ਸੱਚੀ ਲਗਨ ਦੀ ਅਹਿਮੀਅਤ ਸਮਝੋ
Tuesday, Oct 03, 2023 - 04:36 PM (IST)
ਜੈਵਿਕ ਕਦਰਾਂ- ਕੀਮਤਾਂ ਦਾ ਸਿਹਤਮੰਦ ਹੋਣਾ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ। ਸਮਾਜ ਅਤੇ ਜੀਵਨ ਦੋਹਾਂ ਨਾਲ ਭਰੋਸੇਯੋਗਤਾ ਨਾਲ ਜਿਊਣਾ ਵੀ ਬਹੁਤ ਜ਼ਰੂਰੀ ਹੀ ਹੈ। ਜੇ ਬਈਮਾਨੀ ਅਤੇ ਮੈਲੇ ਮਨ ਨਾਲ ਜਿੱਤਦੇ ਹਾਂ ਤਾਂ ਬਦਲੇ ’ਚ ਪਾਉਂਦੇ ਹੀ ਓਹੀ ਹਾਂ ਜੋ ਬਹੁਤ ਹੀ ਦੁਖਦਾਈ ਹੁੰਦਾ ਹੈ।
ਪਰਿਵਾਰ ਹੋਵੇ, ਦੋਸਤ ਜਾਂ ਰਿਸ਼ਤੇਦਾਰ ਹੋਣ, ਸਭ ਨਾਲ ਰਿਸ਼ਤੇ ’ਚ ਵਫਾਦਾਰੀ ਜੋ ਸੱਚਾਈ ’ਤੇ ਟਿਕੀ ਹੈ, ਨੂੰ ਨਿਭਾਉਣਾ ਰਿਸ਼ਤੇ ਨੂੰ ਖਰਾ ਬਣਾਉਂਦੀ ਹੈ। ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਜਾਂ ਕੋਈ ਨੌਕਰੀ ਕਰ ਰਹੇ ਹੋ ਜਾਂ ਕਿਸਾਨੀ ਦਾ ਕੰਮ ਕਰ ਰਹੇ ਹੋ ਤਾਂ ਉਸ ’ਚ ਸਫਲਤਾ ਹਾਸਲ ਕਰਨ ਲਈ ਸੱਚੀ ਲਗਨ ਦਾ ਹੋਣਾ ਜ਼ਰੂਰੀ ਹੈ।
ਪਤੀ-ਪਤਨੀ ਦਾ, ਭਰਾ- ਭੈਣ ਦਾ, ਮਾਤਾ-ਪੁੱਤਰ, ਪੁੱਤਰੀ ਦਾ ਅਤੇ ਭੈਣ ਦਾ ਭੈਣ ਨਾਲ ਵਰਗੇ ਸਭ ਰਿਸ਼ਤਿਅਾਂ ਦੀ ਡੂੰਘਾਈ ਵਫਾਦਾਰੀ ਨਾਲ ਬਣਦੀ ਹੈ। ਸੱਚ ਹੀ ਹੈ ਕਿ ਰਿਸ਼ਤਿਆਂ ’ਚ ਜੜ੍ਹਾਂ ਨਹੀਂ ਹੁੰਦੀਆਂ। ਥੋੜ੍ਹੇ ਜਿਹੇ ਧੱਕੇ ਨਾਲ ਹੀ ਜੜ੍ਹ ਤੋਂ ਬਿਨਾਂ ਵਾਲਾ ਰੁੱਖ ਡਿੱਗ ਜਾਂਦਾ ਹੈ।
