ਸਿਰਫ ਸੋਨੀਆ ਹੀ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਬਚਾ ਸਕਦੀ ਹੈ

08/13/2019 7:26:01 AM

ਕੇ. ਐੱਸ. ਤੋਮਰ
ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਸੋਨੀਆ ਨੂੰ ਉਦਾਰਕ ਵਜੋਂ ਕੰਮ ਕਰਨਾ ਹੋਵੇਗਾ। ਕਾਂਗਰਸ ਪਾਰਟੀ ’ਚ ਅਵਿਵਸਥਾ, ਅਨੁਸ਼ਾਸਨਹੀਣਤਾ, ਅਰਾਜਕਤਾ, ਗੜਬੜੀ, ਨਿਰਾਸ਼ਾ ਅਤੇ ਇਸ ਦੇ ਵਰਕਰਾਂ ਦੇ ਨਿਰਉਤਸ਼ਾਹ ਨੂੰ ਦੇਖਦੇ ਹੋਏ ਬਹੁਤ ਵੱਡੀ ਪਾਰਟੀ ਲਈ ਖ਼ੁਦ ਨੂੰ ਆਤਮ-ਵਿਨਾਸ਼ ਅਤੇ ਖਤਮ ਹੋਣ ਤੋਂ ਬਚਾਉਣ ਲਈ ਸੋਨੀਆ ਗਾਂਧੀ ਅੰਤਿਮ ਅਤੇ ਬਿਹਤਰੀਨ ਬਦਲ ਸੀ, ਖਾਸ ਕਰਕੇ ਉਸ ਸਮੇਂ, ਜਦੋਂ ਭਾਜਪਾ ਸੂਬਿਆਂ ਦੇ ਨਾਲ-ਨਾਲ ਕੇਂਦਰ ’ਚ ਸਫਲਤਾ ਦੀਆਂ ਸਾਰੀਆਂ ਸੰਭਾਵਿਤ ਹੱਦਾਂ ਨੂੰ ਪਾਰ ਕਰ ਰਹੀ ਹੈ।
ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵਲੋਂ ਅਸਤੀਫਾ ਦੇਣ ਕਾਰਨ ਕਾਂਗਰਸ ਪਾਰਟੀ ਆਤਮਘਾਤੀ ਰਸਤੇ ’ਤੇ ਵਧ ਰਹੀ ਸੀ ਅਤੇ ਇਸ ਦੇ ਕੇਂਦਰੀ ਅਤੇ ਸੂਬਿਆਂ ਦੇ ਆਗੂ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਰਹੇ ਸਨ, ਜੋ ਉਨ੍ਹਾਂ ਨੂੰ ਪਾਰਟੀ ’ਚ ਹੋਂਦ ਬਣਾਈ ਰੱਖਣ ਦੀ ਕੁਝ ਆਸ ਸੀ।

ਜਿੱਥੋਂ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਹੈ, ਕਾਂਗਰਸ ’ਚ ਉਥਲ-ਪੁਥਲ ਉਨ੍ਹਾਂ ਦੀ ਭਾਰਤ ਨੂੰ ਕਾਂਗਰਸ-ਮੁਕਤ ਬਣਾਉਣ ਦੀਆਂ ਇੱਛਾਵਾਂ ’ਚ ਮਦਦ ਕਰ ਰਹੀ ਸੀ। ਬੇਸ਼ੱਕ ਭਾਜਪਾ ਅਤੇ ਉਸ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨੇ ਇਸ ਟੀਚੇ ਨੂੰ ਭਾਜਪਾ-ਯੁਕਤ ਭਾਰਤ ’ਚ ਬਦਲ ਦਿੱਤਾ। ਰਾਸ਼ਟਰੀ ਸਵੈਮ ਸੇਵਕ ਸੰਘ ਨੇ ਵੀ ਮੋਦੀ-ਸ਼ਾਹ ਨੂੰ ਅਤਿਅੰਤ ਇੱਛਾਵਾਦੀ ਨਾ ਬਣਨ ਦੀ ਚਿਤਾਵਨੀ ਦਿੱਤੀ ਕਿਉਂਕਿ ਇਹ ਕਾਂਗਰਸ-ਮੁਕਤ ਭਾਰਤ ਦੇ ਪੱਖ ਵਿਚ ਨਹੀਂ ਹੈ।

