ਕਿਸੇ ਵੀ ਮਜ਼੍ਹਬ ਦੀ ਈਸ਼ਵਰ-ਭਗਤੀ ਦਾ ਵਿਰੋਧ ਕਿਉਂ

11/19/2021 3:42:52 AM

ਡਾ. ਵੇਦਪ੍ਰਤਾਪ ਵੈਦਿਕ
ਗੁੜਗਾਓਂ ਦੇ ਸਿੱਖਾਂ ਨੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਗੁਰਦੁਆਰਿਆਂ ’ਚ ਆ ਕੇ ਨਮਾਜ਼ ਪੜ੍ਹਿਆ ਕਰਨ। ਉਨ੍ਹਾਂ ਨੂੰ ਸੜਕਾਂ ’ਤੇ ਜੇਕਰ ਕੁਝ ਲੋਕ ਨਮਾਜ਼ ਨਹੀਂ ਪੜ੍ਹਨ ਦਿੰਦੇ ਅਤੇ ਉਨ੍ਹਾਂ ਕੋਲ ਮਸਜਿਦਾਂ ਦਾ ਪੂਰਾ ਪ੍ਰਬੰਧ ਨਹੀਂ ਹੈੈ ਤਾਂ ਉਹ ਚਿੰਤਾ ਨਾ ਕਰਨ। ਗੁੜਗਾਓਂ ਦੇ ਪੰਜ ਗੁਰਦੁਆਰੇ ਹੁਣ ਨਮਾਜ਼ ਲਈ ਵੀ ਖੋਲ੍ਹ ਦਿੱਤੇ ਜਾਣਗੇ।

ਗੁੜਗਾਓਂ ਅਤੇ ਹੋਰ ਕਈ ਸ਼ਹਿਰਾਂ ’ਚ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਉੱਠ ਖੜ੍ਹਾ ਹੋਇਆ ਹੈ ਕਿ ਨਮਾਜ਼ ਪੜ੍ਹਨ ਦਿੱਤੀ ਜਾਵੇ ਜਾਂ ਨਹੀਂ? ਕੁਝ ਭੜਕੇ ਲੋਕ ਉਸਦਾ ਵਿਰੋਧ ਸਿਰਫ ਇਸ ਲਈ ਕਰ ਰਹੇ ਹਨ ਕਿ ਉਹ ਮੁਸਲਮਾਨਾਂ ਦੀ ਨਮਾਜ਼ ਹੈ। ਉਚਿਤ ਤਾਂ ਇਹ ਹੈ ਕਿ ਸੜਕਾਂ ਨੂੰ ਰੋਕਣ ਵਾਲੀ ਭਾਵੇਂ ਨਮਾਜ਼ ਹੋਵੇ, ਭਾਵੇਂ ਰੱਥ ਯਾਤਰਾ, ਕਿਸਾਨ ਰੋਸ ਵਿਖਾਵੇ, ਪਾਰਟੀਆਂ ਦੇ ਜਲੂਸ ਹੋਣ ਜਾਂ ਨੇਤਾਵਾਂ ਦੀਆਂ ਸਭਾਵਾਂ, ਉਨ੍ਹਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਸੜਕਾਂ ਦੇ ਰੁਕ ਜਾਣ ਨਾਲ ਹਜ਼ਾਰਾਂ-ਲੱਖਾਂ ਲੋਕਾਂ ਲਈ ਤਰ੍ਹਾਂ-ਤਰ੍ਹ੍ਹਾਂ ਦੀਆਂ ਮੁਸੀਬਤਾਂ ਪੈਦਾ ਹੋ ਜਾਂਦੀਆਂ ਹਨ।

ਗੁੜਗਾਓਂ ਦੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਸ਼ਲਾਘਾ ਕਰਨੀ ਪਵੇਗੀ ਕਿ ਉਨ੍ਹਾਂ ਨੇ ਇਸ ਮੁੱਦੇ ’ਤੇ ਨਾ ਤਾਂ ਕੋਈ ਗਾਲੀ-ਗਲੋਚ ਕੀਤਾ ਅਤੇ ਨਾ ਹੀ ਕੋਈ ਕੁੱਟਮਾਰ। ਹਰਿਆਣਾ ਦੀ ਸਰਕਾਰ ਦਾ ਵਤੀਰਾ ਵੀ ਕਾਫੀ ਸਿਆਣਪ ਵਾਲਾ ਰਿਹਾ। ਅਸਲੀਅਤ ਤਾਂ ਇਹ ਹੈ ਕਿ ਜੇਕਰ ਤੁਸੀਂ ਸੁਲਝੇ ਹੋਏ ਆਦਮੀ ਹੋ ਤੇ ਜੇਕਰ ਤੁਸੀਂ ਸੱਚੇ ਆਸਤਿਕ ਹੋ ਤਾਂ ਤੁਹਾਨੂੰ ਭਗਵਾਨ ਦਾ ਨਾਂ ਕਿਸੇ ਵੀ ਭਾਸ਼ਾ ’ਚ ਲੈਣ ’ਚ ਕੋਈ ਇਤਰਾਜ਼ ਕਿਉਂ ਕਰਨਾ ਚਾਹੀਦਾ ਹੈ? ਜੋ ਭਗਵਾਨ ਕਿਸੇ ਹਿੰਦੂ ਦਾ ਪਿਤਾ ਹੈ, ਉਹੀ ਜਿਹੋਵਾ ਈਸਾਈ ਅਤੇ ਜਹੂਦੀ ਲਈ ਹੈ, ਉਹੀ ਅੱਲ੍ਹਾ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਲਈ ਵੀ ਹੈ। ਅਸੀਂ ਇਹ ਨਾ ਭੁੱਲੀਏ ਕਿ 1588 ਈ. ’ਚ ਸ੍ਰੀ ਅੰਿਮ੍ਰਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸੂਫੀ ਸੰਤ ਹਜ਼ਰਤ ਮੀਆਂ ਮੀਰ ਨੇ ਰੱਖੀ ਸੀ।

ਮੈਨੂੰ ਯਾਦ ਹੈ ਕਿ 1983 ’ਚ ਜਦੋਂ ਮੈਂ ਪੇਸ਼ਾਵਰ ’ਚ ਅਫਗਾਨ ਨੇਤਾ (ਬਾਅਦ ’ਚ ਜੋ ਰਾਸ਼ਟਰਪਤੀ ਬਣੇ) ਬੁਰਹਾਨਉਦੀਨ ਰੱਬਾਨੀ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਸਾਡੀ ਨਵਾਜੇ-ਤਰਾਵੀ ਦਾ ਹੈ, ਉਹ ਕਰ ਕੇ ਮੈਂ ਪਰਤਦਾ ਹਾਂ। ਫਿਰ ਤੁਸੀਂ ਮੇਰੇ ਨਾਲ ਸ਼ਾਕਾਹਾਰੀ ਖਾਣਾ ਖਾ ਕੇ ਜਾਇਓ। ਮੈਂ ਕਿਹਾ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਤੁਸੀਂ ਕੁਰਾਨ ਦੀਆਂ ਆਇਤਾਂ ਪੜ੍ਹਨੀਆਂ ਅਤੇ ਮੈਂ ਵੇਦ-ਪਾਠ ਕਰਾਂਗਾ। ਦੋਵਾਂ ’ਚ ਹੀ ਈਸ਼ਵਰ ਦੀ ਉਸਤਤੀ ਦੇ ਇਲਾਵਾ ਕੀ ਕੀਤਾ ਜਾਂਦਾ ਹੈ?

