ਭਿਆਨਕ ਸੋਕੇ ਦੀ ਲਪੇਟ ’ਚ ਉੱਤਰ ਪੱਛਮੀ ਚੀਨ

Sunday, Sep 10, 2023 - 02:26 PM (IST)

ਭਿਆਨਕ ਸੋਕੇ ਦੀ ਲਪੇਟ ’ਚ ਉੱਤਰ ਪੱਛਮੀ ਚੀਨ

ਚੀਨ ’ਚ ਇਨ੍ਹੀਂ ਦਿਨੀਂ ਇਕ ਪਾਸੇ ਭਾਰੀ ਹੜ੍ਹ ਨਾਲ ਲੋਕਾਂ ਦਾ ਜੀਵਨ ਤੰਗ ਹੈ ਅਤੇ ਹਾਲ ਹੀ ’ਚ ਚੀਨ ਨੇ 5 ਸਮੁੰਦਰੀ ਚੱਕਰਵਾਤ ਝੱਲੇ ਹਨ ਜਿਨ੍ਹਾਂ ’ਚੋਂ 3 ਦਾ ਕਹਿਰ ਹੁਣ ਵੀ ਜਾਰੀ ਹੈ। ਇਸ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਪਹਾੜਾਂ ’ਚ ਪਨਾਹ ਲੈਣੀ ਪਈ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਚੀਨ ਦੇ ਨਾਲ ਪੂਰਬੀ ਚੀਨ ਦੇ ਤੱਟੀ ਇਲਾਕੇ ਦੂਰ-ਦੁਰੇਡੇ ਦੱਖਣ ਤੱਕ ਚੱਕਰਵਾਤੀ ਮੀਂਹ ਅਤੇ ਹੜ੍ਹ ਦਾ ਕਹਿਰ ਝੱਲ ਰਹੇ ਹਨ।

ਕੁਦਰਤ ਨੇ ਚੀਨ ਨੂੰ ਸਿਰਫ ਇੱਥੇ ਹੀ ਨਹੀਂ ਮਾਰਿਆ, ਇਕ ਪਾਸੇ ਜਿੱਥੇ ਚੀਨ ’ਚ ਭਾਰੀ ਮੀਂਹ ਅਤੇ ਹੜ੍ਹ ਦਾ ਪ੍ਰਕੋਪ ਜਾਰੀ ਹੈ ਤਾਂ ਓਧਰ ਚੀਨ ਦੇ ਉੱਤਰ-ਪੱਛਮ ਦੇ ਕਈ ਇਲਾਕੇ ਭਿਅੰਕਰ ਸੋਕੇ ਦੀ ਲਪੇਟ ’ਚ ਹਨ। ਇਸ ਸੋਕੇ ਦੀ ਸਭ ਤੋਂ ਵੱਧ ਮਾਰ ਕਾਨਸੂ ਸੂਬੇ ’ਚ ਕਿਸਾਨਾਂ ਨੂੰ ਝੱਲਣੀ ਪਈ ਹੈ। ਕਾਨਸੂ ਦੇ ਸਥਾਨਕ ਕਿਸਾਨਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਕਦੀ ਉੱਥੇ ਇੰਨਾ ਭਿਆਨਕ ਸੋਕਾ ਨਹੀਂ ਪਿਆ ਜਿਸ ਨਾਲ ਮੱਕੇ ਦੀ ਪੂਰੀ ਫਸਲ ਬਰਬਾਦ ਹੋਈ ਹੋਵੇ।

ਇਸ ਵਾਰ ਮੱਧ ਅਤੇ ਪੱਛਮੀ ਅੰਦਰੂਨੀ ਮੰਗੋਲੀਆ, ਸ਼ੰਘਾਈ, ਕਾਨਸੂ, ਨਿੰਗਸ਼ਿਆ ਦੇ ਇਲਾਵਾ ਕਈ ਹੋਰ ਇਲਾਕੇ ਜੋ ਚੀਨ ਦੇ ਉੱਤਰ-ਪੱਛਮ ’ਚ ਸਥਿਤ ਹਨ, ਭਿਆਨਕ ਸੋਕੇ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਸਾਰੇ ਇਲਾਕਿਆਂ ’ਚ ਸਭ ਤੋਂ ਵੱਧ ਖਰਾਬ ਹਾਲਤ ਕਾਨਸੂ ਸੂਬੇ ਦੀ ਹੈ, ਜਿੱਥੇ ਚੀਨ ਦੇ ਕੇਂਦਰੀ ਮੌਸਮ ਵਿਭਾਗ ਨੇ ਸੋਕੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਭਾਵ ਸੋਕੇ ਨਾਲ ਹਾਲਾਤ ਬਹੁਤ ਖਰਾਬ ਹੈ। ਜਿਨ੍ਹਾਂ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ’ਚ ਉੱਤਰੀ ਖੇਤਰ ਲੋਂਗ ਜੋਂਗ, ਪੂਰਬੀ ਜੋ ਜੂਆਨ ਸ਼ਹਿਰ, ਪੂਰਬੀ ਚਾਂਗਯਾਨ ਸ਼ਹਿਰ, ਚਿਨ ਛਾਂਗ ਸ਼ਹਿਰ, ਵੁਈ ਸ਼ਹਿਰ ਅਤੇ ਛੇਨਯੀਂਗ ਸ਼ਹਿਰ ਦੀ ਹੁਆਂਗ ਕਾਊਂਟੀ ਸ਼ਾਮਲ ਹੈ।

