ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ

08/05/2020 3:33:06 AM

ਕੈਲਾਸ਼ ਚੌਧਰੀ

ਭਾਰਤੀ ਸੱਭਿਅਤਾ ਦੁਨੀਆ ਦੀਅਾਂ ਸਭ ਤੋਂ ਪੁਰਾਤਨ ਸੱਭਿਅਤਾਵਾਂ ’ਚੋਂ ਇਕ ਹੈ। ਉਸੇ ਤਰ੍ਹਾਂ ਭਾਰਤੀ ਖੇਤੀਬਾੜੀ ਵੀ ਓਨੀ ਹੀ ਪੁਰਾਤਨ ਹੈ। ਪੁਰਾਤਨ ਭਾਰਤੀ ਕਿਸਾਨ ਬਹੁਤ ਅਮੀਰ ਸਨ ਕਿਉਂਕਿ ਉਸ ਸਮੇਂ ਖੇਤੀਬਾੜੀ ਆਪਣੇ ਆਪ ’ਚ ਸਭ ਤੋਂ ਉੱਨਤ ਸਨਮਾਨਿਤ ਕਾਰੋਬਾਰ ਸੀ। ਅੱਜ ਵੀ ਆਬਾਦੀ ਦਾ 50 ਫੀਸਦੀ ਹਿੱਸਾ ਖੇਤੀਬਾੜੀ ਅਤੇ ਸੰਬੰਧਤ ਸਰਗਰਮੀਅਾਂ ’ਤੇ ਹੀ ਨਿਰਭਰ ਹੈ। ਵਿਦੇਸ਼ੀ ਹਮਲਾਵਰਾਂ ਅਤੇ ਹੁਕਮਰਾਨਾਂº ਕਾਰਨ ਭਾਰਤੀ ਪ੍ਰੰਪਰਾਵਾਂ, ਰੀਤੀ-ਰਿਵਾਜ, ਧਾਰਮਿਕ ਰਵਾਇਤਾਂ ਅਤੇ ਉਨ੍ਹਾਂ ਦੇ ਨਾਲ-ਨਾਲ ਖੇਤੀਬਾੜੀ ਵੀ ਉਲਟ ਢੰਗ ਨਾਲ ਪ੍ਰਭਾਵਿਤ ਹੋਈ ਅਤੇ ਸਾਡੀ ਉੱਨਤ ਖੇਤੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਪੱਛੜ ਗਈ।

ਆਜ਼ਾਦੀ ਪ੍ਰਾਪਤੀ ਪਿੱਛੋਂ ਪਿਛਲੀ ਸਦੀ ’ਚੋਂ ਸਾਡਾ ਦੇਸ਼ ਆਪਣੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨਾਲ ਸੰਬੰਧਤ ਕੰਮ ਦੀ ਸ਼ਕਤੀ ਕਾਰਨ ਅਨਾਜ, ਕਪਾਹ, ਖੰਡ, ਦੁੱਧ, ਮਾਸ ਅਤੇ ਪੋਲਟਰੀ ਦੀਅਾਂ ਵਸਤਾਂ ਦੇ ਮਾਮਲੇ ’ਚ ਸਵੈਨਿਰਭਰ ਬਣ ਗਿਆ ਹੈ। ਅੱਜ ਭਾਰਤ ਅਨਾਜ, ਦੁੱਧ, ਖੰਡ, ਫਲ-ਸਬਜ਼ੀਅਾਂ, ਮਸਾਲੇ ਅਤੇ ਆਂਡਿਅਾਂ ਦਾ ਇਕ ਪ੍ਰਮੁੱਖ ਉਤਪਾਦਕ ਦੇਸ਼ ਬਣ ਗਿਆ ਹੈ। ਚੌਲ, ਮਾਸ ਅਤੇ ਸਮੁੰਦਰੀ ਵਸਤਾਂ ਦਾ ਕੁਲ ਬਰਾਮਦ ’ਚ 52 ਫੀਸਦੀ ਹਿੱਸਾ ਹੈ। ਭਾਵੇਂ ਭਾਰਤ ਕੋਲ ਦੁਨੀਆ ਦੀ ਜ਼ਮੀਨ ਦਾ ਸਿਰਫ 2.4 ਫੀਸਦੀ ਹਿੱਸਾ ਹੈ ਪਰ ਸਾਡੇ ਕੋਲ ਦੁਨੀਆ ’ਚ ਅਨੁਪਾਤਿਕ ਪੱਖੋਂ ਵਧੇਰੇ ਖੇਤੀਬਾੜੀ ਯੋਗ ਜ਼ਮੀਨ ਹੈ ਜੋ ਦੇਸ਼ਵਾਸੀਅਾਂ ਦੀ ਅਨਾਜ ਬਾਰੇ ਲੋੜ ਨੂੰ ਪੂਰਾ ਕਰਨ ’ਚ ਸਮਰੱਥ ਹੈ। ਨਾਲ ਹੀ ਅਸੀਂ ਆਪਣੀ ਬਰਾਮਦ ਰਾਹੀਂ ਸਮੁੱਚੀ ਦੁਨੀਆ ’ਚ ਅਨਾਜ ਦੀ ਸਪਲਾਈ ਵੀ ਕਰ ਸਕਦੇ ਹਾਂ।