ਪਾਰਟੀ ਨੂੰ ਨਿਵਾਣ ਵੱਲ ਸੁੱਟਣ ਲਈ ਰਾਹੁਲ ਗਾਂਧੀ ਨੂੰ ਉਚਿਤ ਤੌਰ ’ਤੇ ਦੋਸ਼ ਦਿੱਤਾ ਜਾ ਸਕਦਾ ਹੈ ਕਿਉਂਕਿ ਕਮਾਂਡਰ ਕਦੇ ਵੀ ਜੰਗ ਦਾ ਮੈਦਾਨ ਨਹੀਂ ਛੱਡਦਾ, ਜਦੋਂ ਮਾਤਹਿਤਾਂ ਨੂੰ ਹਾਲਾਤ ਨਾਲ ਲੜਨ ਲਈ ਆਪਣੇ ਨੇਤਾ ਦੀ ਅਗਵਾਈ ਅਤੇ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਜੋ ਮਈ 2019 ’ਚ ਸੰਸਦੀ ਚੋਣਾਂ ਵਿਚ ਪਾਰਟੀ ਦੀ ਸ਼ਰਮਨਾਕ ਹਾਰ ਮਗਰੋਂ ਪੈਦਾ ਹੋਈ ਹੈ। ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਪਾਬੰਦ ਕਰਨ ਦੇ ਆਪਣੇ ਫੈਸਲੇ ’ਤੇ ਅੜੇ ਰਹਿਣ ਦੇ ਉਨ੍ਹਾਂ ਦੇ ਅੜੀਅਲ ਵਤੀਰੇ ਲਈ ਆਲੋਚਕ ਉਨ੍ਹਾਂ ਨੂੰ ਬਖਸ਼ਣਗੇ ਨਹੀਂ ਅਤੇ ਝਾੜ ਪਾਉਂਦੇ ਰਹਿਣਗੇ।

ਸਿਆਸੀ ਆਬਜ਼ਰਵਰਾਂ ਦੀ ਪੱਕੀ ਰਾਏ ਹੈ ਕਿ ਗਾਂਧੀ ਪਰਿਵਾਰ ਵਰਕਰਾਂ ਅਤੇ ਨੇਤਾਵਾਂ ਦੇ ਡੀ. ਐੱਨ. ਏ. ’ਚ ਵਸਦਾ ਹੈ, ਇਸ ਲਈ ਪਹਿਲੇ ਦਿਨ ਤੋਂ ਹੀ ਗੈਰ-ਗਾਂਧੀ ਨਵੇਂ ਪ੍ਰਧਾਨ ਨੂੰ ਨਕਾਰ ਦਿੱਤਾ ਗਿਆ ਸੀ, ਜੋ ਕਾਂਗਰਸ ਵਰਕਿੰਗ ਕਮੇਟੀ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਬੀਮਾਰ ਸੋਨੀਆ ਗਾਂਧੀ ’ਤੇ ਜ਼ੋਰ ਦੇਣ ਤੋਂ ਸਾਬਿਤ ਹੋਇਆ ਹੈ, ਨਹੀਂ ਤਾਂ ਪਾਰਟੀ ਆਪਣੀ ਕਬਰ ਵੱਲ ਵਧਦੀ ਜਾ ਰਹੀ ਸੀ।

ਡੁੱਬਦੇ ਹੋਏ ਜਹਾਜ਼ ਨੂੰ ਬਚਾਉਣ ਲਈ ਸੋਨੀਆ ਗਾਂਧੀ ’ਤੇ ਦਬਾਅ ਬਣਾਉਣ ਦੇ ਪਿੱਛੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ, ਸੂਬਾ ਪ੍ਰਧਾਨਾਂ, ਕਾਂਗਰਸ ਵਿਧਾਇਕ ਦਲ ਦੇ ਨੇਤਾਵਾਂ ਨੇ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਮੁੱਖ ਕਾਰਨ ਦੱਸਿਆ।

