‘ਆਨਸਕ੍ਰੀਨ ਮਾਰਕਿੰਗ ’ਤੇ ਮੁੜ ਵਿਚਾਰ ਕਰਨਾ ਚਾਹੀਦੈ!

Friday, May 29, 2026 - 05:05 PM (IST)

‘ਆਨਸਕ੍ਰੀਨ ਮਾਰਕਿੰਗ ’ਤੇ ਮੁੜ ਵਿਚਾਰ ਕਰਨਾ ਚਾਹੀਦੈ!

13 ਮਈ ਨੂੰ ਸੀ. ਬੀ. ਐੱਸ. ਈ. ਨੇ ਕਲਾਸ 12ਵੀਂ ਦੇ ਨਤੀਜੇ ਐਲਾਨੇ, ਜਿਸ ’ਚ ਪਾਸ ਫੀਸਦੀ ’ਚ ਤਿੰਨ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਇਹ ਗਿਰਾਵਟ ਪਿਛਲੇ ਸਾਲ ਦੇ 88.39% ਤੋਂ ਘਟ ਕੇ 85.20% ਹੋ ਗਈ ਹੈ। ਕਈ ਵਿਦਿਆਰਥੀ ਪਿਛਲੇ ਸਾਲ ਦੇ ਵਿਦਿਆਰਥੀਆਂ ਦੀ ਤੁਲਨਾ ’ਚ ਪਾਸ ਫੀਸਦੀ ’ਚ ਪਿੱਛੇ ਰਹਿ ਗਏ ਹੋਣਗੇ। ਪਾਸ ਫੀਸਦੀ ’ਚ ਇਹ ਭਾਰੀ ਗਿਰਾਵਟ ਇੰਨੀ ਤਿੱਖੀ ਹੈ ਕਿ ਇਸ ਨੂੰ “ਇਸ ਸਾਲ ਪ੍ਰਸ਼ਨ-ਪੱਤਰ ਜ਼ਿਆਦਾ ਔਖੇ ਸਨ” ਜਿਨ੍ਹਾਂ ਨੂੰ ਆਮ ਬਹਾਨੇ ਨਾਲ ਟਾਲਿਆ ਨਹੀਂ ਜਾ ਸਕਦਾ।

ਸੀ. ਬੀ. ਐੱਸ. ਈ. ਨੇ ਕਲਾਸ 12ਵੀਂ ਦੀਆਂ ਉੱਤਰ-ਕਾਪੀਆਂ ਦੇ ਮੁਲਾਂਕਣ ਲਈ ਇਕ ਨਵਾਂ ਇੰਟਰਫੇਸ - ਆਨ-ਸਕ੍ਰੀਨ ਮਾਰਕਿੰਗ ਸਿਸਟਮ ਪੇਸ਼ ਕੀਤਾ ਹੈ, ਜਿਸ ਦਾ ਰਸਮੀ ਐਲਾਨ 9 ਫਰਵਰੀ ਨੂੰ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ ਗਿਆ ਸੀ। ਇਸ ਪ੍ਰਣਾਲੀ ਦੇ ਹੇਠ ਭੌਤਿਕ ਉੱਤਰ-ਕਾਪੀਆਂ ਨੂੰ ਸਕੈਨ ਕੀਤਾ ਜਾਵੇਗਾ, ਇਕ ਸੁਰੱਖਿਅਤ ਡਿਜੀਟਲ ਪਲੇਟਫਾਰਮ ’ਤੇ ਅਪਲੋਡ ਕੀਤਾ ਜਾਵੇਗਾ ਅਤੇ ਮੁਲਾਂਕਣਕਰਤਾਵਾਂ ਨੂੰ ਸੌਂਪਿਆ ਜਾਵੇਗਾ, ਜੋ ਕਾਗਜ਼ ਦੀ ਬਜਾਏ ਕੰਪਿਊਟਰ ’ਤੇ ਉਨ੍ਹਾਂ ਦਾ ਮੁਲਾਂਕਣ ਕਰ ਸਕਣਗੇ।

