ਅਰਥ ਸ਼ਾਸ਼ਤਰ ਦੇ ਨਿਯਮ ਟਰੰਪ ਨੂੰ ਹਰਾਉਣਗੇ
Sunday, Apr 13, 2025 - 04:21 PM (IST)

ਵਧੇਰੇ ਸ਼ਬਦਕੋਸ਼ਾਂ ਦੇ ਅਨੁਸਾਰ, ‘ਟੈਰਿਫ’ ਇਕ ਨਾਂ ਹੈ ਅਤੇ ਇਸ ਦਾ ਭਾਵ ਹੈ ਕਿ ਕਿਸੇ ਦੇਸ਼ ’ਚ ਦਰਾਮਦ ’ਤੇ ਟੈਕਸ। ਕਦੇ-ਕਦੇ ਬਰਾਮਦ ’ਤੇ ਵੀ ਟੈਕਸ ਲੱਗਦਾ ਹੈ। ਬਹੁਤ ਘੱਟ ਹੀ, ‘ਟੈਰਿਫ’ ਦੀ ਵਰਤੋਂ ਕਿਰਿਆ ਦੇ ਰੂਪ ’ਚ ਕੀਤੀ ਜਾਂਦੀ ਹੈ ਪਰ ਰਾਸ਼ਟਰਪਤੀ ਦੀ ਬਦੌਲਤ ਹੁਣ ਅਜਿਹੀ ਵੱਧ ਵਰਤੋਂ ਆਮ ਹੋ ਗਈ ਹੈ। ਉਨ੍ਹਾਂ ਨੇ ਦੁਨੀਆ ਦੇ ਵਧੇਰੇ ਦੇਸ਼ਾਂ ’ਤੇ ‘ਟੈਰਿਫ’ ਲਗਾ ਦਿੱਤਾ ਜਿਸ ’ਚ ਦੋ ਟਾਪੂ ਹਰਡ ਅਤੇ ਮੈਕਡੋਨਲਡ ਸ਼ਾਮਲ ਹਨ, ਜਿੱਥੇ ਸਿਰਫ ਪੈਂਗੂਇਨ ਹੀ ਜ਼ਿੰਦਾ ਪ੍ਰਾਣੀ ਹਨ ਅਤੇ ਪੈਂਗੂਇਨ ਸੰਯੁਕਤ ਰਾਜ ਅਮਰੀਕਾ ਨੂੰ ਕੁਝ ਵੀ ਬਰਾਮਦ ਨਹੀਂ ਕਰਦੇ ਹਨ।
ਸੱਤ ਸੂਬਿਆਂ ਦਾ ਜਨੂੰਨ : ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ’ਚ ਦਰਾਮਦ ਵਸਤੂਆਂ ’ਤੇ ਸਖਤ ‘ਟੈਰਿਫ’ ਅਮਰੀਕਾ ਨੂੰ ਫਿਰ ਤੋਂ ਮਹਾਨ ਦੇਸ਼ ਬਣਾ ਦੇਵੇਗਾ’ (ਮਾਗਾ)। 2 ਅਪ੍ਰੈਲ, 2025 ਨੂੰ ਉਨ੍ਹਾਂ ਨੇ ਟੈਰਿਫ ’ਤੇ ਇਕ ਸਾਰਣੀ ਦੀ ਘੁੰਡ-ਚੁਕਾਈ ਕੀਤੀ ਹੈ। ਜਿਵੇਂ-ਜਿਵੇਂ ਸਾਰਣੀ ਅੱਗੇ ਵਧੀ, ਇਹ ਸਪੱਸ਼ਟ ਹੋ ਗਿਆ ਹੈ ਕਿ ਟੈਰਿਫ ਦੀ ‘ਗਣਨਾ’ ਇਕ ਸਰਲ ਸੂਤਰ ’ਤੇ ਆਧਾਰਿਤ ਸੀ ਜਿਸ ਨੂੰ ਸਰਲ ਲੋਕਾਂ ਨੂੰ ਸਮਝਾਉਣ ਲਈ ਅਪਣਾਇਆ ਗਿਆ ਸੀ।
