ਕੋਵਿਡ ਵੈਕਸੀਨ ਇਕ ਨਵੀਨਤਮ ਕੂਟਨੀਤਿਕ ਕਰੰਸੀ ਹੈ

03/23/2021 3:53:42 AM

ਕਲਿਆਣੀ ਸ਼ੰਕਰ
ਭਾਰਤ ਦੀ ਵੈਕਸੀਨ ਕੂਟਨੀਤੀ ਅੱਗੇ ਵਧ ਰਹੀ ਹੈ ਅਤੇ ਇਸ ’ਚ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ਦੀ ਰਫਤਾਰ ਨਿਰਧਾਰਿਤ ਕੀਤੀ ਹੈ। ‘ਕਵਾਡ’ ਨੇਤਾਵਾਂ ਦੇ ਸੁਰੱਖਿਆ ਗੱਲਬਾਤ ਦੀ ਬੈਠਕ ਦੌਰਾਨ ਭਾਰਤ ਦੇ ਲਈ ਇਹ ਵੱਡੀ ਚੁਣੌਤੀ ਸੀ। ਇਸ ਬੈਠਕ ’ਚ ਅਮਰੀਕਾ, ਜਾਪਾਨ, ਆਸਟ੍ਰੇਲੀਆ ਸਮੇਤ ਭਾਰਤੀ ਨੇਤਾਵਾਂ ਨੇ ਏਸ਼ੀਆ ਭਾਰਤ ਪ੍ਰਸ਼ਾਂਤ ਖੇਤਰ ’ਚ ਘੱਟ ਤੋਂ ਘੱਟ ਇਕ ਬਿਲੀਅਨ ਵੈਕਸੀਨ ਦੀ ਖੁਰਾਕ ਦਾ ਉਤਪਾਦਨ ਕਰਨ ’ਚ ਆਪਸੀ ਸਹਿਯੋਗ ਦਾ ਫੈਸਲਾ ਕੀਤਾ।

‘ਕਵਾਡ’ ਦਾ ਮਕਸਦ ਵਿਨਿਰਮਾਣ ਬੈਕਲਾਗ, ਟੀਕਾਕਰਨ ਰਫਤਾਰ ਵਧਾਉਣਾ ਅਤੇ ਕੋਰੋਨਾ ਵਾਇਰਸ ਨੂੰ ਹਰਾਉਣਾ ਸੀ। ਇਸ ਦੀ ਫੰਡਿੰਗ ਅਮਰੀਕਾ ਅਤੇ ਜਾਪਾਨ ਨਾਲ ਹੋਣੀ ਹੈ। ਜਦਕਿ ਲਾਜਸਟਿਕ ਮਦਦ ਆਸਟ੍ਰੇਲੀਆ ਤੋਂ ਹੋਵੇਗੀ।

ਸਾਊਥ ਬਲਾਕ ਦਾ ਦਾਅਵਾ ਹੈ ਕਿ ਕੋਵਿਡ-19 ਸੰਕਟ ਨਾਲ ਨਜਿੱਠਣ ’ਚ ਭਾਰਤ ਹੁਣ ਵੈਕਸੀਨ ਮਹਾਸ਼ਕੀਤ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮਹੱਤਵਪੂਰਨ ਵਿਦੇਸ਼ ਨੀਤੀ ਨੇ ਭਾਰਤ ਨੂੰ ਇਕ ਵਿਸ਼ਵ ਪੱਧਰੀ ਹਿਤਧਾਰਕ ਦੇ ਰੂਪ ’ਚ ਉਭਾਰਿਆ ਹੈ। ‘ਵਾਲ ਸਟ੍ਰੀਟ ਜਰਨਲ’ ਦੇ ਸੰਪਾਦਕੀ ਨੇ ਭਾਰਤ ਦੀ ਕੋਵਿਡ ਕੂਟਨੀਤੀ ਦੇ ਲਈ ਸ਼ਲਾਘਾ ਕੀਤੀ ਹੈ।

