ਆਤਮਨਿਰਭਰ ਭਾਰਤ : ਇੰਡਸਟਰੀ ਦੀ ਲੋੜ ਅਤੇ ਸਕਿੱਲਡ ਵਰਕਫੋਰਸ ਦਾ ਤਾਲਮੇਲ

03/08/2021 4:36:26 AM

ਅਨੁਰਾਗ ਠਾਕੁਰ
ਕਿਸੇ ਵੀ ਦੇਸ਼ ਦੀ ਤਰੱਕੀ ਉਥੋਂ ਦੇ ਨੌਜਵਾਨਾਂ, ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਅਤੇ ਮੌਕਿਆਂ ਨੂੰ ਪਛਾਣਨ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ। ਇਨ੍ਹਾਂ ਸਾਰੇ ਪੈਮਾਨਿਆਂ ’ਤੇ ਅਸੀਂ ਕਿਸਮਤ ਵਾਲੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਜਵਾਨ ਆਬਾਦੀ, ਮੋਦੀ ਜੀ ਦੇ ਰੂਪ ’ਚ ਪ੍ਰਭਾਵਸ਼ਾਲੀ ਅਗਵਾਈ ਅਤੇ ਮੌਕਿਆਂ ਦੀ ਸਹੀ ਵਰਤੋਂ ਕਰਨ ਦੀ ਸਮਝ 21ਵੀਂ ਸਦੀ ਦੇ ਭਾਰਤ ’ਚ ਹੈ।

ਗੁਣਵੱਤਾਪੂਰਵਕ ਸਿੱਖਿਆ ਅਤੇ ਰੋਜ਼ਗਾਰ ਇਕ ਖੁਸ਼ਹਾਲ ਸਮਾਜ ਦੀ ਮੁੱਢਲੀ ਲੋੜ ਹੈ ਅਤੇ ਇਹ ਸਹੀ ਹੈ ਕਿ ਸਿੱਖਿਆ ਅਤੇ ਰੋਜ਼ਗਾਰ ਨੂੰ ਵੱਖ-ਵੱਖ ਕਰ ਕੇ ਨਹੀਂ ਦੇਖਿਆ ਜਾ ਸਕਿਆ ਪਰ ਵਿ ਵਹਾਰ ’ਚ ਅਕਸਰ ਇਨ੍ਹਾਂ ’ਚ ਤਾਲਮੇਲ ਦੀ ਘਾਟ ਦਿਸਦੀ ਹੈ। ਦੇਸ਼ ’ਚ ਹਰ ਸਾਲ ਵੱਡੀ ਗਿਣਤੀ ’ਚ ਨੌਜਵਾਨ ਗ੍ਰੈਜੂਏਟ ਬਣ ਕੇ ਜੌਬ ਮਾਰਕੀਟ ਲਈ ਤਿਆਰ ਹੋ ਜਾਂਦੇ ਹਨ ਪਰ ਬਦਕਿਸਮਤੀ ਵਾਲਾ ਤੱਥ ਇਹ ਹੈ ਕਿ ਉਨ੍ਹਾਂ ’ਚੋਂ ਵਧੇਰੇ ਗਿਣਤੀ ਉਨ੍ਹਾਂ ਦੀ ਹੈ ਜੋ ਬਾਜ਼ਾਰ ਦੀ ਮੰਗ ਅਨੁਸਾਰ ਫਿੱਟ ਨਹੀਂ ਬੈਠਦੇ।

ਇਨ੍ਹਾਂ ’ਚ ਦੋ-

ਰਾਵਾਂ ਨਹੀਂ ਹਨ ਕਿ ਭਾਰਤ ਦੀ ਆਬਾਦੀ ਦੇ ਅਨੁਪਾਤ ’ਚ ਰੋਜ਼ਗਾਰ ਪੈਦਾ ਕਰਨਾ ਬੜਾ ਔਖਾ ਕੰਮ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਦੁਨੀਆ ਦੀ ਇਸ ਤੇਜ਼ੀ ਨਾਲ ਵਧਦੀ ਅਰਥਵਿਵਸਥਾ ’ਚ ਬੇਰੋਜ਼ਗਾਰੀ ਦਾ ਪੱਧਰ ਘੱਟ ਕਰਨਾ ਸੰਭਵ ਹੀ ਨਾ ਹੋਵੇ। ਲੋੜ ਹੈ ਉਨ੍ਹਾਂ ਰਸਤਿਆਂ ਨੂੰ ਲੱਭਣ ਦੀ ਜੋ ਕਿਰਤ ਬਾਜ਼ਾਰ ਦੀਆਂ ਲੋੜਾਂ ਅਨੁਸਾਰ ਹੋਣ।

