ਕਾਂਗਰਸ ਦੀ ਲੀਡਰਸ਼ਿਪ ਉਸ ਦੀ ਸਭ ਤੋਂ ਵੱਡੀ ਦੁਸ਼ਮਣ

03/13/2020 1:53:10 AM

ਵਿਪਿਨ ਪੱਬੀ

ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ 135 ਸਾਲਾ ਕਾਂਗਰਸ ਆਪਣੀ ਹੀ ਤਬਾਹੀ ਦੇ ਰਾਹ ’ਤੇ ਚਲ ਰਹੀ ਹੈ। 60 ਸਾਲਾਂ ਤਕ ਦੇਸ਼ ਭਰ ’ਤੇ ਸ਼ਾਸਨ ਕਰਨ ਵਾਲੀ ਪਾਰਟੀ ਦੇ ਕੱਟੜ ਸਮਰਥਕ ਵੀ ਇਹ ਸੋਚਣ ’ਤੇ ਮਜਬੂਰ ਹਨ ਕਿ ਕੀ ਪਾਰਟੀ ਆਪਣੀ ਮੌਜੂਦਾ ਲੀਡਰਸ਼ਿਪ ਜਾਂ ਫਿਰ ਲੀਡਰਸ਼ਿਪ ਦੀ ਘਾਟ ਦੇ ਕਾਰਣ ਆਪਣਾ ਭਵਿੱਖ ਦੇਖ ਸਕੇਗੀ। ਪਾਰਟੀ ਨੂੰ ਮਹਾਰਥੀਆਂ ਵ¼ੱਲੋਂ ਛੱਡੇ ਜਾਣ ਦੇ ਸਿਲਸਿਲੇ ’ਚ ਨੌਜਵਾਨ ਆਗੂ ਜਯੋਤਿਰਾਦਿੱਤਿਆ ਸਿੰਧੀਆ ਵੀ ਜੁੜ ਚੁੱਕੇ ਹਨ। ਜੋ ਇਹ ਦਰਸਾਉਂਦਾ ਹੈ ਕਿ ਨਾ ਤਾਂ ਕਾਂਗਰਸ ਦੇ ਕੋਲ ਸਪੱਸ਼ਟ ਲੀਡਰਸ਼ਿਪ ਹੈ ਅਤੇ ਨਾ ਹੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਹ ਸਪੱਸ਼ਟ ਹੈ। ਕਾਂਗਰਸ ਹੰਕਾਰ ਨਾਲ ਭਰਪੂਰ ਹੈ। ਜਯੋਤਿਰਾਦਿੱਤਿਆ ਸਿੰਧੀਆ ਵਰਗੇ ਯੋਗ ਆਗੂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਅਤੇ ਉਨ੍ਹਾਂ ਦੀ ਮੂਲ ਮੰਗ ਨੂੰ ਮੰਨਣ ਤੋਂ ਨਾ ਕਰਨੀ ਕਿਤੇ ਕਾਂਗਰਸ ਲਈ ਆਖਰੀ ਕਿੱਲ ਨਾ ਸਾਬਤ ਹੋ ਜਾਵੇ। ਕਾਂਗਰਸ ’ਚ ਸਿੰਧੀਆ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇ ਨੂੰ ਠੁਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕਰਨਾ ਵੀ ਚੰਗਾ ਨਹੀਂ ਸਮਝਿਆ। ਪਿਛਲੇ ਕੁਝ ਸਾਲਾਂ ਦੌਰਾਨ ਸਿੰਧੀਆ ਦੇ ਪਾਰਟੀ ਛੱਡਣ ਤੋਂ ਪਹਿਲਾਂ ਕਾਂਗਰਸ ਨੇ ਅਨੇਕਾਂ ਸਾਬਕਾ ਮੁੱਖ ਮੰਤਰੀਆਂ , ਸੂਬਾ ਇਕਾਈਆਂ ਦੇ ਸਾਬਕਾ ਪ੍ਰਧਾਨਾਂ ਅਤੇ ਕਈ ਸਾਬਕਾ ਕੇਂਦਰੀ ਮੰਤਰੀਆਂ ਤੋਂ ਹੱਥ ਧੋ ਲਿਆ ਹੈ, ਜਿਨ੍ਹਾਂ ਨੇ ਪਾਰਟੀ ਨੂੰ ਛੱਡ ਦਿੱਤਾ ਹੈ। ਸਾਬਕਾ ਮੁੱਖ ਮੰਤਰੀਆਂ ’ਚ ਅਜੀਤ ਯੋਗੀ (ਛੱਤੀਸਗੜ੍ਹ), ਵਿਜੇ ਬਹੁਗੁਣਾ (ਉੱਤਰਾਖੰਡ), ਗਿਰਧਰ ਗੋਮਾਂਗ (ਓਡਿਸ਼ਾ) ਦੇ ਨਾਲ-ਨਾਲ ਸਾਬਕਾ ਰਾਜ ਸਭਾ ਸਪੀਕਰ ਰੀਟਾ ਬਹੁਗੁਣਾ ਜੋਸ਼ੀ (ਉੱਤਰ ਪ੍ਰਦੇਸ਼), ਭੁਵਨੇਸ਼ਵਰ ਕਾਲਿਤਾ ( ਆਸਾਮ), ਅਸ਼ੋਕ ਚੌਧਰੀ (ਬਿਹਾਰ), ਅਸ਼ੋਕ ਤੰਵਰ (ਹਰਿਆਣਾ), ਬੋਤਚਾ ਸੱਤਿਆਨਾਰਾਇਣ (ਆਂਧਰਾ ਪ੍ਰਦੇਸ਼) ਨੇ ਪਾਰਟੀ ਨੂੰ ਛੱਡਿਆ ਹੈ। ਸਾਬਕਾ ਕੇਂਦਰੀ ਮੰਤਰੀਆਂ ’ਚ ਜਯੰਤੀ ਨਟਰਾਜਨ (ਤਾਮਿਲਨਾਡੂ), ਐੱਸ.ਐੱਮ.ਕ੍ਰਿਸ਼ਨਾ (ਕਰਨਾਟਕ), ਬੇਨੀ ਪ੍ਰਸਾਦ ਵਰਮਾ (ਉੱਤਰ ਪ੍ਰਦੇਸ਼), ਜੀ.ਕੇ. ਵਾਸਨ (ਤਾਮਿਲਨਾਡੂ), ਸ਼ੰਕਰ ਸਿੰਘ ਵਘੇਲਾ (ਗੁਜਰਾਤ), ਸ਼੍ਰੀਕਾਂਤ ਜੇਨਾ (ਓਡਿਸ਼ਾ) ਅਤੇ ਕਿਸ਼ੋਰ ਚੰਦਰ ਦਿਓ (ਆਂਧਰਾ ਪ੍ਰਦੇਸ਼ ) ਦੇ ਨਾਂ ਵੀ ਸ਼ਾਮਲ ਹਨ। ਮੌਜੂਦਾ ਸਮੇਂ ਦੇ ਮੁੱਖ ਮੰਤਰੀਆਂ ’ਚ ਪੇਮਾ ਖਾਂਡੂ (ਅਰੁਣਾਂਚਲ ਪ੍ਰਦੇਸ਼) , ਐੱਨ. ਬੀਰੇਨ ਸਿੰਘ (ਮਨੀਪੁਰ) ਨੇ ਵੀ ਪਾਰਟੀ ਨੂੰ ਅਲਵਿਦਾ ਕਿਹਾ ਅਤੇ ਹੁਣ ਪ੍ਰਮੁੱਖ ਆਗੂਆਂ ’ਚ ਹਿਮਾਂਤਾ ਬਿਸ਼ਵਾ ਸ਼ਰਮਾ (ਆਸਾਮ), ਸਾਬਕਾ ਮੰਤਰੀ ਸੁਦੀਪ ਰਾਏ ਬਰਮਨ (ਤ੍ਰਿਪੁਰਾ) ਅਤੇ ਹਰਿਆਣਾ ਕਾਂਗਰਸ ਦੇ ਸਾਬਕਾ ਮੁਖੀ ਚੌਧਰੀ ਬੀਰੇਂਦਰ ਸਿੰਘ ਦੇ ਨਾਂ ਵੀ ਪਾਰਟੀ ਨੂੰ ਛੱਡਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ। ਕਾਂਗਰਸ ਨੂੰ ਛੱਡਣ ਵਾਲਿਆਂ ਦੀ ਇਕਤਰਫਾ ਕਤਾਰ ’ਚ ਖੜ੍ਹੇ ਨੇਤਾਵਾਂ ਦੇ ਕਾਰਣ ਪਾਰਟੀ ਵਿਚ ਸਭ ਕੁਝ ਗੜਬੜ ਵਾਲਾ ਚੱਲ ਰਿਹਾ ਹੈ। ਸੋਨੀਆ ਗਾਂਧੀ ਅੰਤ੍ਰਿਮ ਪ੍ਰਧਾਨ ਹਨ ਅਤੇ ਕਈਆਂ ਦਾ ਮੰਨਣਾ ਹੈ ਕਿ ਆਪਣੀ ਸੀਟ ਆਪਣੇ ਪੁੱਤਰ ਰਾਹੁਲ ਗਾਂਧੀ ਦੇ ਬਤੌਰ ਪ੍ਰਧਾਨ ਵਾਪਸੀ ਤਕ ਸੰਭਾਲੀ ਬੈਠੇ ਹਨ। ਪਿਛਲੇ 15 ਸਾਲਾਂ ਦੇ ਸਿਆਸੀ ਜੀਵਨ ਦੌਰਾਨ ਰਾਹੁਲ ਗਾਂਧੀ ਗਿਰਾਵਟ ਦੇ ਦੌਰ ’ਚੋਂ ਲੰਘ ਰਹੇ ਹਨ ਪਰ ਉਨ੍ਹਾਂ ਨੇ ਇਸ ਸਭ ਦੇ ਬਾਵਜੂਦ ਕੋਈ ਸਬਕ ਨਹੀਂ ਸਿੱਖਿਆ। ਜ਼ਿਆਦਾਤਰ ਪਾਰਟੀ ਨੇਤਾਵਾਂ ਨੂੰ ਰਾਹੁਲ ਤੋਂ ਆਸਾਂ ਘੱਟ ਹਨ ਪਰ ਚਾਪਲੂਸੀ ਕਰਨ ਵਾਲੇ ਅਤੇ ਘਟੀਆ ਮਾਨਸਿਕਤਾ ਵਾਲੇ ਲੋਕ ਉਨ੍ਹਾਂ ਦੀ ਕੋਈ ਤਬਦੀਲੀ ਨਹੀਂ ਲੱਭ ਸਕੇ। ਪਿਛਲੇ ਸਾਲ ਪਾਰਟੀ ਪ੍ਰਧਾਨ ਲਈ ਚੋਣ ਹੋਈ ਪਰ ਯੂਥ ਆਗੂ ਜਿਨ੍ਹਾਂ ਵਿਚ ਜਯੋਤਿਰਾਦਿੱਤਿਆ ਸਿੰਧੀਆ, ਸਚਿਨ ਪਾਇਲਟ ਅਤੇ ਮਿਲਿੰਦ ਦੇਵੜਾ, ਜਿਨ੍ਹਾਂ ਦੇ ਕੋਲ ਪਾਰਟੀ ਨੂੰ ਅੱਗੇ ਵਧਾਉਣ ਦੀ ਸਮਰੱਥਾ ਹੈ। ਅਜਿਹੇ ਨੇਤਾਵਾਂ ਨੂੰ ਚੋਣ ਲੜਨ ਲਈ ਪ੍ਰੇਰਿਤ ਨਹੀਂ ਕੀਤਾ ਗਿਆ। ਕੁਝ ਬੌਣੇ ਜਿਹੇ ਨੇਤਾਵਾਂ ਨੂੰ ਅੱਗੇ ਲਿਆਂਦਾ ਗਿਆ, ਜਿਨ੍ਹਾਂ ਤੋਂ ਰਾਹੁਲ ਗਾਂਧੀ ਨੂੰ ਕੋਈ ਖਤਰਾ ਨਹੀਂ ਸੀ। ਅਜਿਹੇ ਲੋਕ ਚੋਣਾਂ ’ਚ 2 ਫੀਸਦੀ ਵੋਟਾਂ ਵੀ ਹਾਸਲ ਨਹੀਂ ਕਰ ਸਕੇ। ਰਾਹੁਲ ਗਾਂਧੀ ਜਿਨ੍ਹਾਂ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਉਹ ਪਾਰਟੀ ਪ੍ਰਧਾਨ ਦੀ ਦੌੜ ਵਿਚ ਸ਼ਾਮਲ ਨਹੀਂ, ਤੋਂ ਇਹ ਜਾਪਦਾ ਹੈ ਕਿ ਉਨ੍ਹਾਂ ਦਾ ਜਨਮ ਪਾਰਟੀ ਦੀ ਅਗਵਾਈ ਕਰਨ ਲਈ ਹੀ ਹੋਇਆ ਹੈ। ਸਾਰੇ ਫੈਸਲੇ ਸੋਨੀਆ ਗਾਂਧੀ ਦੇ ਨਿਵਾਸ ਤੋਂ ਲਏ ਜਾਂਦੇ ਹਨ, ਜੋ ਕਿ ਪੁਰਾਣੇ ਮਹਾਰਥੀਆਂ ਨਾਲ ਘਿਰੀ ਰਹਿੰਦੀ ਹੈ, ਜੋ ਰਾਹੁਲ ਗਾਂਧੀ ਦਾ ਵਿਰੋਧ ਨਹੀਂ ਚਾਹੁੰਦੇ। ਉਹ ਲੋਕ ਅਜਿਹਾ ਵੀ ਮਹਿਸੂਸ ਨਹੀਂ ਕਰਦੇ ਕਿ ਲੋਕ ਸਭਾ ਚੋਣਾਂ ’ਚ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਜਾਵੇ। ਉਹ ਮੋਦੀ ਦੀ ਜਿੱਤ ਦੇ ਪਿਛੇ ਉਨ੍ਹਾਂ ਦੇ ਮੁੱਖ ਸਿਆਸੀ ਵਿਰੋਧੀ ਨੂੰ ਕਾਰਣ ਨਹੀਂ ਮੰਨਦੇ। ਮੋਦੀ ਦੇ ਮੁਕਾਬਲੇ ਰਾਹੁਲ ਕਿਤੇ ਵੀ ਖੜ੍ਹੇ ਨਹੀਂ ਹੁੰਦੇ ਅਤੇ ਲੋਕਾਂ ਕੋਲ ਦੂਸਰਾ ਕੋਈ ਬਦਲ ਨਹੀਂ ਬਚਦਾ।