ਇਸ ’ਚ ਕਿਹਾ ਗਿਆ ਹੈ ਕਿ ‘‘ਭਾਰਤ ਵਿਸ਼ਵ ਪੱਧਰੀ ਵੈਕਸੀਨ ਕੂਟਨੀਤੀ ਦੌੜ ’ਚ ਹੈਰਾਨ ਕਰਨ ਵਾਲੇ ਨੇਤਾ ਦੇ ਰੂਪ ’ਚ ਉੱਭਰਿਆ ਹੈ। ਭਾਰਤ ਨੇ ਰੋਲਆਊਟ ਨੂੰ ਨੁਕਸਾਨ ਪਹੁੰਚਾਏ ਬਿਨਾਂ ਤਿੰਨ ਗੁਣਾ ਵਧ ਖੁਰਾਕ ਬਰਾਮਦ ਕੀਤੀ ਹੈ । ਨਵੀਂ ਦਿੱਲੀ ਨਾ ਸਿਰਫ ਚੀਨ ਦੀ ਕੋਵਿਡ ਕੂਟਨੀਤੀ ਨੂੰ ਅਸਫਲ ਕਰਨ ’ਚ ਸਫਲ ਰਹੀ ਸਗੋਂ ਇਸ ਤੋਂ ਅੱਗੇ ਵੀ ਨਿਕਲ ਗਈ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਭਾਰਤ ਨੇ ਚੀਨ ਦੀ ਤੁਲਨਾ ’ਚ ਵਧ ਵੈਕਸੀਨ ਦਾਨ ਦਿੱਤੀ ਹੈ।

ਚੀਨ ਦੀਆਂ 7.3 ਮਿਲੀਅਨ ਖੁਰਾਕਾਂ ਤੋਂ ਵਧ ਭਾਰਤ ਨੇ 8 ਮਿਲੀਅਨ ਖੁਰਾਕਾਂ ਦਾਨ ’ਚ ਦਿੱਤੀਆਂ ਹਨ। ਦੋਵਾਂ ਦੇਸ਼ਾਂ ਨੇ ਆਪਣੀ ਵਿਸ਼ਾਲ ਆਬਾਦੀ ਦੇ ਇਲਾਵਾ ਦੁਨੀਆ ਦੇ ਬਾਕੀ ਹਿੱਸਿਆਂ ਲਈ ਵੈਕਸੀਨ ਦਾ ਨਿਰਮਾਣ ਕੀਤਾ ਹੈ। ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਨੇ ਚੀਨ ਦੀ ਮਹੱਤਵਪੂਰਨ ਬੈਲਟ ਐਂਡ ਰੋਡ ਇਨੀਸ਼ੀਏਟਿਵ ਹਿੱਸੇ ਦੇ ਤੌਰ ’ਤੇ ‘ਹੈਲਥ ਸਿਲਕ ਰੋਡ’ ਨੂੰ ਚੀਨੀ ਮੈਡੀਕਲ ਸਪਲਾਈ ਕਿਹਾ ਹੈ।

ਚੀਨੀ ਵਿਦੇਸ਼ ਮੰਤਰਾਲਾ ਅਨੁਸਾਰ ਉਨ੍ਹਾਂ ਦਾ ਦੇਸ਼ 69 ਦੇਸ਼ਾਂ ਨੂੰ ਮੁਫਤ ਵੈਕਸੀਨ ਮੁਹੱਈਆ ਕਰਵਾਏਗਾ ਅਤੇ 28 ਦੇਸ਼ਾਂ ’ਚ ਇਸ ਨੂੰ ਵੇਚੇਗਾ। ਭਾਰਤ ਨੇ ਵੀ ਆਪਣੀ ਕੂਟਨੀਤੀ ਦੇ ਤਹਿਤ ਵੈਕਸੀਨ ਕੂਟਨੀਤੀ ਨੂੰ ਅਪਣਾਇਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਹਫਤੇ ਸੰਸਦ ’ਚ ਐਲਾਨ ਕੀਤਾ ਕਿ ‘ਵੈਕਸੀਨ ਮੈਤਰੀ’ (ਵੈਕਸੀਨ ਫ੍ਰੈਂਡਸ਼ਿਪ) ਪ੍ਰੋਗਰਾਮ ਨੇ ਮਹਾਨ ਕੌਮਾਂਤਰੀ ਸਦਭਾਵਨਾ ਨੂੰ ਜਨਮ ਦਿੱਤਾ ਹੈ।