ਵਰਲਡ ਇਕਨਾਮਿਕ ਫੋਰਮ ਦੀ ਇਕ ਰਿਪੋਰਟ ਅਨੁਸਾਰ ਆਉਣ ਵਾਲੇ ਸਮੇਂ ’ਚ ਸੂਖਮ ਅਤੇ ਆਮ ਹੁਨਰ ਰੋਜ਼ਗਾਰ ਦੇ ਖੇਤਰ ਨਹੀਂ ਟਿਕ ਸਕਣਗੇ ਤਦ ਦੋ ਹੀ ਤਰ੍ਹਾਂ ਦੇ ਸਕਿਲ ਸੈੱਟ ਰਹਿਣਗੇ। ਪਹਿਲਾ, ਬਹੁਤ ਹੀ ਜ਼ਿਆਦਾ ਵਿਕਸਿਤ ਤਕਨੀਕੀ ਸਮਰਥਾਵਾਂ ਵਾਲੇ ਜਿਵੇਂ ਮਸ਼ੀਨ ਲਰਨਿੰਗ, ਬਿੱਗ ਡਾਟਾ, ਰੋਬੋਟਿਕਸ ਅਤੇ ਦੂਸਰਾ ਮਨੁੱਖੀ ਹੁਨਰ। ਅਸੀਂ ਇਹ ਨਹੀਂ ਭੁੱਲਣਾ ਕਿ ਅੱਜ ਦਾ ਇਕੋਲੋਜੀਕਲ ਤੰਤਰ ਇਕ ਅਜਿਹੇ ਕਾਰਜਬਲ ਦੀ ਮੰਗ ਕਰ ਰਿਹਾ ਹੈ ਜੋ ਅਨਿਸ਼ਚਿਤਤਾ ਨੂੰ ਸੰਭਾਲ ਸਕੇ ਅਤੇ ਲਗਾਤਾਰ ਹੋਣ ਵਾਲੀਆਂ ਤਬਦੀਲੀਆਂ ਦੇ ਅਨੁਸਾਰ ਹੋਵੇ।

ਕਾਰਜਬਲ ਨੂੰ ਨਵੀਆਂ ਲੋੜਾਂ ਅਨੁਸਾਰ ਸਮਰੱਥ ਬਣਾਉਣ ਲਈ ਸਕੂਲੀ ਸਿਲੇਬਸ ਨੂੰ ਕਿੱਤਾਮੁਖੀ ਸਿੱਖਿਆ ਦੇ ਨਾਲ ਤਾਲਮੇਲ ਕਰ ਕੇ ਬਿਹਤਰ ਬਣਾਉਣ ਦੀ ਲੋੜ ਹੈ। ਅੱਜ ਸਕੂਲਾਂ ਜਾਂ ਕਾਲਜਾਂ ’ਚ ਅਜਿਹਾ ਕੋਈ ਸਿਲੇਬਸ ਨਹੀਂ ਹੈ ਜੋ ਵਿਦਿਆਰਥੀਆਂ ਨੂੰ ਬਦਲਦੇ ਸਮੇਂ ਅਨੁਸਾਰ ਖੁਦ ਨੂੰ ਅਪਗ੍ਰੇਡ ਕਰਨ, ਉਨ੍ਹਾਂ ਦੇ ਐਟੀਚਿਊਡ ਨੂੰ ਬਦਲਣ ਅਤੇ ਜੀਵਨ ਲਈ ਲੋੜੀਂਦੀ ਮੰਗ ਅਨੁਸਾਰ ਆਪਣੇ ਸਕਿੱਲ ਸੈੱਟ ’ਚ ਤਬਦੀਲੀ ਕਰਨ ਦੀ ਸਿੱਖਿਆ ਦਿੰਦਾ ਹੋਵੇ। ਇਹ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਇੰਡਸਟਰੀ ਦੇ ਤਜਰਬੇਕਾਰ ਲੋਕਾਂ ਨੂੰ ਅੱਗੇ ਆ ਕੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਨੇ ਚਾਹੀਦੇ ਹਨ।

