ਨਿਤੀਸ਼ ਕੁਮਾਰ ਦੀ ਇਕ ਸੋਚੀ-ਸਮਝੀ ਰਣਨੀਤੀ

08/14/2021 11:38:01 AM

ਕੇ. ਐੱਸ. ਤੋਮਰ 

ਨਵੀਂ ਦਿੱਲੀ— 2014 ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ’ਚ ਉਸ ਸਮੇਂ ਹਲਚਲ ਪੈਦਾ ਕਰ ਦਿੱਤੀ ਸੀ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਦੇ ਉਮੀਦਵਾਰ ਹੋਣ ’ਤੇ ਮੋਹਰ ਲਗਾਉਣ ਤੋਂ ਨਾਂਹ ਕਰ ਦਿੱਤੀ ਸੀ। ਬਾਅਦ ’ਚ ਉਨ੍ਹਾਂ ਨੇ 2015 ’ਚ ਵਿਧਾਨ ਸਭਾ ਚੋਣਾਂ ਲਈ ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਦੇ ਨਾਲ ਗਠਜੋੜ ਕੀਤਾ ਸੀ ਤਾਂ ਕਿ ਭਾਜਪਾ ਨੂੰ ਹਾਰ ਦਿੱਤੀ ਜਾ ਸਕੇ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਦਰਮਿਆਨ ਨਿਤੀਸ਼ ਕੁਮਾਰ ਨੇ ਲਾਲੂ ਦੀ ਪਾਰਟੀ ਦਾ ਤਿਆਗ ਕਰ ਦਿੱਤਾ ਸੀ। ਉਨ੍ਹਾਂ ਨੇ ਲਾਲੂ ਦੇ ਪੁੱਤਰਾਂ ਸਮੇਤ ਰਾਜਦ ਦੇ ਨੇਤਾਵਾਂ ਦੀਆਂ ਨਾ ਪ੍ਰਵਾਨ ਕਰਨ ਯੋਗ ਸਰਗਰਮੀਆਂ ਨੂੰ ਵੀ ਨਕਾਰਿਆ ਸੀ।

ਹੁਣ ਨਿਤੀਸ਼ ਕੁਮਾਰ ਨੇ ਸੱਤਾਧਾਰੀ ਭਾਜਪਾ ਨੂੰ ਵੀ ਸ਼ਰਮਸਾਰ ਕੀਤਾ ਹੈ। ਉਨ੍ਹਾਂ ਨੇ ਇਜ਼ਰਾਈਲ ਆਧਾਰਿਤ ਕੰਪਨੀ ਪੇਗਾਸਸ ਨਾਲ ਸਬੰਧਤ ਜਾਸੂਸੀ ਘਪਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਮੰਗ ਦਾ ਸਮਰਥਨ ਕੀਤਾ ਹੈ। ਅਜਿਹੀਆਂ ਗੱਲਾਂ ਤਰੇੜ ਨੂੰ ਦਰਸਾਉਂਦੀਅਾਂ ਹਨ। ਹਾਲਾਂਕਿ ਅਜਿਹੇ ਦ੍ਰਿਸ਼ ਦੀ ਭਵਿੱਖਬਾਣੀ ਕਰਨੀ ਅਜੇ ਜਲਦਬਾਜ਼ੀ ਹੋਵੇਗੀ। ਨਿਤੀਸ਼ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਾਦਿੱਤਿਆਨਾਥ ਵੱਲੋਂ ਲਿਆਂਦੇ ਗਏ ਅਾਬਾਦੀ ਕੰਟਰੋਲ ਬਿੱਲ ’ਤੇ ਵੀ ਨਿਰਪੱਖ ਪੱਖ ਲਿਆ ਹੈ। ਇਸੇ ਬਿੱਲ ਨੂੰ ਹੋਰਨਾਂ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਵੱਲੋਂ ਅਪਣਾਏ ਜਾਣ ਦੀ ਵੀ ਸੰਭਾਵਨਾ ਹੈ ਜੋ ਕਿ ਆਰ. ਐੱਸ. ਐੱਸ. ਦੇ ਹਿੰਦੂਤਵ ਏਜੰਡੇ ਨੂੰ ਅੱਗੇ ਵਧਾਉਂਦਾ ਹੈ।

ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਦੇ ਵਧਦੇ ਕੱਦ ਅਤੇ ਉਨ੍ਹਾਂ ਦੀਆਂ ਧਰਮਨਿਰਪੱਖ ਧਾਰਨਾਵਾਂ ਲਈ ਖੱਬੇਪੱਖੀ ਪਾਰਟੀਆਂ ਸਮੇਤ ਜ਼ਿਆਦਾਤਰ ਖੇਤਰੀ ਪਾਰਟੀਆਂ ਨਿਤੀਸ਼ ਦਾ ਸਵਾਗਤ ਕਰਨਗੀਆਂ। ਦੂਸਰਾ ਕਾਰਨ ਇਹ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੋਦੀ ਵਿਰੋਧੀ ਫਰੰਟ ਨੂੰ ਅੱਗੇ ਵਧਾ ਰਹੇ ਹਨ। ਨਿਤੀਸ਼ ਕੁਮਾਰ ਵਲੋਂ ਅਜਿਹੀਆਂ ਗੱਲਾਂ ਦੇ ਕਾਰਨ ਭਾਜਪਾ ਅਤੇ ਆਰ. ਐੱਸ. ਐੱਸ. ਵਿਰੋਧੀ ਵਿਚਾਰਧਾਰਾ ਵਿਰੁੱਧ ਬਲ ਮਿਲੇਗਾ। ਤੀਸਰਾ ਇਹ ਕਿ ਲਾਲੂ ਪ੍ਰਸਾਦ ਯਾਦਵ ਬਿਹਾਰ ’ਤੇ ਆਪਣਾ ਕੰਟਰੋਲ ਕਰਨਾ ਚਾਹੁਣਗੇ। ਬਿਹਾਰ ਸੂਬੇ ਦੇ ਦ੍ਰਿਸ਼ ਤੋਂ ਨਿਤੀਸ਼ ਕੁਮਾਰ ਦੀ ਨਿਕਾਸੀ ਦਾ ਲਾਲੂ ਸਵਾਗਤ ਕਰਨੇ। 2024 ’ਚ ਮੋਦੀ ਵਿਰੋਧੀ ਫਰੰਟ ਦੇ ਗਠਨ ’ਤੇ ਬਹੁ-ਮਕਸਦੀ ਫਰਕ ਪੈ ਸਕਦਾ ਹੈ। ਵਿਰੋਧੀ ਪਾਰਟੀਆਂ ਨੇ ਸੰਸਦ ’ਚ ਮਾਨਸੂਨ ਸੈਸ਼ਨ ਦੌਰਾਨ 2 ਹਫਤਿਆਂ ਤੱਕ ਕਾਰਵਾਈ ’ਚ ਅੜਿੱਕਾ ਪਾਇਆ। ਕੇਂਦਰ ਸਰਕਾਰ ਵੀ ਪੇਗਾਸਸ ਮਾਮਲੇ ’ਤੇ ਆਪਣੇ ਸਟੈਂਡ ’ਤੇ ਅੜੀ ਅਤੇ ਉਸ ਨੇ ਇਸ ਮਾਮਲੇ ਨੂੰ ਗੈਰ-ਜ਼ਰੂਰੀ ਮਾਮਲਾ ਦੱਸਿਆ ਹੈ।

