ਫੌਜੀਆਂ ਲਈ ਆ ਗਿਆ ਲੋਹੇ ਦਾ ਸੂਟ!

Thursday, Nov 28, 2019 - 01:07 AM (IST)

ਫੌਜੀਆਂ ਲਈ ਆ ਗਿਆ ਲੋਹੇ ਦਾ ਸੂਟ!

ਇਸ ਸਾਲ ਦੀ ਬਹੁਚਰਚਿਤ ਫਿਲਮ ‘ਅਵੈਂਜਰਸ’ ਦੇ ਸੁਪਰਹੀਰੋ ਆਇਰਨਮੈਨ ਤੋਂ ਪ੍ਰੇਰਿਤ ਹੋ ਕੇ ਉੱਤਰ ਪ੍ਰਦੇਸ਼ ਵਾਰਾਣਸੀ ਦੇ ਇਕ ਸ਼ਖਸ ਨੇ ਹਿੰਦੋਸਤਾਨੀ ਫੌਜੀਆਂ ਲਈ ਆਇਰਨ ਦਾ ਸੂਟ ਬਣਾਇਆ ਹੈ। ਇਹ ਲੋਹੇ ਦਾ ਸੂਟ ਉਸੇ ਕਿਸਮ ਦਾ ਬਣਾਇਆ ਗਿਆ ਹੈ, ਜਿਸ ਤਰ੍ਹਾਂ ਦਾ ਫਿਲਮ ’ਚ ਦਰਸਾਇਆ ਗਿਆ ਹੈ। ਦੁਸ਼ਮਣ ਨਾਲ ਲੜਦੇ ਸਮੇਂ ਇਹ ਸੂਟ ਸਾਡੇ ਫੌਜੀਆਂ ਨੂੰ ਗੋਲੀ ਲੱਗਣ ਤੋਂ ਬਚਾਏਗਾ।

ਦੱਸ ਦੇਈਏ ਕਿ ਵਾਰਾਣਸੀ ਦੇ ਅਸ਼ੋਕਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ ’ਚ ਕੰਮ ਕਰਨ ਵਾਲੇ ਸ਼ਿਆਮ ਚੌਰਸੀਆ ਨੇ ਆਇਰਨਮੈਨ ਸੂਟ ਤਿਆਰ ਕੀਤਾ ਹੈ। ਉਨ੍ਹਾਂ ਨੇ ਹਿੰਦੋਸਤਾਨੀ ਫੌਜ ਨੂੰ ਧਿਆਨ ’ਚ ਰੱਖਦੇ ਹੋਏ ਬੜੇ ਹੀ ਜੁਗਾੜ ਨਾਲ ਸੂਟ ਦੇ ਡਿਜ਼ਾਈਨ ਅਤੇ ਫੰਕਸ਼ਨ ’ਤੇ ਕੰਮ ਕਰ ਕੇ ਇਸ ਨੂੰ ਤਿਆਰ ਕੀਤਾ ਹੈ। ਸ਼ਿਆਮ ਨੇ ਦੱਸਿਆ ਕਿ ‘‘ਇਹ ਮੈਟਲ ਸੂਟ, ਜੋ ਹਿੰਦੋਸਤਾਨੀ ਫੌਜ ਨੂੰ ਅੱਤਵਾਦੀਆਂ ਅਤੇ ਦੁਸ਼ਮਣਾਂ ਨਾਲ ਲੜਦੇ ਸਮੇਂ ਮਦਦ ਕਰੇਗਾ। ਫਿਲਹਾਲ ਇਹ ਸਿਰਫ ਡੈਮੋ ਹੈ ਪਰ ਜੰਗ ਦੇ ਸਮੇਂ ਇਹ ਫੌਜੀਆਂ ਨੂੰ ਅੰਗਰੱਖਿਅਕ ਅਤੇ ਦੁਸ਼ਮਣਾਂ ’ਤੇ ਹਮਲਾ ਦੋਵਾਂ ’ਚ ਹੀ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਸੂਟ ’ਚ ਗੇਅਰ ਅਤੇ ਮੋਟਰਜ਼ ਦੀ ਵਰਤੋਂ ਕੀਤੀ ਗਈ ਹੈ। ਇਸ ’ਚ ਇਕ ਮੋਬਾਇਲ ਕੁਨੈਕਸ਼ਨ ਵੀ ਹੈ। ਮੈਂ ਇਸ ਸੂਟ ’ਚ ਸੈਂਸਰਜ਼ ਵੀ ਲਾਏ ਹਨ, ਜਦੋਂ ਕੋਈ ਅਟੈਕ ਕਰੇਗਾ ਤਾਂ ਇਹ ਸੈਂਸਰ ਜਵਾਨ ਨੂੰ ਪਹਿਲਾਂ ਹੀ ਚੌਕਸ ਕਰ ਦੇਣਗੇ।

ਬੜੇ ਜੁਗਾੜ ਨਾਲ ਬਣਿਆ ਸੂਟ

ਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਕੋਲ ਫੰਡ ਨਹੀਂ ਸੀ। ਅਜਿਹੀ ਹਾਲਤ ’ਚ ਉਨ੍ਹਾਂ ਨੇ ਕਾਫੀ ਜੁਗਾੜ ਕਰ ਕੇ ਸੂਟ ਬਣਾਇਆ ਹੈ। ਫਿਲਹਾਲ ਸੂਟ ਨੂੰ ਟੀਨ ਨਾਲ ਬਣਾਇਆ ਹੈ। ਵਰਕਿੰਗ ਮਾਡਲ ਲਈ ਉਨ੍ਹਾਂ ਨੂੰ ਫੰਡ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੂਟ ਤੋਂ ਦੇਸ਼ ਦੇ ਦੁਸ਼ਮਣ ਡਰ ਕੇ ਰਹਿਣਗੇ ਅਤੇ ਨਾਲ ਹੀ ਹਿੰਦੋਸਤਾਨੀ ਫੌਜੀਆਂ ਦੀ ਤਾਕਤ ਵਧ ਜਾਵੇਗੀ।

ਡੀ. ਆਰ. ਡੀ. ਓ. ਦੇਣ ਧਿਆਨ

ਭਾਰਤ ਦੀ ਰੱਖਿਆ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਸਥਿਰਤਾ ਪ੍ਰਦਾਨ ਕਰਨ ’ਚ ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੂੰ ਸ਼ਿਆਮ ਅਪੀਲ ਕਰਦੇ ਹਨ ਕਿ ਉਹ ਇਸ ਸੂਟ ’ਤੇ ਧਿਆਨ ਕੇਂਦਰਿਤ ਕਰੇ ਅਤੇ ਫੌਜੀਆਂ ਲਈ ਅਜਿਹਾ ਸੂਟ ਤਿਆਰ ਕਰੇ। ਇਸ ਸੂਟ ਨਾਲ ਫੌਜੀਆਂ ਦੀ ਉਮਰ ਵਧੇਗੀ। ਮੈਂ ਸਿਰਫ ਇਕ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਡੀ. ਆਰ. ਡੀ. ਓ. ਅਤੇ ਬਾਕੀ ਏਜੰਸੀਆਂ ਸਾਕਾਰ ਕਰ ਸਕਦੀਆਂ ਹਨ।


author

Bharat Thapa

Content Editor

Related News