ਕਿਸਾਨ ਹਿਤੈਸ਼ੀ ਮੋਦੀ ਸਰਕਾਰ ਨੇ 2022 ਤਕ ਬਰਾਮਦ ਕੀਮਤ ਨੂੰ ਦੁੱਗਣਾ ਕਰਨ ਲਈ ਨਵੀਂ ਬਰਾਮਦ ਨੀਤੀ ਦਾ ਸ਼ੁੱਭ ਆਰੰਭ ਕੀਤਾ ਹੈ। ਸਰਕਾਰ ਯੂ. ਐੱਸ. ਡੀ. ਦੀ ਬਰਾਮਦ ਕੀਮਤ ਨੂੰ 30 ਬਿਲੀਅਨ ਤੋਂ ਵਧਾ ਕੇ 60 ਬਿਲੀਅਨ ਡਾਲਰ ਕਰਨ ਦੀ ਯੋਜਨਾ ਬਣਾ ਰਹੀ ਹੈ। ਖੇਤੀਬਾੜੀ ਨਾਲ ਸੰਬੰਧਤ ਮੁੱਦਿਅਾਂ ਦਾ ਧਿਆਨ ਰੱਖਣ ਲਈ ਇਕ ਵਿਆਪਕ ਖੇਤੀਬਾੜੀ ਨੀਤੀ ਤਿਆਰ ਕੀਤੀ ਗਈ ਹੈ। ਇਸ ਅਧੀਨ ਕਈ ਭਾਰਤੀ ਦੂਤਘਰਾਂ ’ਚ ਐਗਰੀ ਸੈੱਲ ਬਣਾਏ ਗਏ ਹਨ। ਸਰਕਾਰ ਨੇ ਖੇਤੀਬਾੜੀ ਨਾਲ ਸੰਬੰਧਤ ਵਸਤਾਂ ਦੀ ਮਾਲ ਦੀ ਢੁਆਈ ਅਤੇ ਕੋਰੀਅਰ ਸੇਵਾਵਾਂ ਦੇ ਖੇਤਰ ’ਚ ਨਵਾਚਾਰਾਂ ਰਾਹੀਂ ਇਨ੍ਹਾਂ ਦਾ ਵਿਕਾਸ ਕਰਨ ਦਾ ਫੈਸਲਾ ਕੀਤਾ ਹੈ। ਮੌਜੂਦਾ ਸਰਕਾਰ ਦੇ ਯਤਨਾਂ ਕਾਰਨ ਖੇਤੀਬਾੜੀ ਅਤੇ ਖੇਤੀ ਵਸਤਾਂ ਦੀ ਬਰਾਮਦ ਵਧ ਕੇ 2.73 ਲੱਖ ਕਰੋੜ ਹੋ ਗਈ ਹੈ। ਅੱਜ ਭਾਰਤ ਕੋਲ ਦੁਨੀਆ ਨੂੰ ਅਨਾਜ ਸਪਲਾਈ ਕਰਨ ਦੀ ਸਮਰੱਥਾ ਹੈ। ਭਾਰਤ ਦੇ ਢੁੱਕਵੇਂ ਪੌਣ-ਪਾਣੀ ਖੇਤਰ, ਵਿਸ਼ਾਲ ਖੇਤੀਬਾੜੀ ਯੋਗ ਜ਼ਮੀਨ, ਸਾਡੇ ਮਿਹਨਤੀ ਖੇਤੀ ਕਰਨ ਵਾਲੇ ਆਦਿ ਅਜਿਹੇ ਕਾਰਕ ਹਨ ਜੋ ਯਕੀਨੀ ਹੀ ਸਾਡੀ ਖੇਤੀਬਾੜੀ ਦੀ ਬਰਾਮਦ ਨੂੰ ਉਤਸ਼ਾਹ ਦੇਣਗੇ। ਭਾਰਤੀ ਕਿਸਾਨਾਂ ਨੂੰ ਹੋਰਨਾਂ ਦੇਸ਼ਾਂ ਦੇ ਕਿਸਾਨਾਂ ਨਾਲ ਮੁਕਾਬਲੇ ਲਈ ਵਧੀਆ ਢੰਗ ਨਾਲ ਤਿਆਰ ਕਰਨ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਸਹਿਯੋਗ ਨਾਲ ਨਵੀਅਾਂ ਅਤੇ ਉੱਨਤ ਤਕਨੀਕਾਂ ਨੂੰ ਅਪਣਾਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਖੇਤਰ ’ਚ ਹੋਰ ਵੀ ਵਧੇਰੇ ਸਹਿਯੋਗ ਦੀ ਲੋੜ ਹੈ। ਵਧੇਰੇ ਉਤਪਾਦਨ ਕਰਨ ਵਾਲੀਅਾਂ ਵੱਖ-ਵੱਖ ਕਿਸਮਾਂ ਦੇ ਵਿਕਾਸ ਲਈ ਖੋਜ ਨੂੰ ਪਹਿਲ ਦੇਣੀ ਸਮੇਂ ਦੀ ਲੋੜ ਹੈ। ਸਾਡੇ ਔਸਤ ਰਾਸ਼ਟਰੀ ਉਤਪਾਦ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਹੀ ਘੱਟ ਹਨ। ਇਸ ਨੂੰ ਵਧਾਉਣ ਲਈ ਸਾਨੂੰ ਯਕੀਨੀ ਤੌਰ ’ਤੇ ਟੈਕਨਾਲੌਜੀ ਦਾ ਸਹਾਰਾ ਲੈਣਾ ਪਏਗਾ। ਦੁਨੀਆ ਦੀਅਾਂ ਉੱਨਤ ਖੇਤੀਬਾੜੀ ਤਕਨੀਕਾਂ ਦੀ ਵਰਤੋਂ ਕਰ ਕੇ ਉਤਪਾਦਨ ਦੇ ਮਾਮਲੇ ’ਚ ਦੁਨੀਆ ਨਾਲ ਬਰਾਬਰ ਚੱਲਣ ਲਈ ਸਾਡੇ ਕਿਸਾਨ ਭਰਾਵਾਂ ਨੂੰ ਉੱਨਤ ਤਕਨੀਕੀ ਹੁਨਰ ਦੀ ਵਰਤੋਂ ਕਰਨੀ ਜ਼ਰੂਰੀ ਹੈ। ਨਿੱਜੀ ਨਿਵੇਸ਼ਕਾਂ ਨੂੰ ਵੀ ਬਰਾਮਦ ਪੱਖੀ ਸਰਗਰਮੀਅਾਂ ’ਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਮੁੱਢਲੇ ਢਾਂਚੇ ਦੇ ਵਿਕਾਸ ’ਚ ਅਹਿਮ ਕੰਮ ਕਰਨੇ ਹੋਣਗੇ। ਗੋਦਾਮ, ਕੋਲਡ ਸਟੋਰ, ਮਾਰਕੀਟ ਯਾਰਡ ਆਦਿ ਵਰਗੇ ਮੂਲਢਾਂਚਾ ਵਿਕਾਸ ਕਾਰਜਾਂ ਦੇ ਅਪਣਾਉਣ ਨਾਲ ਖਾਣ-ਪੀਣ ਵਾਲੀਅਾਂ ਵਸਤਾਂ ਦੇ ਨੁਕਸਾਨ ’ਚ ਕਮੀ ਆ ਸਕੇਗੀ। ਖੁਰਾਕ ਪ੍ਰੋਸੈਸਿੰਗ ਉਦਯੋਗ ਨੂੰ ਹੱਲਾਸ਼ੇਰੀ ਦੇ ਕੇ ਅਸੀਂ ਕੀਮਤ ਆਧਾਰਿਤ ਸੇਵਾਵਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਾਂ। ਅਸੀਂ ਆਪਣੀਅਾਂ ਵਸਤਾਂ ਦੀ ਗੁਣਵੱਤਾ ਨੂੰ ਵਧਾ ਕੇ ਹੋਰਨਾਂ ਦੇਸ਼ਾਂ ਨੂੰ ਆਪਣੀਅਾਂ ਖਾਣ-ਪੀਣ ਵਾਲੀਅਾਂ ਵਸਤਾਂ ਲੈਣ ਲਈ ਖਿੱਚ ਸਕਦੇ ਹਾਂ। ਇਸ ਤਰ੍ਹਾਂ ਦੇ ਵੱਖ-ਵੱਖ ਉਪਾਵਾਂ ਨਾਲ ‘ਬ੍ਰਾਂਡ ਇੰਡੀਆ’ ਨੂੰ ਕੌਮਾਂਤਰੀ ਪਛਾਣ ਮਿਲੇਗੀ। ਬਰਾਮਦ ਦੀਅਾਂ ਰੁਕਾਵਟਾਂ ’ਚ ਚੁਣੌਤੀਅਾਂ ਦਾ ਮੁਕਾਬਲਾ ਕਰਨ ਲਈ ਸੂਬਿਅਾਂ ਅਤੇ ਕੇਂਦਰ ਦੇ ਤਾਲਮੇਲ ਭਰੇ ਯਤਨਾਂ ਦੀ ਲੋੜ ਹੈ।

