ਆਪਣੇ ਬੱਚੇ ਨੂੰ ਪ੍ਰਦਰਸ਼ਨ ਕਰਦਾ ਦੇਖ ਰਹੇ ਹਨ

01/10/2020 1:48:00 AM

ਰਾਬਰਟ ਕਲੀਮੈਂਟ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਗੁੰਡੇ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੂੰ ਸਿਰ ’ਤੇ ਲੋਹੇ ਦੀ ਰਾਡ ਨਾਲ ਮਾਰਿਆ ਗਿਆ, ਜ਼ਮੀਨ ਉੱਤੇ ਸੁੱਟਿਆ ਗਿਆ, ਲੱਤ ਮਾਰੀ, ਮੁੱਕੇ ਮਾਰੇ। ਉਸ ਦੇ ਸਿਰ ’ਚੋਂ ਖੂਨ ਨਿਕਲਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਖੂਨ ਨਾਲ ਲੱਥਪੱਥ ਉਸ ਦੇ ਮੱਥੇ ’ਤੇ 16 ਟਾਂਕੇ ਲੱਗੇ। ਦੂਜੇ ਦਿਨ ਪੁਲਸ ਨੇ ਘੋਸ਼ ’ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਸ ਨੂੰ ਹੀ ਗ੍ਰਿਫਤਾਰ ਕਰ ਲਿਆ।

ਕੁਝ ਸਾਲ ਪਹਿਲਾਂ ਜਦੋਂ ਮੇਰੀ ਵੱਡੀ ਧੀ ਕਾਲਜ ਵਿਚ ਪੜ੍ਹ ਰਹੀ ਸੀ ਤਾਂ ਮੈਨੂੰ ਉਸ ਦਾ ਫੋਨ ਆਇਆ। ਉਸ ਨੇ ਮੈਨੂੰ ਕਿਹਾ ਕਿ ਉਸ ਦਾ ਫੋਨ ਬੈਗ ’ਚੋਂ ਚੋਰੀ ਹੋ ਗਿਆ ਹੈ, ਜਿਸ ਨੂੰ ਉਸ ਨੇ ਕਾਲਜ ਦੀ ਲਾਇਬ੍ਰੇਰੀ ’ਚ ਬੈਗ ਸਮੇਤ ਜਮ੍ਹਾ ਕਰਵਾ ਦਿੱਤਾ ਸੀ। ਮੈਂ ਉਸ ਦੇ ਕਾਲਜ ਪਹੁੰਚਿਆ ਅਤੇ ਪਤਾ ਲੱਗਾ ਕਿ ਸਾਰੇ ਵਿਦਿਆਰਥੀ ਇਕ ਖੁੱਲ੍ਹੇ ਲਾਕਰ ਵਿਚ ਆਪਣੇ ਬੈਗ ਛੱਡ ਜਾਂਦੇ ਹਨ, ਉਸ ਤੋਂ ਬਾਅਦ ਉਨ੍ਹਾਂ ਨੂੰ ਟੋਕਨ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਵਾਪਸ ਲੈਣ ਲਈ ਕਾਊਂਟਰ ’ਤੇ ਚਪੜਾਸੀ ਨੂੰ ਟੋਕਨ ਦਿੱਤਾ ਜਾਂਦਾ ਹੈ।

ਮੇਰੀ ਧੀ ਨੇ ਅਜਿਹਾ ਹੀ ਕੀਤਾ ਸੀ ਕਿਉਂਕਿ ਲਾਇਬ੍ਰੇਰੀ ਵਿਚ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ। ਜਦੋਂ ਉਸ ਨੇ ਆਪਣਾ ਬੈਗ ਖੋਲ੍ਹਿਆ ਤਾਂ ਉਸ ਵਿਚ ਫੋਨ ਨਹੀਂ ਸੀ। ਮੈਂ ਕਾਊਂਟਰ ’ਤੇ ਸਬੰਧਿਤ ਵਿਅਕਤੀ ਕੋਲੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਮੈਂ ਲਾਇਬ੍ਰੇਰੀਅਨ ਕੋਲੋਂ ਪੁੱਛਿਆ ਅਤੇ ਅਖੀਰ ਵਿਚ ਪ੍ਰਿੰਸੀਪਲ ਕੋਲੋਂ। ਸਾਰਿਆਂ ਨੇ ਮੈਨੂੰ ਕਿਹਾ ਕਿ ਉਹ ਬੇਵੱਸ ਹਨ। ਮੈਂ ਆਪਣੀ ਧੀ ਨੂੰ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ਲੈ ਗਿਆ। ਪੁਲਸ ਨੇ ਇਕ ਕਾਂਸਟੇਬਲ ਨੂੰ ਮੇਰੇ ਨਾਲ ਭੇਜਿਆ ਅਤੇ ਮੈਂ ਸਿੱਧਾ ਕਾਲਜ ਚਲਾ ਗਿਆ। ਬਾਅਦ ਵਿਚ ਪ੍ਰਿੰਸੀਪਲ ਨੇ ਮੈਨੂੰ ਕਿਹਾ ਕਿ ਤੁਸੀਂ ਕਾਲਜ ਵਿਚ ਪੁਲਸ ਨੂੰ ਲੈ ਕੇ ਕਿਉਂ ਆਏ ਹੋ? ਮੈਂ ਉਨ੍ਹਾਂ ਨੂੰ ਕਿਹਾ ਕਿਉਂਕਿ ਚੋਰੀ ਦਾ ਮਾਮਲਾ ਹੈ ਅਤੇ ਮੈਂ ਕਾਨੂੰਨ ਦੀ ਵਰਤੋਂ ਕੀਤੀ ਹੈ। ਮੈਂ ਆਪਣੀ ਧੀ ਨੂੰ ਪ੍ਰਿੰਸੀਪਲ ਕੋਲ ਪੇਸ਼ ਕਰਦਿਆਂ ਕਿਹਾ ਕਿ ਜੇਕਰ ਕੋਈ ਅਣਹੋਣੀ ਵਾਪਰ ਜਾਂਦੀ ਤਾਂ ਉਹ ਕੀ ਕਰਦੀ? ਸਬੰਧਿਤ ਵਿਅਕਤੀਆਂ ਨੇ ਗਲਤੀ ਨੂੰ ਸੁਧਾਰਨ ਦੀ ਇੱਛਾ ਨਹੀਂ ਦਿਖਾਈ।

