੰ ਨਾਲੀ ’ਚੋਂ ਖੁਦ ਮੈਂ ਕੱਢਿਆ। ਆਦਮੀ ਨਾਲ ਨਹੀਂ, ਉਸ ਦੀ ਸੱਤਾ ਨਾਲ, ਉਸ ਦੀ ਪੁਜ਼ੀਸ਼ਨ ਨਾਲ, ਉਸ ਦੇ ਪੈਸੇ ਨਾਲ ਸਾਰਿਆਂ ਨੂੰ ਲਗਾਅ ਹੈ। ਪੈਸਾ ਅਤੇ ਸੱਤਾ ਕੀ ਗਈ, ਯਾਰ ਦੁਸ਼ਮਣਾਂ ਦੀ ਲਾਈਨ ’ਚ ਖੜ੍ਹੇ ਮਿਲੇ। ਸੱਤਾ ਸੀ ਤਾਂ ਸਾਰੇ ਮਾਈ ਬਾਪ ਸਨ। ਸੱਤਾ ਗਈ ਤਾਂ ਤੂੰ ਕੌਣ, ਮੈਂ ਕੌਣ? ਇਹ ਤਾਂ ਇਨਸਾਨੀ ਦਸਤੂਰ ਨਹੀਂ, ਇਹ ਤਾਂ ਇਕ ਮਹਾਨ ਫੌਜੀ ਦੇ ਕਾਰਜਾਂ ਦਾ ਉਪਹਾਰ ਨਹੀਂ। ਇਹ ਤਾਂ ਦੇਸ਼ ਦੇ ਇਕ ਮਹਾਨ ਵਿਗਿਆਨੀ, ਮਹਾਨ ਗਣਿਤ ਮਾਹਿਰ ਦੀਆਂ ਸੇਵਾਵਾਂ ਦਾ ਪ੍ਰਤੀਫਲ ਨਹੀਂ। ਜਿਸ ਵਿਅਕਤੀ ਨੇ ਆਈਸਟੀਨ ਵਰਗੇ ਵਿਸ਼ਵ ਪ੍ਰਸਿੱਧ ਵਿਗਿਆਨੀ ਦੇ ‘ਸੰਖੇਪਤਾ ਦੇ ਸਿਧਾਂਤ’ ਨੂੰ ਚੁਣੌਤੀ ਦਿੱਤੀ, ਦੇਸ਼ ਅਤੇ ਸਰਕਾਰ ਉਸ ਦੀਆਂ ਸੇਵਾਵਾਂ ਦਾ ਤ੍ਰਿਸਕਾਰ ਤਾਂ ਨਾ ਕਰੇ। ਡਾ. ਵਸ਼ਿਸ਼ਟ ਨਾਰਾਇਣ ਸਿੰਘ ਇਸ ਦੇਸ਼ ਦੀ ਜਾਇਦਾਦ ਸਨ। ਉਨ੍ਹਾਂ ਦਾ ਇਲਾਜ ਸਰਕਾਰ ਨੇ ਸਮੇਂ ਸਿਰ ਕਿਉਂ ਨਹੀਂ ਕਰਵਾਇਆ। ਪਾਗਲਪਨ ਤਾਂ ਇਕ ਬੀਮਾਰੀ ਹੈ। ਸਰਕਾਰ ਚਾਹੁੰਦੀ ਤਾਂ ਦੇਸ਼ ਦੇ ਵੱਡੇ ਤੋਂ ਵੱਡੇ ਡਾਕਟਰ ਦੀਆਂ ਸੇਵਾਵਾਂ ਡਾ. ਵਸ਼ਿਸ਼ਟ ਵਰਗੇ ਗਣਿਤ ਮਾਹਿਰ ਨੂੰ ਮੁਹੱਈਆ ਕਰਵਾ ਸਕਦੀ ਸੀ। ਸਰਕਾਰ ਦਾ ਧਿਆਨ ਹੀ ਨਹੀਂ ਗਿਆ, ਤਾਂ ਹੀ ਤਾਂ ਨੋਬਲ ਪੁਰਸਕਾਰ ਜੇਤੂ ਹਰਗੋਬਿੰਦ ਖੁਰਾਨਾ ਵਿਦੇਸ਼ ਚਲੇ ਗਏ। ਇਸ ਲਈ ਤਾਂ ਅਰਥਸ਼ਾਸਤਰੀ ਅਮ੍ਰਿਤਯਾ ਸੇਨ ਭਾਰਤ ਛੱਡ ਗਏ। ਦੇਸ਼ ਦੀਆਂ ਅਣਗਿਣਤ ਸ਼ਖਸੀਅਤਾਂ ਹਿਜਰਤ ਕਰ ਗਈਆਂ। ਭਾਰਤ ਦੇ ਨੌਜਵਾਨਾਂ ’ਚ ਡਾ. ਵਸ਼ਿਸ਼ਟ ਵਰਗੀ ਪ੍ਰਤਿਭਾ ਹੈ ਪਰ ਉਸ ਪ੍ਰਤਿਭਾ ਦੀ ਵਰਤੋਂ ਤਾਂ ਸਮਾਜ ਜਾਂ ਸਰਕਾਰ ਨੇ ਕਰਨੀ ਹੈ। ਹੁਣ ਸਰਕਾਰ ਜਾਂ ਸਮਾਜ ਹੀ ਦੱਸੇ ਕਿ ਜਿਨ੍ਹਾਂ ਨੇ ਡਾ. ਵਸ਼ਿਸ਼ਟ ਵਰਗੇ ਪ੍ਰਤਿਭਾਸ਼ਾਲੀ ਵਿਅਕਤੀ ਦੀ ਇਸ ਦਰਦਨਾਕ ਮੌਤ ਦਾ ਦ੍ਰਿਸ਼ ਦੇਖਿਆ ਹੋਵੇਗਾ, ਉਹ ਕਿਉਂ ਵਿਗਿਆਨੀ ਬਣੇਗਾ? ਉਹ ਕਿਉਂ ਖੋਜ ਕਾਰਜ ’ਚ ਲੱਗੇਗਾ? ਭਾਰਤ ਦੀਆਂ ਯੂਨੀਵਰਸਿਟੀਆਂ ’ਚ ਖੋਜ ਕਰਨ ਲਈ ਸਰਕਾਰੀ ਉਤਸ਼ਾਹ ਕੀ ਮਿਲ ਰਿਹਾ ਹੈ। ਇਥੇ ਤਾਂ ਨੇਤਾਵਾਂ ਦੀ ਜੈ-ਜੈ ਕਾਰ ਹੋ ਰਹੀ ਹੈ। ਇਥੇ ਤਾਂ ਪੈਸੇ ਵਾਲਿਆਂ ਦੇ ਪਿੱਛ ਲੋਕ ਭੱਜ ਰਹੇ ਹਨ। ਟੈਲੇਂਟ ਦੀ ਕੌਣ ਕਦਰ ਕਰਦਾ ਹੈ। ਖੋਜੀ ਡਾ. ਵਸ਼ਿਸ਼ਟ ਵਰਗੇ ਵਿਅਕਤੀ ਤਾਂ ਬਿਨਾਂ ਇਲਾਜ ਮਰ ਰਹੇ ਹਨ। ਇਸ ਲਈ ਅੱਜ ਮੈਂ ਸਮਾਜ ਅਤੇ ਸਰਕਾਰ ਦੀ ਆਤਮਾ ਨੂੰ ਝੰਜੋੜ ਰਿਹਾ ਹਾਂ ਕਿ ਉਹ ਪ੍ਰਤਿਭਾਵਾਂ ਦੀ ਕਦਰ ਕਰੇ।


Bharat Thapa

Content Editor

Related News