ਸਾਵਰਕਰ ’ਤੇ ਹਮਲਾ ਕਿਉਂ

10/14/2021 3:38:10 AM

ਡਾ. ਵੇਦਪ੍ਰਤਾਪ ਵੈਦਿਕ 
ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ’ਤੇ ਇਕ ਪੁਸਤਕ ਦੀ ਘੁੰਡ ਚੁਕਾਈ ਕਰਦੇ ਹੋਏ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਵਰਕਰ ’ਤੇ ਕੀਤੇ ਜਾਣ ਵਾਲੇ ਇਤਰਾਜ਼ਾਂ ਦਾ ਪ੍ਰਤੀਵਾਦ ਕੀਤਾ ਹੈ। ਉਨ੍ਹਾਂ ਨੇ ਸਾਵਰਕਰ ਨੂੰ ਬੇਜੋੜ ਰਾਸ਼ਟਰਭਗਤ ਅਤੇ ਵਿਲੱਖਣ ਸੁਤੰਤਰਤਾ ਸੈਨਾਨੀ ਦੱਸਿਆ ਪਰ ਕਈ ਖੱਬੇਪੱਖੀ ਅਤੇ ਕਾਂਗਰਸੀ ਮੰਨਦੇ ਹਨ ਕਿ ਸਾਵਰਕਰ ਮੁਆਫੀ ਮੰਗ ਕੇ ਅੰਡੇਮਾਨ-ਨਿਕੋਬਾਰ ਦੀ ਜੇਲ ’ਚੋਂ ਛੁੱਟੇ ਸਨ, ਉਨ੍ਹਾਂ ਨੇ ਹਿੰਦੂਤਵ ਦੀ ਸੌੜੀ ਫਿਰਕਾਪ੍ਰਸਤੀ ਫੈਲਾਈ ਸੀ ਅਤੇ ਉਨ੍ਹਾਂ ਨੇ ਹੀ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਨੂੰ ਆਸ਼ੀਰਵਾਦ ਿਦੱਤਾ ਸੀ। ਗਾਂਧੀ-ਹੱਤਿਆਕਾਂਡ ’ਚ ਸਾਵਰਕਰ ਨੂੰ ਵੀ ਫਸਾ ਲਿਆ ਗਿਆ ਸੀ ਪਰ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰਦੇ ਹੋਏ ਜਸਟਿਸ ਖੋਸਲਾ ਨੇ ਕਿਹਾ ਸੀ ਕਿ ਇੰਨੇ ਵੱਡੇ ਆਦਮੀ ਨੂੰ ਫਜ਼ੂਲ ਹੀ ਇੰਨਾ ਸਤਾਇਆ ਗਿਆ।

ਖੁਦ ਗਾਂਧੀ ਜੀ ਸਾਵਰਕਰ ਨਾਲ ਲੰਦਨ ਦੇ ‘ਇੰਡੀਆ ਹਾਊਸ’ ’ਚ 1909 ’ਚ ਮਿਲੇ ਅਤੇ 1927 ’ਚ ਉਹ ਉਨ੍ਹਾਂ ਨੂੰ ਮਿਲਣ ਰਤਨਾਗਿਰੀ ’ਚ ਉਨ੍ਹਾਂ ਦੇ ਘਰ ਵੀ ਗਏ। ਦੋਵਾਂ ’ਚ ਅਹਿੰਸਾ ਅਤੇ ਉਸ ਸਮੇਂ ਦੀ ਮੁਸਲਿਮ ਫਿਰਕਾਪ੍ਰਸਤੀ ਨੂੰ ਲੈ ਕੇ ਡੂੰਘਾ ਮਤਭੇਦ ਸੀ। ਸਾਵਰਕਰ ਅਖੰਡ ਭਾਰਤ ਦੇ ਕੱਟੜ ਸਮਰਥਕ ਸਨ ਪਰ ਜਿੱਨਾਹ ਦੀ ਅਗਵਾਈ ’ਚ ਖੜ੍ਹੀ ਦੋ ਰਾਸ਼ਟਰਾਂ ਦੀ ਸੱਚਾਈ ਨੂੰ ਉਹ ਖੁੱਲ੍ਹ ਕੇ ਦੱਸਦੇ ਸਨ।

