ਮੱਧਵਰਗ ਨੂੰ ਮੁਕਤੀ ਦਿਓ, ਆਮਦਨ ਕਰ ਖਤਮ ਕਰੋ

10/15/2019 1:46:35 AM

ਕਟਿੰਗ

ਗੰਭੀਰ ਆਰਥਿਕ ਸੰਕਟ ’ਚ ਘਿਰੀਆਂ ਸਰਕਾਰਾਂ ਦਾ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਕਾਰੋਬਾਰੀ ਘਰਾਣਿਆਂ ਵੱਲ ਪਰਤਣਾ ਅਤੇ ਵਿਕਾਸ ਤੇ ਖੁਸ਼ਹਾਲੀ ਦੇ ਚੱਕਰ ਨੂੰ ਉਤਸ਼ਾਹਿਤ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਸਦੀਆਂ ਪਹਿਲਾਂ ਜਦੋਂ ਲੱਗਭਗ ਸਾਰੇ ਫਰਾਂਸੀਸੀ ਸਮਰਾਟਾਂ ਨੇ ਤਬਾਹਕੁੰਨ ਜੰਗਾਂ ਲੜੀਆਂ ਅਤੇ ਅਰਥ ਵਿਵਸਥਾ ਨੂੰ ਦੀਵਾਲੀਆ ਬਣਾ ਦਿੱਤਾ, ਉਹ ਰੁਕੇ ਅਤੇ ਇਕ ਅਜਿਹੇ ਪ੍ਰੋਗਰਾਮ ਦਾ ਆਯੋਜਨ ਕੀਤਾ, ਜੋ ਸਾਡੇ ਆਧੁਨਿਕ ਸਮੇਂ ਦੀ ਨਿਵੇਸ਼ Ãਸਿਖਰ ਬੈਠਕ ਤੋਂ ਜ਼ਿਆਦਾ ਵੱਖਰਾ ਨਹੀਂ ਸੀ, ਜਿਸ ਦਾ ਉਦੇਸ਼ ‘‘ਵਿਸ਼ਵਾਸ ਪੈਦਾ ਕਰਨਾ ਅਤੇ ਕਾਰੋਬਾਰੀ ਭਾਵਨਾਵਾਂ ’ਚ ਵਾਧਾ’’ ਕਰਨਾ ਸੀ। ਕਿਸੇ ਵੀ ਕਾਰੋਬਾਰੀ ਵਲੋਂ ਦਿੱਤੀ ਗਈ ਸਭ ਤੋਂ ਵੱਧ ਗੰਭੀਰ ਸਲਾਹ ਪਰ ਇਤਿਹਾਸ ’ਚ ਕਿਸੇ ਵੀ ਸਰਕਾਰ ਵਲੋਂ ਉਸ ਤੋਂ ਸਿੱਖਿਆ ਨਾ ਲੈਣਾ, 1681 ’ਚ ਇਕ ਬੈਠਕ ਸੀ, ਜਿਸ ਦੀ ਪ੍ਰਧਾਨਗੀ ਤਾਕਤਵਰ ਵਿੱਤ ਮੰਤਰੀ ਜੀਨ-ਬੈਪਟਿਸਟ ਨੇ ਕੀਤੀ, ਜਿਸ ਵਿਚ ਕਾਰੋਬਾਰੀ ਲੀ ਜੈਂਡਰ ਨੇ ਕਿਹਾ ਸੀ ਕਿ ‘‘ਸਾਨੂੰ ਇਕੱਲਾ ਛੱਡ ਦਿਓ ਜਾਂ ਇਸ ਨੂੰ ਸਾਡੇ ’ਤੇ ਛੱਡ ਦਿਓ।’’

