ਇਹ ਮੰਦੀ ਨਹੀਂ, ਸਗੋਂ ਲਗਜ਼ਰੀ ਫੈਸ਼ਨ ਦੀ ਹੋਂਦ ਦਾ ਸੰਕਟ ਹੈ
Monday, Feb 24, 2025 - 01:59 PM (IST)

ਵੈਲਿਊ ਰਿਟੇਲ ਦੀ ਮੁਖੀ ਅਤੇ ਵਿਸ਼ਵ ਪੱਧਰੀ ਮੁੱਖ ਵਪਾਰੀ ਡੇਸਿਰੀ ਬੋਲੀਅਰ ਕਹਿੰਦੀ ਹੈ ਕਿ ਲਗਜ਼ਰੀ ਘਰਾਣਿਆਂ ਦੇ ਕੋਲ ਬਦਲਾਅ ਦੇ ਇਲਾਵਾ ਕੋਈ ਬਦਲ ਨਹੀਂ ਹੈ। ਉਹ ਕੀਮਤਾਂ ਨਹੀਂ ਵਧਾ ਸਕਦੇ ਪਰ ਵੰਡ ’ਚ ਪੂਰੀ ਤਰ੍ਹਾਂ ਕਮੀ ਆ ਜਾਵੇਗੀ। ਬ੍ਰਾਂਡਾਂ ਦੇ ਨੁਕਸਾਨ ਸਹਿਣ ਦੇ ਇਲਾਵਾ ਕੋਈ ਬਦਲ ਨਹੀਂ ਹੈ। ਤੁਸੀਂ ਲਗਜ਼ਰੀ ਇਲਾਕੇ ’ਚ ਰਹਿੰਦੇ ਹੋਏ ਵੀ ਸਰਵਵਿਆਪੀ ਨਹੀਂ ਹੋ ਸਕਦੇ।
ਵੈਲਿਊ ਰਿਟੇਲ ਦੀ ਚੇਅਰ ਅਤੇ ਗਲੋਬਲ ਚੀਫ ਮਰਚੈਂਟ ਬੋਲੀਅਰ ਦਾ ਕਹਿਣਾ ਹੈ ਕਿ ਕੋਵਿਡ ਦੇ ਬਾਅਦ ਲਗਜ਼ਰੀ ਇੰਡਸਟਰੀ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕਈ ਲਗਜ਼ਰੀ ਘਰਾਣੇ ਇਸ ਸੰਕਟ ਦੀ ਵਰਤੋਂ ਸਪਲਾਈ ਚੇਨ ਤੋਂ ਲੈ ਕੇ ਡਿਜ਼ਾਈਨ ਤੱਕ ਹਰ ਚੀਜ਼ ’ਤੇ ਮੁੜ ਵਿਚਾਰ ਕਰ ਰਹੇ ਹਨ। ਭਾਰਤ ਵਿਜ਼ਿਟਰਾਂ ਦੇ ਸਰੋਤ ਦੇ ਰੂਪ ’ਚ ਬੜਾ ਹੀ ਮਹੱਤਵਪੂਰਨ ਹੈ। ਅਸੀਂ ਆਪਣੇ ਵਿਲੇਜ ’ਚ ਭਾਰਤ ਤੋਂ ਦੋਹਰੇ ਅੰਕਾਂ ਦਾ ਵਾਧਾ ਦੇਖ ਰਹੇ ਹਨ, ਖਾਸ ਕਰ ਕੇ ਯੂ.ਕੇ., ਫਰਾਂਸ, ਇਟਲੀ ਅਤੇ ਸਪੇਨ ਵਰਗੀਆਂ ਪ੍ਰਮੁੱਖ ਥਾਵਾਂ ’ਚ।
ਜਦ ਬੋਲੀਅਰ ਕੋਲੋਂ ਪੁੱਛਿਆ ਗਿਆ ਕਿ ਮਹਾਮਾਰੀ ਦੇ ਬਾਅਦ ਤੁਹਾਡਾ ਕਾਰੋਬਾਰ ਕਿਹੋ ਜਿਹਾ ਰਿਹਾ ਹੈ ਅਤੇ ਇਸ ਸਾਲ ਲਈ ਕੀ ਸੰਭਾਵਨਾ ਹੈ? ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਨਜ਼ਰੀਆ ਬਾਜ਼ਾਰ ਦੀ ਦਿਸ਼ਾ ਦੇ ਉਲਟ ਹੈ ਕਿਉਂਕਿ ਅਸੀਂ ਦੋਹਰੇ ਅੰਕਾਂ ਦੇ ਵਾਧੇ ਦਾ ਅੰਦਾਜ਼ਾ ਲਾ ਰਹੇ ਹਾਂ। ਇਹ ਅੰਦਾਜ਼ਾ ਭੋਲਾ-ਭਾਲਾ ਨਹੀਂ ਹੈ ਸਗੋਂ ਪਿਛਲੇ 30 ਸਾਲਾਂ ’ਚ ਸਾਡੇ ਵਲੋਂ ਬਣਾਏ ਗਏ ਕਾਰੋਬਾਰ ਮਾਡਲ ’ਤੇ ਆਧਾਰਿਤ ਹੈ।
ਅਸੀਂ ਸਾਲ ’ਚ ਘੱਟੋ-ਘੱਟ 5-6 ਵਾਰ ਭਾਰਤ ਆਉਂਦੇ ਹਾਂ ਅਤੇ ਅਸਲ ’ਚ ਖੁਦ ਨੂੰ ਮਹਿਮਾਨ-ਨਿਵਾਜ਼ੀ ਅਤੇ ਸੇਵਾ ਦੇ ਸੱਭਿਆਚਾਰ ’ਚ ਡੁੱਬੋ ਲੈਂਦੇ ਹਾਂ। ਇਹ ਸਮਝ ਸਾਨੂੰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਸਾਡੇ ਪਿੰਡਾਂ ’ਚ ਵਾਪਸ ਲਿਆਉਣ ਦੀ ਇਜਾਜ਼ਤ ਦਿੰਦੀ ਹੈ। ਜਿਸ ਤੋਂ ਇਹ ਯਕੀਨੀ ਹੁੰਦਾ ਹੈ ਕਿ ਇਕ ਭਾਰਤੀ ਮਹਿਮਾਨ ਘਰ ਵਰਗਾ ਮਹਿਸੂਸ ਕਰੇ।
ਸਾਡੇ ਕਾਰੋਬਾਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਲ-ਦਰ-ਸਾਲ ਵਾਧਾ ਹੋਇਆ ਹੈ, ਸਿਵਾਏ ਕੋਵਿਡ, ਜੋ ਵਿਸ਼ਵ ਪੱਧਰ ’ਤੇ ਰੁਕਾਵਟ ਸੀ, ਪਿਛਲੇ ਸਾਲ ਅਸੀਂ ਉੱਚ ਇਕਹਿਰਾ-ਅੰਕੀ ਵਾਧਾ ਦੇਖਿਆ ਜੋ ਸਾਡੇ ਲਈ ਖਾਸ ਹੈ। ਇਸ ਵਾਧੇ ਨੂੰ ਚੁਣਨ ਵਾਲੇ ਕਾਰਕਾਂ ’ਚ ਨਵੀਨਤਾ ਅਤੇ ਆਗਾਮੀ ਰੁਝਾਨਾਂ ਨੂੰ ਕਿਊਰੇਟ ਕਰਨ ’ਤੇ ਸਾਡਾ ਧਿਆਨ ਸ਼ਾਮਲ ਹੈ। ਦੋਹਰੀ ਜੰਗ, ਮਹਾਦੀਪਾਂ ’ਚ ਚੋਣ ਸਾਲ ਅਤੇ ਚੀਨ ’ਚ ਮੰਦੇ ਵਰਗੇ ਕਾਰਕਾਂ ਕਾਰਨ ਵਿਸ਼ਵ ਪੱਧਰੀ ਮੰਦੀ ਦੇ ਦੌਰਾਨ ਬ੍ਰਾਂਡ ਸਟਾਕ ਦੇ ਪਹਾੜਾਂ ’ਤੇ ਬੈਠੇ ਹਾਂ।
ਫੈਸ਼ਨ ਚੱਕਰ ’ਚ, ਉਤਪਾਦ 9-12 ਮਹੀਨੇ ਪਹਿਲਾਂ ਬਣਾਏ ਜਾਂਦੇ ਹਨ ਅਤੇ ਕਿਸੇ ਨੇ ਵੀ ਇਸ ਨਾਟਕੀ ਮੰਦੀ ਦੀ ਭਵਿੱਖਬਾਣੀ ਨਹੀਂ ਕੀਤੀ ਸੀ। ਕਈ ਬ੍ਰਾਂਡ ਹੁਣ ਆਪਣੀ ਬ੍ਰਾਂਡ ਇਕਵਿਟੀ ਬਾਰੇ ਬੜੇ ਸੁਚੇਤ ਹਨ ਅਤੇ ਕਿਤੇ ਵੀ ਸਟਾਕ ਡੰਪ ਕਰਨ ਲਈ ਤਿਆਰ ਨਹੀਂ ਹਨ। ਭਾਰਤੀ ਮਹਿਮਾਨਾਂ ਲਈ ਸੇਵਾਵਾਂ ਮਹੱਤਵਪੂਰਨ ਹਨ ਕਿਉਂਕਿ ਇੱਥੋਂ ਦਾ ਸੱਭਿਆਚਾਰ ਮਹਿਮਾਨ-ਨਿਵਾਜ਼ੀ ਨੂੰ ਬੜਾ ਮਹੱਤਵ ਦਿੰਦਾ ਹੈ। ਰਣਨੀਤਿਕ ਤੌਰ ’ਤੇ, ਭਾਰਤ ਇੱਥੇ ਆਉਣ ਵਾਲੇ ਵੇਟਰਾਂ ਦੀ ਗਿਣਤੀ ਵਧਾਉਣ ’ਚ ਇਕ ਪ੍ਰਮੁੱਖ ਚਾਲਕ ਰਿਹਾ ਹੈ। ਤੁਹਾਡੀ ਮਾਲੀਏ ਅਤੇ ਕਾਰੋਬਾਰੀ ਰਣਨੀਤੀ ’ਚ ਭਾਰਤ ਕਿੱਥੇ ਫਿਟ ਬੈਠਦਾ ਹੈ? ਤਾਂ ਉਨ੍ਹਾਂ ਦਾ ਕਹਿਣਾ ਸੀ ਕੀ ਭਾਰਤ ਬੜਾ ਹੀ ਮਹੱਤਵਪੂਰਨ ਹੈ। ਭਾਰਤੀ ਦਰਮਿਆਨਾ ਵਰਗ ਹੁਣ ਚੀਨ ਤੋਂ ਲਗਭਗ ਅੱਗੇ ਨਿਕਲ ਚੁੱਕਾ ਹੈ ਅਤੇ ਨੌਜਵਾਨ ਪੀੜ੍ਹੀ ਤਜਰਬਿਆਂ ਅਤੇ ਖੋਜ ਲਈ ਭੁੱਖੀ ਹੈ।
ਅਸੀਂ ਭਾਰਤੀ ਮਹਾਨਗਰਾਂ ਤੋਂ ਬਾਹਰ ਤੋਂ ਹੀ ਯਾਤਰੀਆਂ ਨੂੰ ਆਉਂਦੇ ਹੋਏ ਦੇਖ ਰਹੇ ਹਾਂ। ਕਲਪਨਾ ਕਰੀਏ ਤਾਂ ਇਸ ਦੀ ਡੂੰਘਾਈ ਕਿੰਨੀ ਹੋਵੇਗੀ। ਸ਼ਾਪਿੰਗ ਸੈਂਟਰ ਅਤੇ ਡੈਸਟੀਨੇਸ਼ਨ ਹੋਣ ’ਚ ਬਹੁਤ ਫਰਕ ਹੈ। ਜਦੋਂ ਤੁਸੀਂ ਡੈਸਟੀਨੇਸ਼ਨ ਵਜੋਂ ਆਪਣੀ ਸਥਿਤੀ ਬਣਾਉਂਦੇ ਹੋ ਤਾਂ ਤੁਸੀਂ ਵਿਸ਼ਵ ਪੱਧਰੀ ਯਾਤਰਾ ਨਕਸ਼ੇ ਆਉਣਾ ਚਾਹੁੰਦੇ ਹੋ ਅਤੇ ਇਹੀ ਕਾਰਨ ਹੈ ਕਿ ਭਾਰਤ ਸਾਡੇ ਲਈ ਬੜਾ ਮਾਅਨੇ ਰੱਖਦਾ ਹੈ।
ਵਿਸ਼ਵ ਪੱਧਰ ’ਤੇ ਲਗਜ਼ਰੀ ਵਸਤੂਆਂ ’ਚ ਮੰਦੀ ਦੀ ਚਰਚਾ ਹੋ ਰਹੀ ਹੈ । ਇਸ ’ਤੇ ਤੁਹਾਡੀ ਕੀ ਰਾਏ? ਇਸ ’ਤੇ ਡੇਸਿਰੀ ਬੋਲੀਅਰ ਕਹਿੰਦੀ ਹੈ ਕਿ ਮੈਂ ਇਸ ਨੂੰ ਮੰਦੀ ਨਹੀਂ ਕਹਾਂਗੀ ਸਗੋਂ ਐਸ਼ੋ-ਆਰਾਮ ’ਚ ਹੋਂਦ ਦਾ ਸੰਕਟ ਕਹਾਂਗੀ। ਕਈ ਲਗਜ਼ਰੀ ਘਰਾਣੇ ਇਸ ਸੰਕਟ ਦੀ ਵਰਤੋਂ ਸਪਲਾਈ ਲੜੀਆਂ ਤੋਂ ਲੈ ਕੇ ਡਿਜ਼ਾਈਨ ਤੱਕ ਹਰ ਚੀਜ਼ ’ਤੇ ਮੁੜ ਵਿਚਾਰ ਕਰਨ ਲਈ ਕਰ ਰਹੇ ਹਨ।
ਪਿਛਲੇ ਇਕ ਸਾਲਾਂ ’ਚ ਲਗਭਗ 20 ਸੀ. ਈ. ਓ. ਅਤੇ 12 ਡਿਜ਼ਾਈਨਰਾਂ ਦੀਆਂ ਭੂਮਿਕਾਵਾਂ ਬਦਲ ਰਹੀਆਂ ਹਨ ਅਤੇ ਮਿਊਜ਼ੀਕਲ ਚੇਅਰ ਅਜੇ ਖਤਮ ਨਹੀਂ ਹੋਈ ਹੈ। ਇਹ ਇਕ ਚੁਣੌਤੀ ਭਰਿਆ ਪਲ ਹੈ ਪਰ ਮੰਨਣਾ ਹੈ ਕਿ ਲਗਜ਼ਰੀ ਉਦਯੋਗ ਬੜਾ ਮਜ਼ਬੂਤ ਅਤੇ ਵੱਧ ਰਚਨਾਤਮਕ ਬਣ ਕੇ ਉਭਰੇਗਾ। ਕੋਵਿਡ ਦੇ ਬਾਅਦ ਸਾਰਿਆਂ ਨੇ ਹੋਂਦ ਵਾਲੀ ਗਣਨਾ ਦਾ ਅਨੁਭਵ ਕੀਤਾ। ਕੁਝ ਵਿਅਕਤੀ ਇਸ ਤੋਂ ਵੱਧ ਮਜ਼ਬੂਤ ਹੋ ਕੇ ਨਿਕਲੇ। ਕੁਝ ਅਗਲੀ ਚੁਣੌਤੀ ਲਈ ਤਿਆਰ ਹਨ। ਜਦਕਿ ਹੋਰ ਅਜੇ ਵੀ ਸੰਘਰਸ਼ ਕਰ ਰਹੇ ਹਨ। ਫੈਸ਼ਨ ਉਦਯੋਗ ਵੀ ਇਸੇ ਤਰ੍ਹਾਂ ਦੀ ਘਟਨਾ ਦਾ ਅਨੁਭਵ ਕਰ ਰਿਹਾ ਹੈ।
ਫੈਸ਼ਨ ਹਾਊਸ ਕਿਸ ਦਿਸ਼ਾ ’ਚ ਜਾ ਰਹੇ ਹਨ, ਇਸ ਦੇ ਸ਼ੁਰੂਆਤੀ ਸੰਕੇਤ ਕੀ ਹਨ? ਇਸ ’ਤੇ ਉਹ ਕਹਿੰਦੀ ਹੈ ਕਿ ਮੈਨੂੰ ਜਾਪਦਾ ਹੈ ਕਿ ਇਹ ਸਭ ਕੁਝ ਮਿਸ਼ਰਣ ਹੈ, ਮਹਿੰਗਾਈ ਉਨ੍ਹਾਂ ’ਚੋਂ ਇਕ ਹੈ। ਬ੍ਰਾਂਡਾਂ ਨੇ ਗਾਹਕਾਂ ’ਤੇ ਇਸ ਦੇ (ਕੀਮਤਾਂ ’ਚ ਵਾਧਾ) ਹੋਣ ਵਾਲੇ ਮਨੋਵਿਗਿਆਨਿਕ ਪ੍ਰਭਾਵ ਨੂੰ ਘਟ ਕਰ ਕੇ ਨਹੀਂ ਮਾਪਿਆ। ਉਦਾਹਰਣ ਵਜੋਂ ਇਕ ਬੈਗ ਦੀ ਕੀਮਤ ਰਾਤੋ-ਰਾਤ ਦੁੱਗਣੀ ਹੋ ਜਾਣ ਨਾਲ ਗਾਹਕਾਂ ਦੇ ਮੰਨ ’ਚ ਸਵਾਲ ਉੱਠਦੇ ਹਨ ਕਿ ਤੁਸੀਂ ਇਸ ਵਾਧੇ ਨੂੰ ਜਾਇਜ਼ ਠਹਿਰਾਉਣ ਲਈ ਕੀ ਕੀਤਾ ਹੈ? ਕੀ ਤੁਸੀਂ ਅਸਤਰ ’ਚ ਸੁਧਾਰ ਕੀਤਾ ਹੈ? ਚਮੜੇ ਨੂੰ ਵੱਧ ਅਨੋਖਾ ਬਣਾਇਆ ਹੈ?