ਅਜਿਹਾ ਨਹੀਂ ਹੈ ਕਿ ਭਾਰਤ ’ਚ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਹੈ। ਮੌਜੂਦਾ ਸਮੇਂ ’ਚ ਇੰਡਸਟਰੀ ਦੀ ਮੰਗ ਸਕਿੱਲਡ ਵਰਕਫੋਰਸ ਦੀ ਹੈ ਅਤੇ ਮੋਦੀ ਸਰਕਾਰ ਵਲੋਂ ਹਾਲ ਹੀ ’ਚ ਲਿਆਂਦੀ ਗਈ ਰਾਸ਼ਟਰੀ ਸਿੱਖਿਆ ਨੀਤੀ ਨੂੰ ਆਰਥਿਕ ਅਤੇ ਸਮਾਜਿਕ ਵਿਸ਼ਲੇਸ਼ਕ ਬੇਰੋਜ਼ਗਾਰੀ ਦੂਰ ਕਰਨ ਦੀ ਇਕ ਮਹੱਤਵਪੂਰਨ ਪਹਿਲ ਦੇ ਰੂਪ ’ਚ ਵੇਖ ਰਹੇ ਹਨ। ਸਕੂਲੀ ਸਿੱਖਿਆ ’ਚ ਹੁਨਰ ਵਿਕਾਸ ਅਤੇ ਕਿੱਤਾਮੁਖੀ ਸਿਖਲਾਈ ਯਕੀਨਨ ਰੋਜ਼ਗਾਰ ਵਾਲੀ ਵਿਵਸਥਾ ਦੀ ਨੀਂਹ ਨੂੰ ਮਜ਼ਬੂਤ ਕਰੇਗੀ ਪਰ ਇਸ ਦੇ ਲਈ ਸਾਨੂੰ ਡੂੰਘਾਈ ’ਚ ਦੋ ਵਿਸ਼ਿਆਂ ਨੂੰ ਇਕੋ ਜਿਹੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ।

ਪਹਿਲਾ ਇੰਡਸਟਰੀ ਅਤੇ ਵਰਕਫੋਰਸ ਇਕ-ਦੂਸਰੇ ਦੇ ਪੂਰਕ ਹਨ ਅਤੇ ਇਕ ਦੇ ਬਿਨਾਂ ਦੂਸਰੇ ਦਾ ਕੰਮ ਨਹੀਂ ਚੱਲ ਸਕਦਾ। ਦੂਸਰਾ, ਨੌਜਵਾਨਾਂ ਦਾ ਇਹ ਦੇਸ਼ ਸਟਾਰਟਅਪ ਨੇਸ਼ਨਜ਼ ਦੀ ਸੂਚੀ ’ਚ ਚੌਥੇ ਨੰਬਰ ’ਤੇ ਹੈ ਅਤੇ ਜੇਕਰ ਇਨ੍ਹਾਂ ਸਟਾਰਟਅਪਸ ਨੂੰ ਜ਼ਿਆਦਾ ਮੁਸ਼ੱਕਤ ਕੀਤੇ ਬਗੈਰ ਸਕਿੱਲਡ ਵਰਕਫੋਰਸ ਮਿਲੇ ਤਾਂ ਚੌਥੇ ਤੋਂ ਪਹਿਲੇ ਸਥਾਨ ’ਤੇ ਪਹੁੰਚਣ ’ਚ ਸਾਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ। ਸਵਾਲ ਉੱਠਦਾ ਹੈ ਕਿ ਇਸ ਦੇ ਲਈ ਸਾਨੂੰ ਕਰਨਾ ਕੀ ਹੋਵੇਗਾ? ਇਸ ਦੇ ਲਈ ਇੰਡਸਟਰੀ ਅਤੇ ਯੂਥ ਦੋਵੇਂ ਪਹਿਲ ਦੇ ਅਧੀਨ ਇਕ-ਇਕ ਕਦਮ ਚੁੱਕਣ।