ਖੁਲਾਸਿਆਂ ਅਨੁਸਾਰ ਇਹ ਮਾਮਲਾ ਪਿਛਲੇ ਸਾਲ ਪੈਦਾ ਹੋਇਆ ਸੀ ਜਦੋਂ ਵਿਸ਼ਵ ਭਰ ਦੇ 17 ਮੀਡੀਆ ਘਰਾਣਿਆਂ ਨੇ ਇਸ ਮਾਮਲੇ ਨੂੰ ਵੱਡਾ ਸਿਆਸੀ ਵਿਵਾਦ ਦੱਸਿਆ ਸੀ। ਸਾਫਟਵੇਅਰ ਵੈਂਡਰ ਐੱਨ. ਏ. ਓ. ਨੇ ਕਿਹਾ ਸੀ ਕਿ ਸਰਕਾਰ ਬੇਹੱਦ ਦਬਾਅ ’ਚ ਹੈ ਕਿਉਂਕਿ ਉਸ ਦੇ ਗਾਹਕ ਸਿਰਫ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਹਨ। ਚੋਟੀ ਦੇ ਅਹੁਦਿਆਂ ’ਤੇ ਬੈਠੇ ਨੇਤਾਵਾਂ, ਪੱਤਰਕਾਰਾਂ, ਸਾਬਕਾ ਚੋਣ ਕਮਿਸ਼ਨਰ, ਮਮਤਾ ਬੈਨਰਜੀ ਦੇ ਭਤੀਜੇ ਆਦਿ ਦੇ ਫੋਨ ਕਥਿਤ ਤੌਰ ’ਤੇ ਜਾਂਚ ਦੇ ਘੇਰੇ ’ਚ ਆਏ ਸਨ। ਅਜਿਹੀਆਂ ਗੱਲਾਂ ਨੇ ਵਿਰੋਧੀ ਪਾਰਟੀਆਂ ਨੂੰ ਇਕ ਮੰਚ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ।

ਬਿਹਾਰ ਦੇ ਮੁੱਖ ਮੰਤਰੀ ਜੋ ਕਿ ਭਾਜਪਾ ਸਹਿਯੋਗੀ ਪਾਰਟੀਆਂ ਦਾ ਹਿੱਸਾ ਹਨ, ਨੇ ਪੇਗਾਸਸ ਮਾਮਲੇ ’ਚ ਇਕ ਜਾਂਚ ਨੂੰ ਲੈ ਕੇ ਵਿਰੋਧੀ ਧਿਰ ਦੀ ਮੰਗ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਆਪਣਾ ਵਿਚਾਰ ਰੱਖਦੇ ਹੋਏ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਨਹੀਂ ਹੋਣੀਆਂ ਚਾਹੀਦੀਆਂ ਅਤੇ ਪੂਰੀਆਂ ਚੀਜ਼ਾਂ ਜਨਤਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਸਿਆਸੀ ਪੰਡਿਤਾਂ ਦੇ ਅਨੁਸਾਰ ਬਿਹਾਰ ਦੇ ਮੁੱਖ ਮੰਤਰੀ ਦੀ ਰਣਨੀਤੀ ਇਕ ਸੋਚੀ-ਸਮਝੀ ਰਣਨੀਤੀ ਜਾਪਦੀ ਹੈ ਜਿਸ ਦੇ ਤਹਿਤ ਉਹ ਵਿਰੋਧੀ ਪਾਰਟੀਆਂ ਨਾਲ ਆਪਣੇ ਮਤਭੇਦ ਨੂੰ ਘਟਾਉਣਾ ਚਾਹੁੰਦੇ ਹਨ ਅਤੇ ਜੇਕਰ ਕੋਈ ਫਰੰਟ ਸਾਹਮਣੇ ਆਇਆ ਤਾਂ ਉਹ ਉਸ ਦੀ ਅਗਵਾਈ ਕਰਨ ਦਾ ਮੌਕਾ ਸੰਭਾਲਣਾ ਚਾਹੁਣਗੇ। ਮਮਤਾ ਬੈਨਰਜੀ ਨੇ ਪਹਿਲਾਂ ਤੋਂ ਹੀ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਉਹ ਮੋਦੀ ਵਿਰੋਧੀ ਫਰੰਟ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਪਰ ਇਸ ’ਚ ਵੀ ਇਕ ਵੱਡੀ ਸਿਫਰ ਹੈ ਕਿਉਂਕਿ ਅਜਿਹਾ ਕੋਈ ਵੀ ਮਹਾਰਥੀ ਨਹੀਂ ਹੈ ਜੋ ਅਗਵਾਈ ਕਰੇ ਜੋ ਸਾਰੀਆਂ ਖੇਤਰੀ ਪਾਰਟੀਆਂ ਨੂੰ ਪ੍ਰਵਾਨ ਹੋਵੇ।