ਕੇਂਦਰ ਸਰਕਾਰ ਵਲੋਂ ਖੇਤੀਬਾੜੀ ਖੇਤਰ ’ਚ ਨਵੇਂ ਵਿੱਤੀ ਪੈਕੇਜ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਹਰ ਸੰਭਵ ਮਦਦ ਮਿਲ ਸਕੇ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦਾ ਸਰਕਾਰ ਦਾ ਨਿਸ਼ਾਨਾ ਪੂਰਾ ਹੋ ਸਕੇ। ਕਿਸਾਨਾਂ ਨੂੰ ਵਧੇਰੇ ਲਾਭ ਦੇਣ ਲਈ ਸਰਕਾਰ ਖੇਤੀਬਾੜੀ ਕਾਰੋਬਾਰ ਨੂੰ ਹੱਲਾਸ਼ੇਰੀ ਦੇ ਰਹੀ ਹੈ। ਅਮੇਜ਼ਨ, ਅਲੀਬਾਬਾ, ਈ-ਬੇ, ਵਾਲਮਾਰਟ ਵਰਗੀਅਾਂ ਈ-ਕਾਮਰਸ ਏਜੰਸੀਅਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਰਾਹੀਂ ਵਪਾਰ ਦੀ ਦੁਨੀਆ ’ਚ ਕ੍ਰਾਂਤੀਕਾਰੀ ਤਬਦੀਲੀਅਾਂ ਕੀਤੀਅਾਂ ਹਨ। ਈ-ਕਾਮਰਸ ਦੀ ਇਸ ਕ੍ਰਾਂਤੀ ਵਾਂਗ ਹੀ ਈ-ਖੇਤੀਬਾੜੀ/ਡਿਜੀਟਲ ਐਗਰੀਕਲਚਰ ਦਾ ਇਕ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਖੇਤੀਬਾੜੀ ਕਾਰੋਬਾਰ ਯੋਜਨਾ ਪ੍ਰਮੁੱਖ ਸ਼ਹਿਰੀ ਅਤੇ ਕਸਬਿਅਾਂ ਵਰਗੇ ਖੇਤਰਾਂ ’ਚ ਪਹੁੰਚ ਸਕੇਗੀ। ਬਿੱਗ ਬਾਸਕੇਟ ਅਤੇ ਗਰੋਫਰਸ ਵਰਗੀਅਾਂ ਹੋਮ ਡਲਿਵਰੀ ਏਜੰਸੀਅਾਂ ਨੇ ਖੇਤੀਬਾੜੀ ਮਾਹਿਰਾਂ ਦੀ ਮਦਦ ਨਾਲ ਆਪਣੇ ਖੁਦ ਦੇ ਲਾਭਕਾਰੀ ਖੇਤੀਬਾੜੀ ਕਾਰੋਬਾਰ ਵਿਕਸਿਤ ਕਰਨ ਦਾ ਰਾਹ ਪੱਧਰਾ ਕੀਤਾ ਹੈ। ਗ੍ਰੀਨ ਫਾਰਮ ਹਾਊਸ, ਪੋਲੀ ਹਾਊਸ, ਵਿਸ਼ੇਸ਼ ਸਬਜ਼ੀਅਾਂ ਉਗਾਉਣ ਲਈ ਛੋਟੇ ਜੈਵਿਕ ਫਾਰਮ ਆਦਿ ਵਰਗੇ ਖੇਤੀਬਾੜੀ ਨਵਾਚਾਰ ਗੁਣਵੱਤਾ ਅਤੇ ਢੁੱਕਵੀਂ ਕੀਮਤ ਕਾਰਨ ਕਿਸਾਨਾਂ ਲਈ ਲਾਭਕਾਰੀ ਬਣ ਰਹੇ ਹਨ। ਜੈਵਿਕ ਖੇਤੀਬਾੜੀ ਅੱਜਕਲ ਉਨ੍ਹਾਂ ਔਰਤਾਂ ’ਚ ਵੀ ਹਰਮਨਪਿਆਰੀ ਹੋ ਰਹੀ ਹੈ ਜੋ ਇਸ ਕਿੱਤੇ ਨੂੰ ਅਪਣਾ ਰਹੀਅਾਂ ਹਨ। ਅੱਜਕਲ ਖੇਤੀਬਾੜੀ ਕਾਰੋਬਾਰ ਯੋਜਨਾ ਨੂੰ ਕ੍ਰਿਸ਼ਕ ਇਕ ਕਾਰੋਬਾਰੀ ਵਜੋਂ ਇਕ ਸਟਾਰਟਅਪ ਵਜੋਂ ਸ਼ੁਰੂ ਕਰ ਸਕਦਾ ਹੈ। ਸਥਾਈ ਆਮਦਨ ਲਈ ਸੋਮਿਅਾਂ ਵਜੋਂ ਇਨ੍ਹਾਂ ਦਾ ਵਿਕਾਸ ਕਰ ਕੇ ਆਪਣੀਅਾਂ ਵਸਤਾਂ ਨੂੰ ਖੁੱਲ੍ਹੇ ਬਾਜ਼ਾਰ ’ਚ ਵੇਚ ਸਕਦਾ ਹੈ। ਦਵਾਈਅਾਂ ਦੇ ਗੁਣਾਂ ਵਾਲੇ ਬੂਟਿਅਾਂ ਜਿਵੇਂ ਕਿ ਐਲੋਵੀਰਾ, ਨਿੰਮ, ਤੁਲਸੀ ਆਦਿ ਦਾ ਚਿਕਿਤਸਾ ਅਤੇ ਫਾਰਮਾਸਿਊਟੀਕਲ ਖੇਤਰਾਂ ਲਈ ਵੱਡੀ ਪੱਧਰ ’ਤੇ ਉਤਪਾਦਨ ਕੀਤਾ ਜਾ ਸਕਦਾ ਹੈ। ਸਰਕਾਰ ਵਲੋਂ ਉਹ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਆਪਣੀਅਾਂ ਵਸਤਾਂ ਨੂੰ ਆਪਣੀ ਇੱਛਾ ਅਨੁਸਾਰ ਵੇਚਣ ਦੀ ਆਜ਼ਾਦੀ ਅਤੇ ਸਹੂਲਤ ਮਿਲ ਸਕੇ।