ਇਹ ਸਮਾਂ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਠੀਕ ਉਹੀ ਦੱਸਣ ਦਾ ਹੈ। ਜੇਕਰ ਭਾਜਪਾ ਸਰਕਾਰ ਗੰਭੀਰਤਾਪੂਰਵਕ ਅਰਥ ਵਿਵਸਥਾ ਨੂੰ ਮੁੜ ਸੁਰਜੀਤ, ਵਾਧੇ ਦੀ ਸ਼ੁਰੂਆਤ, ਨਿਵੇਸ਼ ਵਧਾਉਣਾ, ਵਿਸ਼ਵਾਸ ’ਚ ਵਾਧਾ ਕਰਨਾ, ਖਪਤਕਾਰ ਦੀ ਮੰਗ ਵਧਾਉਣਾ ਅਤੇ ਨੌਕਰੀਆਂ ਪੈਦਾ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਨਿੱਜੀ ਆਮਦਨ ਕਰ ਖਤਮ ਕਰਨਾ ਹੋਵੇਗਾ। ਭਾਰਤੀ ਕਰਦਾਤਿਆਂ, ਜ਼ਿਆਦਾਤਰ ਨੌਕਰੀਪੇਸ਼ਾ ਤੋਂ ਨਿੱਜੀ ਆਮਦਨ ਕਰ ਦੇ ਤੌਰ ’ਤੇ ਇਕੱਠੇ ਕੀਤੇ ਗਏ 5 ਲੱਖ ਕਰੋੜ ਰੁਪਏ ਤੋਂ ਵੀ ਵੱਧ ਅਰਥ ਵਿਵਸਥਾ ਦਾ ਘੱਟ ਭਲਾ ਕਰਨਗੇ, ਬਜਾਏ ਖ਼ੁਦ ਲੋਕਾਂ ਦੇ ਹੱਥਾਂ ਵਿਚ ਹੋਣ ਦੇ।

ਹਾਂ, ਭਾਜਪਾ ਸਰਕਾਰ ਸ਼ਾਇਦ ਦੀਵਾਲੀ ਤੋਂ ਪਹਿਲਾਂ ਕੋਈ ਬਹੁਤ ਚੰਗੀ ਖਬਰ ਸੁਣਾਉਣ ਦਾ ਮੂਡ ਬਣਾ ਰਹੀ ਹੈ ਪਰ ਆਮਦਨ ਕਰ ਦੀਆਂ ਸਲੈਬਸ ’ਚ ਬਦਲਾਅ, ਫੀਸਦੀ ਵਿਚ ਕਮੀ ਆਦਿ ਵਰਗੇ ਅਸਲ ਪ੍ਰਸਤਾਵ ਸ਼ਾਇਦ ਹੀ ਘੱਟ ਆਉਣ। ਜੇਕਰ ਸਰਕਾਰ ਮੂਡ ’ਚ ਗੈਰ-ਸਾਧਾਰਨ ਬਦਲਾਅ ਚਾਹੁੰਦੀ ਹੈ ਤਾਂ ਇਸ ਨੂੰ ਗੈਰ-ਸਾਧਾਰਨ ਰਿਆਇਤਾਂ ਦਾ ਐਲਾਨ ਕਰਨਾ ਪਵੇਗਾ, ਸਿਆਸੀ ਗਲਤ ਨਤੀਜਿਆਂ ਜਾਂ ਅਪੋਜ਼ੀਸ਼ਨ ਵਲੋਂ ਗਰੀਬ ਵਿਰੋਧੀ ਅਤੇ ਗਰੀਬ ਸਮਰਥਕ ਦੱਸ ਕੇ ਆਲੋਚਨਾ ਕਰਨ ਜਾਂ ਨੌਕਰਸ਼ਾਹਾਂ ਅਤੇ ਅਧਿਕਾਰੀਆਂ ਦੀਆਂ ਖੇਡਾਂ ਵਿਚ ਫਸਣ, ਜੋ ਕਦੇ ਵੀ ਕਰਦਾਤਿਆਂ ਨੂੰ ਪ੍ਰੇਸ਼ਾਨ ਕਰਨ ਦੀ ਆਪਣੀ ਤਾਕਤ ਨੂੰ ਨਹੀਂ ਗੁਆਉਣਾ ਚਾਹੁਣਗੇ, ਦੀ ਪਰਵਾਹ ਕੀਤੇ ਬਿਨਾਂ। ਸਰਕਾਰ ਵਲੋਂ ਆਮਦਨ ਕਰ ਦੇ ਮੋਰਚੇ ’ਤੇ ਨੀਰਸ ਅਤੇ ਫਿੱਕੀਆਂ ਰਿਆਇਤਾਂ ਦਾ ਐਲਾਨ ਕਰਨ ਦੇ ਨਤੀਜੇ ਓਨੇ ਹੀ ਨੀਰਸ ਅਤੇ ਫਿੱਕੇ ਹੋਣਗੇ।