ਇਕ ਉਦਾਹਰਣ ਨਾਲ ਸਮਝਾਉਂਦਾ ਹਾਂ ਤਾਂ ਤਸਵੀਰ ਜ਼ਿਆਦਾ ਸਾਫ ਦਿਸੇਗੀ। ਮੈਂ ਪਹਾੜੀ ਸੂਬੇ ਹਿਮਾਚਲ ਤੋਂ ਆਉਂਦਾ ਹਾਂ ਅਤੇ ਸਾਡੇ ਇਥੋਂ ਦੇ ਲੋਕ ਆਪਣੀ ਮਿਹਨਤ ਅਤੇ ਈਮਾਨਦਾਰੀ ਲਈ ਪੂਰੀ ਦੁਨੀਆ ’ਚ ਜਾਣੇ ਜਾਂਦੇ ਹਨ। ਉਂਝ ਵੀ ਇਥੇ ਜ਼ਿਆਦਾਤਰ ਰੁਝਾਨ ਸਰਕਾਰੀ ਨੌਕਰੀਆਂ ਦਾ ਹੈ ਪਰ ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਜਿਨ੍ਹਾਂ ਨੇ ਰੋਜ਼ਗਾਰ, ਸਵੈ-ਰੋਜ਼ਗਾਰ ਰਾਹੀਂ ਆਪਣੀ ਪਛਾਣ ਨਾ ਬਣਾਈ ਹੋਵੇ ਪਰ ਇਕ ਸੱਚਾਈ ਇਹ ਹੈ ਕਿ ਕਿਤਾਬੀ ਗਿਆਨ ਲੈ ਕੇ ਵੱਡੀ ਗਿਣਤੀ ’ਚ ਨੌਜਵਾਨ ਇਥੋਂ ਰੋਜ਼ਗਾਰ ਲਈ ਬਾਹਰੀ ਸੂਬਿਆਂ ਨੂੰ ਜਾਂਦੇ ਹਨ ਪਰ ਇਕ ਸ਼ੁਰੂਆਤੀ ਸਮੱਸਿਆ ਇਹ ਆਉਂਦੀ ਹੈ ਕਿ ਬਾਹਰ ਜਾ ਕੇ ਉਨ੍ਹਾਂ ਨੂੰ ਰਹਿਣ, ਖਾਣ ਤੇ ਸਹੀ ਮਾਰਗਦਰਸ਼ਨ ਅਤੇ ਉਚਿਤ ਸਿਖਲਾਈ ਦੀ ਚੁਣੌਤੀ ਬਣੀ ਰਹਿੰਦੀ ਹੈ। ਮੇਰੇ ਸੰਸਦੀ ਹਲਕੇ ’ਚ ਇਕ ਨਵੀਂ ਪਹਿਲ ਇਹ ਹੈ ਕਿ ਸੁਰੱਖਿਆ ਦੇ ਖੇਤਰ ’ਚ ਆਪਣੀਆਂ ਸੇਵਾਵਾਂ ਦੇ ਰਹੀ ਇਕ ਇੰਡਸਟਰੀ ਇਥੋਂ ਦੇ ਨੌਜਵਾਨਾਂ ਨੂੰ 42 ਦਿਨ ਤਕ ਮੁਫਤ ਟ੍ਰੇਨਿੰਗ, ਉਨ੍ਹਾਂ ਦੇ ਰਹਿਣ-ਸਹਿਣ, ਖਾਣੇ ਅਤੇ ਗਾਰੰਟਿਡ ਰੋਜ਼ਗਾਰ ਦੀ ਇਸ ਤਜਵੀਜ਼ ਦੇ ਨਾਲ ਸਾਹਮਣੇ ਆਈ ਅਤੇ ਵੱਡੀ ਗਿਣਤੀ ’ਚ ਨੌਜਵਾਨ ਇਸ ਸਟਾਰਟਅਪ ਦੀ ਪਹਿਲ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਨਾਲ ਜੁੜ ਗਏ। ਇਥੇ ਦੋ ਮਕਸਦ ਇਕੱਠੇ ਸਿੱਧ ਹੋਏ, ਪਹਿਲਾ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਇੰਡਸਟਰੀ ਦੀ ਲੋੜ ਦੇ ਹਿਸਾਬ ਨਾਲ ਸਿਖਲਾਈ ਮਿਲ ਰਹੀ ਹੈ। ਦੂਸਰਾ ਇੰਡਸਟਰੀ ਨੂੰ ਸਕਿੱਲਡ ਵਰਕਫੋਰਸ, ਤਾਂ ਮੇਰਾ ਇਹੀ ਕਹਿਣਾ ਹੈ ਕਿ ਇਹ ਇਕ ਸ਼ਲਾਘਾਯੋਗ ਕਦਮ ਹੈ ਅਤੇ ਸਾਨੂੰ ਇਸ ਫੀਲਡ ਨੂੰ ਹੋਰ ਐਕਸਪਲੋਰ ਕਰਨ ਦੀ ਲੋੜ ਹੈ। ਇਸੇ ’ਚ ਦੋਵਾਂ ਦੀ ਭਲਾਈ ਹੈ।