ਮੌਸਮ ਵਿਭਾਗ ਨੇ ਮੱਧ ਹਾਸ਼ੀ ਅਤੇ ਉੱਤਰੀ ਲੋਂਗੀ ਸ਼ਹਿਰ ਲਈ ਬਹੁਤ ਘੱਟ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜੇ ਪਿਛਲੇ ਸਾਲ ਦੀ ਤੁਲਨਾ ਇਸ ਸਾਲ ਨਾਲ ਕੀਤੀ ਜਾਵੇ ਤਾਂ ਇਸ ਸਾਲ ਚੀਨ ਦਾ ਪੂਰਾ ਉੱਤਰ-ਪੱਛਮੀ ਖੇਤਰ ਸੋਕੇ ਦੀ ਲਪੇਟ ’ਚ ਹੈ। ਇਸ ਪੂਰੇ ਖੇਤਰ ’ਚ ਮੀਂਹ ਪਿਛਲੇ ਸਾਲ ਦੀ 20 ਫੀਸਦੀ ਦੀ ਤੁਲਨਾ ’ਚ ਇਸ ਸਾਲ 70 ਫੀਸਦੀ ਘੱਟ ਪਿਆ ਹੈ।

ਹਾਸ਼ੀ ਕਾਰੀਡੋਰ ’ਚ ਸਾਰੇ ਜਲ ਭੰਡਾਰ ਬਹੁਤ ਘੱਟ ਪਾਣੀ ਦੇ ਪੱਧਰ ’ਤੇ ਹਨ ਜਿਸ ਨਾਲ ਖੇਤੀਬਾੜੀ ਸਬੰਧੀ ਕੋਈ ਵੀ ਸਰਗਰਮੀ ਨਹੀਂ ਹੋ ਸਕਦੀ, ਇਸ ਦੇ ਨਾਲ ਹੀ ਖੇਤੀ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਪੀਣ ਦੇ ਪਾਣੀ ਦੀ ਕਿੱਲਤ ਮਨੁੱਖਾਂ ਅਤੇ ਪਸ਼ੂਆਂ ਨੂੰ ਹੋ ਰਹੀ ਹੈ।

ਜੇ ਕਾਨਸੂ ਸੂਬੇ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 25 ਅਗਸਤ ਤਕ 19 ਹਜ਼ਾਰ ਇਕ ਸੌ ਹੈਕਟੇਅਰ ਜ਼ਮੀਨ ਦੀ ਫਸਲ ਬਰਬਾਦ ਹੋ ਗਈ। ਓਧਰ 14 ਹਜ਼ਾਰ 300 ਵੱਡੇ ਪਸ਼ੂ ਧਨ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲਾਂ ਅਤੇ ਪਸ਼ੂਧਨ ਨੂੰ ਹੋਣ ਵਾਲਾ ਨੁਕਸਾਨ ਕਾਨਸੂ ਸੂਬੇ ਲਈ ਇਕ ਵੱਡਾ ਆਰਥਿਕ ਨੁਕਸਾਨ ਬਣ ਕੇ ਆਇਆ ਹੈ ਜੋ ਚੀਨੀ ਮੁਦਰਾ ’ਚ 2 ਅਰਬ 45 ਕਰੋੜ ਯੂਆਨ ਹੈ। ਕਾਨਸੂ ਸੂਬਾ ਆਪਣੀ ਮੱਕੇ ਦੀ ਖੇਤੀ ਲਈ ਜਾਣਿਆ ਜਾਂਦਾ ਹੈ ਜਿਸ ਕਾਰਨ ਇਸ ਸਾਲ ਪੈਣ ਵਾਲੇ ਸੋਕੇ ਨਾਲ ਬਹੁਤ ਨੁਕਸਾਨ ਹੋਇਆ ਹੈ।

ਪਿਛਲੇ 14 ਸਾਲਾਂ ਤੋਂ ਲਗਾਤਾਰ ਇੱਥੇ ਮੱਕਾ ਉਗਾਉਣ ਵਾਲੇ ਇਕ ਕਿਸਾਨ ਅਨੁਸਾਰ ਉਸ ਨੇ ਆਪਣੇ ਪੂਰੇ ਜੀਵਨ ’ਚ ਇੰਨਾ ਭਿਅੰਕਰ ਸੋਕਾ ਕਾਨਸੂ ਸੂਬੇ ’ਚ ਨਹੀਂ ਦੇਖਿਆ। ਉਂਝ ਚੀਨ ਦਾ ਉੱਤਰ-ਪੱਛਮੀ ਖੇਤਰ ਘੱਟ ਮੀਂਹ ਲਈ ਜਾਣਿਆ ਜਾਂਦਾ ਹੈ, ਇਸ ’ਚ ਸ਼ਿਨਚਿਆਂਗ ਵੇਵੂਰ ਖੁਦਮੁਖਤਾਰ ਸੂਬਾ, ਕਾਨਸੂ, ਸ਼ੰਘਾਈ ਅਤੇ ਅੰਦਰੂਨੀ ਮੰਗੋਲੀਆ ਦੇ ਕਈ ਇਲਾਕੇ ਸ਼ਾਮਲ ਹਨ ਪਰ ਫਿਰ ਵੀ ਇੱਥੇ ਇੰਨਾ ਮੀਂਹ ਹੁੰਦਾ ਹੈ ਕਿ ਰੇਗਿਸਤਾਨੀ ਅਤੇ ਘੱਟ ਮੀਂਹ ਵਾਲੇ ਖੇਤਰ ’ਚ ਉੱਗਣ ਵਾਲੀ ਫਸਲ ਚੰਗੀ ਪੈਦਾਵਾਰ ਦਿੰਦੀ ਹੈ।


author

Rakesh

Content Editor

Related News