ਨਹਿਰੂ ਦੀ ਵਿਰਾਸਤ ਖਤਰੇ ’ਚ

ਸਮੀਖਿਅਕ ਮਹਿਸੂਸ ਕਰਦੇ ਹਨ ਕਿ ਨਹਿਰੂ ਦੀ ਵਿਰਾਸਤ ਖਤਰੇ ਵਿਚ ਹੈ ਕਿਉਂਕਿ ਮੋਦੀ-ਸ਼ਾਹ ਦੀ ਜੋੜੀ ਨੇ ਹਮਲੇ ਲਈ ਉਨ੍ਹਾਂ ਦੀ ਗਲਤੀ ਨੂੰ ਇਕ ਕੇਂਦਰੀ ਮੁੱਦਾ ਬਣਾ ਲਿਆ ਹੈ, ਜਿਸ ਦਾ ਨਤੀਜਾ ਜੰਮੂ-ਕਸ਼ਮੀਰ ’ਚ ਧਾਰਾ-370 ਅਤੇ ਧਾਰਾ-35ਏ ਦੇ ਰੂਪ ’ਚ ਨਿਕਲਿਆ, ਜੋ ਹੋਰ ਭਾਰਤੀਆਂ ਨਾਲ ਵਿਤਕਰੇ ਵਾਲਾ ਸੀ ਅਤੇ ਇਨ੍ਹਾਂ ਨੂੰ ਹਟਾਉਣ ਲਈ ਦੇਸ਼ ਭਰ ਦੇ ਲੋਕਾਂ ਤੋਂ ਪ੍ਰਸ਼ੰਸਾ ਮਿਲੀ ਹੈ। ਹਾਲਾਂਕਿ ਅਸਲ ਸਥਿਤੀ ਕੁਝ ਮਹੀਨਿਆਂ ’ਚ ਸਾਹਮਣੇ ਆਵੇਗੀ।

ਕਾਂਗਰਸ ਨੂੰ ਬਚਾਉਣ ਦੀ ਅਾਖਰੀ ਆਸ

ਸੋਨੀਆ ਗਾਂਧੀ ਪਹਿਲਾਂ ਹੀ 1998 ਵਿਚ ਪਾਰਟੀ ਨੂੰ ਗੰਭੀਰ ਸੰਕਟ ’ਚੋਂ ਉਭਾਰਨ ਦਾ ਸਬੂਤ ਦੇ ਚੁੱਕੀ ਹੈ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਨਾਂਹ ਕਰਨ ਨੂੰ ਕਾਂਗਰਸੀਆਂ ਵਲੋਂ ਬਲੀਦਾਨ ਦੇ ਤੌਰ ’ਤੇ ਪੇਸ਼ ਕੀਤਾ ਗਿਆ। ਇੰਦਰਾ ਗਾਂਧੀ ਐਮਰਜੈਂਸੀ ਦੇ ਮਗਰੋਂ ਸੱਤਾ ਗੁਆ ਬੈਠੀ ਸੀ ਪਰ ਉਨ੍ਹਾਂ ਨੇ ਲੜਾਈ ਲੜੀ ਅਤੇ ਜਨਤਾ ਪਾਰਟੀ ਦੀਆਂ ਗਲਤੀਆਂ, ਜਿਨ੍ਹਾਂ ’ਚ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਵੀ ਸ਼ਾਮਿਲ ਸੀ, ਜੋ ਇਸ ਖਿਚੜੀ ਪਾਰਟੀ ਦੇ ਕੱਫਣ ਵਿਚ ਆਖਰੀ ਕਿੱਲ ਸਾਬਿਤ ਹੋਇਆ ਅਤੇ ਇੰਦਰਾ ਗਾਂਧੀ ਨੇ 1980 ਵਿਚ ਵਾਪਸੀ ਕੀਤੀ। ਸੀਤਾ ਰਾਮ ਕੇਸਰੀ ਅਤੇ ਨਰਸਿਮ੍ਹਾ ਰਾਓ ਦੀ ਅਸਫਲਤਾ ਦੇ ਕਾਰਨ ਕਾਂਗਰਸੀ ਗਾਂਧੀ ਪਰਿਵਾਰ ਦੀ ਪਨਾਹ ਵਿਚ ਆ ਗਏ ਅਤੇ ਸੋਨੀਆ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਨ ਲਈ ਮਜਬੂਰ ਕੀਤਾ ਗਿਆ।

ਸੋਨੀਆ ’ਤੇ ਫਿਰ ਭਰੋਸਾ ਪ੍ਰਗਟਾਉਣ ਦੇ ਕਾਰਨ

ਸਿਆਸੀ ਵਿਸ਼ਲੇਸ਼ਕ ਕਈ ਹੋਰ ਨਿਰਵਿਵਾਦ ਕਾਰਨ ਦੱਸਦੇ ਹਨ, ਜਿਨ੍ਹਾਂ ਨੇ ਸ਼ਾਇਦ ਪੱਲੜਾ ਸੋਨੀਆ ਗਾਂਧੀ ਦੇ ਪੱਖ ਵਿਚ ਝੁਕਾਅ ਦਿੱਤਾ। ਜਿਨ੍ਹਾਂ ਦੇ ਕੋਲ ਪਾਰਟੀ ’ਚ ਮੌਜੂਦਾ ਨਿਰਾਸ਼ਾਜਨਕ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਹੈ, ਜੋ ਰਾਹੁਲ ਗਾਂਧੀ ਸਮੇਤ ਕਿਸੇ ਵੀ ਹੋਰ ਆਗੂ ਦੀ ਸਮਰੱਥਾ ਤੋਂ ਪਰ੍ਹੇ ਹੈ।