ਭਾਰਤ ਸਰਕਾਰ ਖੇਤੀਬਾੜੀ ਖੇਤਰ ’ਚ ਸੁਧਾਰ ਅਤੇ ਪੇਂਡੂ ਵਿਕਾਸ ਲਈ ਵਧੀਆ ਮਾਰਗ ਬਣਾਉਣ ਲਈ ਨਵਾਚਾਰਾਂ ਅਤੇ ਉੱਨਤ ਵਿਗਿਆਨਿਕ ਖੇਤੀਬਾੜੀ ਤਕਨੀਕਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਇਸ ਨਾਲ ਸਮਾਵੇਸ਼ੀ ਵਿਕਾਸ ਹੋ ਸਕੇਗਾ। ਕੁਝ ਅਹਿਮ ਉੱਨਤ ਖੇਤੀ ਤਕਨੀਕਾਂ ਜੋ ਭਾਰਤੀ ਖੇਤੀਬਾੜੀ ਦੀ ਕਾਇਆ ਪਲਟ ਸਕਦੀਅਾਂ ਹਨ, ਉਹ ਇਸ ਤਰ੍ਹਾਂ ਹਨ :

1. ਜੈਵ ਟੈਕਨਾਲੌਜੀ : ਇਹ ਇਕ ਅਜਿਹੀ ਤਕਨੀਕ ਹੈ ਜੋ ਕਿਸਾਨਾਂ ਨੂੰ ਉੱਨਤ ਖੇਤੀਬਾੜੀ ਟੈਕਨਾਲੌਜੀ ਦੀ ਵਰਤੋਂ ਕਰ ਕੇ ਘੱਟ ਖੇਤਰ ’ਚ ਵਧੇਰੇ ਉਤਪਾਦਨ ’ਚ ਸਹਿਯੋਗ ਦਿੰਦੀ ਹੈ। ਇਹ ਚੌਗਿਰਦੇ ਦੇ ਮੁਤਾਬਕ ਤਕਨੀਕ ਵੀ ਹੈ ਅਤੇ ਇਸ ਰਾਹੀਂ ਬੂਟਿਅਾਂ ਅਤੇ ਪਸ਼ੂ ਅਪਸ਼ਿਸ਼ਟ ਦੀ ਵਰਤੋਂ ਕਰ ਕੇ ਖਾਣ-ਪੀਣ ਵਾਲੀਅਾਂ ਵਸਤਾਂ ਦੇ ਉਤਪਾਦਨ ਨੂੰ ਵਧਾਉਣ ’ਚ ਸਹਿਯੋਗ ਮਿਲਦਾ ਹੈ।