ਜੈਸ਼ੰਕਰ ਨੇ ਕਿਹਾ ਕਿ ‘ਅਸਲ ’ਚ ਅਸੀਂ 150 ਦੇਸ਼ਾਂ ਨੂੰ ਵੈਕਸੀਨ ਦੀ ਸਪਲਾਈ ਕੀਤੀ ਹੈ। ਇਨ੍ਹਾਂ ’ਚੋਂ 82 ਨੂੰ ਭਾਰਤ ਵਲੋਂ ਗ੍ਰਾਂਟ ਦੇ ਰੂਪ ’ਚ ਦਿੱਤੀ ਗਈ ਹੈ ਕਿਉਂਕਿ ਸਾਡੇ ਆਪਣੇ ਮਾਸਕ, ਪੀ.ਪੀ.ਈ. ਅਤੇ ਡਾਇਗਨੋਸਟਿਕ ਕਿੱਟਾਂ ’ਚ ਵਾਧਾ ਹੋਇਆ ਹੈ, ਇਸ ਲਈ ਅਸੀਂ ਦੂਸਰੇ ਰਾਸ਼ਟਰਾਂ ਨੂੰ ਇਨ੍ਹਾਂ ਵਸਤੂਆਂ ਨੂੰ ਮੁਹੱਈਆ ਕਰਵਾਇਆ ਹੈ। ਭਾਰਤ ਵਲੋਂ ਇਹ ਇਕ ਉਦਾਰ ਨਜ਼ਰੀਆ ਹੈ। ਇਸ ਨੂੰ ਵੰਦੇ ਭਾਰਤ ਮਿਸ਼ਨ ਦੇ ਲਈ ਵੀ ਵਧਾਇਆ ਗਿਆ। ਅਸੀਂ ਆਪਣੀ ਦੇਖਭਾਲ ਕਰਦੇ ਵੁਹਾਨ ਤੋਂ ਲੈ ਕੇ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ।’’

‘ਐਕਟਿੰਗ ਈਸਟ ਐਂਡ ਐਕਟਿੰਗ ਫਾਸਟ’ ਦੱਖਣੀ ਬਲਾਕ ਦੇ ਲਈ ਨਵਾਂ ਮੰਤਰ ਹੈ। ਮੋਦੀ ਸਰਕਾਰ ਦੀ ਵੈਕਸੀਨ ਪਹਿਲ ਨੂੰ ਹੁੰਗਾਰਾ ਮਿਲਿਆ ਹੈ, ਖਾਸ ਕਰ ਕੇ ਗੁਆਂਢੀ ਦੇਸ਼ਾਂ ’ਚ। ਨੇਪਾਲ, ਬੰਗਲਾਦੇਸ਼, ਮਾਲਦੀਵ ਅਤੇ ਸ਼੍ਰੀਲੰਕਾ ਦੇ ਨਾਲ ਤਣਾਅਪੂਰਨ ਸੰਬੰਧਾਂ ਦੇ ਸਮੇਂ ’ਤੇ ਵੀ ਵੈਕਸੀਨ ਸਪਲਾਈ ’ਚ ਭਾਰਤ ਨੇ ਸੁਧਾਰ ਕੀਤਾ ਹੈ। ਸ਼੍ਰੀਲੰਕਾ ਅਤੇ ਡੋਮੀਨਿਕਾ ਦੇ ਨੇਤਾਵਾਂ ਨੇ ਹਵਾਈ ਅੱਡੇ ’ਤੇ ਨਿੱਜੀ ਤੌਰ ’ਤੇ ਭਾਰਤ ’ਚ ਬਣੇ ਟੀਕੇ ਪ੍ਰਾਪਤ ਕੀਤੇ ਅਤੇ ਮੰਗੋਲੀਆਈ ਪ੍ਰਧਾਨ ਮੰਤਰੀ ਨੇ ਵੀ ਭਾਰਤੀ ਵੈਕਸੀਨ ਲਈ।

ਇਹ ਸਭ ਇਸ ਲਈ ਹੋਇਆ ਕਿਉਂਕਿ ਭਾਰਤ ਦੀ ਵਿਸ਼ਾਲ ਫਾਰਮਾਸਿਊਟੀਕਲ ਇੰਡਸਟਰੀ ਵਿਸ਼ਵ ਦੀ ਜੈਨਰਿਕ ਮੈਡੀਸਨ ਦਾ ਲਗਭਗ 20 ਫੀਸਦੀ ਹਿੱਸਾ ਬਣਾਉਂਦੀ ਹੈ ਅਤੇ ਸਾਰੇ ਵਿਸ਼ਵ ਪੱਧਰੀ ਵੈਕਸੀਨ ਉਤਪਾਦਨ ਦਾ 60 ਫੀਸਦੀ ਤੋਂ ਵੱਧ ਦਾ ਨਿਰਮਾਣ ਭਾਰਤ ਕਰਦਾ ਹੈ।