ਵਫਾਦਾਰੀ ਤਾਂ ਪ੍ਰਮਾਤਮਾ ਨਾਲ ਹੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਭਗਤੀ ’ਚ ਹੀ ਸਮਰਪਣ ਨਾਲ ਵਫਾਦਾਰੀ ਦਾ ਹੋਣਾ ਅਤਿਅੰਤ ਅਹਿਮ ਹੈ। ਜੇ ਤੁਸੀਂ ਭਗਤੀਭਾਵ ਕਰਦੇ ਹੋ ਪਰ ਵਫਾਦਾਰੀ ਨਹੀਂ ਕਰਦੇ ਤਾਂ ਬਗਲਾ ਭਗਤ ਕਹਾਓਗੇ। ਕਿਸੇ ਵੀ ਰਿਸ਼ਤੇ ’ਚ ਡੂੰਘਾਈ ਨੂੰ ਹਾਸਲ ਕਰਨ ਲਈ ਪਿਆਰ ਦੇ ਨਾਲ ਵਫਾਦਾਰੀ ਜ਼ਰੂਰੀ ਹੈ। ਇਹ ਵਫਾਦਾਰੀ ਆਪਣਿਆਂ ਦੇ ਖਿਆਲ, ਮਾਨਸਿਕ, ਸਰੀਰਕ, ਭਾਵਨਾਤਮਕ ਰੱਖਣ ਦੀ ਸਮੱਰਥਾ ਦਿੰਦੀ ਹੈ। ਸਿਰਫ ਪਿਆਰ ਪ੍ਰਗਟਾਉਣ ਨਾਲ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ, ਜੇ ਨਾਲ ਹੀ ਸਮਰਪਣ ਦੀ ਭਾਵਨਾ ਅਤੇ ਵਫਾਦਾਰੀ ਹੋਵੇ ਤਾਂ ਚਾਰ ਚੰਨ੍ਹ ਲੱਗ ਜਾਂਦੇ ਹਨ।
ਦੇਸ਼ ਭਗਤਾਂ ਦੀ ਵਫਾਦਾਰੀ ਨੇ ਹੀ ਉਨ੍ਹਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਅਤੇ ਦੇਸ਼ ਲਈ ਸ਼ਹੀਦ ਹੋਣ ਦਾ ਜ਼ਜਬਾ ਪ੍ਰਦਾਨ ਕੀਤਾ। ਅੱਜ ਸਰਹੱਦਾਂ ’ਤੇ ਡਟੇ ਸਾਡੇ ਜਵਾਨ ਸਭ ਤੋਂ ਉੱਚੇ ਤਾਪਮਾਨ ਵਾਲੇ ਰਣ ਅਤੇ ਸਭ ਤੋਂ ਘੱਟ ਤਾਪਮਾਨ ਵਾਲੇ ਪਹਾੜਾਂ ’ਤੇ ਸਾਡੀ ਰਾਖੀ ਲਈ ਰਾਤਾਂ ਨੂੰ ਜਾਗ ਕੇ ਸਰਹੱਦ ’ਤੇ ਪਹਿਰਾ ਦਿੰਦੇ ਹਾਂ। ਉਦੋਂ ਭਾਰੀ ਠੰਡ ਦੌਰਾਨ ਅਸੀਂ ਰੂਮ ਹੀਟਰ ਅਤੇ ਭਾਰੀ ਗਰਮੀ ’ਚ ਏ. ਸੀ. ਲਾ ਕੇ ਤਾਪਮਾਨ ਨੂੰ ਕੰਟਰੋਲ ਕਰ ਕੇ ਅਰਾਮ ਕਰ ਰਹੇ ਹੁੰਦੇ ਹਾਂ।
ਸਾਰੀਆਂ ਭਾਵਨਾਵਾਂ ’ਚ ਵਫਾਦਾਰੀ ਦੀ ਇਕ ਆਪਣੀ ਹੀ ਅਹਿਮੀਅਤ ਹੈ, ਜਿਸ ਨੂੰ ਜਿਸ ਨੇ ਸਮਝ ਲਿਆ, ਉਸਨੇ ਆਪਣਾ ਜੀਵਨ ਸਫਲ ਕਰ ਲਿਆ। ਇਸ ’ਚ ਵੱਡੇ ਨੇਤਾ ਦੇਸ਼ ਭਗਤਾਂ ਨੂੰ ਸ਼ਾਮਲ ਕਰ ਸਕਦੇ ਹਨ।