ਪਰ ਅੱਜ ਮੈਂ ਦੇਖਦਾ ਹਾਂ ਕਿ ਦਿੱਲੀ ਵਿਚ ਕੀ-ਕੁਝ ਹੋ ਰਿਹਾ ਹੈ? ਮੈਂ ਆਪਣੇ ਆਪ ਕੋਲੋਂ ਪੁੱਛਿਆ ਕਿ ਸਾਡੇ ਬੱਚੇ ਕੀ ਸੰਦੇਸ਼ ਹਾਸਿਲ ਕਰ ਰਹੇ ਹਨ? ਮੇਰੀ ਧੀ ਨੇ ਤਾਂ ਇਨਸਾਫ ਲੈਣਾ ਸਿੱਖ ਲਿਆ ਪਰ ਦੇਸ਼ ਦੇ ਬੱਚੇ ਕੀ ਦੇਖ ਰਹੇ ਹਨ?

ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਪੀੜਤ ਉੱਤੇ ਜੁਰਮ ਕਰਨਾ ਚਲਾਕੀ ਭਰਿਆ ਕੰਮ ਹੈ ਪਰ ਕੀ ਅਪਰਾਧੀ ਜਾਣਦਾ ਹੈ ਕਿ ਲੱਖਾਂ ਬੱਚੇ ਭਟਕ ਰਹੇ ਹਨ ਅਤੇ ਘੁਸਰ-ਮੁਸਰ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਖਾਕੀ ਵਰਦੀ ’ਤੇ ਹੋਰ ਜ਼ਿਆਦਾ ਭਰੋਸਾ ਨਹੀਂ ਕਰ ਸਕਦੇ। ਦੇਸ਼ ਵਿਚ ਹੋਰ ਜ਼ਿਆਦਾ ਨਿਆਂ ਮਿਲਣ ਦੀ ਗੁੰਜਾਇਸ਼ ਨਹੀਂ।

ਜਦੋਂ ਬੱਚਾ ਵਿਵਸਥਾ ਵਿਚ ਭਰੋਸਾ ਪ੍ਰਗਟਾਉਂਦਿਆਂ ਵੱਡਾ ਹੁੰਦਾ ਹੈ, ਉਦੋਂ ਕੀ ਉਹ ਨਿਡਰ ਅਤੇ ਆਤਮ-ਵਿਸ਼ਵਾਸੀ ਹੁੰਦਾ ਹੈ? ਅਜਿਹੇ ਵਿਚ ਭਿਆਨਕ ਅਤੇ ਡਰਾਉਣੀਆਂ ਘਟਨਾਵਾਂ ਇਹ ਦਿਖਾਉਂਦੀਆਂ ਹਨ ਕਿ ਸਾਡੀ ਵਿਵਸਥਾ ਵਿਚ ਵਿਸ਼ਵਾਸਘਾਤ ਕੀਤਾ ਜਾਂਦਾ ਹੈ, ਜਦੋਂ ਸਾਡੇ ਬੱਚੇ ਵਿਸ਼ਵਾਸ ਦੀ ਕਿਸੇ ਘਾਟ ਵਿਚ ਪਲਦੇ-ਵਧਦੇ ਹਨ, ਉਦੋਂ ਉਹ ਸਰਕਾਰ ਵਿਚ ਭਰੋਸਾ ਗੁਆ ਦਿੰਦੇ ਹਨ ਅਤੇ ਆਪਣੇ ਹੀ ਕਾਨੂੰਨਾਂ ਦੀ ਖੋਜ ਕਰਦੇ ਹਨ।

ਮੈਂ ਆਪਣੀ ਧੀ ਨੂੰ ਉਸ ਸਮੇਂ ਇਹ ਸਿਖਾ ਦਿੱਤਾ ਕਿ ਨਿਆਂ ਕਿਵੇਂ ਹਾਸਿਲ ਕੀਤਾ ਜਾਂਦਾ ਹੈ, ਜਦੋਂ ਮੈਂ ਉਸ ਨੂੰ ਪੁਲਸ ਸਟੇਸ਼ਨ ਲੈ ਗਿਆ। ਮੈਂ ਹੈਰਾਨ ਰਹਿ ਗਿਆ ਕਿ ਆਪਣੇ ਬੱਚਿਆਂ ਨੂੰ ਮਾਂ-ਬਾਪ ਕਿੱਥੇ ਲਿਜਾਣ? ਕੀ ਤੁਸੀਂ ਆਪਣੇ ਬੱਚਿਆਂ ਨੂੰ ਰੋਸ-ਵਿਖਾਵਾ ਕਰਦੇ ਦੇਖ ਰਹੇ ਹੋ। ਇਹ ਬੱਚੇ ਨਹੀਂ, ਅਸੀਂ ਮਾਪੇ ਹਾਂ, ਜਿਨ੍ਹਾਂ ਨੂੰ ਅਜਿਹੇ ਸਵਾਲ ਪੁੱਛਣੇ ਚਾਹੀਦੇ ਹਨ।

(bobsbanter@gmail.com)


Bharat Thapa

Content Editor

Related News