ਇਸ ਕਦਮ ਨੂੰ ਆਧੁਨਿਕੀਕਰਨ ਦੇ ਯਤਨ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਸਕੋਰਿੰਗ ਪ੍ਰਕਿਰਿਆ ਤੇਜ਼, ਵਧੇਰੇ ਕੁਸ਼ਲ ਅਤੇ ਵਧੇਰੇ ਪਾਰਦਰਸ਼ੀ ਬਣੇਗੀ। ਅਸੀਂ ਸਾਰੇ ਮੰਨਦੇ ਹਾਂ ਕਿ ਪੜ੍ਹਨਾ ਤਾਂ ਪੜ੍ਹਨਾ ਹੀ ਹੁੰਦਾ ਹੈ, ਚਾਹੇ ਉਹ ਛਪੇ ਹੋਏ ਪੰਨੇ ’ਤੇ ਹੋਵੇ ਜਾਂ ਡਿਜੀਟਲ ਸਕ੍ਰੀਨ ’ਤੇ। ਇਹ ਧਾਰਨਾ ਕਿਸੇ ਟਵੀਟ ਜਾਂ ਖ਼ਬਰ ਦੀ ਸੁਰਖੀ ਲਈ ਤਾਂ ਦਲੀਲ ਭਰਪੂਰ ਲੱਗ ਸਕਦੀ ਹੈ ਪਰ ਜਿਵੇਂ ਹੀ ਤੁਸੀਂ ਕੋਈ ਲੰਬਾ ਲੇਖ ਪੜ੍ਹਨਾ ਸ਼ੁਰੂ ਕਰਦੇ ਹੋ, ਇਹ ਧਾਰਨਾ ਗਲਤ ਸਾਬਤ ਹੋਣ ਲੱਗਦੀ ਹੈ, ਕਿਉਂਕਿ ਇਸ ਲਈ ਤੁਹਾਨੂੰ ਦਲੀਲ ਨੂੰ ਸਮਝਣਾ, ਇਕੋ ਸਮੇਂ ਕਈ ਬਿੰਦੂਆਂ ਨੂੰ ਧਿਆਨ ’ਚ ਰੱਖਣਾ ਅਤੇ ਗੁਣਵੱਤਾ ਬਾਰੇ ਸਮੁੱਚਾ ਫੈਸਲਾ ਲੈਣਾ ਜ਼ਰੂਰੀ ਹੁੰਦਾ ਹੈ।

ਕਲਾਸ 12ਵੀਂ ਦੇ ਮੁਲਾਂਕਣਕਰਤਾ ਤੋਂ ਠੀਕ ਇਹੀ ਕੰਮ ਕਰਨ ਲਈ ਕਿਹਾ ਜਾਂਦਾ ਹੈ, ਅਤੇ ਉਹ ਵੀ ਸੈਂਕੜੇ ਵਾਰ, ਸਮੇਂ ਦੇ ਦਬਾਅ ਹੇਠ। ਬ੍ਰਿਟਿਸ਼ ਜਰਨਲ ਆਫ ਐਜੂਕੇਸ਼ਨਲ ਟੈਕਨਾਲੋਜੀ ’ਚ 2010 ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਇਹ ਜਾਂਚ ਕੀਤੀ ਗਈ ਕਿ ਕੀ ਲੰਬੇ ਲੇਖਾਂ ਵਾਲੀਆਂ ਉੱਤਰ-ਕਾਪੀਆਂ ਦਾ ਮੁਲਾਂਕਣ ਕਰਦੇ ਸਮੇਂ ਅੰਕ ਦੇਣ ਦੀ ਵਿਧੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ। ਪਾਇਆ ਗਿਆ ਕਿ ਭਾਵੇਂ ਦੋਹਾਂ ਤਰੀਕਿਆਂ ’ਚ ਮਾਰਕਰ ਦੀ ਸਮੁੱਚੀ ਭਰੋਸੇਯੋਗਤਾ ਕਾਫੀ ਹੱਦ ਤੱਕ ਇਕੋ ਜਿਹੀ ਸੀ ਪਰ ਕਾਗਜ਼ ’ਤੇ ਅੰਕ ਦੇਣ ਦੀ ਤੁਲਨਾ ’ਚ ਆਨ-ਸਕ੍ਰੀਨ ਅੰਕ ਦੇਣ ’ਚ ਕਾਫ਼ੀ ਜ਼ਿਆਦਾ ਫਰਕ ਸੀ।