ਉੱਤਰ ਪ੍ਰਦੇਸ਼ ’ਚ ਵੀ ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਅਾਦਿੱਤਿਆਨਾਥ ਬਨਾਮ ਹੋਰਨਾਂ ਵਿਰੁੱਧ ਇਕ ਬਿੰਦੂ ਦਰਸਾਇਆ ਹੈ। ਉਨ੍ਹਾਂ ਨੇ ਪਾਸਾ ਕਾਂਗਰਸ ਅਤੇ ਮਾਇਆਵਤੀ ਦੇ ਪਾਲੇ ’ਚ ਸੁੱਟਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਿਆ ਹੈ ਕਿ ਕੀ ਉਹ ਭਾਜਪਾ ਦੇ ਵਿਰੋਧ ’ਚ ਹਨ ਜਾਂ ਵਿਰੋਧੀ ਧਿਰ ਦੇ? ਅਖਿਲੇਸ਼ ਯਾਦਵ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਦਰਮਿਆਨ ਇਕ ਬੈਠਕ ਦਾ ਆਯੋਜਨ ਕਰਨ ’ਚ ਅਹਿਮ ਭੂਮਿਕਾ ਅਦਾ ਕਰਨਾ ਚਾਹੁੰਦੇ ਹਨ। ਅਖਿਲੇਸ਼ ਯਾਦਵਾਂ ’ਚ ਬਟਵਾਰਾ ਵੀ ਨਹੀਂ ਚਾਹੁੰਦੇ। ਉੱਤਰ ਪ੍ਰਦੇਸ਼ ’ਚ ਮਮਤਾ ਵੀ ਮੋਦੀ ਵਿਰੋਧੀ ਬਲਾਂ ਦਾ ਸਮਰਥਨ ਪਹਿਲਾਂ ਤੋਂ ਹੀ ਕਰ ਚੁੱਕੀ ਹੈ।