ਸੀਤਾਰਮਨ ਨੂੰ ਰਚਨਾਤਮਕ ਰਾਜਨੀਤਕ ਫੈਸਲੇ ਲੈਣ, ਜਿਵੇਂ ਕਿ ਮੱਧਵਰਗ ਹਿਤੈਸ਼ੀ ਅਤੇ ਇਸ ਦੇ ਨਾਲ ਹੀ ਹਿੰਮਤ ਵਾਲੀ ਛਾਲ ਲਾਉਣ ਦੀ ਲੋੜ ਹੈ। ਨਾਗਰਿਕਾਂ ਦੇ ਹੱਥ ਵਿਚ ਪੈਸਾ, ਵਿਸ਼ੇਸ਼ ਤੌਰ ’ਤੇ ਮੱਧਵਰਗ ਦੇ ਸਿਰਫ ‘ਖਪਤਕਾਰ ਮੰਗ ਵਿਚ ਵਾਧੇ’ ਦੀ ਬਜਾਏ ਕਿਤੇ ਜ਼ਿਆਦਾ ਹਾਸਿਲ ਕਰੇਗਾ। ਇਸ ਦਾ ਅਰਥ ਇਕ ਇਤਿਹਾਸਿਕ ਪਲ ਨੂੰ ਝਪਟ ਲੈਣਾ ਅਤੇ ਧਨ ਬਣਾਉਣ ਲਈ ਸਰਕਾਰ ਨਹੀਂ, ਲੋਕਾਂ ਵਲੋਂ ਸਰਕਾਰ ਦੇ ਦ੍ਰਿਸ਼ਟੀਕੋਣ ’ਚ ਕਾਇਆ ਪਲਟ ਕਰਨਾ ਹੈ।

ਮੱਧਵਰਗ ਦੇ ਹੱਥਾਂ ਵਿਚ ਧਨ ਦਾ ਅਰਥ ਹੋਵੇਗਾ ਜ਼ਿਆਦਾ ਖਰਚਾ, ਜ਼ਿਆਦਾ ਮੰਗ, ਜ਼ਿਆਦਾ ਅਤੇ ਤੇਜ਼ੀ ਨਾਲ ਨਿਵੇਸ਼ ਅਤੇ ਥੋੜ੍ਹੇ ਸਮੇਂ ’ਚ ਨੌਕਰੀਆਂ ਪੈਦਾ ਕਰਨਾ। ਲੰਮੇ ਸਮੇਂ ਵਿਚ ਇਸ ਨਾਲ ਖੁਸ਼ਹਾਲੀ ਦੇ ਉੱਚ ਪੱਧਰਾਂ ਵਾਲੇ ਜ਼ਿਆਦਾ ਪਰਿਵਾਰ ਬਣਨਗੇ–ਉੱਚ ਜੋਖ਼ਮ ਦੀ ਚਾਹਤ ਵਾਲੇ ਲੋਕਾਂ ਦਾ ਇਕ ਵੱਡਾ ਆਧਾਰ, ਜਿਨ੍ਹਾਂ ’ਚੋਂ ਕਈ ਭਵਿੱਖ ਦੇ ਸਟਾਰਟਅੱਪਸ ਲਈ ਸਮਰੱਥ ਨਿਵੇਸ਼ਕ ਬਣਨਗੇ। 50 ਖ਼ਰਬ ਡਾਲਰ ਦੀ ਅਰਥ ਵਿਵਸਥਾ ਦਾ ਅਰਥ ਇਕ ਅਜਿਹਾ ਪ੍ਰਸਥਿਤਕੀ ਤੰਤਰ ਬਣਾਉਣਾ ਹੈ, ਜਿਥੇ ਕਈ ਖ਼ਰਬਪਤੀ ਅਤੇ ਬਹੁਤ ਸਾਰੇ ਕਰੋੜਪਤੀ ਕੰਮ ਕਰਦੇ ਹੋਣ ਅਤੇ ਦੇਸ਼ ਤੇ ਅਰਥ ਵਿਵਸਥਾ ’ਚ ਨਿਵੇਸ਼ ਕਰਨ।