ਉਸ ਅਧਿਐਨ ’ਚ ਸਿਰਫ 12 ਪ੍ਰੀਖਿਅਕਾਂ ਨੇ ਤੁਲਨਾ ’ਚ ਛੋਟੇ ਲੇਖਾਂ ਦੀ ਜਾਂਚ ਕੀਤੀ ਸੀ ਪਰ ਸੀ. ਬੀ. ਐੱਸ. ਬੀ. ਪ੍ਰਣਾਲੀ ’ਚ ਲੱਖਾਂ ਉੱਤਰ-ਕਾਪੀਆਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਦਾ ਮੁਲਾਂਕਣ ਹਜ਼ਾਰਾਂ ਅਧਿਆਪਕਾਂ ਵਲੋਂ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਕਈ ਅਧਿਆਪਕ ਮੁਲਾਂਕਣ ਲਈ ਇਸ ਇੰਟਰਫੇਸ ਦੀ ਪਹਿਲੀ ਵਾਰ ਵਰਤੋਂ ਕਰ ਰਹੇ ਹੋਣਗੇ।

ਹੱਥ ਨਾਲ ਲਿਖੇ ਉੱਤਰਾਂ ਦੀ ਪੜ੍ਹਨ ਸਮਰੱਥਾ ਕਾਫ਼ੀ ਹੱਦ ਤੱਕ ਸਕੈਨ ਦੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ। ਇਕ ਲਿਖਤ ਖਰੜਾ ਜੋ ਆਪਣੇ ਮੂਲ ਰੂਪ ’ਚ ਪੂਰੀ ਤਰ੍ਹਾਂ ਪੜ੍ਹਨਯੋਗ ਹੈ, ਸਕ੍ਰੀਨ ’ਤੇ ਇਕ ਧੁੰਦਲੀ ਅਤੇ ਅਸਪਸ਼ਟ ਤਸਵੀਰ ਬਣ ਸਕਦੀ ਹੈ - ਜਿਸ ਨਾਲ ਪ੍ਰੀਖਿਅਕ ਲਈ ਨਿਰਪੱਖਤਾ ਨਾਲ ਪੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ। ਨਿਰਪੱਖ ਅੰਕ ਦੇਣਾ ਤਾਂ ਦੂਰ ਦੀ ਗੱਲ ਹੈ। ਸਕ੍ਰੀਨ ਤੋਂ ਹੋਣ ਵਾਲੀ ਥਕਾਵਟ ਵੀ ਇਕ ਪ੍ਰਮੁੱਖ ਕਾਰਨ ਹੈ। ਨਾਲ ਹੀ, ਨਵੇਂ ਇੰਟਰਫੇਸ ਨੂੰ ਸਮਝਣ ਅਤੇ ਵਰਤਣ ’ਚ ਲੱਗਣ ਵਾਲਾ ਮਾਨਸਿਕ ਬੋਝ ਵੀ ਇਕ ਅਹਿਮ ਕਾਰਕ ਹੈ।


ਇਸ ਪ੍ਰਣਾਲੀ ਨੂੰ ਹੋਰ ਲਾਗੂ ਕਰਨ ਤੋਂ ਪਹਿਲਾਂ ਸੀ. ਬੀ. ਐੱਸ. ਈ. ਨੂੰ ਜੋ ਕਰਨਾ ਚਾਹੀਦਾ ਸੀ, ਉਹ ਅਜੇ ਵੀ ਕੀਤਾ ਜਾ ਸਕਦਾ ਹੈ। ਉਹ ਹੈ ਇਕ ਢੁੱਕਵਾਂ ਮੁਲਾਂਕਣ ਕਰਨਾ। ਉੱਤਰ-ਕਾਪੀਆਂ ਦਾ ਇਕ ਗਿਣਤੀ ਪੱਖੋਂ ਅਹਿਮ ਨਮੂਨਾ ਲਓ। ਇਕ ਗਰੁੱਪ ਨੂੰ ਕਾਗਜ਼ ’ਤੇ ਅਤੇ ਦੂਜੇ ਗਰੁੱਪ ਨੂੰ ਸਕ੍ਰੀਨ ’ਤੇ ਮੁਲਾਂਕਣ ਕਰਨ ਦਿਓ। ਨਾ ਸਿਰਫ ਅੰਤਿਮ ਅੰਕਾਂ ਦੀ ਤੁਲਨਾ ਕਰੋ ਸਗੋਂ ਅੰਕਾਂ ਦੀ ਵੰਡ, ਅਜੀਬ ਅੰਕਾਂ ਦੇ ਰੂਝਾਨ ਅਤੇ ਉਦਾਰ ਤੇ ਸਖਤ ਮੁਲਾਂਕਣਕਰਤਾਵਾਂ ਦਰਮਿਆਨ ਫਰਕ ਦੀ ਵੀ ਤੁਲਨਾ ਕਰੋ।

