ਤੱਕੜੀ ਝੂਠ ਨਹੀਂ ਬੋਲਦੀ ਅਤੇ ਸੱਚ ਅਟੱਲ ਹੁੰਦਾ ਹੈ

Sunday, Aug 11, 2024 - 04:02 PM (IST)

ਤੱਕੜੀ ਝੂਠ ਨਹੀਂ ਬੋਲਦੀ ਅਤੇ ਸੱਚ ਅਟੱਲ ਹੁੰਦਾ ਹੈ

ਇਹ ਸਾਡੇ ਪੂਰੇ ਦੇਸ਼ ਲਈ ਕਿੰਨੀ ਭਿਆਨਕ ਨਿਰਾਸ਼ਾ ਹੈ ਕਿ ਜਿਸ ਇਕ ਸੋਨ ਤਮਗੇ ਦੀ ਸਾਨੂੰ ਆਸ ਸੀ, ਉਹ 150 ਗ੍ਰਾਮ ਕਾਰਨ ਖੋਹ ਲਿਆ ਗਿਆ! ਹਾਲਾਂਕਿ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਦਾ ਦੁੱਖ ਸਾਂਝਾ ਕਰਦਾ ਹਾਂ, ਫਿਰ ਵੀ ਅਸੀਂ ਇਸ ਤੋਂ ਇਕ ਸਬਕ ਸਿੱਖਣਾ ਹੈ ਕਿਉਂਕਿ ਮੈਂ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਤੋਂ ਸਬਕ ਲੈਂਦਾ ਹਾਂ। ਇਕ ਆਗੂ ਨੇ ਸਾਡੇ ਓਲੰਪਿਕ ਸੰਘ ਦੇ ਮੁਖੀ ਨੂੰ ਸਾਰੇ ਬਦਲਾਂ ਦਾ ਪਤਾ ਲਾਉਣ ਅਤੇ ਫੈਸਲੇ ਖਿਲਾਫ ਅਪੀਲ ਕਰਨ ਨੂੰ ਕਿਹਾ। ਦੂਜਾ ਕਹਿੰਦਾ ਹੈ ਕਿ ਇਸ ’ਚ ਕੁਝ ਬੇਈਮਾਨੀ ਹੋਈ ਹੈ ਅਤੇ ਤੀਜਾ ਕਹਿੰਦਾ ਹੈ ਕਿ ਸਾਡੇ ਨਾਲ ਗਲਤ ਤਰੀਕੇ ਨਾਲ ਨਿਆਂ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਤੀਕਿਰਿਆਵਾਂ ’ਚ ਅਸੀਂ ਦੇਖਦੇ ਹਾਂ ਕਿ ਅਸੀਂ ਸੱਚ ਨੂੰ ਕਿਵੇਂ ਸੰਭਾਲਦੇ ਹਾਂ ਅਤੇ ਨਿਆਂ ਲੈਣ ਦਾ ਯਤਨ ਕਰਦੇ ਹਾਂ।

ਕੁਝ ਮਹੀਨੇ ਪਹਿਲਾਂ ਜਿਨ੍ਹਾਂ ਬੇਈਮਾਨ ਅਤੇ ਭ੍ਰਿਸ਼ਟ ਵਿਰੋਧੀ ਆਗੂਆਂ ਨੂੰ ਸਜ਼ਾ ਹੋਈ ਸੀ, ਸਰਕਾਰੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਅਪਰਾਧਾਂ ਦੇ ਮਾਮਲੇ ਅਚਾਨਕ ਵਾਪਸ ਲੈ ਲਏ ਗਏ ਕਿਉਂਕਿ ਉਹ ਜਾਂ ਤਾਂ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋ ਗਏ ਜਾਂ ਉਨ੍ਹਾਂ ਨੇ ਆਪਣਾ ਮੂੰਹ ਬੰਦ ਕਰ ਲਿਆ ਪਰ ਅੱਜ ਸਾਨੂੰ ਇਸ ਗੱਲ ਤੋਂ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਅੰਤਰਰਾਸ਼ਟਰੀ ਖੇਤਰ ’ਚ ਤੱਕੜੀਆਂ ਝੂਠ ਨਹੀਂ ਬੋਲਦੀਆਂ ਅਤੇ ਉਨ੍ਹਾਂ ਦੇ ਬੋਲਣ ਪਿੱਛੋਂ ਨਿਆਂ ਪੂਰਨ ਹੁੰਦਾ ਹੈ। ਜਦ ਅੰਤਰਰਾਸ਼ਟਰੀ ਏਜੰਸੀਆਂ ਨੇ ਸਾਡੇ ਦੇਸ਼ ਨੂੰ ਗਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ, ਭਾਸ਼ਣ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਸੂਚਕ ਅੰਕ ਤੋਂ ਹੇਠਾਂ ਡਿੱਗਦੇ ਹੋਏ ਦਿਖਾਇਆ ਤਾਂ ਅਸੀਂ ਕਾਫੀ ਪ੍ਰੇਸ਼ਾਨ ਹੋ ਗਏ। ਅਸੀਂ ਰੌਲਾ ਪਾਉਂਦੇ ਰਹੇ ਕਿ ਉਹ ਦੇਸ਼ ਸਾਡੀ ਆਰਥਿਕ ਸਥਿਤੀ ਨਾਲ ਈਰਖਾ ਕਰਦੇ ਹਨ, ਜਦ ਤੱਕ ਕਿ ਚੋਣ ਨਤੀਜਿਆਂ ਤੋਂ ਪਤਾ ਨਹੀਂ ਲੱਗਾ ਕਿ ਸਾਡੇ ਦੇਸ਼ ’ਚ ਬਹੁਗਿਣਤੀ ਗਰੀਬ ਆਪਣੀਆਂ ਨੌਕਰੀਆਂ ਦੀ ਕਮੀ ਅਤੇ ਮੁੱਢਲੀਆਂ ਲੋੜਾਂ ਦੀ ਕਮੀ ਖਿਲਾਫ ਸਖਤ ਪ੍ਰਤੀਕਿਰਿਆ ਵਿਅਕਤ ਕਰ ਰਹੇ ਸਨ।

ਜੇਕਰ ਸਰਕਾਰ ਨੇ ਕਠੋਰ ਅਤੇ ਸੰਵੇਦਨਸ਼ੀਲ ਹੋਣ ਦੀ ਬਜਾਏ ਪੇਸ਼ ਕੀਤੇ ਅੰਕੜਿਆਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਉਹ ਮਾਮਲੇ ਸੁਧਰ ਸਕਦੇ ਸਨ। ਉਸ ਨੇ ਅਜਿਹਾ ਨਹੀਂ ਕੀਤਾ। ਉਸ ਨੇ ਤੱਕੜੀ ਨੂੰ ਦੋਸ਼ੀ ਠਹਿਰਾਇਆ। ਪਰ ਤੱਕੜੀ ਝੂਠ ਨਹੀਂ ਬੋਲਦੀ। ਨਹੀਂ, ਉਹ ਅਜਿਹਾ ਨਹੀਂ ਕਰਦੇ ਹਨ ਅਤੇ ਜਦ ਕਿਸੇ ਤਕਨੀਕੀ ਗਲਤੀ ਲਈ ਸਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਅਸੀਂ ਅਪੀਲ ਬਾਰੇ ਰੌਲਾ ਪਾ ਕੇ ਜਾਂ ਇਹ ਕਹਿ ਕੇ ਖੁਦ ਨੂੰ ਮੂਰਖ ਬਣਾਉਂਦੇ ਹਾਂ ਕਿ ਏਜੰਸੀਆਂ ਕੋਲ ਬਦਲਾ ਲੈਣ ਵਾਲਾ ਏਜੰਡਾ ਸੀ। ਮੈਂ ਵੀ ਦੇਸ਼ ਦੇ ਬਾਕੀ ਲੋਕਾਂ ਵਾਂਗ ਹੀ ਨਤੀਜਿਆਂ ਤੋਂ ਨਿਰਾਸ਼ ਹਾਂ ਪਰ ਸਭ ਤੋਂ ਵੱਡੀ ਨਿਰਾਸ਼ਾ ਜਾਂ ਅਸਫਲਤਾਵਾਂ ’ਚ ਵੀ ਕੁਝ ਸਬਕ ਹੈ ਜੋ ਸਾਨੂੰ ਸਿੱਖਣ ਦੀ ਲੋੜ ਹੈ। ਆਓ ਅਸੀਂ ਨਿਆਂ, ਆਜ਼ਾਦੀ ਅਤੇ ਬਰਾਬਰੀ ਵਰਗੀਆਂ ਪੂਰਨਤਾਵਾਂ ’ਚ ਭਰੋਸਾ ਕਰਨਾ ਸ਼ੁਰੂ ਕਰੀਏ। ਜਦ ਤੱਕੜੀ ਵਜ਼ਨ ਦਾ ਨਤੀਜਾ ਦਿੰਦੀ ਹੈ ਤਾਂ ਸਾਨੂੰ ‘ਅਪੀਲ’, ‘ਐਡਜਸਟ ਕਰਨਾ’ ਅਤੇ ‘ਠੀਕ ਕਰਨਾ’ ਵਰਗੇ ਸ਼ਬਦਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।