ਉਨ੍ਹਾਂ ਦੇ ਕੋਲ ਬਦਲਾਅ ਦੇ ਇਲਾਵਾ ਕੋਈ ਬਦਲ ਨਹੀਂ ਹੈ। ਉਹ ਕੀਮਤਾਂ ਨਹੀਂ ਵਧਾ ਸਕਦੇ। ਕੀਮਤਾਂ ਉਹੀ ਰਹਿਣਗੀਆਂ ਪਰ ਵੰਡ ’ਚ ਪੂਰੀ ਤਰ੍ਹਾਂ ਕਮੀ ਆਵੇਗੀ। ਮੇਰੇ ਸ਼ਬਦਾਂ ’ਤੇ ਧਿਆਨ ਦੇਵੋ। ਬ੍ਰਾਂਡਾਂ ਦੇ ਕੋਲ ਝਟਕਾ ਸਹਿਣ ਦੇ ਇਲਾਵਾ ਕੋਈ ਬਦਲ ਨਹੀਂ ਹੈ। ਤੁਸੀਂ ਇਕ ਲਗਜ਼ਰੀ ਸਪੇਸ ’ਚ ਨਹੀਂ ਹੋ ਸਕਦੇ ਅਤੇ ਹਰ ਥਾਂ ਮੌਜੂਦ ਨਹੀਂ ਹੋ ਸਕਦੇ। ਇਸ ਦੀ ਸਭ ਤੋਂ ਚੰਗੀ ਉਦਾਹਰਣ ਹਰਮੀਸ ਹੈ। ਉਨ੍ਹਾਂ ਨੇ ਹਮੇਸ਼ਾ ਕੀਮਤਾਂ ’ਚ ਹੌਲੀ-ਹੌਲੀ ਵਾਧਾ ਕੀਤਾ ਹੈ। ਬ੍ਰਾਂਡਾਂ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਕਿੱਥੇ ਰਹਿਣਾ ਚਾਹੁੰਦੀਆਂ ਹਨ ਅਤੇ ਆਪਣੇ ਵੰਡ ਚੈਨਲਾਂ ਨੂੰ ਮਜ਼ਬੂਤ ਕਰਨਾ ਹੋਵੇਗਾ।
ਇਸ ਗੱਲ ਦੀ ਚਿੰਤਾ ਹੈ ਕਿ ਭਾਰਤੀ ਖਰੀਦਦਾਦ ਮਹਿੰਗੀਆਂ ਵਸਤੂਆਂ ਨੂੰ ਖਰੀਦਣ ਲਈ ਵਿਦੇਸ਼ ਜਾ ਸਕਦੇ ਹਨ, ਤਾਂ ਇਸ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਸ਼ਾਪਿੰਗ ਟੂਰ ਇਕ ਸੱਚਾਈ ਹੈ। ਟੈਕਸ ਵਾਧੇ ਨਾਲ ਗਾਹਕ ਪੁੱਛ ਸਕਦੇ ਹਨ, ਕੀ ਮੈਨੂੰ ਅਸਲ ’ਚ ਅਜੇ ਇਸ ਦੀ ਲੋੜ ਹੈ ਜਾਂ ਮੈਂ ਯੂਰਪ ਦੀ ਯਾਤਰਾ ਤੱਕ ਉਡੀਕ ਕਰ ਸਕਦਾ ਹਾਂ? ਟੈਕਸ ਹਰ ਥਾਂ ਹੁੰਦੇ ਹਨ ਅਤੇ ਜਦਕਿ ਉਹ ਸਮੇਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਉਹ ਕਿਸੀ ਨੂੰ ਉਹ ਖਰੀਦਣ ਤੋਂ ਨਹੀਂ ਰੋਕਣਗੇ ਜੋ ਉਹ ਚਾਹੁੰਦੇ ਹਨ।