ਇਸ ਤਰ੍ਹਾਂ ਦੇ ਤਜਰਬੇ, ਹੋਰਨਾਂ ਅਧਿਐਨਾਂ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿਸਟਮ ਇੱਛਾ ਅਨੁਸਾਰ ਕੰਮ ਕਰ ਰਿਹਾ ਹੈ ਜਾਂ ਨਹੀਂ।

ਜਿਸ ਸਾਲ ਨਵੀਂ ਮੁਲਾਂਕਣ ਪ੍ਰਣਾਲੀ ਲਾਗੂ ਕੀਤੀ ਗਈ, ਉਸੇ ਸਾਲ ਪਾਸ ਹੋਣ ਦੀ ਦਰ ’ਚ ਤਿੰਨ ਫੀਸਦੀ ਅੰਕਾਂ ਦੀ ਗਿਰਾਵਟ ਆਉਣਾ ਸਿਰਫ ਇਤਫ਼ਾਕ ਨਹੀਂ ਹੋ ਸਕਦਾ। ਇਸ ’ਚ ਹੋਰ ਕਾਰਕ ਵੀ ਸ਼ਾਮਲ ਹਨ। ਪ੍ਰੀਖਿਆ ਦੀ ਮੁਸ਼ਕਲ ਅਰਥ ਰੱਖਦੀ ਹੈ। ਵਿਦਿਆਰਥੀਆਂ ਦੀ ਤਿਆਰੀ ਵੀ ਅਰਥ ਰੱਖਦੀ ਹੈ। ਲੱਖਾਂ ਨੌਜਵਾਨਾਂ ਦਾ ਅਕਾਦਮਿਕ ਭਵਿੱਖ ਇਨ੍ਹਾਂ ਅੰਕਾਂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਕਲਾਸ 12ਵੀਂ ਦੀ ਬੋਰਡ ਦੀ ਪ੍ਰੀਖਿਆ ਦਾ ਸਕੋਰ ਕਾਲਜ ’ਚ ਦਾਖਲਾ ਅਤੇ ਸਕਾਲਰਸ਼ਿਪ ਲਈ ਇਕ ਦਰਵਾਜ਼ਾ ਹੈ, ਜੋ ਸਾਧਾਰਨ ਪਿਛੋਕੜ ਵਾਲੇ ਵਿਦਿਆਰਥੀਆਂ ਦੇ ਪੂਰੇ ਜੀਵਨ ਮਾਰਗ ਨੂੰ ਰੂਪ ਦੇਵੇਗਾ।

ਬੋਰਡ ਦਾ ਇਹ ਫ਼ਰਜ਼ ਹੈ ਕਿ ਉਹ ਪੂਰੀ ਨਿਸ਼ਠਾ ਅਤੇ ਪਾਰਦਰਸ਼ਿਤਾ ਨਾਲ ਇਹ ਸਿੱਧ ਕਰੇ ਕਿ ਉਸ ਦੀ ਮੁਲਾਂਕਣ ਪ੍ਰਣਾਲੀ ਨਿਰਪੱਖ ਨਤੀਜੇ ਦੇ ਰਹੀ ਹੈ।

ਜੌਨ ਜੇਵੀਅਰ


author

Rakesh

Content Editor

Related News