2. ਨੈਨੋ ਵਿਗਿਆਨ : ਇਹ ਇਕ ਅਜਿਹੀ ਤਕਨੀਕ ਹੈ ਜੋ ਸਮਾਰਟ ਡਲਿਵਰੀ ਸਿਸਟਮ ਅਤੇ ਨੈਨੋ ਸੈਂਸਰ ਰਾਹੀਂ ਕਿਸਾਨਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੀ ਹੈ ਕਿ ਪਾਣੀ ਅਤੇ ਲੋੜੀਂਦੇ ਤੱਤ ਬੂਟਿਅਾਂ ਨੂੰ ਢੁੱਕਵੀਂ ਮਾਤਰਾ ’ਚ ਮਿਲ ਰਹੇ ਹਨ ਜਾਂ ਨਹੀਂ। ਨਾਲ ਹੀ ਇਹ ਉਤਪਾਦਿਤ ਭੋਜਨ ਦੀ ਗੁਣਵੱਤਾ ਦੀ ਜਾਣਕਾਰੀ ਵੀ ਦਿੰਦੀ ਹੈ।

3. ਭੂ-ਸਥਾਨਕ ਖੇਤੀ ਦੀ ਮਦਦ ਨਾਲ ਵੱਡੀ ਪੱਧਰ ’ਤੇ ਖੇਤੀਬਾੜੀ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ। ਖਰਪਤਵਾਰ, ਮਿੱਟੀ ਦੀ ਗੁਣਵੱਤਾ ਅਤੇ ਨਮੀ, ਬੀਜ ਦੀ ਉਤਪਾਦਨ ਦਰ, ਖਾਦ ਦੀਅਾਂ ਲੋੜਾਂ ਅਤੇ ਹੋਰਨਾਂ ਕਾਰਕਾਂ ਦੇ ਆਧਾਰ ’ਤੇ ਉੱਚ ਉਤਪਾਦਨ ਕੀਤਾ ਜਾ ਸਕਦਾ ਹੈ।

4. ਬਿੱਗ ਡਾਟਾ : ਬਿੱਗ ਡਾਟਾ ਰਾਹੀਂ ਸਮਾਰਟ ਖੇਤੀਬਾੜੀ ਹੋਵੇਗੀ। ਕਿਸਾਨਾਂ ਨੂੰ ਸਮੇਂ ’ਤੇ ਸਹੀ ਫੈਸਲਾ ਲੈਣ ’ਚ ਮਦਦ ਮਿਲੇਗੀ। ਇਸ ਰਾਹੀਂ ਪਹਿਲਾਂ ਤੋਂ ਅਨੁਮਾਨ ਲਾਉਣ ’ਚ ਮਦਦ ਮਿਲੇਗੀ, ਜਿਸ ਨ ਾਲ ਖੇਤੀਬਾੜੀ ਦਾ ਵਿਕਾਸ ਮਜ਼ਬੂਤ ਹੋਵੇਗਾ।

5. ਡਰੋਨਸ : ਇਹ ਨਿਗਰਾਨੀ ਦੇ ਕੰਮ ਰਾਹੀਂ ਘੱਟ ਲਾਗਤ ਅਤੇ ਘੱਟ ਨੁਕਸਾਨ ਦਾ ਕੰਮ ਕਰ ਕੇ ਉਤਪਾਦਨ ਵਧਾਉਣ ’ਚ ਮਦਦ ਕਰਦੇ ਹਨ। ਉੱਨਤ ਸੈਂਸਰ, ਡਿਜੀਟਲ ਇਮੇਜਿੰਗ ਦੀ ਸਮਰੱਥਾ, ਮਿੱਟੀ ਦਾ ਵਿਸ਼ਲੇਸ਼ਣ, ਫਸਲਾਂ ’ਤੇ ਛਿੜਕਾਅ, ਫਸਲ ਦੀ ਨਿਗਰਾਨੀ, ਫੰਗਸ ਦੀ ਇਨਫੈਕਸ਼ਨ ਸਮੇਤ ਫਸਲਾਂ ਦੀ ਸਿਹਤ ਦਾ ਵਿਸ਼ਲੇਸ਼ਣ ਡਰੋਨ ਤਕਨੀਕ ਰਾਹੀਂ ਸੰਭਵ ਹੈ। ਖੇਤੀਬਾੜੀ ਅਤੇ ਹੋਰਨਾਂ ਕੰਮਾਂ ਲਈ ਲੋੜੀਂਦੀ ਆਗਿਆ ਕੇਂਦਰ ਸਰਕਾਰ ਕੋਲੋਂ ਅਜੇ ਮਿਲਣੀ ਬਾਕੀ ਹੈ। ਅਜੇ ਹੁਣੇ ਜਿਹੇ ਹੀ ਰਾਜਸਥਾਨ ਵਿਖੇ ਹੋਏ ਟਿੱਡੀ ਦਲ ਦੇ ਹਮਲੇ ਵਰਗੀ ਆਫਤ ’ਚ ਵੀ ਡਰੋਨ ਦੀ ਭੂਮਿਕਾ ਅਹਿਮ ਰਹੀ ਹੈ।