ਕਿਸੇ ਟੀਚਾਬੱਧ ਦੇਸ਼ ਲਈ ਟੈਰਿਫ, ਟੀਚਾਬੱਧ ਦੇਸ਼ ਦੇ ਵਪਾਰ ਘਾਟੇ ਦਾ ਅੱਧਾ ਸੀ ਜਿਸ ਨੂੰ ਟੀਚਾਬੱਧ ਦੇਸ਼ ਵਲੋਂ ਬਰਾਮਦ ਕੀਤੇ ਗਏ ਮਾਲ ਦੇ ਮੁੱਲ ਨਾਲ ਵੰਡਿਆ ਗਿਆ ਸੀ। 2004 ’ਚ, ਦੋ ਤੱਟਾਂ ਦੇ ਦਰਮਿਆਨ ਅਮਰੀਕਾ ਦੇ ਵਿਸ਼ਾਲ ਖੇਤਰ ’ਚ ਰਿਪਬਲਿਕਨ ਰੈੱਡ ਸੀ, ਜਿਸ ’ਚ 4 ਸੂਬੇ ਸ਼ਾਮਲ ਨਹੀਂ ਸਨ।
2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਇਕ ਸਵਾਲ ਤੱਕ ਸੀਮਤ ਕਰ ਦਿੱਤਾ ਗਿਆ।
7 ਸਵਿੰਗ ਸੂਬਿਆਂ ਜਾਂ ਉਨ੍ਹਾਂ ’ਚ ਵਧੇਰਿਆਂ ’ਚ ਕੌਣ-ਕੌਣ ਜਿੱਤੇਗਾ? ਟਰੰਪ ਨੇ ਐਰਿਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਦਾ, ਉੱਤਰੀ ਕੈਰੋਲੀਨਾ, ਪੇਂਸਿਲਵੇਨੀਆ ਅਤੇ ਵਿਸਕਾਨਸਿਨ ਦੇ ਸਾਰੇ 7 ਸੂਬਿਆਂ ’ਚ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਦੀਆਂ 93 ਚੋਣ ਵੋਟਾਂ ਹਾਸਲ ਕੀਤੀਆਂ।
ਟਰੰਪ ਦੇ ਚੋਣ ਹਲਕੇ 7 ਸਵਿੰਗ ਸੂਬੇ ਹਨ। ਉਹ ਉਦਯੋਗੀਕਰਨ, ਉੱਚ ਬੇਰੋਜ਼ਗਾਰੀ, ਮਹਿੰਗਾਈ, ਇਮੀਗ੍ਰੇਸ਼ਨ ਅਤੇ ਸ਼ਵੇਤ ਮਰਦ ਉਦਯੋਗਿਕ ਕਿਰਤੀਆਂ ਦੀਆਂ ਪਹਿਲਕਦਮੀਆਂ ਵਰਗੇ ਮੁੱਦਿਆਂ ’ਤੇ ਨੇੜੇ-ਤੇੜੇ ਸਿਆਸੀ ਭਾਸ਼ਣ ਵਰਗੀਆਂ ਇਕ ਸਮਾਨ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰਦੇ ਹਨ।
ਕਿਉਂਕਿ ਟਰੰਪ ਨੇ ਸਾਰੇ 7 ਸੂਬਿਆਂ ’ਚ ਜਿੱਤ ਹਾਸਲ ਕੀਤੀ ਹੈ, ਇਸ ਲਈ ਮੰਨਣਾ ਹੈ ਕਿ ਜੋ ਮੁੱਦੇ 7 ਸੂਬਿਆਂ ਨਾਲ ਸੰਬੰਧਤ, ਉਹੀ ਮੁੱਦੇ ਸੰਯੁਕਤ ਰਾਜ ਅਮਰੀਕਾ ਨਾਲ ਸੰਬੰਧਤ ਹਨ ਤੇ ਉਨ੍ਹਾਂ ਮੁੱਦਿਆਂ ਨੂੰ ਸੰਬੋਧਿਤ ਕਰਨਾ ਚਾਹੀਦਾ ਹੈ।