ਬਿਲਕੁਲ ਅਜਿਹਾ ਹੀ ਵਾਕਿਆ 52 ਸਾਲ ਪਹਿਲਾਂ ਲੰਦਨ ’ਚ ਹੋਇਆ। ਦਿੱਲੀ ਦੇ ਮੇਅਰ ਹੰਸਰਾਜ ਜੀ ਗੁਪਤਾ ਅਤੇ ਅਟਲ ਜੀ ਤੋਂ ਵੀ ਸੀਨੀਅਰ ਨੇਤਾ ਜਗਨਨਾਥ ਰਾਓਜੀ ਜੋਸ਼ੀ ਮੈਨੂੰ ਅਚਾਨਕ ਲੰਦਨ ਦੇ ਹਾਈਡ ਪਾਰਕ ’ਚ ਮਿਲ ਗਏ। ਉਨ੍ਹਾਂ ਕਿਹਾ ਕਿ ਇਕ ਚਰਚ ’ਚ ਅੱਜ ਸ਼ਾਮ ਨੂੰ ਤੁਹਾਡਾ ਭਾਸ਼ਣ ਕਰਵਾਉਂਦੇ ਹਾਂ। ਉਥੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਸ਼ਾਖਾ ਲੱਗਦੀ ਹੈ। ਮੈਂ ਚਕਰਾ ਗਿਆ। ਚਰਚ ’ਚ ਸੰਘ ਦੀ ਸ਼ਾਖਾ? ਅਤੇ ਫਿਰ ਉਥੇ ਮੇਰਾ ਭਾਸ਼ਣ? ਪਿਛਲੇ ਦਿਨੀਂ ਮੈਂ ਇਕ ਖਬਰ ਇਹ ਵੀ ਪੜ੍ਹੀ ਸੀ ਕਿ ਮਥੁਰਾ ਜਾਂ ਵ੍ਰਿੰਦਾਵਨ ਦੇ ਕਿਸੇ ਮੰਦਰ ਦੇ ਵਿਹੜੇ ’ਚ ਕਿਸੇ ਨੌਜਵਾਨ ਮੁਸਲਮਾਨ ਨੇ ਨਮਾਜ਼ ਪੜ੍ਹੀ ਤਾਂ ਮੰਦਰ ਦੇ ਪੁਰੋਹਿਤ ਨੇ ਤਾਂ ਮਨਜ਼ੂਰੀ ਦੇ ਦਿੱਤੀ ਪਰ ਕੁਝ ਹਿੰਦੂ ਉਤਸ਼ਾਹੀਆਂ ਨੇ ਉਸ ਨੌਜਵਾਨ ਵਿਰੱੁਧ ਪੁਲਸ ਕੋਲ ਰਪਟ ਲਿਖਵਾ ਦਿੱਤੀ।

ਕੁਝ ਸਾਲ ਪਹਿਲਾਂ ਇਕ ਯਹੂਦੀ ਮਿੱਤਰ ਰਾਬਰਟ ਬੱਲਮ ਆਪਣੇ ਸਾਈਨੇਗਾਗ (ਪੂਜਾਗ੍ਰਹਿ) ’ਚ ਮੈਨੂੰ ਲੈ ਗਏ। ਉਨ੍ਹਾਂ ਉਥੇ ਓਲਡ ਟੇਸਟਾਮੈਂਟ ਦਾ ਪਾਠ ਕੀਤਾ ਅਤੇ ਮੈਂ ਵੇਦ-ਮੰਤਰਾਂ ਦਾ! ਉਥੇ ਵੱਡੇ-ਵੱਡੇ ਯਹੂਦੀਜਨ ਹਾਜ਼ਰ ਸਨ ਪਰ ਕਿਸੇ ਨੇ ਵੀ ਮੇਰਾ ਵਿਰੋਧ ਨਹੀਂ ਕੀਤਾ। ਜੇਕਰ ਤੁਸੀਂ ਸੱਚਮੁੱਚ ਈਸ਼ਵਰ ਭਗਤ ਹੋ ਤਾਂ ਤੁਹਾਨੂੰ ਕਿਸੇ ਵੀ ਮਜ਼੍ਹਬ ਦੀ ਈਸ਼ਵਰ-ਭਗਤੀ, ਭਾਵੇਂ ਉਹ ਕਿਸੇ ਵੀ ਭਾਸ਼ਾ ’ਚ ਹੁੰਦੀ ਹੋਵੇ, ਉਸਦਾ ਵਿਰੋਧ ਕਿਉਂ ਕਰਨਾ ਚਾਹੀਦਾ ਹੈ? ਜੋ ਈਸ਼ਵਰ ’ਚ ਭਰੋਸਾ ਨਹੀਂ ਕਰਦੇ, ਜਿਵੇਂ ਜੈਨ ਅਤੇ ਬੋਧੀ ਲੋਕ, ਉਨ੍ਹਾਂ ਦੀ ਪ੍ਰਾਰਥਨਾ ’ਚ ਵੀ ਸਾਰੇ ਮਨੁੱਖਾਂ ਅਤੇ ਜੀਵ-ਮਾਤਰ ਦੀ ਭਲਾਈ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ।


Bharat Thapa

Content Editor

Related News