ਪਹਿਲਾਂ ਵਾਲੀ ਚਕਾਚੌਂਧ ਹਮੇਸ਼ਾ ਕਾਇਮ ਨਹੀਂ ਰਹਿ ਸਕਦੀ

ਸਿੰਧੀਆ ਦਾ ਭਾਜਪਾ ਦਾ ਪੱਲਾ ਫੜ ਲੈਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਮੁੜ ਤੋੋਂ ਮੱਧ ਪ੍ਰਦੇਸ਼ ’ਚ ਸੱਤਾ ’ਚ ਪਰਤ ਸਕਦੀ ਹੈ, ਜਿਥੇ ਭਾਜਪਾ ਨੂੰ ਘੱਟ ਮਾਰਜਨ ਨਾਲ ਹਾਰ ਮਿਲੀ ਸੀ। ਭਾਜਪਾ ਨੇ ਕਰਨਾਟਕ ’ਚ ਵੀ ਵਾਪਸੀ ਕੀਤੀ ਅਤੇ ਅਜਿਹਾ ਹੀ ਰਾਜਸਥਾਨ ’ਚ ਵੀ ਕਰ ਸਕਦੀ ਹੈ। ਜਿਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਦਰਮਿਆਨ ਖਿਚੋਤਾਣ ਚੱਲ ਰਹੀ ਹੈ। ਸਚਿਨ ਪਾਇਲਟ ਨੂੰ ਇਕ ਪ੍ਰਪੱਕ ਅਤੇ ਯੋਗ ਨੇਤਾ ਸਮਝਿਆ ਜਾਂਦਾ ਹੈ, ਜੋ ਭਵਿੱਖ ਵਿਚ ਪਾਰਟੀ ਦੀ ਅਗਵਾਈ ਕਰ ਸਕਦੇ ਹਨ ਪਰ ਜੇਕਰ ਕਾਂਗਰਸ ਪਾਰਟੀ ਨੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਹੈ ਤਾਂ ਇਸ ਨੂੰ ਸਵੈ ਮੰਥਨ ਕਰਨਾ ਹੋਵੇਗਾ ਅਤੇ ਕੇਂਦਰ ਵਿਚ ਇਕ ਨਵੀਂ ਲੀਡਰਸ਼ਿਪ ਲਿਆਉਣੀ ਹੋਵੇਗੀ। ਨਾਲ ਹੀ ਖੇਤਰੀ ਨੇਤਾਵਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੋਵੇਗਾ। ਕਾਂਗਰਸ ਨੂੰ ਆਪਣੀ ਪਹਿਲੀ ਪ੍ਰਸਿੱਧੀ ’ਤੇ ਨਿਰਭਰ ਨਹੀਂ ਹੋਣਾ       ਹੋਵੇਗਾ ਅਤੇ ਇਸ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਪਹਿਲਾਂ ਦੀ ਚਕਾਚੌਂਧ ਹਮੇਸ਼ਾ ਕਾਇਮ ਨਹੀਂ ਰਹਿ ਸਕਦੀ ।


Bharat Thapa

Content Editor

Related News