ਦੂਜੀ ਵਿਸ਼ਵ ਜੰਗ ਦੀ ਸਮਾਪਤੀ ਦੇ ਮਗਰੋਂ 80 ਸਾਲਾਂ ’ਚ, ਦੁਨੀਆ ਨੂੰ ਕਿਰਤ, ਚੀਜ਼ਾਂ ਅਤੇ ਸੇਵਾਵਾਂ ਦੀ ਮੁਕਤ ਆਵਾਜਾਈ ਨਾਲ ਬਹੁਤ ਲਾਭ ਹੋਇਆ ਹੈ ਅਤੇ ਸਭ ਤੋਂ ਵੱਡਾ ਲਾਭਪਾਤਰੀ ਦੇਸ਼ ਸੰਯੁਕਤ ਰਾਜ ਅਮਰੀਕਾ ਹੈ। ਇਹ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਤਾਕਤਵਰ, ਸਭ ਤੋਂ ਨਵੀਨ ਦੇਸ਼ ਹੈ। ਇਸ ’ਚ ਦੁਨੀਆ ਦੀਆਂ ਸਭ ਤੋਂ ਚੰਗੀਆਂ ਕੰਪਨੀਆਂ, ਸਭ ਤੋਂ ਵਧੀਆ ਯੂਨੀਵਰਸਿਟੀਆਂ, ਸਭ ਤੋਂ ਵਧੀਆ ਪ੍ਰਯੋਗਸ਼ਾਲਾਵਾਂ ਅਤੇ ਸਭ ਤੋਂ ਚੰਗੇ ਅਥਲੀਟ ਹਨ। ਅਮਰੀਕੀ ਡਾਲਰ ਯੂਨੀਵਰਸਲ ਤੌਰ ’ਤੇ ਪ੍ਰਵਾਨ ਕੀਤਾ ਜਾਂਦਾ ਹੈ। ਇਹ ਦੁਨੀਆ ਦਾ ਰਾਖਵਾਂ ਮੁੱਦਾ ਹੈ। ਅਮਰੀਕੀ ਗ੍ਰੀਨ ਕਾਰਡ ਅਤੇ ਅਮਰੀਕੀ ਪਾਸਪੋਰਟ ਸਭ ਤੋਂ ਉੱਤਮ ਦਸਤਾਵੇਜ਼ ਹਨ।
ਚੀਨ ਅਤੇ ਭਾਰਤ ਸਮੇਤ ਵਧੇਰੇ ਦੇਸ਼ ਆਪਣੀ ਵਿਦੇਸ਼ੀ ਮੁਦਰਾ ਹੋਲਡਿੰਗਜ਼ ਦਾ ਮਹੱਤਵਪੂਰਨ ਿਹੱਸਾ ਅਮਰੀਕੀ ਬਾਂਡ ’ਚ ਨਿਵੇਸ਼ ਕਰਦੇ ਹਨ, ਜਿਸ ਨਾਲ ਅਮਰੀਕਾ ਦੁਨੀਆ ਦਾ ਇਕੋ-ਇਕ ਦੇਸ਼ ਬਣ ਜਾਂਦਾ ਹੈ ਜੋ ਸਰਕਾਰੀ ਖਜ਼ਾਨੇ ਦੇ ਘਾਟੇ ਬਾਰੇ ਿਚੰਤਾ ਨਹੀਂ ਕਰਦਾ ਹੈ। ਬਦਕਿਸਮਤੀ ਨਾਲ, ਸਿਰਫ 7 ਸੂਬਿਆਂ ਦੇ ਵੋਟਰ ਹੀ ਅਜਿਹੇ ਲੋਕ ਹਨ ਜੋ ਇਹ ਮੰਨਦੇ ਹਨ ਕਿ ਇਨ੍ਹਾਂ ਸਾਰੀਆਂ ਅਤਿਕਥਨੀਆਂ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਕੋਈ ਲਾਭ ਨਹੀਂ ਹੋਇਆ ਹੈ। ਟਰੰਪ ਤੱਥਾਂ ਨਾਲੋਂ ਵੱਧ ਉਨ੍ਹਾਂ ਪ੍ਰਤੀ ਵਫਾਦਾਰ ਹਨ।