ਪਹਿਲਾ : ਸੋਨੀਆ ਗਾਂਧੀ ਪਾਰਟੀ ’ਚ ਯੂਥ ਅਤੇ ਪੁਰਾਣੀ ਪੀੜ੍ਹੀ ਦੇ ਆਗੂਆਂ ਦਰਮਿਆਨ ਪ੍ਰਵਾਨਯੋਗ ਹੈ, ਇਸ ਲਈ ਉਹ ਸੰਗਠਨ ’ਚ ਵਿਵਸਥਾ ਬਹਾਲ ਕਰਨ ’ਚ ਸਫਲ ਹੋ ਸਕਦੀ ਹੈ।

ਦੂਜਾ : ਪਲਾਇਨ ’ਤੇ ਰੋਕ ਲੱਗ ਸਕਦੀ ਹੈ, ਜੋ ਪਾਰਟੀ ’ਚ ਰੋਜ਼ ਦਾ ਕੰਮ ਬਣ ਗਿਆ ਸੀ ਅਤੇ ਚੁਣੇ ਹੋਏ ਪ੍ਰਤੀਨਿਧੀ ਪਾਰਟੀ ’ਚੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਿਲ ਹੋ ਰਹੇ ਸਨ।

ਤੀਜਾ : ਹਰਿਆਣਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਮਾਂ ਤੇਜ਼ੀ ਨਾਲ ਘੱਟ ਹੁੰਦਾ ਜਾ ਰਿਹਾ ਸੀ, ਜੋ ਭਾਜਪਾ ਨੂੰ ਥਾਲੀ ’ਚ ਪਰੋਸਿਆ ਜਾ ਰਿਹਾ ਸੀ ਕਿਉਂਕਿ ਸੂਬਿਆਂ ਦੇ ਆਗੂ ਆਤਮਵਿਸ਼ਵਾਸ ਦੇ ਰਾਹ ’ਤੇ ਸਨ, ਜਿਸ ਦਾ ਫਾਇਦਾ ਚੋਟੀ ਦੀ ਭਾਜਪਾ ਲੀਡਰਸ਼ਿਪ ਉਠਾ ਰਹੀ ਸੀ। ਸੂਬਿਆਂ ’ਚ ਨੇਤਾ ਨਿਡਰ ਹੋ ਗਏ ਸਨ ਕਿਉਂਕਿ ਪਾਰਟੀ ਹਾਈਕਮਾਨ ਨਿਘਾਰ ਦੀ ਸਥਿਤੀ ’ਚ ਸੀ।

ਚੌਥਾ : ਬਿਨਾਂ ਪੌੜੀ ਦਾ ਜਹਾਜ਼ ਹੋਣ ਕਾਰਨ ਬਹੁਤ ਸਾਰੇ ਕਾਂਗਰਸੀ ਆਗੂ ਜੰਮੂ-ਕਸ਼ਮੀਰ ਵਿਚ ਪਾਰਟੀ ਦੀਆਂ ਨੀਤੀਆਂ ਦਾ ਮੁਲਾਂਕਣ ਨਹੀਂ ਕਰ ਰਹੇ ਸਨ, ਜਿਸ ਤੋਂ ਵੱਡ-ਅਾਕਾਰੀ ਪਾਰਟੀ ਦਾ ਵਰਕਰਾਂ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਮਜ਼ਾਕ ਬਣ ਰਿਹਾ ਸੀ। ਨਹਿਰੂ ਦੀ ਵਿਰਾਸਤ ਨੂੰ ਬਚਾਉਣ ਦੀ ਬਜਾਏ ਕਾਂਗਰਸ ਵਿਰੋਧੀ ਸੁਰਾਂ ’ਚ ਸ਼ਾਮਿਲ ਸੀ, ਜੋ ਸੋਨੀਆ ਗਾਂਧੀ ਨੂੰ ਪ੍ਰਵਾਨ ਨਹੀਂ ਸੀ। ਇਸ ਲਈ ਪਾਰਟੀ ਦੀ ਕਮਾਨ ਨੂੰ ਆਪਣੇ ਹੱਥਾਂ ਵਿਚ ਲੈਣ ਦਾ ਇਹੀ ਇਕ ਪ੍ਰਮੁੱਖ ਕਾਰਨ ਹੋ ਸਕਦਾ ਹੈ।