ਕਾਂਗਰਸ ਕੋਲ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਆਦਿ ਸੂਬਿਆਂ ’ਚ ਆਪਣਾ ਇਕ ਆਧਾਰ ਹੈ ਜਿੱਥੇ ਉਸ ਕੋਲ ਭਾਜਪਾ ਨੂੰ ਡੇਗਣ ਦੀ ਪੂਰੀ ਸਮਰੱਥਾ ਹੈ। ਮਹਾਗਠਜੋੜ ਉਨ੍ਹਾਂ ਸੀਟਾਂ ’ਤੇ ਆਪਣਾ ਧਿਆਨ ਕੇਂਦਰਿਤ ਕਰ ਸਕਦਾ ਹੈ ਜਿੱਥੇ ਉਸ ਦੇ ਪ੍ਰਭੂਸੱਤਾ ਵਾਲੇ ਇਲਾਕੇ ਪੈਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਕੋਲ ਇਕ ਨੇਤਾ ਹੈ ਜੋ ਪਹਿਲਾਂ ਹੀ ਪਾਰਟੀ ਨੂੰ 2014 ਅਤੇ 2019 ’ਚ ਜੇਤੂ ਕਰ ਚੁੱਕਾ ਹੈ ਪਰ ਵਿਰੋਧੀ ਧਿਰ ਕੋਲ ਮੋਦੀ ਵਰਗੇ ਮਹਾਰਥੀ ਆਗੂਆਂ ਦੀ ਘਾਟ ਹੈ ਜੋ ਸਭ ਨੂੰ ਨਾਲ ਲੈ ਕੇ ਚੱਲਣ। ਓਧਰ ਦੂਸਰੇ ਪਾਸੇ ਭਾਜਪਾ ਕੋਲ ਸਰੋਤਾਂ ਦੀ ਘਾਟ ਨਹੀਂ ਹੈ। ਉਸ ਕੋਲ ਆਪਣੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਵੱਡਾ ਤੰਤਰ ਵੀ ਹੈ। ਹਾਲਾਂਕਿ ਭਾਜਪਾ ਨੂੰ ਮੁਸ਼ਕਲ ਹੋ ਸਕਦੀ ਹੈ ਜੇਕਰ ਕੋਵਿਡ ਮਹਾਮਾਰੀ ਦਾ ਖੌਫ ਲਗਾਤਾਰ ਜਾਰੀ ਰਹਿੰਦਾ ਹੈ। ਬੇਰੁਜ਼ਗਾਰੀ ਦਰ ਵੀ ਭਾਜਪਾ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਬੇਰੁਜ਼ਗਾਰ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਚਲੀ ਜਾ ਰਹੀ ਹੈ। ਉਦਯੋਗਿਕ ਆਧਾਰ ਲਗਾਤਾਰ ਢਹਿ-ਢੇਰੀ ਹੋ ਰਿਹਾ ਹੈ ਅਤੇ ਗਰੀਬੀ ਵਧ ਰਹੀ ਹੈ। ਅਰਥਵਿਵਸਥਾ ਢਲਾਨ ਵੱਲ ਹੈ ਅਤੇ ਤੇਲ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਆਕਾਸ਼ ਨੂੰ ਛੂਹ ਰਹੀਆਂ ਹਨ।

ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਮਮਤਾ ਦੇ ਯਤਨ ਨਿਸ਼ਚਿਤ ਤੌਰ ’ਤੇ ਇਕ ਅਜਿਹਾ ਵਾਤਾਵਰਣ ਬਣਾ ਰਹੇ ਹਨ ਜੋ ਮੋਦੀ ਨੂੰ ਘੇਰ ਸਕਦੇ ਹਨ। ਮਮਤਾ ਦੇ ਕ੍ਰਿਸ਼ਮਈ ਅੰਦਾਜ਼ ਨੇ ਭਾਜਪਾ ਨੂੰ ਪੱਛਮੀ ਬੰਗਾਲ ’ਚ ਬੁਰੀ ਤਰ੍ਹਾਂ ਹਰਾ ਦਿੱਤਾ। 2024 ਦੀਆਂ ਚੋਣਾਂ ’ਚ ਇਕ ਦਿਲਚਸਪ ਅਤੇ ਬੜਾ ਵਧੀਆ ਪਹਿਲੂ ਇਹ ਹੈ ਕਿ ਦੇਸ਼ ’ਚ ਇਕ ਰਾਸ਼ਟਰੀ ਨਾਅਰੇ ਦੀ ਘਾਟ ਹੈ ਜਿਸ ਨੂੰ ਅਸੀਂ ਪੁਲਵਾਮਾ ਹਮਲੇ ਅਤੇ ਪਾਕਿਸਤਾਨੀ ਇਲਾਕੇ ’ਚ ਅੱਤਵਾਦੀ ਕੈਂਪਾਂ ’ਤੇ ਏਅਰ ਸਟ੍ਰਾਈਕ ਦੇ ਰੂਪ ’ਚ ਦੇਖਿਆ ਸੀ।

Kstomar7@gmail.com


Tanu

Content Editor

Related News