ਸ਼ਰਨਾਰਥੀਆਂ ਦੇ ਬੋਝ ਨਾਲ ਦੱਬਦੀ ਦੁਨੀਆ

07/17/2019 6:57:22 AM

ਵਿਸ਼ਨੂੰ ਗੁਪਤ
ਇਕ ਵਾਰ ਫਿਰ ਸ਼ਰਨਾਰਥੀ ਸਮੱਸਿਆ ਪੂਰੀ ਦੁਨੀਆ ’ਚ ਚਰਚਾ, ਚਿੰਤਾ ਅਤੇ ਸਬਕ ਦੇ ਤੌਰ ’ਤੇ ਖੜ੍ਹੀ ਹੈ। ਅਜੇ ਹਾਲ ਹੀ ’ਚ ਦੁਨੀਆ ਵਿਚ ਮਨੁੱਖੀ ਮਨ ਨੂੰ ਝੰਜੋੜਨ ਵਾਲੀ ਇਕ ਸ਼ਰਨਾਰਥੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਇਕ ਪਿਓ-ਧੀ ਮੈਕਸੀਕੋ ਦੇ ਰਸਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਨਦੀ ਦੀ ਤੇਜ਼ ਧਾਰਾ ਵਿਚ ਰੁੜ੍ਹ ਗਏ ਅਤੇ ਉਨ੍ਹਾਂ ਦੀ ਜ਼ਿੰਦਗੀ ਖਤਮ ਹੋ ਗਈ। ਇਸ ਤੋਂ ਪਹਿਲਾਂ ਵੀ ਸੀਰੀਆ ਦੇ ਇਕ ਮ੍ਰਿਤ ਬੱਚੇ ਆਯਲਾਨ ਕੁਰਦੀ ਦੀ ਤਸਵੀਰ ਮਿਲੀ ਸੀ, ਜੋ ਆਪਣੇ ਮਾਪਿਆਂ ਨਾਲ ਬਿਹਤਰ ਜ਼ਿੰਦਗੀ ਦੀ ਖੋਜ ਵਿਚ ਯੂਰਪ ’ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਮੁੰਦਰ ਦੀ ਤੇਜ਼ ਲਹਿਰ ਨੇ ਉਸ ਬੱਚੇ ਦੀ ਜ਼ਿੰਦਗੀ ਖੋਹ ਲਈ। ਉਸ ਸਮੇਂ ਪੂਰੀ ਦੁਨੀਆ ’ਚ ਸ਼ਰਨਾਰਥੀ ਸਮੱਸਿਆ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ ਅਤੇ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਦਾ ਮਨੁੱਖੀਕਰਨ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ। ਅਮਰੀਕਾ ਅਤੇ ਯੂਰਪ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਕਿਸੇ ਨਾ ਕਿਸੇ ਕਾਰਨ ਆਪਣਾ ਘਰ ਅਤੇ ਦੇਸ਼ ਛੱਡਣ ਵਾਲੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਸੰਵਾਰਨ ਅਤੇ ਸੰਭਾਲਣ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਅਮਰੀਕਾ ਅਤੇ ਯੂਰਪ ਸ਼ਰਨਾਰਥੀਆਂ ਪ੍ਰਤੀ ਪਹਿਲਾਂ ਤੋਂ ਹੀ ਕਾਫੀ ਨਰਮ ਰਹੇ ਹਨ। ਸ਼ਰਨਾਰਥੀਆਂ ਨੂੰ ਮਨੁੱਖੀ ਆਧਾਰ ’ਤੇ ਸ਼ਰਨ ਦੇਣ, ਸ਼ਰਨਾਰਥੀਆਂ ਨੂੰ ਭਵਿੱਖ ਸੁੰਦਰ ਬਣਾਉਣ ਲਈ ਮੌਕੇ ਦੇਣ ’ਚ ਅਮਰੀਕਾ ਅਤੇ ਯੂਰਪ ਕਾਫੀ ਅੱਗੇ ਰਹੇ ਹਨ। ਕਦੇ ਅਮਰੀਕਾ ਅਤੇ ਯੂਰਪ ’ਚ ਸ਼ਰਨ ਲੈਣ ਵਾਲੇ ਸ਼ਰਨਾਰਥੀ ਅੱਜ ਬਿਹਤਰ ਜ਼ਿੰਦਗੀ ਬਿਤਾ ਰਹੇ ਹਨ ਅਤੇ ਉਹ ਗੋਰੇ ਸਮਾਜ ਨੂੂੰ ਟੱਕਰ ਦੇਣ ਦੀ ਹਾਲਤ ’ਚ ਸਨ। ਅਮਰੀਕਾ ਅਤੇ ਯੂਰਪ ਦਾ ਮਨੁੱਖੀ ਇਤਿਹਾਸ ਸਰਵਸ੍ਰੇਸ਼ਠ ਹੈ, ਜੋ ਸ਼ਰਨਾਰਥੀਆਂ ਲਈ ਲਾਭਕਾਰੀ ਰਿਹਾ ਹੈ। ਸੀਰੀਆ ਦੇ ਲੱਖਾਂ ਸ਼ਰਨਾਰਥੀਆਂ ਨੂੰ ਜਰਮਨੀ ਨੇ ਸ਼ਰਨ ਦਿੱਤੀ ਹੋਈ ਹੈ। ਹਾਲਾਂਕਿ ਇਹ ਵੀ ਸਹੀ ਹੈ ਕਿ ਸ਼ਰਨਾਰਥੀਆਂ ਪ੍ਰਤੀ ਅਮਰੀਕਾ ਅਤੇ ਯੂਰਪ ਦਾ ਵਿਚਾਰ ਹੁਣ ਹੌਲੀ-ਹੌਲੀ ਬਦਲ ਰਿਹਾ ਹੈ। ਸ਼ਰਨਾਰਥੀਆਂ ਦੇ ਖਤਰੇ ਨੂੰ ਵੀ ਪਛਾਣਿਆ ਜਾ ਰਿਹਾ ਹੈ, ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਵਿਚ ਅਮਰੀਕਾ ਅਤੇ ਯੂਰਪ ਦਾ ਹੀ ਦੋਸ਼ ਦੇਖਣਾ ਸਹੀ ਨਹੀਂ ਹੈ। ਇਸ ਵਿਚ ਅਮਰੀਕਾ ਅਤੇ ਯੂਰਪ ਦਾ ਇਕਪਾਸੜ ਦੋਸ਼ ਦੇਖਣ ਦਾ ਮਤਲਬ ਸਿਰਫ ਅਤੇ ਸਿਰਫ ਇਕਲੌਤੀ ਸੋਚ ਹੋਵੇਗੀ ਅਤੇ ਸ਼ਰਨਾਰਥੀਆਂ ਵਲੋਂ ਥੋਪੇ ਖਤਰਿਆਂ ਅਤੇ ਹਿੰਸਕ ਮਾਨਸਿਕਤਾਵਾਂ, ਮਜ਼੍ਹਬੀ ਸੋਚ ਆਦਿ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਇਸ ਲਈ ਸ਼ਰਨਾਰਥੀ ਸਮੱਸਿਆ ਦੇ ਵੀ ਦੋ ਪਹਿਲੂ ਹਨ। ਇਕ ਤਾਂ ਬਹੁਤ ਹੀ ਜ਼ਹਿਰੀਲਾ, ਖਤਰਨਾਕ ਅਤੇ ਮਜ਼੍ਹਬੀਕਰਨ ਵਾਲਾ ਹੈ। ਸ਼ਰਨ ਦੇਣ ਵਾਲੇ ਦੇਸ਼ਾਂ ਲਈ ਸ਼ਰਨਾਰਥੀ ਭਸਮਾਸੁਰ ਤਕ ਬਣ ਗਏ ਹਨ। ਸ਼ਰਨਾਰਥੀ ਸ਼ਰਨ ਦੇਣ ਵਾਲੇ ਦੇਸ਼ਾਂ ਲਈ ਭਸਮਾਸੁਰ ਨਾ ਬਣਨ, ਇਸ ਦੀ ਕੋਈ ਗਾਰੰਟੀ ਕੌਣ ਦੇ ਸਕਦਾ ਹੈ? ਸ਼ਰਨਾਰਥੀ ਬੋਝ ਚੁੱਕਣ ਦਾ ਮਤਲਬ ਹੁਣ ਇਕ ਖਤਰਨਾਕ ਹਿੰਸਕ ਰੁਝਾਨ ਨੂੰ ਵੀ ਸੱਦਣ ਦੇ ਨਾਲ-ਨਾਲ ਆਪਣੀ ਅਰਥ ਵਿਵਸਥਾ ਨੂੰ ਸੰਕਟ ਵਿਚ ਪਾਉਣਾ ਮੰਨਿਆ ਜਾ ਰਿਹਾ ਹੈ। ਦੁਨੀਆ ਵਿਚ ਕੋਈ ਇਕ-ਦੋ ਲੱਖ ਸ਼ਰਨਾਰਥੀ ਨਹੀਂ ਹਨ। ਸ਼ਰਨਾਰਥੀਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ। ਸ਼ਰਨਾਰਥੀਆਂ ਦੀ ਗਿਣਤੀ ਜਾਣ ਕੇ ਤੁਸੀਂ ਪ੍ਰੇਸ਼ਾਨ ਹੋ ਜਾਵੋਗੇ। ਪ੍ਰੇਸ਼ਾਨ ਹੋਣਾ ਸੁਭਾਵਿਕ ਹੈ, ਆਖਿਰ ਕਿਉਂ? ਇਸ ਲਈ ਕਿ ਦੁਨੀਆ ਵਿਚ ਅਜੇ ਸ਼ਰਨਾਰਥੀਆਂ ਦੀ ਗਿਣਤੀ 7 ਕਰੋੜ ਤੋਂ ਵੱਧ ਹੈ। ਇਹ 7 ਕਰੋੜ ਮਨੁੱਖ ਕਿਸ ਹਾਲ ਵਿਚ ਹੋਣਗੇ, ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਹੋ। ਇਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਅਤੇ ਤਕਲੀਫਦੇਹ ਹੈ। ਇਹ ਕਿਤੇ ਝੁੱਗੀਆਂ ਵਿਚ ਰਹਿੰਦੇ ਹਨ, ਤਾਂ ਕਿਤੇ ਟੈਂਟਾਂ ਵਿਚ ਰਹਿੰਦੇ ਹਨ। ਇਨ੍ਹਾਂ ’ਤੇ ਹਮੇਸ਼ਾ ਮੌਸਮ ਦੀ ਮਾਰ ਪੈਂਦੀ ਹੈ, ਰੋਜ਼ਗਾਰਹੀਣ-ਸਾਧਨਹੀਣ ਹੁੰਦੇ ਹਨ। ਇਨ੍ਹਾਂ ਨੂੰ ਸਿਰਫ ਅਤੇ ਸਿਰਫ ਸ਼ਰਨ ਦੇਣ ਵਾਲੇ ਦੇਸ਼ਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਕੁਝ ਕੌਮਾਂਤਰੀ ਸਮਾਜਿਕ ਸੰਗਠਨਾਂ ਦੀ ਦਇਆ ਇਨ੍ਹਾਂ ’ਤੇ ਜ਼ਰੂਰ ਹੁੰਦੀ ਹੈ। ਕੌਮਾਂਤਰੀ ਸਮਾਜਿਕ ਸੰਗਠਨ ਤੋਂ ਜਿਹੜੀ ਮਦਦ ਮਿਲਦੀ ਹੈ, ਉਹ ਵੀ ਸ਼ਰਨਾਰਥੀਆਂ ਦੀ ਸਮੱਸਿਆ ਨੂੰ ਦੂਰ ਨਹੀਂ ਕਰਦੀ, ਸ਼ਰਨਾਰਥੀਆਂ ਨੂੰ ਕਿਸੇ ਤਰ੍ਹਾਂ ਜ਼ਿੰਦਾ ਰੱਖਣ ਦਾ ਕੰਮ ਕਰਦੀ ਹੈ। ਦਾਨਦਾਤਿਆਂ ਦੀ ਕਮੀ ਨਾਲ ਵੀ ਕੌਮਾਂਤਰੀ ਸਮਾਜਿਕ ਸੰਗਠਨਾਂ ਨੂੰ ਉਲਝਣਾ ਪੈਂਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਸ਼ਰਨਾਰਥੀ ਨੀਤੀ ਜ਼ਰੂਰ ਲਾਭਕਾਰੀ ਹੈ ਪਰ ਸੰਯੁਕਤ ਰਾਸ਼ਟਰ ਸੰਘ ਵੀ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਦਾ ਭਾਰ ਚੁੱਕਣ ’ਚ ਸਫਲ ਨਹੀਂ ਹੋ ਪਾ ਰਿਹਾ। ਦੁਨੀਆ ’ਚ ਸ਼ਰਨਾਰਥੀ ਸਮੱਸਿਆ ਰੋਕਣ ਲਈ ਅਜੇ ਕੋਈ ਜਾਗਰੂਕ ਨੀਤੀ ਨਹੀਂ ਬਣ ਰਹੀ ਹੈ। ਸ਼ਰਨਾਰਥੀ ਹੋਣ ਲਈ ਲੋਕ ਕਿਉਂ ਮਜਬੂਰ ਹੁੰਦੇ ਹਨ, ਇਸ ’ਤੇ ਵੀ ਸੋਚ ਅਤੇ ਨਜ਼ਰੀਆ ਕਈ ਵਿਵਾਦਾਂ ਤੋਂ ਪੀੜਤ ਹੈ।

ਸ਼ਰਨਾਰਥੀ ਬਣਨ ਦੀ ਪ੍ਰਕਿਰਿਆ ’ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ। ਸ਼ਰਨਾਰਥੀ ਕਿਉਂ ਬਣਦੇ ਹਨ ਲੋਕ? ਕੌਣ ਬਣਾਉਂਦਾ ਹੈ ਸ਼ਰਨਾਰਥੀ? ਸ਼ਰਨਾਰਥੀ ਬਣਾਉਣ ਪ੍ਰਤੀ ਕੋਈ ਮਾੜੀ ਸੋਚ, ਕੋਈ ਕੂਟਨੀਤੀ ਵੀ ਹੁੰਦੀ ਹੈ ਕੀ? ਦੁਨੀਆ ’ਚ ਸ਼ਰਨਾਰਥੀਆਂ ਪ੍ਰਤੀ ਸਿਰਫ ਮਨੁੱਖੀ ਭਾਵ ਹੈ, ਅਜਿਹਾ ਨਹੀਂ ਹੈ। ਦੁਨੀਆ ’ਚ ਸ਼ਰਨਾਰਥੀਆਂ ਪ੍ਰਤੀ ਕਈ ਭਾਵ ਹਨ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਧਾਉਣ ਅਤੇ ਉਨ੍ਹਾਂ ਨੂੂੰ ਦੁਤਕਾਰ ਦਾ ਸਾਹਮਣਾ ਕਰਨ ਲਈ ਮਜਬੂਰ ਕਰਦੇ ਹਨ। ਅਰਾਜਕਤਾ ਦੇ ਕਾਰਨ ਲੋਕ ਸ਼ਰਨਾਰਥੀ ਬਣਨ ਲਈ ਮਜਬੂਰ ਹੁੰਦੇ ਹਨ ਪਰ ਸ਼ਰਨਾਰਥੀ ਬਣਾਉਣ ਦਾ ਕੰਮ ਵੀ ਦੁਨੀਆ ’ਚ ਖੁੱਲ੍ਹੇਆਮ ਜਾਰੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰੀ ਦੁਨੀਆ ’ਚ ਇਹ ਗੱਲ ਬੜੀ ਡੂੰਘੀ ਫੈਲੀ ਹੋਈ ਹੈ ਕਿ ਹੁਣ ਸ਼ਰਨਾਰਥੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ਰਨਾਰਥੀ ਬਣਾਉਣ ਦਾ ਮਕਸਦ ਸਿਰਫ ਅਤੇ ਸਿਰਫ ਬਿਹਤਰ ਜ਼ਿੰਦਗੀ ਦੀ ਖੋਜ ਨਹੀਂ ਹੁੰਦਾ, ਸਗੋਂ ਹੋਰ ਖੂਨੀ ਅਤੇ ਮਜ਼੍ਹਬੀ ਮਕਸਦ ਵੀ ਹੁੰਦੇ ਹਨ, ਕਿਸੇ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਨਸ਼ਟ ਕਰਨ ਦਾ ਮਕਸਦ ਵੀ ਹੁੰਦਾ ਹੈ, ਕਿਸੇ ਖੂਨੀ ਸੰਸਕ੍ਰਿਤੀ ਦੇ ਵਿਸਥਾਰ ਦਾ ਮਕਸਦ ਵੀ ਹੁੰਦਾ ਹੈ, ਜਨਸੰਖਿਆ ਜੇਹਾਦ ਦੇ ਰਾਹੀਂ ਆਪਣੀ ਸੰਸਕ੍ਰਿਤੀ ਨੂੰ ਸਰਵਉੱਚ ਬਣਾਉਣਾ ਵੀ ਇਕ ਮਕਸਦ ਹੁੰਦਾ ਹੈ। ਇਹ ਸੋਚ ਕੋਈ ਨੀਵੀਂ ਵੀ ਨਹੀਂ ਹੈ, ਇਹ ਸੋਚ ਕੋਈ ਝੂਠੀ ਵੀ ਨਹੀਂ ਹੈ, ਇਹ ਸੋਚ ਪੂਰੀ ਤਰ੍ਹਾਂ ਜਾਗਰੂਕ ਹੈ। ਹਾਲੀਆ ਸਾਲਾਂ ’ਚ ਜਦ ਤੁਸੀਂ ਸ਼ਰਨਾਰਥੀ ਸਮੱਸਿਆ ਦੀ ਸਮੀਖਿਆ ਕਰੋਗੇ ਤਾਂ ਪਾਓਗੇ ਕਿ ਸ਼ਰਨਾਰਥੀਆਂ ਵਿਰੁੱਧ ਅਜਿਹੀ ਸੋਚ ਕਿਸੇ ਨਾ ਕਿਸੇ ਰੂਪ ’ਚ ਸਹੀ ਹੈ, ਕਿਸੇ ਨਾ ਕਿਸੇ ਰੂਪ ’ਚ ਸ਼ਰਨਾਰਥੀ ਖੂਨੀ ਅਤੇ ਖਤਰਨਾਕ ਸਮੱਸਿਆਵਾਂ ਲਈ ਜ਼ਿੰਮੇਵਾਰ ਵੀ ਹਨ। ਪਿਛਲੇ 10 ਸਾਲਾਂ ਦੇ ਅੰਦਰ ਅਮਰੀਕਾ ਅਤੇ ਯੂਰਪ ’ਚ ਅੱਤਵਾਦ ਦੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਪਾਓਗੇ ਕਿ ਕਦੇ ਨਾ ਕਦੇ ਸ਼ਰਨਾਰਥੀ ਦੇ ਤੌਰ ’ਤੇ ਸ਼ਰਨ ਲੈਣ ਵਾਲੇ ਲੋਕ ਇਸ ਲਈ ਜ਼ਿੰਮੇਦਾਰ ਰਹੇ ਹਨ। ਕਹਿਣ ਦਾ ਮਤਲਬ ਇਹ ਹੋਇਆ ਕਿ ਸ਼ਰਨਾਰਥੀ ਭਸਮਾਸੁਰ ਵੀ ਬਣ ਜਾਂਦੇ ਹਨ। ਜਿਸ ਦੇਸ਼ ਨੇ ਸ਼ਰਨ ਦਿੱਤੀ, ਉਸੇ ਦੇਸ਼ ’ਚ ਸ਼ਰਨਾਰਥੀ ਅਪਰਾਧ, ਅੱਤਵਾਦ ਅਤੇ ਨਫਰਤ ਦੀ ਖੂਨੀ ਅਤੇ ਖਤਰਨਾਕ ਵਿਵਸਥਾ ਲਈ ਜ਼ਿੰਮੇਵਾਰ ਬਣ ਗਏ। ਜਰਮਨੀ ਨੇ ਸੀਰੀਆ ਦੇ ਲੱਖਾਂ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਪਰ ਜਰਮਨੀ ਵਰਗੇ ਸ਼ਰਨ ਦੇਣ ਵਾਲੇ ਦੇਸ਼ਾਂ ਦਾ ਕੀ ਹਾਲ ਹੋਇਆ, ਇਹ ਜਾਣ ਕੇ ਤੁਸੀਂ ਪ੍ਰੇਸ਼ਾਨ ਹੋ ਜਾਓਗੇ ਅਤੇ ਸ਼ਰਨਾਰਥੀਆਂ ਲਈ ਸਿਰਫ ਮਨੁੱਖੀ ਆਧਾਰ ਦੀ ਗੱਲ ਨਹੀਂ ਕਰੋਗੇ, ਸਗੋਂ ਉਨ੍ਹਾਂ ਨੂੰ ਭਸਮਾਸੁਰ ਦੇ ਤੌਰ ’ਤੇ ਵੀ ਦੇਖੋਗੇ। ਜਰਮਨੀ ’ਚ ਪਹੁੰਚਦਿਆਂ ਹੀ ਸੀਰੀਆ ਦੇ ਸ਼ਰਨਾਰਥੀਆਂ ਨੇ ਅਪਰਾਧਾਂ ਦੀ ਖਤਰਨਾਕ ਮਾਨਸਿਕਤਾ ਨਾਲ ਸ਼ਾਂਤੀ ਦੇ ਨਾਲ ਰਹਿਣ ਵਾਲਿਆਂ ਨੂੰ ਡਰਾ ਕੇ ਰੱਖ ਦਿੱਤਾ ਸੀ, ਖਾਸ ਤੌਰ ’ਤੇ ਔਰਤਾਂ ਪ੍ਰਤੀ ਜਬਰ-ਜ਼ਨਾਹ ਅਤੇ ਛੇੜ-ਛਾੜ ਦੀਆਂ ਘਟਨਾਵਾਂ ਵਧ ਗਈਆਂ ਸਨ। ਅਮਰੀਕਾ ਅਤੇ ਯੂਰਪ ਦੀਆਂ ਔਰਤਾਂ ਨਿਮਰਤਾ ਦੀਆਂ ਵਾਹਕ ਹਨ। ਬੰਦ ਸਮਾਜ ’ਚੋਂ ਆਉਣ ਵਾਲੇ ਸ਼ਰਨਾਰਥੀ ਅਮਰੀਕਾ-ਯੂਰਪ ਦੀਆਂ ਨਿਮਰ ਔਰਤਾਂ ਨੂੰ ਦੇਖ ਕੇ ਵਾਸਨਾ ਅਤੇ ਉਤੇਜਨਾ ਦੇ ਵਾਹਕ ਬਣ ਬੈਠੇ। ਅਜਿਹੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਗੈਰ-ਜ਼ਰੂਰੀ ਹੈ।

