ਆਪਣੇ ਸੈਲੀਬ੍ਰਿਟੀ ਸਟੇਟਸ ਦੀ ਵਰਤੋਂ ਕਰਦੀਆਂ ਹਨ ਪ੍ਰਥਮ ਮਹਿਲਾਵਾਂ

02/26/2020 1:43:34 AM

ਕਲਿਆਣੀ ਸ਼ੰਕਰ

ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਤਾਜ ਮਹੱਲ ਦੇ ਦੀਦਾਰ ਕੀਤੇ, ਅਹਿਮਦਾਬਾਦ ’ਚ ਲੋਕਾਂ ਦਾ ਅਪਾਰ ਜਨ-ਸਮੂਹ ਦੇਖਿਆ ਪਰ ਸਭ ਤੋਂ ਵਿਸ਼ੇਸ਼ ਦਿਖਾਈ ਦੇਣ ਵਾਲਾ ਪ੍ਰੋਗਰਾਮ, ਜੋ ਉਨ੍ਹਾਂ ਦੇ ਲਈ ਆਯੋਜਿਤ ਕੀਤਾ ਗਿਆ ਸੀ, ਉਹ ਦਿੱਲੀ ਦੇ ਸਰਕਾਰੀ ਸਕੂਲ ਦੀ ਯਾਤਰਾ ਦਾ ਸੀ। ਉਥੇ ਉਨ੍ਹਾਂ ਨੇ ਦਿੱਲੀ ਸਰਕਾਰ ਵਲੋਂ ਸਿੱਖਿਆ ਪ੍ਰਣਾਲੀ ਵਿਚ ਨਵੇਂਪਣ ਨਾਲ ਸਬੰਧਤ ਕਦਮਾਂ ਦੇ ਤਹਿਤ ਪ੍ਰੋਗਰਾਮ ‘ਹੈਪੀਨੈੱਸ ਕਲਾਸ’ ਵਿਚ ਰੁਚੀ ਦਿਖਾਈ। ਇਸ ਨੂੰ 2018 ਵਿਚ ਤਿੱਬਤੀ ਧਾਰਮਿਕ ਗੁਰੂ ਦਲਾਈਲਾਮਾ ਦੀ ਹਾਜ਼ਰੀ ਵਿਚ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਬੱਚਿਅਾਂ ਨੂੰ ਤਣਾਅ-ਮੁਕਤ ਰੱਖਣਾ ਸੀ। ਦਿੱਲੀ ਸਰਕਾਰ ਦੇ 1 ਹਜ਼ਾਰ ਤੋਂ ਵੱਧ ਸਕੂਲਾਂ ਵਿਚ 10 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਇਹ ਪਾਠ ਪੜ੍ਹਾਇਆ ਜਾ ਰਿਹਾ ਹੈ, ਜਿਥੇ 45 ਮਿੰਟ ਦੀ ਮਿਆਦ ਵਾਲੀ ‘ਹੈਪੀਨੈੱਸ ਕਲਾਸ’ ਲੱਗਦੀ ਹੈ। ਕਲਾਸ 1 ਤੋਂ ਲੈ ਕੇ 8 ਤਕ ਦੇ ਬੱਚਿਆਂ ਲਈ ਆਮ ਤੌਰ ’ਤੇ ਪਹਿਲਾ ਪੀਰੀਅਡ ਇਸੇ ਦਾ ਹੁੰਦਾ ਹੈ। ਕਿੰਡਰ ਗਾਰਟਨ ਬੱਚਿਆਂ ਦੀ ਹਫਤੇ ’ਚ ਦੋ ਵਾਰ ਕਲਾਸ ਲੱਗਦੀ ਹੈ। ਸਿੱਖਿਆ ਦੇ ਖੇਤਰ ’ਚ ਦਿੱਲੀ ਸਰਕਾਰ ਦਾ ਇਹ ਪ੍ਰੋਗਰਾਮ ਸ਼ੋਅਪੀਸ ਪ੍ਰਾਜੈਕਟਾਂ ’ਚੋਂ ਇਕ ਹੈ। ਪਿਛਲੀ ਅਕਤੂਬਰ ’ਚ ਡੱਚ ਸਮਰਾਟ ਵਿਲੀਅਮ ਅਲੈਗਜ਼ੈਂਡਰ ਅਤੇ ਮਹਾਰਾਣੀ ਮੈਕਸਿਮਾ ਨੇ ਵੀ ‘ਹੈਪੀਨੈੱਸ ਕਲਾਸ’ ਨੂੰ ਦੇਖਿਆ ਅਤੇ ਉਸ ਵਿਚ ਆਪਣੀ ਰੁਚੀ ਦਿਖਾਈ ਸੀ। ਮੇਲਾਨੀਆ ਖੁਦ ਵੀ ਬੱਚਿਆਂ ਲਈ ਆਪਣਾ ਪ੍ਰੋਗਰਾਮ ‘ਬੀ ਬੈਸਟ’ ਚਲਾ ਰਹੀ ਹੈ, ਜਿਸ ਨੂੰ ਅਮਰੀਕਾ ’ਚ 2018 ਵਿਚ ਲਾਂਚ ਕੀਤਾ ਗਿਆ। ਹਰਿਆਣਾ ਦੇ ਇਕ ਪਿੰਡ ਦਾ ਨਾਂ ਕਾਰਟਰਪੁਰੀ ਰੱਖਿਆ। ਅਮਰੀਕਾ ਦੀ ਪ੍ਰਥਮ ਮਹਿਲਾ ਦੀ ਭੂਮਿਕਾ ਸਿਰਫ ਸਜਾਵਟੀ ਨਹੀਂ ਹੈ ਸਗੋਂ ਇਹ ਤਾਂ ਮਾਰਥਾ ਵਾਸ਼ਿੰਗਟਨ ਦੇ ਦਿਨਾਂ ਤੋਂ ਹੀ ਇਕ ਪ੍ਰਥਾ ਬਣ ਕੇ ਰਹਿ ਗਈ, ਜਦੋਂ ਉਨ੍ਹਾਂ ਨੇ ਜਾਰਜ ਵਾਸ਼ਿੰਗਟਨ ਦੇ ਰਾਸ਼ਟਰਪਤੀ ਅਹੁਦੇ ਦੌਰਾਨ ਯਾਤਰਾ ਕਰ ਰਹੇ ਲੋਕਾਂ ਦੀ ਸੇਵਾ ਕੀਤੀ ਸੀ। 60 ਦੇ ਦਹਾਕੇ ਵਿਚ ਜੈਕਲਿਨ ਕੈਨੇਡੀ ਪਹਿਲੀ ਅਮਰੀਕੀ ਪ੍ਰਥਮ ਮਹਿਲਾ ਸੀ, ਜਿਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ। ਉਨ੍ਹਾਂ ਨੇ ਭਾਰਤੀ ਲੋਕਾਂ ’ਤੇ ਆਪਣੀ ਅਮਿੱਟ ਛਾਪ ਛੱਡੀ ਸੀ। ਭਾਰਤੀ ਰੋਜ਼ਾਲਿਨ ਕਾਰਟਰ ਦੇ ਵੀ ਦੀਵਾਨੇ ਹੋ ਗਏ ਅਤੇ ਉਨ੍ਹਾਂ ਨੇ ਹਰਿਆਣਾ ਦੇ ਇਕ ਪਿੰਡ ਚੁਮਾ ਖੇਰਗਾਂਵ ਦਾ ਨਾਂ ਬਦਲ ਕੇ ਕਾਰਟਰਪੁਰੀ ਰੱਖ ਦਿੱਤਾ। ਹਿਲੇਰੀ ਕਲਿੰਟਨ ਇਕ ਗ੍ਰਹਿਣੀ ਸੀ, ਜਿਸ ਨੇ ਲਗਾਤਾਰ ਹੀ ਭਾਰਤ ’ਚ ਆਪਣੀ ਦਿਲਚਸਪੀ ਦਿਖਾਈ। ਮਿਸ਼ੇਲ ਓਬਾਮਾ ਨੇ ਆਪਣੀਆਂ ਦੋ ਭਾਰਤੀ ਯਾਤਰਾਵਾਂ ਨਾਲ ਦੇਸ਼ ਦੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਹੁਣ ਵਾਰੀ ਮੇਲਾਨੀਆ ਦੀ ਸੀ, ਜੋ ਬੇਹੱਦ ਗਲੈਮਰਸ ਪ੍ਰਥਮ ਮਹਿਲਾ ਹੈ। ਹਾਲਾਂਕਿ ਉਹ ਜ਼ਿਆਦਾਤਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੀ ਅਤੇ ਘੱਟ ਹੀ ਦਿਸਦੀ ਹੈ। ਦਿ ਗਾਰਡੀਅਨ ਸਮਾਚਾਰ ਪੱਤਰ ਵਿਚ ਮੇਲਾਨੀਆ ਬਾਰੇ ਲਿਖਿਆ ਸੀ ਕਿ ਉਹ ਕਦੇ-ਕਦੇ ਹੀ ਦੇਖੀ ਜਾਂਦੀ ਹੈ ਅਤੇ ਉਸ ਬਾਰੇ ਘੱਟ ਹੀ ਸੁਣਿਆ ਜਾਂਦਾ ਹੈ। ਸਾਬਕਾ ਮਾਡਲ ਮਿਸ਼ੇਲ ਓਬਾਮਾ ਵਾਂਗ ਜ਼ਿਆਦਾ ਮਸ਼ਹੂਰ ਨਹੀਂ ਪਰ ਉਹ ਆਪਣੇ ਪਤੀ ਡੋਨਾਲਡ ਟਰੰਪ ਨਾਲੋਂ ਜ਼ਿਆਦਾ ਮਸ਼ਹੂਰ ਹੈ।

ਪਿਛਲੇ 4 ਸਾਲਾਂ ਦੌਰਾਨ ਮੇਲਾਨੀਆ ਨੇ ਕਈ ਸਕੂਲਾਂ ਦਾ ਦੌਰਾ ਕੀਤਾ

ਜ਼ਿਆਦਾਤਰ ਅਮਰੀਕੀ ਪ੍ਰਥਮ ਮਹਿਲਾਵਾਂ ਆਪਣੇ ਦਿਲਾਂ ਨਾਲ ਜੁੜੇ ਕਿਸੇ ਵਿਸ਼ੇਸ਼ ਕੰਮ ਦਾ ਸਮਰਥਨ ਕਰਦੀਆਂ ਹਨ। ਉਹ ਆਪਣੇ ਸੈਲੀਬ੍ਰਿਟੀ ਸਟੇਟਸ ਦੀ ਵਰਤੋਂ ਕਰਦੀਅਾਂ ਹਨ। ਜੈਕਲਿਨ ਕੈਨੇਡੀ ਨੇ ਅਮਰੀਕੀ ਕਲਾ ਨੂੰ ਉਤਸ਼ਾਹਿਤ ਕੀਤਾ। ਐਲੇਨੋਰ ਰੂਜ਼ਵੈਲਟ ਨਾਗਰਿਕਾਂ ਦੀ ਆਜ਼ਾਦੀ ਸਮੇਤ ਵਿਕਾਸਸ਼ੀਲ ਕੰਮਾਂ ਨੂੰ ਉਤਸ਼ਾਹਿਤ ਕਰਦੀ ਰਹੀ। ਹਿਲੇਰੀ ਕਲਿੰਟਨ ਨੇ ਇਕ ਨਵਾਂ ਸਿਹਤ ਪਲਾਨ ਸ਼ੁਰੂ ਕੀਤਾ। ਉੱਥੇ ਹੀ ਲਾਰਾ ਬੁਸ਼ ਨੇ ਸਾਖਰਤਾ ਨੂੰ ਉਤਸ਼ਾਹਿਤ ਕੀਤਾ। ਮਿਸ਼ੇਲ ਓਬਾਮਾ ਬੱਚਿਆਂ ਲਈ ਬਿਹਤਰ ਡਾਈਟ ਲਈ ਯਤਨਸ਼ੀਲ ਰਹੀ। ਮੇਲਾਨੀਆ ਟਰੰਪ ਵੀ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਪਿਛਲੇ 4 ਸਾਲਾਂ ਦੌਰਾਨ ਉਸ ਨੇ ਕਈ ਸਕੂਲਾਂ ਦਾ ਦੌਰਾ ਕੀਤਾ, ਭਾਵੇੇਂ ਉਹ ਅਮਰੀਕਾ ਹੋਵੇ ਜਾਂ ਵਿਦੇਸ਼। ਉਸ ਨੇ ਮਿਸ਼ੀਗਨ ’ਚ ਵਾਈਕਿੰਗ ਭੀੜ-ਭਾੜ ਵਾਲੀ ਕਲਾਸ ਤੋਂ ਲੈ ਕੇ ਜਾਰਡਨ ਦੀ ਮਹਾਰਾਣੀ ਨੂੰ ਵਾਸ਼ਿੰਗਟਨ ਡੀ. ਸੀ. ਦੇ ਪਹਿਲੇ ਪਬਲਿਕ ਚਾਰਟਰ ਸਕੂਲ ਵਿਚ ਲਿਜਾਣ ’ਚ ਹਿੱਸੇਦਾਰੀ ਨਿਭਾਈ। ਮੇਲਾਨੀਆ ਬੱਚਿਆਂ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਂਦੀ ਆਈ ਹੈ। ਆਪਣੀਆਂ ਕੌਮਾਂਤਰੀ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਰਿਆਦ ’ਚ ਅਮਰੀਕਨ ਇੰਟਰਨੈਸ਼ਨਲ ਸਕੂਲ ਦੀ ਯਾਤਰਾ ਕੀਤੀ ਅਤੇ ਉੱਥੇ ਸਥਾਨਕ ਬੱਚਿਆਂ ਨਾਲ ਕੈਲੀਗ੍ਰਾਫੀ ਪਾਠ ਵੀ ਪੜ੍ਹਿਆ। ਆਪਣੀ ਜਾਪਾਨ ਦੀ ਯਾਤਰਾ ਦੌਰਾਨ ਕਾਯੋਬਾਸ਼ੀ ਸੁਕਿਜੀ ਐਲੀਮੈਂਟਰੀ ਸਕੂਲ ਵਿਚ ਸ਼੍ਰੀਮਤੀ ਆਬੇ ਨਾਲ ਦਿਖਾਈ ਦਿੱਤੀ। ਮੇਲਾਨੀਆ ਓਪੀਓਇਡ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਫੈਲਾਅ ਰਹੀ ਹੈ ਅਤੇ ਇਸ ’ਤੇ ਕੰਮ ਕਰ ਰਹੀ ਹੈ ਕਿ ਬੱਚਿਆਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕੇ। ਉਹ ‘ਬੀ ਬੈਸਟ’ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ, ਜਿਸ ਦਾ ਮਕਸਦ ਬੱਚਿਆਂ ਦੀ ਸੁਰੱਖਿਆ ਕਰਨਾ ਹੈ। ‘ਨਿਊਯਾਰਕ ਟਾਈਮਜ਼’ ਅਨੁਸਾਰ ਹਾਲਾਂਕਿ ਰਾਸ਼ਟਰਪਤੀ ਟਰੰਪ ਮੇਲਾਨੀਆ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਉਹ ਆਪਣੇ ਕੰਮ ’ਚ ਜੁਟੀ ਹੋਈ ਹੈ। ਫਲੋਰਿਡਾ ’ਚ ਪਾਮ ਬੀਚ ਐਟਲਾਂਟਿਕ ਯੂਨੀਵਰਸਿਟੀ ਨੇ ਇਸੇ ਮਹੀਨੇ ਉਨ੍ਹਾਂ ਨੂੰ ਮਹੱਤਤਾ ਵਾਲੀ ਮਹਿਲਾ ਦੇ ਸਨਮਾਨ ਨਾਲ ਨਿਵਾਜਿਆ। ਮੇਲਾਨੀਆ ਦੀ ਰਾਸ਼ਟਰਪਤੀ ਟਰੰਪ ਦੇ ਟਵੀਟ ਅਤੇ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਵਿਰੁੱਧ ਨਾ ਬੋਲਣ ਲਈ ਵੀ ਆਲੋਚਨਾ ਹੁੰਦੀ ਰਹੀ ਹੈ। ਉਨ੍ਹਾਂ ਨੇ ਉਦੋਂ ਵੀ ਕੁਝ ਨਹੀਂ ਬੋਲਿਆ, ਜਦੋਂ ਟਰੰਪ ਨੇ ਵਾਦ-ਵਿਵਾਦ ਵਾਲੀ ਵਖਰੇਵੇਂ ਦੀ ਨੀਤੀ, ਜਿਸ ਦੇ ਤਹਿਤ ਬੱਚਿਆਂ ਨੂੰ ਸਰਹੱਦ ’ਤੇ ਮਾਂ-ਬਾਪ ਤੋਂ ਵੱਖ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰਾਂ ’ਚ ਰੱਖਿਆ ਗਿਆ ਸੀ, ’ਤੇ ਟਿੱਪਣੀ ਕੀਤੀ ਸੀ। ਰਾਸ਼ਟਰਪਤੀ ਟਰੰਪ ਨੇ ਮੇਲਾਨੀਆ ਟਰੰਪ ਦੀ ‘ਬੀ ਬੈਸਟ’ ਪਹਿਲ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ, ਜਦਕਿ ਹੋਰਨਾਂ ਅਮਰੀਕੀ ਰਾਸ਼ਟਰਪਤੀਆਂ ਨੇ ਆਪਣੀਆਂ ਪਤਨੀਆਂ ਦੇ ਕੰਮਾਂ ਦਾ ਸਮਰਥਨ ਕੀਤਾ ਸੀ।

ਆਜ਼ਾਦੀ ਤੋਂ ਲੈ ਕੇ ਭਾਰਤ ਦੀਆਂ ਕੁਝ ਪ੍ਰਥਮ ਮਹਿਲਾਵਾਂ ਦਿਖਾਈ ਦਿੱਤੀਆਂ ਅਤੇ ਉਹ ਸਰਗਰਮ ਵੀ ਰਹੀਆਂ। ਡਾ. ਰਾਜਿੰਦਰ ਪ੍ਰਸਾਦ ਅਤੇ ਡਾ. ਐੱਸ. ਰਾਧਾਕ੍ਰਿਸ਼ਣਨ ਦੀਆਂ ਪਤਨੀਆਂ ਬਾਰੇ ਅਸੀਂ ਜ਼ਿਆਦਾ ਨਹੀਂ ਜਾਣਦੇ। ਕੀ ਤੁਸੀਂ ਜਾਣਦੇ ਹੋ ਕਿ ਰਾਜਿੰਦਰ ਬਾਬੂ ਦੀ ਪਤਨੀ ਦਾ ਨਾਂ ਰਾਜਵੰਸ਼ੀ ਦੇਵੀ ਸੀ? ਵੀ. ਵੀ. ਗਿਰੀ ਦੀ ਪਤਨੀ ਸਰਸਵਤੀ ਬਾਈ ਨੇ ਜ਼ਿਆਦਾ ਭੂਮਿਕਾ ਨਿਭਾਈ। ਆਬਿਦਾ ਫਖਰੂਦੀਨ ਅਲੀ ਅਹਿਮਦ ਦੋ ਵਾਰ ਸੰਸਦ ਮੈਂਬਰ ਬਣੀ। ਪ੍ਰਣਬ ਮੁਖਰਜੀ ਦੀ ਪਤਨੀ ਸ਼ੁਭਰਾ ਮੁਖਰਜੀ ਜ਼ਿਆਦਾਤਰ ਬੀਮਾਰ ਹੀ ਰਹੀ। ਗਿਆਨੀ ਜ਼ੈਲ ਸਿੰਘ ਨੇ ਆਪਣੀ ਬੇਟੀ ਨੂੰ ਆਪਣੀ ਪਰਿਚਾਰਿਕਾ ਨਿਯੁਕਤ ਕੀਤਾ। ਹਾਲਾਂਕਿ ਰਾਸ਼ਟਰਪਤੀ ਦੀ ਪਤਨੀ ਪ੍ਰਥਮ ਮਹਿਲਾ ਅਖਵਾਉਂਦੀ ਹੈ। ਉੱਥੇ ਹੀ ਪ੍ਰਧਾਨ ਮੰਤਰੀਆਂ ਦੀਆਂ ਪਤਨੀਆਂ ਵੀ ਘੱਟ ਮਹੱਤਵਪੂਰਨ ਨਹੀਂ ਹਨ। ਲਾਲ ਬਹਾਦੁਰ ਸ਼ਾਸਤਰੀ ਦੀ ਪਤਨੀ ਲਲਿਤਾ ਸ਼ਾਸਤਰੀ ਇਕ ਗ੍ਰਹਿਣੀ ਸੀ। ਸੋਨੀਆ ਗਾਂਧੀ ਨੇ ਇਕ ਪਰਿਚਾਰਿਕਾ ਦੇ ਤੌਰ ’ਤੇ ਆਪਣੀ ਭੂਮਿਕਾ ਵਿਚ ਦਿਲਚਸਪੀ ਲਈ। ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਜ਼ਿਆਦਾ ਦਿਖਾਈ ਦਿੱਤੀ। ਅਟਲ ਬਿਹਾਰੀ ਵਾਜਪਾਈ ਨੇ ਆਪਣੀ ਬੇਟੀ ਨੂੰ ਹੀ ਆਪਣੀ ਪਰਿਚਾਰਿਕਾ ਐਲਾਨਿਆ ਸੀ ਅਤੇ ਅਜਿਹਾ ਹੀ ਪੀ. ਵੀ. ਨਰਸਿਮ੍ਹਾ ਰਾਓ ਨੇ ਕੀਤਾ। ਆਈ. ਕੇ. ਗੁਜਰਾਲ ਅਤੇ ਐੱਚ. ਡੀ. ਦੇਵੇਗੌੜਾ ਦਾ ਕਾਰਜਕਾਲ ਛੋਟਾ ਰਿਹਾ ਅਤੇ ਉਨ੍ਹਾਂ ਦੀਆਂ ਪਤਨੀਆਂ ਲੋਅ ਪ੍ਰੋਫਾਈਲ ਦੀਆਂ ਰਹੀਆਂ। ਜ਼ਿਆਦਾਤਰ ਇਨ੍ਹਾਂ ਮਹਿਲਾਵਾਂ ਨੇ ਅਮਰੀਕੀ ਪ੍ਰਥਮ ਮਹਿਲਾਵਾਂ ਵਰਗੇ ਆਪਣੇ ਰੁਤਬੇ ਦੀ ਵਰਤੋਂ ਨਹੀਂ ਕੀਤੀ।


Bharat Thapa

Content Editor

Related News