ਸਤਲੁਜ ਦੇ ਤੇਜ਼ ਵਹਾਅ ''ਚ ਰੁੜ ਗਏ 2 ਬੰਦੇ! ਇਕ ਦੀ ਮਿਲੀ ਲਾਸ਼, ਦੂਜੇ ਦੀ ਭਾਲ ਜਾਰੀ
Friday, Oct 03, 2025 - 12:15 PM (IST)

ਫਿਲੌਰ (ਭਾਖੜੀ): ਵਿਜੇ ਦਸ਼ਮੀ ’ਤੇ ਮਾਤਾ ਦੁਰਗਾ ਦੀ ਮੂਰਤੀ ਦਾ ਵਿਸਰਜਨ ਕਰਨ ਆਏ ਇਕ ਸ਼ਰਧਾਲੂ ਦੀ ਸਤਲੁਜ ਦਰਿਆ ’ਚ ਡੁੱਬਣ ਨਾਲ ਮੌਤ ਹੋ ਗਈ, ਜਦਕਿ ਇਕ ਸ਼ਰਧਾਲੂ ਤੇਜ਼ ਵਹਾਅ ਵਿਚ ਵਹਿ ਗਿਆ, ਜਿਸ ਦਾ 14 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਜਾਣਕਾਰੀ ਅਨੁਸਾਰ ਪ੍ਰਵਾਸੀ ਭਾਰਤੀਆਂ ’ਚ ਪ੍ਰੰਪਰਾ ਹੈ ਕਿ ਮਾਤਾ ਦੁਰਗਾ ਦੇ ਪਵਿੱਤਰ ਨਰਾਤਿਆਂ ਤੋਂ ਬਾਅਦ ਵਿਜੇ ਦਸ਼ਮੀ ’ਤੇ ਕੁਝ ਪ੍ਰਵਾਸੀ ਭਾਰਤੀ ਭਾਰੀ ਗਿਣਤੀ ’ਚ ਇਕੱਠੇ ਹੋ ਕੇ ਮਾਤਾ ਦੁਰਗਾ ਦੀ ਮੂਰਤੀ ਨੂੰ ਵਹਿੰਦੇ ਪਾਣੀ ’ਚ ਵਿਸਰਜਿਤ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ-ਕਾਲਜਾਂ ਲਈ ਸਿੱਖਿਆ ਮੰਤਰੀ ਦੇ ਨਵੇਂ ਹੁਕਮ
ਪਹਿਲੀ ਘਟਨਾ ਸਵੇਰੇ 7 ਵਜੇ ਵਾਪਰੀ ਜਦੋਂ ਸਤਲੁਜ ਦਰਿਆ ਤੇ ਲੁਧਿਆਣਾ ਵਲੋਂ ਵੱਡੀ ਗਿਣਤੀ ’ਚ ਮਾਤਾ ਦੇ ਸ਼ਰਧਾਲੂ ਮਾਤਾ ਦੁਰਗਾ ਦੀ ਮੂਰਤੀ ਨੂੰ ਦਰਿਆ ’ਚ ਵਿਸਰਜਿਤ ਕਰਨ ਲੱਗੇ ਤਾਂ ਤੇਜ਼ ਵਹਾਅ ਪਾਣੀ ਦੇ ਚਲਦੇ 24 ਸਾਲਾ ਦਾ ਇਕ ਨੌਜਵਾਨ ਤੇਜ਼ ਵਹਾਅ ਪਾਣੀ ’ਚ ਵਹਿ ਗਿਆ, ਜਿਸ ਨੂੰ ਗੋਤਾਖੋਰ ਬਚਾਉਣ ਲਈ ਉਸ ਦੇ ਪਿੱਛੇ ਵੀ ਗਏ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਰਾਤ ਨੂੰ ਹਨੇਰਾ ਜ਼ਿਆਦਾ ਹੋਣ ਕਾਰਨ ਉਸ ਦੀ ਭਾਲ ਰੋਕ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - 2027 ਦੀਆਂ ਚੋਣਾਂ ਤੋਂ ਪਹਿਲਾਂ ਹਲਚਲ! ਕਾਂਗਰਸੀ ਆਗੂ ਨੇ ਖ਼ੁਦ ਨੂੰ ਐਲਾਨ ਦਿੱਤਾ ਉਮੀਦਵਾਰ
ਦੂਜੀ ਘਟਨਾ ਦੁਪਹਿਰ 1 ਵਜੇ ਹੋਈ ਜਦੋਂ ਫ਼ਿਰ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਦੁਰਗਾ ਦੀ ਮੂਰਤੀ ਵਿਸਰਜਿਤ ਕਰਨ ਪਹੁੰਚੇ ਤਾਂ ਉਨ੍ਹਾਂ ’ਚੋਂ ਇਕ 34-35 ਸਾਲ ਦਾ ਸ਼ਰਧਾਲੂ ਤੇਜ਼ ਵਹਾਅ ਪਾਣੀ ’ਚ ਵਹਿ ਗਿਆ, ਜੋ ਅੱਗੇ ਜਾ ਕੇ ਡੁੱਬ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਗੋਤਾਖੋਰ ਮ੍ਰਿਤਕ ਦੀ ਲਾਸ਼ ਲੱਭਣ ’ਚ ਕਾਮਯਾਬ ਹੋ ਗਏ, ਜਿਸ ਨੂੰ ਉਹ ਬਾਹਰ ਕੱਢ ਕੇ ਲੈ ਆਏ। ਇਸ ਵਾਰ ਹੜ੍ਹ ਆਉਣ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਦੇ ਚਲਦੇ ਅੱਜ ਦੋ ਘਟਨਾਵਾਂ ਵਾਪਰ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8