ਦੁਨੀਆ ਵਿਚ ਤਿੰਨ ਤਰ੍ਹਾਂ ਦੀ ਸੱਤਾ ਵਿਵਸਥਾ ਨਾਲ ਸ਼ਰਨਾਰਥੀ ਸਮੱਸਿਆ ਖਤਰਨਾਕ ਬਣਦੀ ਹੈ। ਪਹਿਲੀ ਮੁਸਲਿਮ ਸੱਤਾ ਵਿਵਸਥਾ, ਦੂਜੀ ਕਮਿਊਨਿਸਟ ਤਾਨਾਸ਼ਾਹੀ ਵਾਲੀ ਸੱਤਾ ਵਿਵਸਥਾ ਅਤੇ ਤੀਜੀ ਨਾਕਾਮ ਦੇਸ਼ਾਂ ਵਾਲੀ ਸੱਤਾ ਵਿਵਸਥਾ ਹੈ। ਜ਼ਿਆਦਾਤਰ ਮੁਸਲਿਮ ਦੇਸ਼ਾਂ ਵਿਚ ਅੱਤਵਾਦ ਅਤੇ ਹਿੰਸਾ ਜਾਰੀ ਹੈ। ਮੁਸਲਿਮ ਦੇਸ਼ਾਂ ’ਚ ਇਸਲਾਮ ਦੇ ਫਿਰਕਿਆਂ ਵਿਚਾਲੇ ਲੜਾਈ ਜਾਰੀ ਹੈ। ਸਾਡਾ ਇਸਲਾਮ ਚੰਗਾ ਹੈ, ਤੁਹਾਡਾ ਇਸਲਾਮ ਖਰਾਬ ਹੈ, ਦੀ ਮਾਨਸਿਕਤਾ ਦੇ ਘੇਰੇ ’ਚ ਅੱਤਵਾਦ ਅਤੇ ਗ੍ਰਹਿ ਯੁੱਧ ਜਾਰੀ ਹੈ। ਸੀਰੀਆ ’ਚ ਸ਼ੀਆ ਸ਼ਾਸਨ ਹੈ ਪਰ ਸੁੰਨੀ ਉਨ੍ਹਾਂ ਵਿਰੁੱਧ ਹਿੰਸਕ ਰਾਹ ’ਤੇ ਹਨ। ਅਫਗਾਨਿਸਤਾਨ, ਲਿਬਨਾਨ, ਇਰਾਕ, ਸੂਡਾਨ, ਪਾਕਿਸਤਾਨ ਵਰਗੇ ਮੁਸਲਿਮ ਦੇਸ਼ਾਂ ਦੀ ਕਹਾਣੀ ਕੌਣ ਨਹੀਂ ਜਾਣਦਾ ਹੈ। ਦੁਨੀਆ ਦੇ 90 ਫੀਸਦੀ ਸ਼ਰਨਾਰਥੀ ਮੁਸਲਿਮ ਗਿਰੋਹ ਤੋਂ ਆਉਂਦੇ ਹਨ। ਹੁਣੇ-ਹੁਣੇ ਕਮਿਊਨਿਸਟ ਤਾਨਾਸ਼ਾਹੀ ਵਾਲੇ ਦੇਸ਼ ਵੈਨੇਜੁਏਲਾ ਦੇ ਲੱਖਾਂ ਲੋਕ ਗੁਆਂਢੀ ਦੇਸ਼ ਵਿਚ ਸ਼ਰਨਾਰਥੀ ਬਣਨ ਲਈ ਮਜਬੂਰ ਹੋਏ ਹਨ। ਵੈਨੇਜੁਏਲਾ’ਚ ਅੱਜ ਮੰਦੀ ਦਾ ਦੌਰ ਹੈ। ਉਥੋਂ ਦੀ ਅਰਥ ਵਿਵਸਥਾ ਟੁੱਟ ਗਈ। ਭੁੱਖ ਅਤੇ ਬੇਕਾਰੀ ਕਾਰਨ ਹਿਜਰਤ ਜਾਰੀ ਹੈ। ਇਸ ਹਿਜਰਤ ਦਾ ਬੋਝ ਵੈਨੇਜੁਏਲਾ ਦੇ ਗੁਆਂਢੀ ਦੇਸ਼ ਚੁੱਕਣ ਲਈ ਮਜਬੂਰ ਹਨ। ਇਸ ਤਰ੍ਹਾਂ ਦੁਨੀਆ ਦੇ ਕਈ ਅਜਿਹੇ ਦੇਸ਼ ਹਨ, ਜੋ ਅਸਫਲ ਦੇਸ਼ ਹਨ, ਜਿਨ੍ਹਾਂ ਦੇ ਉਥੇ ਅਰਾਜਕ ਸਿਆਸੀ ਹਾਲਾਤ ਕਾਰਨ ਭੁੱਖਮਰੀ ਪੈਦਾ ਹੁੰਦੀ ਹੈ। ਇਨ੍ਹਾਂ ਦੇਸ਼ਾਂ ’ਚ ਮੈਕਸੀਕੋ, ਵੈਨੇਜੁਏਲਾ ਅਤੇ ਅਫਰੀਕੀ ਦੇਸ਼ ਆਦਿ ਆਉਂਦੇ ਹਨ। ਭਾਰਤ ਵਰਗਾ ਦੇਸ਼ ਵੀ ਰੋਹਿੰਗਿਆ ਵਰਗੀ ਸਮੱਸਿਆ ਨਾਲ ਜੂਝ ਰਿਹਾ ਹੈ। ਰੋਹਿੰਗਿਆ ਪਹਿਲਾਂ ਮਿਆਂਮਾਰ ਅਤੇ ਫਿਰ ਭਾਰਤ ਦੀ ਸ਼ਾਂਤੀ ਲਈ ਖਤਰਾ ਬਣੇ ਹੋਏ ਹਨ। ਰੋਹਿੰਗਿਆ ਅੱਤਵਾਦ ਨੇ ਮਿਆਂਮਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਜਦ ਉਨ੍ਹਾਂ ਵਿਰੁੱਧ ਜਵਾਬੀ ਹਿੰਸਾ ਹੋਈ ਤਾਂ ਰੋਹਿੰਗਿਆ ਮੁਸਲਮਾਨ ਭਾਰਤ ਵਿਚ ਨਾਜਾਇਜ਼ ਘੁਸਪੈਠ ਕਰ ਕੇ ਸਮੱਸਿਆ ਬਣ ਗਏ।

ਅਮਰੀਕਾ ਅਤੇ ਯੂਰਪ ਨੇ ਸ਼ਰਨਾਰਥੀਆਂ ਪ੍ਰਤੀ ਹੁਣ ਸਖਤ ਰਵੱਈਆ ਅਪਣਾਇਆ ਹੈ, ਖਾਸ ਤੌਰ ’ਤੇ ਅਮਰੀਕਾ ਹੁਣ ਸ਼ਰਨਾਰਥੀਆਂ ਦਾ ਬੋਝ ਚੁੱਕਣ ਲਈ ਤਿਆਰ ਨਹੀਂ ਹੈ। ਉਸ ਨੇ ਸ਼ਰਨਾਰਥੀ ਨੀਤੀ ਸਖਤ ਕਰ ਦਿੱਤੀ ਹੈ। ਮੈਕਸੀਕੋ ਦੀ ਸਰਹੱਦ ’ਤੇ ਕੰਧ ਖੜ੍ਹੀ ਕਰਨ ਵੱਲ ਕਦਮ ਵਧਾਏ ਹਨ। ਹਜ਼ਾਰਾਂ ਸ਼ਰਨਾਰਥੀਆਂ ਨੂੰ ਫੜ ਕੇ ਜੇਲਾਂ ਵਿਚ ਸੁੱਟਿਆ ਗਿਆ ਹੈ। ਯੂਰਪੀ ਦੇਸ਼ਾਂ ’ਤੇ ਵੀ ਭਾਰੀ ਦਬਾਅ ਹੈ, ਖਾਸ ਤੌਰ ’ਤੇ ਰਾਸ਼ਟਰਵਾਦੀ ਗਰੁੱਪ ਆਪਣੀਆਂ ਸਰਕਾਰਾਂ ’ਤੇ ਦਬਾਅ ਬਣਾਏ ਹੋਏ ਹਨ। ਅਜਿਹੀ ਸਥਿਤੀ ’ਚ ਸ਼ਰਨਾਰਥੀ ਸਮੱਸਿਆ ਤਾਂ ਵਧੇਗੀ। ਸ਼ਰਨਾਰਥੀ ਭਸਮਾਸੁਰ ਨਹੀਂ ਹੋਣਗੇ, ਇਸ ਦੀ ਗਾਰੰਟੀ ਵੀ ਤਾਂ ਕੋਈ ਦੇਣ ਵਾਲਾ ਨਹੀਂ ਹੈ।
 


Bharat Thapa

Content Editor

Related News