ਭਾਰਤ ਵਰਗਾ ਦੇਸ਼ ਬੇਰੋਜ਼ਗਾਰੀ ਦੀ ਜੰਗ ਨਾਲ ਤਦ ਹੀ ਲੜ ਸਕਦਾ ਹੈ ਜਦੋਂ ਅਸੀਂ ਸਾਰੇ ਸਕਿੱਲਡ ਮੈਨਪਾਵਰ ਅਤੇ ਬਿਹਤਰ ਨੌਕਰੀ ਵਿਚਕਾਰਲੇ ਫਰਕ ਨੂੰ ਭਰਨ ਲਈ ਕੰਮ ਕਰਾਂਗੇ। ਹਾਲ ਹੀ ’ਚ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਅਤੇ ਵਰਲਡ ਇਕਨਾਮਿਕ ਫੋਰਮ ਨੇ ਯੰਗ ਇੰਡੀਆ ਐਂਡ ਵਰਕ ਨਾਂ ਦਾ ਇਕ ਅਧਿਐਨ ਕੀਤਾ। ਇਸ ਦੇ ਮੁਤਾਬਕ, ਭਾਰਤ ਦੇ 70 ਫੀਸਦੀ ਨੌਜਵਾਨ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਹੁਨਰ ਵਿਕਾਸ ਯੋਜਨਾਵਾਂ ਤੋਂ ਅਣਜਾਣ ਹਨ। ਹਾਲਾਂਕਿ 70 ਫੀਸਦੀ ਤੋਂ ਵੱਧ ਨੌਜਵਾਨ ਹੁਨਰ ਸਬੰਧੀ ਸਿਖਲਾਈ ਲੈਣ ’ਚ ਗੂੜ੍ਹੀ ਰੁਚੀ ਰੱਖਦੇ ਹਨ। ਦੇਸ਼ ’ਚ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ। ਬਸ ਉਨ੍ਹਾਂ ’ਚ ਨਿਖਾਰ ਲਿਆਉਣ ਦੀ ਲੋੜ ਹੈ। ਹੁਨਰ ਸਿਖਲਾਈ ਪ੍ਰਾਪਤ ਹੋਵੇ ਤਾਂ ਭਾਰਤੀ ਅਰਥਵਿਵਸਥਾ ਦੇ ਵਿਕਾਸ ’ਚ ਇਨ੍ਹਾਂ ਦਾ ਅਹਿਮ ਯੋਗਦਾਨ ਹੋ ਸਕਦਾ ਹੈ। ਭਾਰਤ ’ਚ ਨਾ ਤਾਂ ਰੋਜ਼ਗਾਰ ਦੀ ਘਾਟ ਹੈ ਅਤੇ ਨਾ ਹੀ ਮੌਕਿਆਂ ਦੀ, ਬਸ ਲੋੜ ਹੈ ਸਹੀ ਦਿਸ਼ਾ ’ਚ ਫੋਕਸਡ ਤਰੀਕੇ ਨਾਲ ਅੱਗੇ ਵਧਣ ਦੀ। ਵੱਧ ਤੋਂ ਵੱਧ ਇੰਡਸਟਰੀ ਹੇਠਲੇ ਹਿੱਸਿਆਂ ’ਚ ਪਹੁੰਚ ਕੇ ਨੌਜਵਾਨਾਂ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਸਿਖਲਾਈ ਦੇਵੇ ਜਿਸ ਨਾਲ ਨੌਜਵਾਨ ਇੰਡਸਟਰੀ ਦੀਆਂ ਲੋੜਾਂ ਨੂੰ ਬਿਨਾਂ ਸਮਾਂ ਗੁਆਏ ਪੂਰੀਅਾਂ ਕਰ ਸਕਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਵਿਜ਼ਨ ਨੂੰ ਸਾਕਾਰ ਕਰਨ ’ਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਣ।


Bharat Thapa

Content Editor

Related News