ਵਿੱਤੀ ਘਾਟੇ ਨੂੰ ਮੈਨੇਜ ਕਰਨ ਲਈ ਫੰਡ ਜੁਟਾਉਣ ਦੇ ਬਦਲਵੇਂ ਤਰੀਕਿਆਂ ’ਤੇ ਸਮਝਦਾਰ ਟੈਕਨੋਕ੍ਰੇਟਸ ਨੂੰ ਕੰਮ ਕਰਨ ਦਿਓ। ਘੱਟ ਮਾਲੀਏ ਦੇ ਵਾਧੂ ਦਬਾਅ ਨੂੰ ਸੁਧਾਰਾਂ ਦੀ ਇਕ ਪੂਰੀ ਨਵੀਂ ਪੀੜ੍ਹੀ, ਨਿੱਜੀਕਰਨ ਅਤੇ ਉਦਯੋਗਾਂ ਆਦਿ ’ਚੋਂ ਸਰਕਾਰ ਨੂੰ ਵਿਆਪਕ ਤੌਰ ’ਤੇ ਬਾਹਰ ਹੋਣ ’ਚ ਮਦਦ ਕਰਨ ਦਿਓ।

ਬਹੁਤ ਲੰਮੇ ਸਮੇਂ ਤੋਂ ਭਾਰਤੀ ਸਿਆਸਤ ਇਸ ਧਾਰਨਾ ਨਾਲ ਗਰੀਬਾਂ ਲਈ ਆਪਣਾ ਪ੍ਰੇਮ ਜਤਾਉਂਦੀ ਆ ਰਹੀ ਹੈ ਕਿ ਉਹ ਹਮੇਸ਼ਾ ਗਰੀਬ ਹੀ ਰਹਿਣਗੇ। ਇਹੀ ਸਮਾਂ ਹੈ ਕਿ ਅਸੀਂ ਮੱਧਵਰਗੀ ਭਾਰਤੀ ਨੂੰ ਇਕ ਦੁੱਧ ਦੇਣ ਵਾਲੀ ਗਾਂ ਦੇ ਤੌਰ ’ਤੇ ਦੇਖਣਾ ਬੰਦ ਕਰੀਏ, ਜੋ ਹਰ ਸਾਲ ਸੋਮਿਆਂ ’ਤੇ 30 ਫੀਸਦੀ ਕਰ ਚੁਕਾਉਂਦਾ ਹੈ। ਇਸ ਦੀ ਬਜਾਏ ਉਸ ਦੀ ਵਰਤੋਂ ਇਕ ਤਾਕਤ ਦੇ ਤੌਰ ’ਤੇ ਕਰੀਏ, ਅਰਥ ਵਿਵਸਥਾ ਨੂੰ ਰਫਤਾਰ ਦੇਣ ਅਤੇ ਕਈ ਗੁਣਾ ਵਧਾਉਣ ਵਾਲੀ ਤਾਕਤ। ਇਸ ਦੀ ਬਜਾਏ ਉਨ੍ਹਾਂ ਨੂੰ ਰੇਸ ਦਾ ਘੋੜਾ ਬਣਨ ਦੇਈਏ। ਉਹ ਚੌਕੜੀ ਭਰਨਗੇ ਅਤੇ ਭਾਰਤ ਜਿੱਤ ਜਾਵੇਗਾ। (ਏ. ਏ.)


Bharat Thapa

Content Editor

Related News