ਜ਼ੋਰਦਾਰ ਵਿਰੋਧ : ਟਰੰਪ ਦੇ ਕੰਮ ’ਚ ਅੜਿੱਕਾ ਪਾਉਣ ਦੇ ਫੈਸਲੇ ਦੇ ਆਉਣ ਵਾਲੇ ਲੰਬੇ ਸਮੇਂ ਤੱਕ ਨਤੀਜੇ ਹੋਣਗੇ। ਅਮਰੀਕਾ ’ਚ ਹੋਣਹਾਰ ਲੋਕਾਂ ਦੀ ਇਮੀਗ੍ਰੇਸ਼ਨ ਮੱਠੀ ਪੈ ਜਾਵੇਗੀ, ਜੇਕਰ ਰੋਕੀ ਨਹੀਂ ਜਾਵੇਗੀ। ਵਸਤੂਆਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਸਪਲਾਈ ਲੜੀਆਂ ਰੁਕਣਗੀਆਂ। ਸੇਵਾਵਾਂ ਦੇ ਵਪਾਰ ’ਚ ਘੱਟੋ-ਘੱਟ ਆਰਜ਼ੀ ਤੌਰ ’ਤੇ ਰੁਕਾਵਟਾਂ ਆਉਣਗੀਆਂ।
ਪੂੰਜੀ ਪ੍ਰਵਾਹ ਨੂੰ ਟੈਰਿਫ ਅਤੇ ਕਾਊਂਟਰ ਟੈਰਿਫ ਦੀ ਨਵੀਂ ਵਿਵਸਥਾ ਅਨੁਸਾਰ ਹੋਣ ’ਚ ਸਮਾਂ ਲੱਗੇਗਾ। ਕੁਝ ਸੇਵਾਵਾਂ ਪੂੰਜੀ ਦਾ ਅਨੁਸਰਨ ਕਰਨਗੀਆਂ ਅਤੇ ਰੁਕਾਵਟ ਪਵੇਗੀ। ਟਰੰਪ ਦੇ ਇਕਪਾਸੜ ਵਾਦ ਦੇ ਸਾਹਮਣੇ ਕਈ ਵਿਕਸਤ ਦੇਸ਼ਾਂ ਨੇ ਬੜੇ ਵਧੀਆ ਠਰ੍ਹੰਮੇ ਨਾਲ ਵਿਹਾਰ ਕੀਤਾ ਹੈ।
ਇਹ ਸਪੱਸ਼ਟ ਹੈ ਕਿ ਟਰੰਪ ਭਰਮਾ ਰਹੇ ਅਤੇ ਝਾਂਸਾ ਦੇ ਰਹੇ ਹਨ। ਉਹ ਅਤੇ ਅਮਰੀਕੀ ਲੋਕ ਅਮਰੀਕਾ ’ਚ ਦਰਾਮਦ ਕੀਤੀਆਂ ਲੋਕਾਂ ਵਲੋਂ ਵਰਤੀਆਂ ਜਾਣ ਵਾਲੀਆਂ ਵਸਤੂਆਂ ’ਤੇ ਉੱਚ ਟੈਰਿਫ ਸਹਿਣ ਨਹੀਂ ਕਰ ਸਕਦੇ ਹਨ। ਸਪਲਾਈ ’ਚ ਅੜਿੱਕੇ, ਮਹਿੰਗਾਈ ਅਤੇ ਨੌਕਰੀਆਂ ਖਤਮ ਹੋ ਜਾਣਗੀਆਂ।