ਉਹ ਮੁਸਲਮਾਨਾਂ ਦੇ ਨਹੀਂ, ਮੁਸਲਿਮ ਲੀਗੀਆਂ ਦੇ ਵਿਰੋਧੀ ਸਨ। ਹਿੰਦੂ ਮਹਾਸਭਾ ਦੇ ਆਪਣੇ ਪ੍ਰਧਾਨਗੀ ਭਾਸ਼ਣਾਂ ’ਚ ਉਨ੍ਹਾਂ ਨੇ ਸਦਾ ਹਿੰਦੂਆਂ ਅਤੇ ਮੁਸਲਮਾਨਾਂ ਦੇ ਬਰਾਬਰ ਅਧਿਕਾਰ ਦੀ ਗੱਲ ਕਹੀ।

ਉਨ੍ਹਾਂ ਦੇ ਵਿਸ਼ਵ ਪ੍ਰਸਿੱਧ ਗ੍ਰੰਥ ‘1857 ਦਾ ਸੁਤੰਤਰ-ਸਮਰ’ ’ਚ ਉਨ੍ਹਾਂ ਨੇ ਬਹਾਦੁਰਸ਼ਾਹ ਜਫਰ, ਅਵਧ ਦੀਆਂ ਬੇਗਮਾਂ ਅਤੇ ਕਈ ਮੁਸਲਿਮ ਫੌਜੀ ਅਫਸਰਾਂ ਦੀ ਬਹਾਦਰੀ ਦਾ ਵਰਨਣ ਕੀਤਾ। ਜਦੋਂ ਉਹ ਲੰਦਨ ’ਚ ਪੜ੍ਹਦੇ ਸਨ ਤਾਂ ਆਸਫਅਲੀ, ਸਈਅਦ ਰਜ਼ਾ ਹੈਦਰ, ਸਿਕੰਦਰ ਹਯਾਤਖਾਂ, ਮਦਾਮ ਭੀਕਾਜੀ ਕਾਮਾ ਵਗੈਰਾ ਉਨ੍ਹਾਂ ਦੇ ਅਨਿੱਖੜਵੇਂ ਮਿੱਤਰ ਹੁੰਦੇ ਸਨ। ਉਨ੍ਹਾਂ ਨੇ ਖਿਲਾਵਤ ਅੰਦੋਲਨ ਦਾ ਵਿਰੋਧ ਜ਼ਰੂਰ ਕੀਤਾ। ਗਾਂਧੀ ਜੀ ਉਸ ਦੇ ਸਮਰਥਕ ਸਨ ਪਰ ਉਹੀ ਅੰਦੋਲਨ ਭਾਰਤ-ਵੰਡ ਦੀ ਨੀਂਹ ਬਣਿਆ।

ਇਹ ਠੀਕ ਹੈ ਕਿ ਸਾਵਰਕਰ ਦਾ ਹਿੰਦੂਤਵ ਹੀ ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਾਧਾਰਾ ਬਣਿਆ ਪਰ ਸਾਵਰਕਰ ਦਾ ਹਿੰਦੂਤਵ ਸੌੜਾ ਅਤੇ ਪਖੰਡੀ ਨਹੀਂ ਸੀ। ਸਾਵਰਕਰ ਦੀ ਵਿਚਾਰਧਾਰਾ ’ਤੇ ਆਰੀਆ ਸਮਾਜ ਦੇ ਪਰਿਵਰਤਕ ਮਹਾਰਿਸ਼ੀ ਦਯਾਨੰਦ ਅਤੇ ਉਨ੍ਹਾਂ ਦੇ ਭਗਤ ਸ਼ਿਆਮਜੀ ਕ੍ਰਿਸ਼ਨ ਵਰਮਾ ਦਾ ਡੂੰਘਾ ਪ੍ਰਭਾਵ ਸੀ। ਉਹ ਇੰਨੇ ਨਿਡਰ ਅਤੇ ਤਰਕਸ਼ੀਲ ਸਨ ਕਿ ਉਨ੍ਹਾਂ ਨੇ ਵੇਦਾਂ ਦੀ ਅਸਪੱਸ਼ਟਤਾ, ਗਊ ਰੱਖਿਆ, ਵਰਤ, ਬ੍ਰਾਹਮਣੀ ਕਰਮਕਾਂਡ, ਜਨਮ ਵਰਣ-ਵਿਵਸਥਾ, ਜਾਤੀਵਾਦੀ ਆਦਿ ਨੂੰ ਵੀ ਅਮਾਨਿਆ ਕੀਤਾ ਹੈ।