ਪੰਜਵਾਂ : ਸੋਨੀਆ ਸੂਬਿਆਂ ’ਚ ਇਕ-ਦੂਜੇ ਵਿਰੋਧੀ, ਧੜੇਬੰਦੀ ’ਚ ਸ਼ਾਮਿਲ ਆਗੂਆਂ ’ਤੇ ਰੋਕ ਲਗਾਉਣ ’ਚ ਸਫਲ ਹੋਵੇਗੀ, ਜੋ ਕੁਲ ਹਿੰਦ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਸੀ।

ਛੇਵਾਂ : ਸੋਨੀਆ ਗੱਠਜੋੜ ਦੇ ਸੀਨੀਅਰ ਨੇਤਾਵਾਂ ’ਚ ਪ੍ਰਵਾਨਯੋਗ ਹੈ ਕਿਉਂਕਿ ਉਹ ਅਤੀਤ ’ਚ ਸਫਲਤਾਪੂਰਵਕ ਇਸ ਨੂੰ ਸੰਭਾਲ ਚੁੱਕੀ ਹੈ। ਭਾਜਪਾ ਦਾ ਸਾਹਮਣਾ ਕਰਨਾ ਕਾਂਗਰਸ ਅਤੇ ਕਿਸੇ ਵੀ ਹੋਰ ਖੇਤਰੀ ਪਾਰਟੀ ਦੀ ਸਮਰੱਥਾ ਤੋਂ ਪਰ੍ਹੇ ਹੈ, ਜਿਸ ਦੇ ਕੋਲ ਵਿਆਪਕ ਸ੍ਰੋਤ, ਮਜ਼ਬੂਤ ਪਾਰਟੀ ਕੇਡਰ ਹੈ ਅਤੇ ਉਹ ਅਨੁਸ਼ਾਸਿਤ ਰਾਸ਼ਟਰੀ ਸਵੈਮ ਸੇਵਕ ਸੰਘ ’ਤੇ ਭਰੋਸਾ ਰੱਖਦੀ ਹੈ।

ਸੱਤਵਾਂ : ਰਾਹੁਲ ਗਾਂਧੀ ਵਲੋਂ ਦਿਲੋਂ ਆਪਣੀ ਮਾਂ ਨਾਲ ਕੰਮ ਕਰਨ ਦੇ ਰਾਹ ’ਚ ਕੋਈ ਮਾਨਸਿਕ ਅੜਿੱਕਾ ਨਹੀਂ ਹੋਵੇਗਾ ਅਤੇ ਉਹ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰ ਸਕਦੇ ਹਨ, ਜਿਨ੍ਹਾਂ ’ਚ 2022 ’ਚ ਉੱਤਰ ਪ੍ਰਦੇਸ਼ ’ਤੇ ਕਬਜ਼ਾ ਕਰਨ ਲਈ ਪ੍ਰਿਅੰਕਾ ਗਾਂਧੀ ਨੂੰ ਅੱਗੇ ਲਿਆ ਕੇ ਉਨ੍ਹਾਂ ਦੀ ਕਿਸਮਤ ਨੂੰ ਅਜ਼ਮਾਉਣਾ ਹੈ।

ਅੱਠਵਾਂ : ਸੋਨੀਆ ਗਾਂਧੀ ਵੱਖ-ਵੱਖ ਜਾਤੀਆਂ ਦੇ ਹੋ ਚੁੱਕੇ ਵੋਟ ਬੈਂਕ ’ਤੇ ਕੰਮ ਕਰ ਸਕਦੀ ਹੈ ਅਤੇ ਉਸ ’ਚ ਸਮਰੱਥਾ ਅਤੇ ਸੂਬਿਆਂ ’ਚ ਜਾਤੀਵਾਦੀ ਆਗੂਆਂ ਦੀ ਪ੍ਰਵਾਨਤਾ ਹਾਸਿਲ ਹੈ, ਜੋ ਲੋਕ ਸਭਾ ਚੋਣਾਂ ’ਚ ਨਹੀਂ ਸੀ ਕਿਉਂਕਿ ਗੱਠਜੋੜ ਬਣਾਉਣ ਲਈ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ ਸੀ। ਉਹ ਸ਼ਾਇਦ ਦੱਖਣ ’ਤੇ ਧਿਆਨ ਕੇਂਦ੍ਰਿਤ ਕਰ ਸਕਦੀ ਹੈ, ਜਿੱਥੇ ਭਵਿੱਖ ਵਿਚ ਵਾਪਸੀ ਕਰਨ ਲਈ ਅਜੇ ਵੀ ਕੁਝ ਸੰਭਾਵਨਾ ਹੈ।
 


Bharat Thapa

Content Editor

Related News