ਭਾਰਤ ਨੇ ਆਪਣੇ ਕੋਵਿਡ ਪ੍ਰਕੋਪ ਨੂੰ ਕਿਵੇਂ ਝੱਲਿਆ? ਹਾਲਾਂਕਿ ਕੁਝ ਗੜਬੜੀਆਂ ਸਨ ਪਰ ਭਾਰਤ ਦਾ ਪ੍ਰਦਰਸ਼ਨ ਚੰਗਾ ਰਿਹਾ। 1.35 ਬਿਲੀਅਨ ਆਬਾਦੀ ਦੇ ਨਾਲ ਭਾਰਤ ’ਚ 10 ਮਿਲੀਅਨ ਤੋਂ ਵੱਧ ਇਨਫੈਕਟਿਡ ਅਤੇ 153 ਹਜ਼ਾਰ ਮੌਤਾਂ ਹੋਈਆਂ। 15 ਮਾਰਚ ਤਕ ਭਾਰਤ ਨੇ 29.74 ਮਿਲੀਅਨ ਖੁਰਾਕ ਦਾ ਪ੍ਰਬੰਧ ਕੀਤਾ ਹੈ। ਹਾਲਾਂਕਿ ਮਹਾਰਾਸ਼ਟਰ ਵਰਗੇ ਸੂਬੇ ’ਚ ਕੋਵਿਡ ਦੀ ਦੂਸਰੀ ਲਹਿਰ ਅਤੇ ਇਨਫੈਕਟਿਡ ਲੋਕਾਂ ਦੀ ਵਧਦੀ ਹੋਈ ਗਿਣਤੀ ਚਿੰਤਾ ਦਾ ਵਿਸ਼ਾ ਹੈ।

ਭਾਰਤ ਨੇ 3 ਜਨਵਰੀ ਨੂੰ ਐਮਰਜੈਂਸੀ ਵਰਤੋਂ ਦੇ ਲਈ 2 ਟੀਕਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਕਸਫੋਰਡ-ਏਸਟ੍ਰਾਜੈਨਿਕ ਦੀ ਕੋਵਿਸ਼ੀਲਡ ਜੋ ਐੱਸ.ਆਈ.ਆਈ. ਦੁਆਰਾ ਤਿਆਰ ਕੀਤੀ ਗਈ ਹੈ ਅਤੇ ਭਾਰਤ ਬਾਇਓਟੈਕ ਦੀ ਕੋਵਾ ਵੈਕਸੀਨ ਕੋਵਿਡ-19 ਦੇ ਵਿਰੁੱਧ ਭਾਰਤ ਦੀ ਪਹਿਲੀ ਘਰੇਲੂ ਤਿਆਰ ਵੈਕਸੀਨ ਹੈ।

ਕੁਝ ਤਿਮਾਹੀਆਂ ’ਚ ਵੈਕਸੀਨ ਕੂਟਨੀਤੀ ਬਾਰੇ ਕੁਝ ਚਿੰਤਾਵਾਂ ਹਨ। ਪਹਿਲੀ ਇਹ ਕਿ ਭਾਰਤ ਮੰਗ ਨੂੰ ਪੂਰਾ ਕਰੇਗਾ? ਅਤੇ ਦੂਸਰਾ ਇਹ ਕਿ ਕੀ ਵੈਕਸੀਨ ਕੂਟਨੀਤੀ ਆਪਣੇ ਲੋਕਾਂ ਦੀ ਕੀਮਤ ’ਤੇ ਹੋ ਰਹੀ ਹੈ? ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਭਰੋਸਾ ਹੈ ਕਿ ਸਰਕਾਰ ਨੇ ਸਹੀ ਢੰਗ ਨਾਲ ਕੰਮ ਕੀਤਾ ਹੈ।

ਕੁਲ ਮਿਲਾ ਕੇ ਹੁਣ ਤਕ ਕੋਵਿਡ ਦੀ ਕੂਟਨੀਤੀ ਨੇ ਭਾਰਤ ਅਤੇ ਕੁਝ ਨਵੇਂ ਦੋਸਤਾਂ ਦੇ ਲਈ ਸਦਭਾਵਨਾ ਪੈਦਾ ਕੀਤੀ ਹੈ। ਨਵੇਂ ਯਤਨਾਂ ਲਈ ਦੱਖਣੀ ਬਲਾਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ‘‘ਕੋਵਿਡ ਵੈਕਸੀਨ ਇਕ ਨਵੀਨਤਮ ਕੂਟਨੀਤਿਕ ਕਰੰਸੀ ਹੈ।’’


Bharat Thapa

Content Editor

Related News