ਅਮਰੀਕੀ ਨਾਰਾਜ਼ ਹੋਣਗੇ ਅਤੇ ਇੱਥੋਂ ਤੱਕ ਕਿ ਮਾਗਾ-ਅਮਰੀਕੀ ਵੀ ਮਹਿੰਗਾਈ ਦੀ ਗਰਮੀ ਮਹਿਸੂਸ ਕਰਨਗੇ। ਹਜ਼ਾਰਾਂ ਲੋਕ ਪਹਿਲਾਂ ਹੀ ਅਮਰੀਕਾ ਦੇ ਵੱਡੇ ਸ਼ਹਿਰਾਂ ’ਚ ਪ੍ਰਦਰਸ਼ਨ ਕਰ ਚੁੱਕੇ ਹਨ। ਜੇਕਰ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਦੀ ਹੈ ਤਾਂ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਉਣਗੇ।
ਟਰੰਪ ਜਦੋਂ ਆਪਣੀ ਧੋਖਾਦੇਹੀ ਦਾ ਪ੍ਰਦਰਸ਼ਨ ਹੁੰਦੇ ਦੇਖਣਗੇ ਤਾਂ ਪਿੱਛੇ ਹਟ ਜਾਣਗੇ, ਜਿਵੇਂ ਕਿ ਉਨ੍ਹਾਂ ਨੇ 9 ਅਪ੍ਰੈਲ ਨੂੰ ਕੀਤਾ ਸੀ, ਜਦੋਂ ਉਨ੍ਹਾਂ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ ‘ਪੌਜ਼’ ਬਟਨ ਦਬਾਇਆ ਸੀ। ਕਹਾਣੀ ’ਚ ਹੋਰ ਵੀ ਮੋੜ ਆਉਣਗੇ। ਟਰੰਪ ਦੋ ਚੀਜ਼ਾਂ ’ਤੇ ਨਜ਼ਰ ਰੱਖੇਗਾ।
ਮਾਗਾ-ਅਮਰੀਕੀਆਂ ਦੀ ਪ੍ਰਤੀਕਿਰਿਆ ਅਤੇ ਅਮਰੀਕੀ ਬਾਂਡ ’ਤੇ ਯੀਲਡ ਕਰਵ। ਜਦੋਂ ਦੋਵੇਂ ਉਨ੍ਹਾਂ ਦੇ ਵਿਰੁੱਧ ਹੋ ਜਾਣਗੇ ਤਾਂ ਉਹ ਬੇਸ਼ਰਮੀ ਨਾਲ ਆਪਣੀਆਂ ਨੀਤੀਆਂ ਨੂੰ ਪਲਟ ਦੇਣਗੇ।
ਅਰਥਵਿਵਸਥਾ ਪ੍ਰਬਲ ਹੋਵੇਗੀ : ਕੈਨੇਡਾ ਅਤੇ ਯੂਰਪ ਮਜ਼ਬੂਤ, ਦ੍ਰਿੜ੍ਹ ਅਤੇ ਿਜ਼ੰਮੇਵਾਰ ਬਣੇ ਹੋਏ ਹਨ। ਚੀਨ ਕਾਊਂਟਰ ਟੈਰਿਫ ’ਤੇ ਅੜਿਆ ਹੋਇਆ ਹੈ। ਜੇਕਰ ਅਮਰੀਕਾ ਟੈਰਿਫ ਜੰਗ ਨੂੰ ਮਜਬੂਰ ਕਰਦਾ ਹੈ, ਤਾਂ ਚੀਨ ਿਪੱਛੇ ਨਹੀਂ ਹਟੇਗਾ, ਭਾਰਤ ਨੇ ਟੈਰਿਫ ਜੰਗ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਅਮਰੀਕਾ ਦੇ ਨਾਲ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਦਾ ਬਦਲ ਚੁਣਿਆ ਹੈ ਪਰ ਭਾਰਤ ਕਾਇਰਤਾ ਦਾ ਆਭਾਸ ਨਹੀਂ ਦੇ ਸਕਦਾ। ਨਾ ਹੀ ਭਾਰਤ ਇਹ ਦਿਖਾਵਾ ਕਰ ਸਕਦਾ ਹੈ ਕਿ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਦੁਨੀਆ ਦੀ ਅਰਥਵਿਵਸਥਾ ਦਾ ਕੀ ਹੋਵੇਗਾ। ਭਾਰਤ ਨੂੰ ਸਟੈਂਡ ਲੈਣਾ ਚਾਹੀਦਾ ਹੈ।