ਸਮੁੱਚੀ ਦੁਨੀਆ ’ਚ ਫੈਲੀ ਕੋਰੋਨਾ ਮਹਾਮਾਰੀ ਦੇ ਸੰਕਟ ਨੂੰ ਅਸੀਂ ਇਕ ਮੌਕੇ ਵਜੋਂ ਬਦਲ ਸਕਦੇ ਹਾਂ ਕਿਉਂਕਿ ਇਸ ਮਹਾਮਾਰੀ ਕਾਰਨ ਸਮੁੱਚੀ ਦੁਨੀਆ ’ਚ ਖਾਣ-ਪੀਣ ਵਾਲੀਅਾਂ ਵਸਤਾਂ ਦੀ ਕਮੀ ਨੂੰ ਲੈ ਕੇ ਚਿੰਤਾ ਹੈ। ਇਸੇ ਚਿੰਤਾ ਕਾਰਨ ਮੰਗ ਅਤੇ ਸਪਲਾਈ ’ਚ ਭਾਰੀ ਫਰਕ ਆਉਣ ਲੱਗਾ ਹੈ ਕਿਉਂਕਿ ਲੋਕ ਖਾਣ-ਪੀਣ ਵਾਲੀਅਾਂ ਵਸਤਾਂ ਦਾ ਭੰਡਾਰ ਕਰਨ ਲੱਗ ਪਏ ਹਨ। ਅਜਿਹੀ ਹਾਲਤ ’ਚ ਅਸੀਂ ਭਾਰਤੀ ਇਕ ਮੌਕੇ ਵਜੋਂ ਕੰਮ ਨੂੰ ਲੈ ਕੇ ਇਸ ਤਰ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਕਿ ਸਾਡੇ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਪੱਧਰਾ ਹੋ ਜਾਵੇ। ਇਹ ਉਪਾਅ ਸਾਨੂੰ ਖੁਦ ਹੀ 2022 ਤਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਮੌਕਾ ਪ੍ਰਦਾਨ ਕਰਨਗੇ ਅਤੇ ਭਾਰਤ ਨੂੰ ਖੇਤੀਬਾੜੀ ਦੇ ਖੇਤਰ ’ਚ ਵੀ ਇਕ ਅਹਿਮ ਥਾਂ ਪ੍ਰਦਾਨ ਕਰਨ ’ਚ ਇਕ ਪ੍ਰਮੁੱਖ ਭੂਮਿਕਾ ਨਿਭਾਉਣਗੇ।

ਅੱਜ ਦਾ ਜ਼ਮਾਨਾ ਵਿਗਿਆਨ ਅਤੇ ਤਕਨੀਕ ਦਾ ਜ਼ਮਾਨਾ ਹੈ। ਸਾਨੂੰ ਵੀ ਸਮੇਂ ਦੇ ਨਾਲ-ਨਾਲ ਚੱਲਦੇ ਹੋਏ ਤਕਨੀਕਾਂ ਦੀ ਵਰਤੋਂ ਕਰ ਕੇ ਖੇਤੀਬਾੜੀ ਦਾ ਇਸ ਤਰ੍ਹਾਂ ਨਾਲ ਵਿਕਾਸ ਕਰਨਾ ਚਾਹੀਦਾ ਹੈ, ਤਾਂ ਕਿ ਟੈਕਨਾਲੌਜੀ ਸਾਡੀ ਮਦਦ ਕਰ ਸਕੇ ਅਤੇ ਟੈਕਨਾਲੌਜੀ ਰਾਹੀਂ ਅਸੀਂ ਇਸ ਸਮਾਵੇਸ਼ੀ ਖੇਤੀਬਾੜੀ ਵਿਕਾਸ ਦਾ ਲੋੜੀਂਦਾ ਨਿਸ਼ਾਨਾ ਹਾਸਲ ਕਰ ਸਕੀਏ।


Bharat Thapa

Content Editor

Related News