ਉਹ ਅਜਿਹੇ ਮੁੱਖ ਪ੍ਰਚਾਰਕ ਅਤੇ ਬੁੱਧੀਜੀਵੀ ਸਨ ਕਿ ਉਨ੍ਹਾਂ ਦੇ ਸਾਹਮਣੇ ਵਿਵੇਕਾਨੰਦ, ਗਾਂਧੀ ਅਤੇ ਅੰਬੇਡਕਰ ਜੀ ਕਿਤੇ-ਕਿਤੇ ਫਿੱਕੇ ਪੈ ਜਾਂਦੇ ਹਨ। ਰਾਸ਼ਟਰੀ ਸਵੈਮਸੇਵਕ ਸੰਘ ਵੀ ਉਨ੍ਹਾਂ ਦੇ ਸਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਸਕਦਾ। ਸਾਵਰਕਰ ਦੇ ਵਿਚਾਰਾਂ ’ਤੇ ਜੇਕਰ ਮੁੱਲਾ-ਮੌਲਵੀ ਛੁਰਾ ਤਾਣੀ ਰਹਿੰਦੇ ਸਨ ਤਾਂ ਪੰਡਿਤ-ਪੁਰੋਹਿਤ ਉਨ੍ਹਾਂ ’ਤੇ ਸਾਰੇ ਗਦਾ ਵਾਰ ਕਰਦੇ ਸਨ। ਜਿੱਥੋਂ ਤੱਕ ਸਾਵਰਕਰ ਵੱਲੋਂ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗਣ ਦੀ ਗੱਲ ਹੈ, ਇਸ ਮੁੱਦੇ ’ਤੇ ਮੈਂ ਕਈ ਸਾਲ ਪਹਿਲਾਂ ‘ਰਾਸ਼ਟਰੀ ਅਜਾਇਬ ਘਰ’ ਦੇ ਖੁਫੀਆ ਦਸਤਾਵੇਜ਼ ਫਰੋਲੇ ਸਨ ਅਤੇ ਅੰਗਰੇਜ਼ੀ ’ਚ ਲੇਖ ਵੀ ਲਿਖੇ ਸਨ।

ਉਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸਾਵਰਕਰ ਅਤੇ ਉਨ੍ਹਾਂ ਦੇ 4 ਸਾਥੀਆਂ ਨੇ ਬ੍ਰਿਟਿਸ਼ ਵਾਇਸਰਾਏ ਨੂੰ ਆਪਣੀ ਰਿਹਾਈ ਲਈ ਜੋ ਪੱਤਰ ਭੇਜਿਆ ਸੀ, ਉਸ ’ਤੇ ਗਵਰਨਰ ਜਨਰਲ ਦੇ ਵਿਸ਼ੇਸ਼ ਅਫਸਰ ਰੇਜ਼ਿਨਾਲਡ ਕ੍ਰੇਡੋਕ ਨੇ ਲਿਖਿਆ ਸੀ ਕਿ ਸਾਵਰਕਰ ਝੂਠਾ ਅਫਸੋਸ ਜ਼ਾਹਿਰ ਕਰ ਰਿਹਾ ਹੈ। ਉਹ ਜੇਲ ’ਚੋਂ ਛੁੱਟ ਕੇ ਯੂਰਪ ਦੇ ਅੱਤਵਾਦੀਆਂ ਵੱਲ ਜਾ ਕੇ ਹੱਥ ਮਿਲਾਏਗਾ ਅਤੇ ਸਰਕਾਰ ਨੂੰ ਪਲਟਾਉਣ ਦੀ ਕੋਸ਼ਿਸ਼ ਕਰੇਗਾ।

ਸਾਵਰਕਰ ਦੀ ਇਸ ਸੱਚਾਈ ਨੂੰ ਲੁਕਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਈ ਵਾਰ ਕੀਤੀ ਗਈ। ਅੰਡੇਮਾਨ-ਨਿਕੋਬਾਰ ਜੇਲ ਤੋਂ ਉਨ੍ਹਾਂ ਦੇ ਨਾਂ ਦੀ ਪੱਟੀ ਵੀ ਹਟਾਈ ਗਈ ਪਰ ਮੈਂ ਤਾਂ ਇਸ ਕੋਠੜੀ ਨੂੰ ਦੇਖ ਕੇ ਹੈਰਾਨ ਹੋ ਗਿਆ, ਜਿਸ ’ਚ ਸਾਵਰਕਰ ਨੇ ਕਈ ਸਾਲ ਕੱਟੇ ਸਨ ਤੇ ਜਿਸ ਦੀਆਂ ਕੰਧਾਂ ’ਤੇ ਖੁਰਚ ਕੇ ਸਾਵਰਕਰ ਨੇ ਕਵਿਤਾਵਾਂ ਲਿਖੀਆਂ ਸਨ।


Bharat Thapa

Content Editor

Related News