ਗੱਡ ਸੜਕਾਂ ''ਤੇ ਤੰਬੂ...

Tuesday, Nov 03, 2015 - 07:11 PM (IST)

 ਗੱਡ ਸੜਕਾਂ ''ਤੇ ਤੰਬੂ...

ਗੱਡ ਸੜਕਾਂ ''ਤੇ ਤੰਬੂ ਲਾ ਕੇ ਸਪੀਕਰ 
ਉਹ ਖਾਨਦਾਨੀ ਵੈਦ ਅਖਵਾਈ ਜਾਂਦੇ 

ਫੋਟੋਆਂ ਐਕਟਰਾਂ ਦੀਆਂ ਨਾਲ ਬਣਾ ਕੇ 
ਲੋਕਾਂ ਨੂੰ ਡੋਲੇ ਵਿਖਾ ਕੇ ਭਰਮਾਈ ਜਾਂਦੇ 

ਸ਼ੀਸ਼ੀਆਂ ''ਚ ਰੱਖ ਕੇ ਸੁੱਕੇ ਡੱਕੇ ਉਹ
ਪਰਬਤਾਂ ਤੋਂ ਬੂਟੀਆਂ ਮੰਗਵਾਈ ਜਾਂਦੇ 

ਸੱਪਾਂ ਸ਼ੇਰਾਂ ਦੀਆਂ ਵਖਾ ਕੇ ਫੋਟੋਆਂ ਉਹ 
ਖਤਰਨਾਕ ਸੀਨਜ਼ ਲੋਕਾਂ ਨੂੰ ਦਿਖਾਈ ਜਾਂਦੇ

ਨਾਮਰਦ ਤੋਂ ਕਹਿੰਦੇ ਗਭਰੂ ਮਰਦ ਬਣਾਉਣੇ 
ਚੋਰੀ ਚੂਪੇ ਨੌਜਵਾਨ ਲੁੱਟ ਕਰਵਾਈ ਜਾਂਦੇ 

ਪੱਟ ਡੋਲੋ ਸੁੱਕ ਦੇ ਜਾਣ ਨੌਜਵਾਨ ਦੇ ਹੁਣ 
ਤਾਕਤ ਦੀਆਂ ਗੋਲੀਆਂ ਵੈਦ ਖੁਆਈ ਜਾਂਦੇ

ਭੰਦੋਹਲ ਨਸ਼ਾ ਸਰੀਰਾਂ ਦਾ ਨਾਸ਼ ਕਰਦਾ ਹੈ 
ਭਗਵੇ ਕੱਪੜੇ ਪਾ ਕੇ ਵੈਦ ਅਖਵਾਈ ਜਾਂਦੇ 

ਦਸ਼ਮੇਸ਼ ਮਲੋਵਾਲ 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News