ਅੱਜ ਸਾਡੇ ਦੇਸ਼ ’ਚ ਨਿਆਂ ਲੋਕਾਂ ਲਈ ਇਕ ਅਜਿਹੀ ਧੁੰਦਲੀ ਆਸ ਬਣ ਕੇ ਰਹਿ ਗਿਆ ਹੈ ਕਿ ਜੱਜਾਂ ਦੀ ਤੁਲਨਾ ’ਚ ਵਿਚੋਲਿਆਂ ਦੀ ਵਰਤੋਂ ਵੱਧ ਹੋ ਗਈ ਹੈ ਅਤੇ ਵਿਚੋਲਗੀ ਦੌਰਾਨ ਲਿਖਿਆ ਗਿਆ ਪਹਿਲਾ ਵਾਕ ਇਹ ਹੈ ਕਿ ‘‘ਨਿਆਂ ਜਾਂ ਫੈਸਲੇ ’ਚ 20 ਸਾਲ ਲੱਗਣੇ ਹਨ, ਇਸ ਲਈ ਕੁਝ ਉਮੀਦ ਛੱਡ ਦਿਓ ਤਾਂ ਕਿ ਦੋਵੇਂ ਧਿਰਾਂ ਖੁਸ਼ ਰਹਿਣ। ਇਸ ਦਾ ਅਰਥ ਹੈ ਸਮਝੌਤਾ, ਹਾਲਾਂਕਿ ਤੁਸੀਂ ਸਹੀ ਹੋ, ਅਸੀਂ ਅਜਿਹਾ ਕਰਨ ਦੇ ਇੰਨੇ ਆਦੀ ਹੋ ਗਏ ਹਾਂ ਕਿ ਜਾਇਦਾਦ, ਜ਼ਮੀਨ ਹੜੱਪਣ ਲਈ ਦਬੰਗ ਇਸ ਰਸਤੇ ਦੀ ਵਰਤੋਂ ਕਰਦੇ ਹਨ ਕਿਉਂਕਿ ਅਖੀਰ ਉਹ ਬਿਨਾਂ ਕੁਝ ਦਿੱਤੇ ਕੁਝ ਲੈ ਕੇ ਚਲੇ ਜਾਂਦੇ ਹਨ, ਭਾਵੇਂ ਹੀ ਉਹ ਕਾਨੂੰਨੀ ਤੌਰ ’ਤੇ ਗਲਤ ਹੋਣ। ਵਿਨੇਸ਼ ਫੋਗਾਟ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋ ਕੇ ਆਪਣੀ ਅਯੋਗਤਾ ਰੱਦ ਨਹੀਂ ਕਰਵਾ ਸਕਦੀ, ਕਿਉਂਕਿ ਅੰਤਰਰਾਸ਼ਟਰੀ ਪੱਧਰ ’ਤੇ ਤੱਕੜੀ ਝੂਠ ਨਹੀਂ ਬੋਲਦੀ ਅਤੇ ਸੱਚ ਅਟੱਲ ਹੁੰਦਾ ਹੈ...!

ਰਾਬਰਟ ਕਲੀਮੈਂਟਸ


author

Tanu

Content Editor

Related News