ਉਰਸੂਲਾ ਵਾਨ ਡੇਰ ਲੇਯੇਨ, ਮਾਰਕ ਕਾਰਨੀ, ਕੀਰ ਸਟਾਰਮਰ ਅਤੇ ਕੁਝ ਹੋਰ ਆਗੂ ਅਜਿਹੀਆਂ ਉਦਾਹਰਣਾਂ ਹਨ ਜਿਨ੍ਹਾਂ ਦਾ ਭਾਰਤ ਨੂੰ ਅਨੁਸਰਨ ਕਰਨਾ ਚਾਹੀਦਾ ਹੈ। ਟਰੰਪ ਵਲੋਂ ਟੈਰਿਫ ’ਤੇ ਰੋਕ ਲਗਾਉਣ ਨਾਲ ਦੁਨੀਆ ਨੂੰ ਇਹ ਯਕੀਨ ਕਰਨ ਦੀ ਕੁਝ ਆਸ ਮਿਲੀ ਹੈ ਕਿ ਆਰਥਿਕ ਸਮਝਦਾਰੀ ਉਨ੍ਹਾਂ ’ਤੇ ਹਾਵੀ ਹੋਵੇਗੀ। ਹਾਲਾਂਕਿ ਜੇਕਰ ਟਰੰਪ ‘ਰੋਕ’ ਨੂੰ ਹਟਾਉਂਦੇ ਹਨ ਅਤੇ 2 ਅਪ੍ਰੈਲ ਨੂੰ ਐਲਾਨੇ ਟੈਰਿਫ ਨੂੰ ਮੁੜ ਤੋਂ ਲਾਗੂ ਕਰਦੇ ਹਨ ਤਾਂ ਉਹ ਦੁਨੀਆ ਦੀ ਅਰਥਵਿਵਸਥਾ ਨੂੰ ਉਲਟਾ ਦੇਣਗੇ।
ਵਧੇਰੇ ਅਰਥਸ਼ਾਸਤਰੀ ਵਿਸ਼ਵ ਪੱਧਰੀ ਮੰਦੀ ਦੀ ਭਵਿੱਖਬਾਣੀ ਕਰਦੇ ਹਨ। ਭਾਰਤ ਲਈ, ਸਭ ਤੋਂ ਬੁਰਾ ਜੋ ਹੋ ਸਕਦਾ ਹੈ, ਉਹ ਮੰਦੀ, ਮੁਦਰਾਸਫੀਤੀ, ਘੱਟ ਬਰਾਮਦ ਅਤੇ ਘੱਟ ਐੱਫ. ਪੀ. ਆਈ. ਅਤੇ ਐੱਫ. ਡੀ. ਆਈ. ਦਾ ਕੌੜਾ ਮਿਸ਼ਰਣ ਹੈ।
ਭਾਰਤ ਨੂੰ ਆਪਣੇ ਸਹਿਯੋਗੀਆਂ ਨੂੰ ਚੁਣਨਾ ਚਾਹੀਦਾ ਹੈ, ਉਨ੍ਹਾਂ ਨਾਲ ਵਪਾਰ ਦਾ ਵਿਸਥਾਰ ਕਰਨਾ ਚਾਹੀਦਾ ਹੈ ਅਤੇ ਟਰੰਪ ਨੰੂ ਪਿੱਛੇ ਧੱਕਣਾ ਚਾਹੀਦਾ ਹੈ। ਇਸ ਲਈ ਅਰਥਸ਼ਾਸਤਰ ਦੇ ਨਿਯਮ ਟਰੰਪ ਨੂੰ ਹਰਾ ਦੇਣਗੇ। ਜਿੱਤ ਲਈ ਉਸ ਪਲ ’ਚ ਭਾਰਤ ਹਾਰਨ ਵਾਲਿਆਂ ਦੇ ਨਾਲ ਖੜ੍ਹਾ ਨਹੀਂ ਦਿਸ ਸਕਦਾ।
ਪੀ.ਚਿਦਾਂਬਰਮ